ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ

ਕੇਂਦਰੀ ਰਾਜ ਮੰਤਰੀ ਸੰਜੇ ਧੋਤਰੇ ਨੇ ਮਹਾਤਮਾ ਗਾਂਧੀ ਦੀ ਓਡੀਸ਼ਾ ਦੀ ਪਹਿਲੀ ਯਾਤਰਾ ਦੇ 100 ਸਾਲ ਪੂਰੇ ਹੋਣ ’ਤੇ ਯਾਦਗਾਰੀ ਡਾਕ ਟਿਕਟ ਜਾਰੀ ਕੀਤਾ

Posted On: 23 MAR 2021 5:45PM by PIB Chandigarh

ਸਿੱਖਿਆ, ਸੰਚਾਰ, ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜ਼ੀ ਰਾਜ ਮੰਤਰੀ ਸ਼੍ਰੀ ਸੰਜੇ ਧੋਤਰੇ ਨੇ ਮਹਾਤਮਾ ਗਾਂਧੀ ਦੀ ਪਹਿਲੀ ਓਡੀਸ਼ਾ ਯਾਤਰਾ ਦੇ 100 ਸਾਲ ਪੂਰਾ ਹੋਣ ਮੌਕੇ ’ਤੇ ਇਕ ਯਾਦਗਾਰੀ ਡਾਕ ਟਿਕਟ ਜਾਰੀ ਕੀਤਾ। ਇਸ ਸਬੰਧ ’ਚ ਸਵਰਾਜ ਆਸ਼ਰਮ, ਕਟਕ, ਓਡੀਸ਼ਾ ’ਚ ਜਨਤਕ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ’ਤੇ ਕਟਕ ਤੋਂ ਸੰਸਦ ਮੈਂਬਰ ਸ਼੍ਰੀ ਭਰਤਰਹਰੀ ਮਹਿਤਾਬ, ਓਡੀਸ਼ਾ ਸਰਕਾਰ ’ਚ ਓੜੀਆ ਭਾਸ਼ਾ, ਸੈਰ ਅਤੇ ਸੰਸਕ੍ਰਿਤੀ ਸ਼੍ਰੀ ਜੋਤੀ ਪ੍ਰਕਾਸ਼ ਪਾਣਿਗ੍ਰਹੀ ਅਤੇ ਡਾਕ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ ।

 

 

 

 

ਇਹ ਯਾਦਗਾਰੀ ਡਾਕ ਟਿਕਟ ਭਾਰਤੀ ਇਤਿਹਾਸ ਦੀ ਇਕ ਮਹੱਤਵਪੂਰਨ ਘਟਨਾ ਦਾ ਜਸ਼ਨ ਮਨਾਉਂਦਾ ਹੈ । 23 ਮਾਰਚ 1921 ਨੂੰ ਮਹਾਤਮਾ ਗਾਂਧੀ ਨੇ ਪਹਿਲੀ ਵਾਰ ਓਡੀਸ਼ਾ ਦੀ ਯਾਤਰਾ ਕੀਤੀ ਸੀ। ਇਸ ਯਾਤਰਾ ਨੇ ਦੇਸ਼ ’ਚ ਅਸਹਿਯੋਗ ਅੰਦੋਲਨ ਨੂੰ ਉਤਸ਼ਾਹਿਤ ਕੀਤਾ ਅਤੇ ਅਜਾਦੀ ਲੜਾਈ ਦੇ ਸੰਘਰਸ਼ ਨੂੰ ਮਜ਼ਬੂਤੀ ਪ੍ਰਦਾਨ ਕੀਤੀ। ਮਹਾਤਮਾ ਗਾਂਧੀ ਦੀ ਯਾਤਰਾ ਦੌਰਾਨ, ਵੱਡੀ ਗਿਣਤੀ ’ਚ ਨੌਜਵਾਨਾਂ ਨੇ ਅੰਦੋਲਨ ’ਚ ਭਾਗ ਲਿਆ ਅਤੇ ਔਰਤਾਂ ਨੇ ਨਿਯਮਿਤ ਤੌਰ ’ਤੇ ਚਰਖਾ ਚਲਾਇਆ ਅਤੇ ਖਾਦੀ ਦੇ ਇਸਤੇਮਾਲ ਦਾ ਪ੍ਰਚਾਰ ਕੀਤਾ। ਲੋਕਾਂ ਨੇ ਵਿਦੇਸ਼ੀ ਕੱਪੜਿਆਂ ਦਾ ਇਸਤੇਮਾਲ ਛੱਡ ਦਿੱਤਾ। ਮਹਾਤਮਾ ਗਾਂਧੀ ਦੀ ਅਜਿਹੀ ਜਾਦੂਈ ਮੌਜ਼ੂਦਗੀ ਸੀ ਕਿ ਪੂਰਾ ਓਡੀਸ਼ਾ ਨੀਂਦ ਤੋਂ ਜਾਗ ਗਿਆ ਅਤੇ ਲੋਕ ਰਾਸ਼ਟਰੀ ਲਹਿਰ ’ਚ ਕੁੱਦ ਪਏ।

