ਸੱਭਿਆਚਾਰ ਮੰਤਰਾਲਾ
ਗਾਂਧੀ ਸ਼ਾਂਤੀ ਪੁਰਸਕਾਰ ਸਾਲ 2019 ਦਾ ਐਲਾਨ
Posted On:
22 MAR 2021 3:05PM by PIB Chandigarh
ਗਾਂਧੀ ਸ਼ਾਂਤੀ ਪੁਰਸਕਾਰ ਸਾਲ 2019 ਲਈ ਓਮਾਨ ਦੇ ਸਵਰਗਵਾਸੀ ਹਿਜ਼ਮਜੈਸਟੀ ਸੁਲਤਾਨ ਕਾਬੂਸ ਬਿਨ ਸੈਦ ਅਲ ਸੈਦ ਨੂੰ ਦਿੱਤਾ ਜਾ ਰਿਹਾ ਹੈ । ਗਾਂਧੀ ਸ਼ਾਂਤੀ ਪੁਰਸਕਾਰ ਇੱਕ ਸਲਾਨਾ ਪੁਰਸਕਾਰ ਹੈ, ਜਿਸ ਨੂੰ ਭਾਰਤ ਸਰਕਾਰ ਵੱਲੋਂ 1995 ਵਿੱਚ ਮਹਾਤਮਾ ਗਾਂਧੀ ਦੀ 125ਵੀਂ ਜਨਮ ਸ਼ਤਾਬਦੀ ਦੀ ਯਾਦਗਾਰ ਵਿੱਚ ਸਥਾਪਿਤ ਕੀਤਾ ਗਿਆ ਸੀ । ਇਹ ਪੁਰਸਕਾਰ ਕੌਮੀਅਤ , ਜਾਤੀ , ਭਾਸ਼ਾ , ਨਸਲ , ਲਿੰਗ ਦੇ ਭੇਦਭਾਵ ਤੋਂ ਬਿਨ੍ਹਾਂ ਦਿੱਤਾ ਜਾਂਦਾ ਹੈ ਅਤੇ ਸਾਰਿਆਂ ਲਈ ਖੁੱਲ੍ਹਾ ਹੈ ।
ਗਾਂਧੀ ਸ਼ਾਂਤੀ ਪੁਰਸਕਾਰ ਲਈ ਜਿਊਰੀ ਦੀ ਪ੍ਰਧਾਨਗੀ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਕਰਦੇ ਹਨ ਅਤੇ ਇਸ ਵਿੱਚ 2 ਐਕਸ ਓਫੀਸ਼ੋ ਮੈਂਬਰ, ਜਿਹਨਾਂ ਵਿੱਚ ਭਾਰਤ ਦੇ ਮੁੱਖ ਜੱਜ ਅਤੇ ਲੋਕ ਸਭਾ ਵਿੱਚ ਸਭ ਤੋਂ ਵੱਡੀ ਵਿਰੋਧੀ ਪਾਰਟੀ ਦਾ ਨੇਤਾ ਹੁੰਦਾ ਹੈ । ਜਿਊਰੀ ਵਿੱਚ 2 ਉੱਘੇ ਵਿਦਵਾਨ ਮੈਂਬਰ ਵੀ ਹੁੰਦੇ ਹਨ , ਜਿਹਨਾਂ ਵਿੱਚ ਸ਼੍ਰੀ ਓਮ ਬਿਰਲਾ ਲੋਕ ਸਭਾ ਦੇ ਸਪੀਕਰ ਅਤੇ ਸੁਲਭ ਇੰਟਰਨੈਸ਼ਨਲ ਸਮਾਜ ਸੇਵਾ ਸੰਸਥਾ ਦੇ ਬਾਨੀ ਸ਼੍ਰੀ ਬਿੰਦੇਸ਼ਵਰ ਪਾਠਕ ਹਨ ।
ਜਿਊਰੀ ਦੀ 19 ਮਾਰਚ 2021 ਨੂੰ ਮੀਟਿੰਗ ਹੋਈ ਅਤੇ ਵਿਚਾਰ ਚਰਚਾ ਤੋਂ ਬਾਅਦ ਬਹੁਮਤ ਨਾਲ ਸਵਰਗਵਾਸੀ ਐੱਚ ਐੱਮ ਸੁਲਤਾਨ ਕਾਬੂਸ ਬਿਨ ਸੈਦ ਅਲ ਸੈਦ ਨੂੰ ਸਾਲ 2019 ਲਈ ਗਾਂਧੀ ਸ਼ਾਂਤੀ ਪੁਰਸਕਾਰ ਦੇ ਵਿਜੇਤਾ ਵਜੋਂ ਚੁਣਿਆ ਗਿਆ । ਇਹ ਪੁਰਸਕਾਰ ਉਹਨਾਂ ਵੱਲੋਂ ਅਹਿੰਸਕ ਅਤੇ ਹੋਰ ਗਾਂਧੀ ਦੇ ਤਰੀਕਿਆਂ ਰਾਹੀਂ ਸਮਾਜਿਕ , ਆਰਥਿਕ ਤੇ ਸਿਆਸੀ ਪਰਿਵਰਤਣ ਲਈ ਦਿੱਤੇ ਉੱਘੇ ਯੋਗਦਾਨ ਦੀ ਪਛਾਣ ਲਈ ਦਿੱਤਾ ਗਿਆ ਹੈ ।
