ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸੜਕ ਟ੍ਰਾਂਸਪੋਰਟ ਅਤੇ ਰਾਜ ਮਾਰਗ ਮੰਤਰਾਲੇ ਨੇ ਸੀਈਆਰਟੀ - ਇਨ ਤੋਂ ਮਿਲੇ ਅਲਰਟ ਦੇ ਬਾਅਦ ਟ੍ਰਾਂਸਪੋਰਟ ਖੇਤਰ ਦੇ ਸੰਗਠਨਾਂ ਨੂੰ ਸਾਈਬਰ ਘੁਸਪੈਠ ਦੇ ਖਿਲਾਫ ਆਈਟੀ ਸੁਰੱਖਿਆ ਨੂੰ ਮਜ਼ਬੂਤ ਕਰਨ ਨੂੰ ਕਿਹਾ

Posted On: 21 MAR 2021 8:37PM by PIB Chandigarh

ਸੜਕ ਟ੍ਰਾਂਸਪੋਰਟ ਅਤੇ ਰਾਜ ਮਾਰਗ ਮੰਤਰਾਲੇ  ਨੂੰ ਭਾਰਤੀ ਕੰਪਿਊਟਰ ਐਮਰਜੈਂਸੀ  ਰਿਸਪੋਂਸ-ਟੀਮ (ਸੀਈਆਰਟੀ- ਇਨ)  ਨਾਲ ਇੱਕ ਅਲਰਟ ਮਿਲਿਆ ਹੈ,  ਜਿਸ ਵਿੱਚ ਟ੍ਰਾਂਸਪੋਰਟ ਖੇਤਰ ਨਾਲ ਜੁੜੇ ਸੰਗਠਨਾਂ ਵਿੱਚ ਸਾਈਬਰ ਘੁਸਪੈਠ ਦਾ ਸੰਦੇਹ ਜਤਾਇਆ ਗਿਆ ਹੈ।  ਇਸ ਅਲਰਟ  ਦੇ ਬਾਅਦ ਮੰਤਰਾਲਾ  ਨੇ ਆਪਣੇ ਅਧੀਨ ਵੱਖ-ਵੱਖ ਸੰਗਠਨਾਂ ਅਤੇ ਵਿਭਾਗਾਂ ਨੂੰ ਉਨ੍ਹਾਂ ਦੀ ਆਈਟੀ ਸੁਰੱਖਿਆ ਵਿਵਸਥਾ  ਮਜ਼ਬੂਤ ਕਰਨ ਦੀ ਸਲਾਹ ਦਿੱਤੀ ਹੈ।

ਇਸ ਦੇ ਫਲਸਰੂਪ ਐੱਨਆਈਸੀ, ਐੱਨਐੱਚਏਆਈ,  ਐੱਨਐੱਚਆਈਡੀਸੀਐੱਲ,  ਆਈਆਰਸੀ,  ਆਈਏਐੱਚਈ,  ਰਾਜਾਂ  ਦੇ ਲੋਕ ਨਿਰਮਾਣ ਵਿਭਾਗਾਂ , ਟੈਸਟਿੰਗ ਏਜੇਂਸੀਆਂ ਅਤੇ ਆਟੋਮੋਬਾਇਲ ਨਿਰਮਾਤਾਵਾਂ ਨੂੰ ਤਾਕੀਦ ਕੀਤੀ ਗਈ ਹੈ ਕਿ ਉਹ ਸੀਈਆਰਟੀ-ਇਨ ਦੁਆਰਾ ਪ੍ਰਮਾਣਿਤ  ਏਜੇਂਸੀਆਂ ਨੂੰ ਨਿਯਮਿਤ ਅਧਾਰ ‘ਤੇ ਆਪਣੇ ਪੂਰੇ ਸੂਚਨਾ ਟੈਕਨੋਲੋਜੀ ਤੰਤਰ ਦਾ ਸੁਰੱਖਿਆ ਆਡਿਟ ਕਰਾਏ ਅਤੇ ਇਨ੍ਹਾਂ ਸਿਫਾਰਿਸ਼ਾਂ  ਦੇ ਅਧਾਰ ‘ਤੇ ਸਾਰੇ ਜ਼ਰੂਰੀ ਕਦਮ  ਉਠਾਏ।  ਸੁਰੱਖਿਆ ਲੇਖਾ ਪ੍ਰੀਖਿਆ ਰਿਪੋਰਟ ਅਤੇ ਏਟੀਆਰ ਨੂੰ ਨਿਯਮਿਤ ਅਧਾਰ ‘ਤੇ ਮੰਤਰਾਲੇ  ਨੂੰ ਪੇਸ਼ ਕੀਤਾ ਜਾਣਾ ਹੈ।

*****

ਬੀਐੱਨ/ਆਰਆਰ


(Release ID: 1706761) Visitor Counter : 198


Read this release in: English , Urdu , Marathi , Hindi