 

ਸਿੱਖਿਆ, ਸੰਚਾਰ, ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜ਼ੀ ਰਾਜ ਮੰਤਰੀ ਸ਼੍ਰੀ ਸੰਜੇ ਧੋਤਰੇ ਨੇ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ‘‘ਭਾਰਤ ਆਜ਼ਾਦੀ ਦਾ ਅੰਮ੍ਰਿਤ ਮਹਾ ਉਤਸਵ’’ ਮਨਾ ਰਿਹਾ ਹੈ। ਮਹਾਤਮਾ ਗਾਂਧੀ ਦੀ ਓਡੀਸ਼ਾ ਯਾਤਰਾ ਦੇ 100 ਸਾਲ ਪੂਰੇ ਹੋਣ ਦੇ ਸਬੰਧ ’ਚ ਯਾਦਗਾਰੀ ਡਾਕ ਟਿਕਟ ਇਸ ਉਤਸਵ ਦਾ ਇਕ ਹਿੱਸਾ ਹੈ । ਆਉਣ ਵਾਲੇ ਦਿਨਾਂ ’ਚ ਡਾਕ ਵਿਭਾਗ ਭਾਰਤ ਦੇ ਅਜ਼ਾਦੀ ਸੰਗਰਾਮ ਦੇ ਅਜਿਹੇ ਅਤੇ ਮਹੱਤਵਪੂਰਣ ਘਟਨਾਵਾਂ ਦਾ ਸਿਮਰਨ ਕਰੇਗਾ ।

 

ਇਸ ਮੌਕੇ ਸ਼੍ਰੀ ਧੋਤਰੇ ਨੇ ਕਿਹਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ’ਚ ਚਲਾਏ ਜਾ ਰਹੇ ‘ਏਕ ਭਾਰਤ ਸ੍ਰੇਸ਼ਟ ਭਾਰਤ’ ਅਭਿਆਨ ਬਾਰੇ ਵੀ ਦੱਸਿਆ। ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਰਾਹੀਂ ਵੱਖ ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਕ ਦੂਜੇ ਦੇ ਨਾਲ ਜੋੜਿਆ ਜਾਂਦਾ ਹੈ । ਜਿਵੇਂ ਮਹਾਰਾਸ਼ਟਰ ਅਤੇ ਓਡੀਸ਼ਾ, ਗੋਵਾ ਅਤੇ ਝਾਰਖੰਡ, ਦਿੱਲੀ ਤੇ ਸਿੱਕਮ ਅਤੇ ਇਸੇ ਤਰ੍ਹਾਂ ਹੋਰਨਾਂ ਰਾਜਾਂ ਨੂੰ ਜੋੜਿਆ ਜਾਂਦਾ ਹੈ। ਅਜਿਹਾ ਇਸ ਲਈ ਕੀਤਾ ਜਾਂਦਾ ਹੈ ਤਾਂ ਕਿ ਰਾਜ ਇਕ-ਦੂਜੇ ਦੀ ਸੰਸਕ੍ਰਿਤੀ, ਭਾਸ਼ਾ , ਸਾਹਿਤ , ਨਾਚ ਕਲਾ ਨੂੰ ਸਿੱਖਣ ਅਤੇ ਹੋਰ ਪਹਿਲੂਆਂ ਦਾ ਅਦਾਨ-ਪ੍ਰਦਾਨ ਕਰ ਸਕਣ ਅਤੇ ਉਨ੍ਹਾਂ ਦੀ ਸ਼ਲਾਘਾ ਕਰਨ। ਇਹ ਆਖਿਰਕਾਰ ਇਕ ਰਾਸ਼ਟਰ ਦੇ ਰੂਪ ’ਚ ਭਾਰਤ ਦੇ ਬੰਧਨ ਨੂੰ ਮਜਬੂਤ ਕਰੇਗਾ ਅਤੇ ਅਜੋਕਾ ਕਾਰਜ ਨਿਸ਼ਚਿਤ ਤੌਰ ’ਤੇ ਇਸ ਦਿਸ਼ਾ ’ਚ ਇਕ ਅਹਿਮ ਕਦਮ ਹੋਵੇਗਾ ।

