ਵਣਜ ਤੇ ਉਦਯੋਗ ਮੰਤਰਾਲਾ

ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਹੈ ਕਿ ਭਾਰਤ ਬਿਨ੍ਹਾਂ ਵਾਧੂ ਕੀਮਤ ਅਤੇ ਭਿੰਨਤਾ ਰਣਨੀਤੀ ਕਾਇਮ ਕਰਨ ਤੇ ਧਿਆਨ ਕੇਂਦਰਿਤ ਕਰ ਰਿਹਾ ਹੈ


ਸਵੈ ਨਿਰਭਰ , ਸਵੈ ਲਚਕੀਲਾ ਅਤੇ ਇੱਕ ਵਿਸ਼ਵਾਸਪੂਰਕ ਭਾਰਤ ਵਿਸ਼ਵ ਨਾਲ ਜੁੜੇਗਾ, ਮੰਤਰੀ ਨੇ ਕਿਹਾ

Posted On: 23 MAR 2021 2:42PM by PIB Chandigarh

ਕੇਂਦਰੀ ਰੇਲਵੇ , ਵਣਜ ਅਤੇ ਉਦਯੋਗ , ਖ਼ਪਤਕਾਰ ਮਾਮਲੇ ਅਤੇ ਅਨਾਜ ਤੇ ਜਨਤਕ ਵੰਡ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਹੈ ਕਿ ਅੱਜ ਅਸੀਂ ਇੱਕ ਸਵੈ ਨਿਰਭਰ , ਸਵੈ ਲਚਕੀਲਾ ਅਤੇ ਵਿਸ਼ਵਾਸਪੂਰਕ ਭਾਰਤ ਬਣਾ ਰਹੇ ਹਾਂ , ਜੋ ਆਉਂਦੇ ਦਿਨਾਂ ਵਿੱਚ ਵਿਸ਼ਵ ਨਾਲ ਜੁੜੇਗਾ । ਭਾਰਤੀ ਸੇਵਾਵਾਂ ਸੰਮੇਲਨ 2021 ਦੇ ਵਰਚੂਅਲ ਉਦਘਾਟਨ ਸਮੇਂ ਬੋਲਦਿਆਂ ਉਹਨਾਂ ਕਿਹਾ ਕਿ ਭਾਰਤ ਬਿਨ੍ਹਾਂ ਵਾਧੂ ਕੀਮਤ ਅਤੇ ਭਿੰਨਤਾ ਰਣਨੀਤੀ ਤੇ ਧਿਆਨ ਕੇਂਦਰਿਤ ਕਰ ਰਿਹਾ ਹੈ , ਜੋ ਵਿਲੱਖਣ , ਇੱਛੁਕ , ਵਸਤਾਂ ਅਤੇ ਸੇਵਾਵਾਂ ਕਾਇਮ ਕਰਨ ਵਿੱਚ ਮਦਦ ਕਰੇਗਾ । ਉਹਨਾਂ ਨੇ ਵਿਸ਼ਵ ਨੂੰ ਭਾਰਤ ਨਾਲ ਚੱਲਣ , ਭਾਰਤ ਨਾਲ ਗੱਲਬਾਤ ਕਰਨ ਅਤੇ ਭਾਰਤ ਨਾਲ ਦੌੜਨ ਲਈ ਸੱਦਾ ਦਿੱਤਾ ਕਿਉਂਕਿ ਕੋਵਿਡ ਮਹਾਮਾਰੀ ਨੇ ਇੱਕ ਨਵੇਂ ਡਿਜੀਟਲਾਈਜ਼ਡ ਵਿਸ਼ਵ ਵਿੱਚ ਸਾਡੀਆਂ ਸੇਵਾਵਾਂ ਲਈ ਰੁਝਾਨ ਪੈਦਾ ਕੀਤੇ ਹਨ ।
ਮੰਤਰੀ ਨੇ ਕਿਹਾ ਕਿ ਸਖ਼ਤ ਲਾਕਡਾਊਨ ਦੇ ਬਾਵਜੂਦ ਭਾਰਤ ਨੇ ਵਿਸ਼ਵ ਨਾਲ ਵਚਨਬੱਧਤਾਵਾਂ ਨੂੰ ਮੁਕੰਮਲ ਤੌਰ ਤੇ ਇਸ ਸਮੇਂ ਦੌਰਾਨ ਪੂਰਾ ਕੀਤਾ ਹੈ । ਉਹਨਾਂ ਕਿਹਾ ਕਿ ਇਹ ਸਾਨੂੰ ਆਉਣ ਵਾਲੇ ਸਮੇਂ ਵਿੱਚ ਚੰਗੀ ਤਰ੍ਹਾਂ ਵਿਚਰਨ ਲਈ ਮਦਦ ਕਰੇਗਾ ਅਤੇ ਭਾਰਤ ਨੂੰ ਇੱਕ ਵਿਸ਼ਵਾਸੀ ਭਾਈਵਾਲ ਵਜੋਂ ਸਥਾਪਿਤ ਕਰੇਗਾ, ਜੋ ਵਿਸ਼ਵ ਦੀ ਸੇਵਾ ਲਈ ਹਰ ਤਰ੍ਹਾਂ ਤੇ ਆਪਣੀ ਇੱਛਾ ਨਾਲ ਤਿਆਰ ਹੈ । ਕੋਵਿਡ ਸੰਕਟ ਨੂੰ ਮੌਕੇ ਵਿੱਚ ਬਦਲਣ ਬਾਰੇ ਉਹਨਾਂ ਕਿਹਾ ਕਿ ਭਾਰਤ ਨੇ ਬੈਕਿੰਗ ,  ਵਿੱਤੀ ਖੇਤਰ , ਖਾਣਾਂ , ਖੇਤੀਬਾੜੀ , ਕਿਰਤ ਕਾਨੂੰਨਾਂ ਲਈ ਮਹੱਤਵਪੂਰਨ ਸੁਧਾਰ ਕੀਤੇ ਹਨ ਅਤੇ ਆਪਣੇ ਅਰਥਚਾਰੇ ਨੂੰ  ਖੋਲਿਆ ਹੈ । ਪ੍ਰਧਾਨ ਮੰਤਰੀ ਦੀ ਸੇਧ ਤਹਿਤ ਭਾਰਤ ਨੇ ਮੋਹਰੀ ਬਣ ਕੇ ਅਗਵਾਈ ਕੀਤੀ ਹੈ,"ਮੰਤਰੀ ਨੇ ਕਿਹਾ ਅਸੀਂ ਕੋਵਿਡ ਸੰਕਟ ਦੇ ਹੱਲ ਲਈ ਆਪਣੇ ਬੁਨਿਆਦੀ ਢਾਂਚੇ ਨੂੰ ਵਧਾਇਆ ਹੈ, ਆਪਣੀ ਟੈਸਟਿੰਗ ਯੋਗਤਾ ਤੋਂ ਲੈ ਕੇ ਸਖ਼ਤ ਲਾਕਡਾਊਨ ਲਾਗੂ ਕਰਨ ਤੇ ਵਸਤਾਂ ਦੇ ਨਿਰਮਾਣ, ਜੋ ਪਹਿਲਾਂ ਦਰਾਮਦ ਕੀਤੀਆਂ ਜਾਂਦੀਆਂ ਸਨ, ਲਈ ਕੰਮ ਕੀਤਾ ਹੈ"। ਮੰਤਰੀ ਨੇ ਕਿਹਾ ਕਿ ਅਸੀਂ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਦੇ ਅੰਤ ਤੱਕ ਆਪਣੀਆਂ 90% ਸੇਵਾਵਾਂ ਵਿਸ਼ਵ ਨੂੰ ਬਰਾਮਦ ਕਰ ਸਕਾਂਗੇ ।
