ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਖਾਦੀ ਮੁਜੀਬ ਜੈਕਟਾਂ ਮਾਣਯੋਗ ਪ੍ਰਧਾਨ ਮੰਤਰੀ ਦੇ ਬੰਗਲਾਦੇਸ਼ ਦੌਰੇ ਦੌਰਾਨ ਹੋਣ ਵਾਲੇ ਜਸ਼ਨਾਂ ਨੂੰ ਹੋਰ ਚਾਰ ਚੰਨ ਲਾਉਣਗੀਆਂ

Posted On: 20 MAR 2021 1:52PM by PIB Chandigarh

ਭਾਰਤ ਦਾ ਵਿਰਾਸਤੀ ਕੱਪੜਾ ਖਾਦੀ ਮਾਣਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਬੰਗਲਾਦੇਸ਼ ਦੇ 26 ਤੇ 27 ਮਾਰਚ ਨੂੰ ਦੋ ਦਿਨਾ ਦੌਰੇ ਦੌਰਾਨ ਸਾਰਿਆਂ ਦੀਆਂ ਨਿਗਾਹਾਂ ਦੀ ਖਿੱਚ ਦਾ ਕੇਂਦਰ ਹੋਵੇਗਾ । ਖਾਦੀ ਤੇ ਪੇਂਡੂ ਉਦਯੋਗ ਕਮਿਸ਼ਨ ਨੇ ਕਸਟਮ ਡਿਜ਼ਾਇਨ ਕੀਤੀਆਂ  100 ਕਸਟਮ ਡਿਜ਼ਾਈਨਡ “ਮੁਜੀਬ ਜੈਕੇਟਸ” ਸਪਲਾਈ ਕੀਤੀਆਂ ਨੇ , ਜੋ ਪ੍ਰਧਾਨ ਮੰਤਰੀ ਦੇ ਦੌਰੇ ਦੌਰਾਨ ਸਾਰੇ ਪਤਵੰਤੇ ਸੱਜਣਾਂ ਦੀ ਪੁਸ਼ਾਕ ਹੋਵੇਗੀ ।

ਮੁਜੀਬ ਜੈਕੇਟ ਨੂੰ ਇੱਕ ਸਿਗਨੇਚਰ ਕੱਪੜੇ ਦਾ ਰੂਪ ਦਿੱਤਾ ਗਿਆ ਹੈ , ਕਿਉਂਕਿ ਇਹ ਮੁਜੀਬ ਜੈਕੇਟ ਬੰਗ ਬੰਧੂ ਸ਼ੇਖ਼ ਮੁਜੀਬ—ਉਰ—ਰਹਿਮਾਨ , ਜਿਸ ਨੂੰ ਬੰਗਲਾਦੇਸ਼ ਦਾ ਰਾਸ਼ਟਰਪਿਤਾ ਕਿਹਾ ਜਾਂਦਾ ਹੈ , ਵੱਲੋਂ ਪਹਿਨੀ ਜਾਂਦੀ ਸੀ । ਬੰਗਲਾਦੇਸ਼ ਸ਼ੇਖ਼ ਮੁਜੀਬ ਉਰ ਰਹਿਮਾਨ ਦੀ ਜਨਮ ਸ਼ਤਾਬਦੀ “ਮੁਜੀਬ ਬੌਰਸ਼ੋ” ਵਜੋਂ ਮਨਾ ਰਿਹਾ ਹੈ । ਇਸ ਮੌਕੇ ਢਾਕਾ ਵਿੱਚਲੇ ਭਾਰਤੀ ਹਾਈ ਕਮਿਸ਼ਨਰ ਦੇ ਇੰਦਰਾ ਗਾਂਧੀ ਸੱਭਿਆਚਾਰਕ ਕੇਂਦਰ ਵੱਲੋਂ ਮਾਣਯੋਗ ਪ੍ਰਧਾਨ ਮੰਤਰੀ ਦੇ ਦੌਰੇ ਤੋਂ ਪਹਿਲਾਂ 100 ਮੁਜੀਬ ਜੈਕਟਾਂ ਦਾ ਆਰਡਰ ਦਿੱਤਾ ਗਿਆ ਸੀ ।