 

ਅੱਜ ਜਾਰੀ ਕੀਤਾ ਗਿਆ ਡਾਕ ਟਿਕਟ ਨੌਜ਼ਵਾਨਾਂ, ਔਰਤਾਂ , ਬੁੱਧੀਜੀਵੀਆਂ ਅਤੇ ਆਮ ਲੋਕਾਂ ਲਈ ਇਕ ਪ੍ਰੇਰਣਾ ਹੈ । ਬਸਤੀਵਾਦੀ ਸ਼ਾਸਨ ’ਚ ਸੌ ਸਾਲ ਪਹਿਲਾਂ ਸਮਾਜ ਨੇ ਜਿਨ੍ਹਾਂ ਚੁਣੌਤੀਆਂ ਦਾ ਸਾਹਮਣਾ ਕੀਤਾ ਸੀ, ਉਨ੍ਹਾਂ ਨੂੰ ਅਜੋਕੇ ਸਮਾਜ ਲਈ ਸਮਝਣਾ ਆਸਾਨ ਨਹੀਂ ਹੈ ।

ਯਾਦਗਾਰੀ ਡਾਕ ਟਿਕਟ ਦਾ ਪਹਿਲਾ ਦਿਨ ਕਵਰ ਕਟਕ ਦੇ ਸਵਰਾਜ ਆਸ਼ਰਮ ਦਾ ਚਿਤਰਣ ਕਰਦਾ ਹੈ, ਜਿੱਥੇ ਮਹਾਤਮਾ ਗਾਂਧੀ 23 ਮਾਰਚ 1921 ਨੂੰ ਓਡੀਸ਼ਾ ਦੀ ਆਪਣੀ ਪਹਿਲੀ ਯਾਤਰਾ ਦੇ ਦੌਰਾਨ ਰੁਕੇ ਸਨ । ਸਮਾਰਕ ਡਾਕ ਟਿਕਟ, ਪਹਿਲੇਂ ਦਿਨ ਕਵਰ (ਐਫਡੀਸੀ) ਅਤੇ ਸੂਚਨਾ ਛੋਟੀ ਪੁਸਤਕ ਦੇਸ਼ ਦੇ 76 ਫਿਲਾਟੇਲਿਕ ਬਿਊਰੋ ’ਚ ਵਿਕਰੀ ਲਈ ਉਪਲੱਬਧ ਹੋਵੇਗੀ । ਨਾਲ ਹੀ ਇਸਨੂੰ ਈ - ਪੋਸਟ ਆਫਿਸ ਰਾਹੀਂ ਆਨਲਾਇਨ ਆਰਡਰ ਵੀ ਕੀਤਾ ਜਾ ਸਕਦਾ ਹੈ ।

 

ਆਰਕੇਜੇ/ਐਮ



(Release ID: 1707288) Visitor Counter : 119


Read this release in: English , Urdu , Hindi , Marathi , Odia