ਮੰਤਰੀ ਨੇ ਕਿਹਾ ਕਿ ਭਾਰਤ ਦਾ ਡਿਜੀਟਲ ਅਰਥਚਾਰਾ ਸਲਾਨਾ 200 ਡਾਲਰ ਬਿਲੀਅਨ ਅਰਥਚਾਰੇ ਦੀ ਕੀਮਤ ਜਨਰੇਟ ਕਰਦਾ ਹੈ ਪਰ ਇਸ ਨੂੰ ਇੱਕ ਟ੍ਰਿਲੀਅਨ ਤੱਕ ਲਿਜਾਣ ਦੀ ਸੰਭਾਵਨਾ ਹੈ ਜੇਕਰ ਵੱਖ ਵੱਖ ਖੇਤਰਾਂ ਵਿੱਚ ਕੁਸ਼ਲਤਾ ਅਤੇ ਬੱਚਤ ਤੇ ਉਤਪਾਦਨ ਨੂੰ ਅਨਲਾਕ ਕਰਨ ਲਈ ਡਿਜੀਟਲ ਤਕਨਾਲੋਜੀਆਂ ਦੀ ਵਰਤੋਂ ਕੀਤੀ ਜਾਵੇ । ਉਹਨਾਂ ਕਿਹਾ ਕਿ ਡਿਜੀਟਲ ਸੇਵਾਵਾਂ ਈਜ਼ ਆਫ ਲੀਵਿੰਗ , ਈਜ਼ ਆਫ ਕੰਜਿ਼ਊਮਰ ਇਨਗੇਜ਼ਮੈਂਟ ਐਂਡ ਬੈਨੇਫਿਟਸ ਦੇ ਯੋਗਦਾਨ ਵਿੱਚ ਮਦਦ ਕਰਨਗੀਆਂ ਅਤੇ ਅੰਤਰਰਾਸ਼ਟਰੀ ਪੱਧਰ ਦੇ ਰੁਝਾਨਾਂ ਲਈ ਡਿਜੀਟਲ ਬੁਨਿਆਦੀ ਢਾਂਚਾ ਹਾਸਲ ਕਰਨ ਵਿੱਚ ਵੀ ਮਦਦਗਾਰ ਹੋਣਗੀਆਂ । ਸ਼੍ਰੀ ਗੋਇਲ ਨੇ ਕਿਹਾ ਕਿ ਕਿਉਂਕਿ ਵਿਸ਼ਵੀ ਵਪਾਰ ਜਿ਼ਆਦਾ ਤੋਂ ਜਿ਼ਆਦਾ ਸੇਵਾਵਾਂ ਵੱਲ ਵੱਧ ਰਿਹਾ ਹੈ । ਇਸ ਲਈ ਡਿਜੀਟਲ ਤੇ ਡਾਟਾ ਬੈਕ ਨਵਚਾਰ ਜੋ ਭਾਰਤ ਪੇਸ਼ ਕਰ ਰਿਹਾ ਹੈ । ਮੁਕਾਬਲਾ ਕੀਮਤਾਂ ਵਿੱਚ ਡਿਜੀਟਲ ਤਕਨਾਲੋਜੀਆਂ ਲਈ ਵਿਸ਼ਵੀ ਰੁਝਾਨ ਨੂੰ ਅਸਲ ਵਿੱਚ ਉਤਸ਼ਾਹਿਤ ਕਰ ਸਕਦਾ ਹੈ । ਉਹਨਾਂ ਕਿਹਾ ਕਿ ਸਾਈਬਰ ਸੁਰੱਖਿਆ ਇੱਕ ਹੋਰ ਖੇਤਰ ਹੈ, ਜਿਸ ਤੇ ਅਸੀਂ ਬਹੁਤ ਜਿ਼ਆਦਾ ਕੇਂਦਰਿਤ ਹਾਂ ।
ਡਿਜੀਟਾਈਜੇਸ਼ਨ ਵਿੱਚ ਭਾਰਤ ਲਈ ਸ਼ਾਨਦਾਰ ਰਸਤਾ ਬਣਾਉਣ ਲਈ ਅਪਗ੍ਰੇਡੇਸ਼ਨ ਅਤੇ ਨਵਚਾਰ ਲਈ ਅਪੀਲ ਕਰਦਿਆਂ ਮੰਤਰੀ ਨੇ ਕਿਹਾ ਕਿ ਡਿਜੀਟਲ ਤਕਨਾਲੋਜੀਆਂ ਵਿੱਚ ਸਾਡੀ ਸਮਰੱਥਾ ਅਤੇ ਯੋਗਤਾ ਬਹੁਤ ਵੱਡੀ ਹੈ ਅਤੇ ਉਹ ਕੀਮਤ ਮੁਕਾਬਲਾਪਣ ਤੇ ਭਿੰਨਤਾ ਵਸਤਾਂ ਲਈ ਵਿਸ਼ਵ ਨਾਲ ਮੁਕਾਬਲਾ ਕਰਨ ਦੀ ਸਾਡੀ ਯੋਗਤਾ ਨਿਸ਼ਚਿਤ ਕਰਨਗੀਆਂ । ਉਹਨਾਂ ਕਿਹਾ ਕਿ ਅਸੀਂ ਰਾਸ਼ਟਰ ਨੂੰ ਇਸ ਤਰ੍ਹਾਂ ਤਿਆਰ ਕਰ ਰਹੇ ਹਾਂ ਕਿ ਇਹ ਦਿਖਾ ਸਕੀਏ ਕਿ ਅਸੀਂ ਕਿਵੇਂ ਸਵਦੇਸ਼ੀ ਅਤੇ ਅੰਤਰਰਾਸ਼ਟਰੀ ਬਜ਼ਾਰ ਦੇ ਹੁਨਰ ਪੱਧਰਾਂ ਤੇ ਉਤਪਾਦਕਤਾ ਦੇ ਅਪਗ੍ਰੇਡ ਅਤੇ ਭਾਰਤ ਵਿੱਚ ਸਭ ਤੋਂ ਅਤਿ ਆਧੁਨਿਕ ਤਕਨਾਲੋਜੀਆਂ ਹਨ । ਉਹਨਾਂ ਕਿਹਾ ,"ਅਸੀਂ ਭਾਰਤ ਨੂੰ ਇਸ ਤਰ੍ਹਾਂ ਤਿਆਰ ਕਰ ਰਹੇ ਹਾਂ ਕਿ ਹਾਈ ਟੈੱਕ ਉਦਯੋਗ ਨੂੰ ਭਾਰਤ ਵਿੱਚ ਆਉਣ ਅਤੇ ਇਸ ਨਾਲ ਜੋੜਨ ਲਈ ਕਿਵੇਂ ਸੱਦਾ ਦੇ ਸਕਦੇ ਹਾਂ ਅਤੇ ਕਿਵੇਂ ਇਹ ਯਕੀਨੀ ਬਣਾਇਆ ਜਾ ਸਕਦਾ ਹੈ ਕਿ ਅਪਗ੍ਰੇਡ ਹੁਨਰ ਅਤੇ ਦੇਸ਼ ਭਰ ਵਿੱਚ ਉਤਪਾਦਕਤਾ ਲਈ ਅਤਿ ਆਧੁਨਿਕ ਤਕਨਾਲੋਜੀਆਂ ਉਪਲਬੱਧ ਹਨ"।

 

ਵਾਈ ਬੀ / ਐੱਸ ਐੱਸ




(Release ID: 1707011) Visitor Counter : 125


Read this release in: English , Urdu , Marathi , Hindi