ਵਿਸ਼ੇਸ਼ ਤੌਰ ਤੇ ਡਿਜ਼ਾਈਨ ਕੀਤੀਆਂ ਗਈਆਂ ਮੁਜੀਬ ਜੈਕੇਟਸ ਉੱਚ ਗੁਣਵੱਤਾ ਵਾਲੀ ਹੱਥ ਬੁਣੀ ਪੌਲੀ ਖਾਦੀ ਕੱਪੜੇ ਤੋਂ ਤਿਆਰ ਕੀਤੀਆਂ ਗਈਆਂ ਹਨ। ਕਾਲੀਆਂ ਮੁਜੀਬ ਜੈਕੇਟਸ ਨੂੰ ਡਿਜ਼ਾਈਨ ਕਰਦਿਆਂ 6 ਬਟਨ ਤੇ ਹੇਠਲੇ ਹਿੱਸੇ ਵਿੱਚ 2 ਜੇਬਾਂ ਅਤੇ ਖੱਬੇ ਹੱਥ ਉੱਪਰ ਇੱਕ ਜੇਬ ਲਗਾਈ ਗਈ ਹੈ , ਜਿਵੇਂ ਕਿ ਰਹਿਮਾਨ ਪਹਿਨਦੇ ਸਨ । ਖਾਦੀ ਕੱਪੜੇ ਦੀ ਵਾਤਾਵਰਨ ਦੋਸਤਾਨਾ ਕਿਸਮ ਦੇ ਮੱਦੇਨਜ਼ਰ ਇਨ੍ਹਾਂ ਜੈਕੇਟਾਂ ਦੇ ਕਵਰ ਵੀ ਕਾਲੇ ਖਾਦੀ ਸੂਤੀ ਕੱਪੜੇ ਨਾਲ ਬਣਾਏ ਗਏ ਹਨ ਤੇ ਉਨ੍ਹਾਂ ਉੱਪਰ ਖਾਦੀ ਇੰਡੀਆ ਦਾ ਲੋਗੋ ਦੀ ਕਢਾਈ ਕੀਤੀ ਗਈ ਹੈ । ਇਨ੍ਹਾਂ ਜੈਕੇਟਾਂ ਨੂੰ ਵਿਸ਼ੇਸ਼ ਤੌਰ ਤੇ ਡਿਜ਼ਾਈਨ ਕੀਤੇ ਗਏ ਪਲਾਸਟਿਕ ਮਿਸ਼ਰਤ ਹੱਥ ਬੁਣੇ ਪੇਪਰ ਕੈਰੀ ਬੈਗ ਵਿੱਚ ਕੀ ਵੀ ਆਈ ਸੀ ਦੇ ਕੁਮਰੱਪਾ ਨੈਸ਼ਨਲ ਹੈਂਡਮੇਡ ਪੇਪਰ ਇੰਸੀਟੀਚਿਊਟ ਜੈਪੁਰ ਵਿੱਚ ਲਿਜਾਇਆ ਜਾਵੇਗਾ । ਕੇ ਵੀ ਆਈ ਸੀ ਦੇ ਚੇਅਰਮੈਨ ਸ਼੍ਰੀ ਵਿਨੈ ਕੁਮਾਰ ਸਕਸੈਨਾ ਨੇ ਕਿਹਾ ਹੈ ਕਿ  , “ਮੁਜੀਬ ਜੈਕੇਟਸ ਬੰਗਲਾਦੇਸ਼ ਵਿੱਚ ਇਤਹਾਸਕੀ ਮਹੱਤਵਪੂਰਨ ਹੈ ਅਤੇ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਖਾਦੀ ਦੀਆਂ ਬਣੀਆਂ ਮੁਜੀਬ ਜੈਕੇਟਸ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ , ਜੋ ਖਾਦੀ ਦੇ ਸਭ ਤੋਂ ਵੱਡੇ ਬ੍ਰੈਂਡ ਅੰਬੈਸਡਰ ਨੇ , ਦੇ ਬੰਗਲਾਦੇਸ਼ ਦੌਰੇ ਦੌਰਾਨ ਪਹਿਨੀਆਂ ਜਾਣਗੀਆਂ” । ਸ਼੍ਰੀ ਸਕਸੈਨਾ ਨੇ ਕਿਹਾ ਕਿ , ਮੁਬੀਬ ਜੈਕੇਟ ਬੰਗਲਾਦੇਸ਼ ਵਿੱਚ ਬੇਹੱਦ ਹਰਮਨਪਿਆਰੀ ਪੁਸ਼ਾਕ ਹੈ । ਪੁਰਾਣੀਆਂ ਪੀੜ੍ਹੀਆਂ ਲਈ ਮੁਜੀਬ ਜੈਕੇਟ ਉਨ੍ਹਾਂ ਦੇ ਮਹਾਨ ਨੇਤਾ ਸ਼ੇਖ਼ ਮੁਜੀਬ ਉਰ ਰਹਿਮਾਨ ਦੇ ਵਿਚਾਰਾਂ ਦਾ ਚਿੰਨ੍ਹ ਹੈ , ਜਦਕਿ ਬੰਗਲਾਦੇਸ਼ ਦੇ ਨੌਜਵਾਨਾਂ ਲਈ ਇਹ ਵੱਡੀ ਪੱਧਰ ਤੇ ਫੈਸ਼ਨ ਪੁਸ਼ਾਕ ਹੈ । ਇਸੇ ਤਰ੍ਹਾਂ ਭਾਰਤ ਦਾ ਵਿਰਾਸਤੀ ਕੱਪੜਾ ਖਾਦੀ ਰਵਾਇਤ ਅਤੇ ਫੈਸ਼ਨ ਦਾ ਇੱਕ ਵਿਲੱਖਣ ਮਿਸ਼ਰਣ ਹੈ । ਖਾਦੀ ਤੋਂ ਬਣੀਆਂ ਮੁਜੀਬ ਜੈਕੇਟਸ ਜਸ਼ਨਾਂ ਦੇ ਇਤਿਹਾਸਕ ਅਤੇ ਸੱਭਿਆਚਾਰਕ ਕਦਰਾਂ ਨੂੰ ਹੋਰ ਮਹੱਤਵਪੂਰਨ ਬਣਾਉਣਗੀਆਂ । ਉਨ੍ਹਾਂ ਹੋਰ ਕਿਹਾ ਕਿ ਇਹ ਵਿਸ਼ਵੀ ਅਤੇ ਡਿਪਲੋਮੈਟਿਕ ਪਲੇਟਫਾਰਮ ਤੇ ਖਾਦੀ ਨੂੰ ਉਤਸ਼ਾਹਿਤ ਕਰਨ ਲਈ ਵੀ ਇੱਕ ਵੱਡਾ ਰਸਤਾ ਹੈ । ਰਾਜਦੂਤਕ ਖੇਪ ਪਹਿਲਾਂ ਹੀ ਢਾਕਾ ਭੇਜ ਦਿੱਤੀ ਗਈ ਹੈ , ਕਿਉਂਕਿ ਜੈਕੇਟਾਂ ਰਾਜਦੂਤਕ ਉਦੇਸ਼ਾਂ ਲਈ ਤਿਆਰ ਕੀਤੀਆਂ ਗਈਆਂ ਹਨ । ਕੇ ਵੀ ਆਈ ਸੀ ਨੇ ਇਸ ਨੂੰ ਵੱਡੀ ਤਰਜੀਹ ਦੇ ਕੇ ਸਮੇਂ ਤੋਂ ਪਹਿਲਾਂ ਖੇਪ ਨੂੰ ਪਹੁੰਚਾਇਆ ਹੈ ।


 

https://ci3.googleusercontent.com/proxy/c1yaoZMW-B-HDeTfMzdbkDLHa2GENgzdlASJ5-tlJdkCUMjz9hHaRt51NiGSVs-8wnheAoI2eoBBumW-7yMf3VkAWmFTIZSnvAdxCpoFP3izg-TWxA=s0-d-e1-ft#https://static.pib.gov.in/WriteReadData/userfiles/image/1IPNG.jpeg

https://ci4.googleusercontent.com/proxy/l6zJK0RpQRCepWMzQlsuq8m9i3ONbu9Mbl7JxeMWwQlLpc_-LzMZxKRQvjSqaBCX2fuXFe5pIJDJriyGPdbKm7H7CHjyI0-Y8WRSE3ZSSp9TyFM_qA=s0-d-e1-ft#https://static.pib.gov.in/WriteReadData/userfiles/image/24TZP.jpeg


 


ਬੀ ਐੱਨ / ਆਰ ਆਰ
 


(Release ID: 1706370) Visitor Counter : 190