ਇਸ ਤੋਂ ਪਹਿਲਾਂ ਜਿਹੜੇ ਵਿਦਵਾਨਾਂ ਨੂੰ ਇਹ ਪੁਰਸਕਾਰ ਦਿੱਤਾ ਗਿਆ ਹੈ , ਉਹਨਾਂ ਵਿੱਚ ਡਾਕਟਰ ਜੂਲੀਅਸ ਨਰੇਰੇ , ਤੰਜਾਨੀਆ ਦੇ ਸਾਬਕਾ ਰਾਸ਼ਟਰਪਤੀ , ਡਾਕਟਰ ਗਰਹਰਡ ਫਿਸ਼ਰ , ਰਿਪਬਲਿਕ ਆਫ ਜਰਮਨੀ , ਰਾਮਾਕ੍ਰਿਸ਼ਨ ਮਿਸ਼ਨ , ਬਾਬਾ ਆਮਟੇ (ਸ਼੍ਰੀ ਮੁਰਲੀਧਰ ਦੇਵੀਦਾਸ ਆਮਟੇ) , ਸਵਰਗਵਾਸੀ ਨੈਲਸਨ ਮੰਡੇਲਾ , ਦੱਖਣ ਅਫਰੀਕਾ ਦੇ ਸਾਬਕਾ ਰਾਸ਼ਟਰਪਤੀ , ਬੰਗਲਾਦੇਸ਼ ਦਾ ਗ੍ਰਾਮੀਣ ਬੈਂਕ , ਦੱਖਣ ਅਫਰੀਕਾ ਦੇ ਆਰਕ ਬਿਸ਼ਪ ਡੈਸਮੋਂਡ ਟੁਟੂ , ਸ਼ੀ੍ਰ ਚਾਂਦੀ ਪ੍ਰਸਾਦ ਭੱਟ ਅਤੇ ਭਾਰਤੀ ਪੁਲਾੜ ਖੋਜ ਸੰਸਥਾ ਸ਼ਾਮਲ ਹਨ । ਹਾਲ ਹੀ ਵਿੱਚ ਜਿਹਨਾਂ ਨੂੰ ਪੁਰਸਕਾਰ ਦਿੱਤੇ ਗਏ ਹਨ , ਉਹਨਾਂ ਵਿੱਚ ਵਿਵੇਕਾਨੰਦ ਕੇਂਦਰ ਭਾਰਤ (2015) , ਅਕਸ਼ੈ ਪਾਤਰਾ ਫਾਊਂਡੇਸ਼ਨ , ਭਾਰਤ ਅਤੇ ਸੁਲਭ ਇੰਟਰਨੈਸ਼ਨਲ (2016 ਲਈ ਸਾਂਝੇ ਤੌਰ ਤੇ), ਏਕਲ ਅਭਿਆਨ ਟਰਸਟ , ਭਾਰਤ (2017) ਅਤੇ ਸ਼੍ਰੀ ਯੋਹੀ ਸਸਕਾਵਾ , ਜਾਪਾਨ (2018) ਸ਼ਾਮਲ ਹਨ ।
ਇਸ ਪੁਰਸਕਾਰ ਵਿੱਚ 1 ਕਰੋੜ ਰੁਪਏ , ਇੱਕ ਪ੍ਰਮਾਣ ਪੱਤਰ , ਇੱਕ ਤਖ਼ਤੀ ਅਤੇ ਇੱਕ ਸ਼ਾਨਦਾਰ ਵਿਲੱਖਣ ਰਵਾਇਤੀ ਹੈਂਡੀਕ੍ਰਾਫਟ / ਹੈਂਡਲੂਮ ਵਸਤ ਸ਼ਾਮਲ ਹੈ ।
ਹਿਜ਼ਮਜੈਸਟੀ ਸੁਲਤਾਨ ਕਾਬੂਸ ਇੱਕ ਦੂਰ ਦ੍ਰਿਸ਼ਟੀ ਵਾਲੇ ਨੇਤਾ ਸਨ । ਜਿਹਨਾਂ ਦੀ ਮਾਡਰੇਸ਼ਨ ਤੇ ਵਿਚੋਲਗੀ ਨੀਤੀ ਨੇ ਅੰਤਰਰਾਸ਼ਟਰੀ ਮੁੱਦਿਆਂ ਨੂੰ ਹੱਲ ਕੀਤਾ ਸੀ । ਇਸ ਲਈ ਉਹਨਾਂ ਦੀ ਵਿਸ਼ਵ ਪੱਧਰ ਤੇ ਪ੍ਰਸ਼ੰਸਾ ਅਤੇ ਮਾਨ ਸਨਮਾਨ ਵਧਿਆ ਸੀ । ਉਹਨਾਂ ਨੇ ਵੱਖ ਵੱਖ ਖੇਤਰੀ ਝਗੜਿਆਂ ਅਤੇ ਤਕਰਾਰਾਂ ਨੂੰ ਖ਼ਤਮ ਕਰਨ ਲਈ ਸ਼ਾਂਤੀ ਯਤਨਾਂ ਨਾਲ ਸਮਰਥਨ ਕਰਕੇ ਵੱਡਾ ਯੋਗਦਾਨ ਪਾਇਆ ਸੀ । ਐੱਚ ਐੱਮ ਸੁਲਤਾਨ ਕਾਬੂਸ ਭਾਰਤ ਤੇ ਓਮਾਨ ਵਿਚਾਲੇ ਵਿਸ਼ੇਸ਼ ਸੰਬੰਧਾਂ ਦੇ ਉਸਰਈਆ ਸਨ । ਉਹਨਾਂ ਨੇ ਭਾਰਤ ਵਿੱਚ ਸਿੱਖਿਆ ਪ੍ਰਾਪਤ ਕੀਤੀ ਸੀ ਤੇ ਹਮੇਸ਼ਾ ਉਹਨਾਂ ਦਾ ਭਾਰਤ ਨਾਲ ਵਿਸ਼ੇਸ਼ ਰਿਸ਼ਤਾ ਰਿਹਾ ਹੈ । ਉਹਨਾਂ ਦੀ ਅਗਵਾਈ ਵਿੱਚ ਭਾਰਤ ਤੇ ਓਮਾਨ ਰਣਨੀਤਕ ਭਾਈਵਾਲ ਬਣੇ ਅਤੇ ਦੋਨਾਂ ਦੇ ਆਪਸੀ ਲਾਹੇਵੰਦ ਸਮੁੱਚੀ ਭਾਈਵਾਲੀ ਮਜ਼ਬੂਤ ਹੋਈ ਤੇ ਇਸ ਨੇ ਹੋਰ ਉਚਾਈਆਂ ਤੈਅ ਕੀਤੀਆਂ ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਐੱਚ ਐੱਮ ਸੁਲਤਾਨ ਕਾਬੂਸ ਦੇ ਸਵਰਗਵਾਸ ਹੋਣ ਤੇ ਉਹਨਾਂ ਦੇ ਭਾਰਤ ਓਮਾਨ ਲਈ ਪਾਏ ਯੋਗਦਾਨ ਨੂੰ ਇਹ ਕਹਿੰਦਿਆਂ ਯਾਦ ਕੀਤਾ ਸੀ ਕਿ ਉਹ "ਭਾਰਤ ਦੇ ਸੱਚੇ ਮਿੱਤਰ ਸਨ ਅਤੇ ਉਹਨਾਂ ਨੇ ਭਾਰਤ ਤੇ ਓਮਾਨ ਵਿਚਾਲੇ ਰਣਨੀਤਕ ਭਾਈਵਾਲੀ ਦੇ ਵਿਕਾਸ ਲਈ ਮਜ਼ਬੂਤ ਅਗਵਾਈ ਪ੍ਰਦਾਨ ਕੀਤੀ ਸੀ"। ਪ੍ਰਧਾਨ ਮੰਤਰੀ ਨੇ ਉਹਨਾਂ ਨੂੰ "ਦੂਰਦਰਸ਼ੀ ਨੇਤਾ ਅਤੇ ਸਟੇਟਸਮੈਨ" ਵਜੋਂ ਅਤੇ "ਵਿਸ਼ਵ ਅਤੇ ਸਾਡੇ ਖੇਤਰ ਲਈ ਸ਼ਾਂਤੀ ਦੀ ਮਿਸ਼ਾਲ" ਵਜੋਂ ਯਾਦ ਕੀਤਾ ਸੀ ।
ਗਾਂਧੀ ਸ਼ਾਂਤੀ ਪੁਰਸਕਾਰ ਸਵਰਗਵਾਸੀ ਐੱਚ ਐੱਮ ਸੁਲਤਾਨ ਕਾਬੂਸ ਬਿਨ ਸੈਦ ਅਲ ਸੈਦ ਦੇ ਭਾਰਤ ਤੇ ਓਮਾਨ ਵਿਚਾਲੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਅਤੇ ਖਾੜੀ ਖੇਤਰ ਵਿੱਚ ਅਹਿੰਸਕ ਅਤੇ ਸ਼ਾਂਤੀ ਨੂੰ ਉਤਸ਼ਾਹਿਤ ਕਰਨ ਦੇ ਯਤਨਾਂ ਲਈ ਕੀਤੀ ਅਗਵਾਈ ਅਤੇ ਬੇਮਿਸਾਲ ਦੂਰ ਦ੍ਰਿਸ਼ਟੀ ਨੂੰ ਮਾਨਤਾ ਦਿੰਦਾ ਹੈ ।
ਐੱਨ ਬੀ / ਐੱਸ ਕੇ / ਯੂ ਡੀ
(Release ID: 1706680)
Visitor Counter : 251