ਰਸਾਇਣ ਤੇ ਖਾਦ ਮੰਤਰਾਲਾ
ਨੈਸ਼ਨਲ ਫਾਰਮਾਸਿਯੂਟੀਕਲ ਪ੍ਰਾਈਸਿੰਗ ਅਥਾਰਟੀ (ਐੱਨ ਪੀ ਪੀ ਏ) ਨੇ 80 ਪਲੱਸ ਦਵਾਈਆਂ ਨੂੰ ਕੀਮਤ ਨਿਯੰਤਰਣ ਹੇਠਾਂ ਲਿਆਂਦਾ ਹੈ
Posted On:
20 MAR 2021 1:43PM by PIB Chandigarh
ਨੈਸ਼ਨਲ ਫਾਰਮਾਸਿਯੂਟੀਕਲ ਪ੍ਰਾਈਸਿੰਗ ਅਥਾਰਟੀ ਐੱਨ ਪੀ ਪੀ ਏ ਨੇ 81 ਦਵਾਈਆਂ ਜਿਨ੍ਹਾਂ ਵਿੱਚ ਆਫ ਪੇਟੈਂਟ ਐਂਟੀ ਦਵਾਈਆਂ ਸ਼ਾਮਿਲ ਨੇ , ਨੂੰ ਮਰੀਜ਼ਾਂ ਨੂੰ ਪੇਟੈਂਟ ਦੀ ਮਿਆਦ ਪੁੱਗਣ ਤੇ ਮਿਲਣ ਵਾਲੇ ਫਾਇਦੇ ਦਿੰਦਿਆਂ ਹੋਇਆਂ ਕੀਮਤਾਂ ਨਿਸ਼ਚਿਤ ਕੀਤੀਆਂ ਹਨ ।
ਐੱਨ ਪੀ ਪੀ ਏ ਨੇ ਐੱਮ ਐੱਸ ਵੌਕ ਹਾਰਡ ਲਿਮਟਡ ਲਈ “ਇੰਸੁਲਿਨ ਹਿਊਮਨ ਇੰਜੈਕਸ਼ਨ 200 ਆਈ ਯੂ / ਐੱਮ ਐੱਲ” ਅਤੇ “70 % ਆਈਸੋਫੇਨ ਇੰਸੁਲਿਨ ਹਿਊਮਨ ਸਸਪੈਂਸ਼ਨ ਪਲੱਸ 30 % ਇੰਸੁਲਿਨ ਹਿਊਮਨ ਇੰਜੈਕਸ਼ਨ 200 ਆਈ ਯੂ / ਐੱਮ ਐੱਲ” ਦੀਆਂ ਪ੍ਰਚੂਨ ਕੀਮਤਾਂ 106.65 ਰੁਪਏ ਪ੍ਰਤੀ ਐੱਮ ਐੱਲ ਹਰੇਕ ਲਈ (ਜੀ ਐੱਸ ਟੀ ਤੋਂ ਬਗੈਰ) ਅਤੇ ਐੱਮ ਐੱਸ ਟੌਰੈਂਟ ਫਾਰਮਾਸੁਟੀਕਲ ਲਿਮਟਡ ਲਈ “ਪ੍ਰਾਸੁਗ੍ਰਿਲ ਹਾਈਡ੍ਰੋਕਲੋਰਾਈਡ 10 ਐੱਮ ਜੀ (ਫਿਲਮ ਕੋਟੇਡ) ਪਲੱਸ ਐੱਸਪ੍ਰੀਨ 75 ਐੱਮ ਜੀ (ਐਂਟਰੀਕੋਟੇਡ) ਕੈਪਸੁਲ” ਲਈ 20.16 ਰੁਪਏ ਪ੍ਰਤੀ ਕੈਪਸੁਲ (ਜੀ ਐੱਸ ਟੀ ਤੋਂ ਬਗ਼ੈਰ) 17/03/2021 ਤੋਂ ਪ੍ਰਚੂਨ ਕੀਮਤਾਂ ਨਿਸ਼ਚਿਤ ਕੀਤੀਆਂ ਹਨ । ਦੋਨੋਂ ਦਵਾਈਆਂ 132.50 ਰੁਪਏ ਪ੍ਰਤੀ ਐੱਮ ਐੱਲ ਅਤੇ 27.26 ਰੁਪਏ ਪ੍ਰਤੀ ਕੈਪਸੁਲ ਦੇ ਭਾਅ ਤੇ ਵੇਚੀਆਂ ਜਾ ਰਹੀਆਂ ਹਨ । ਇਸ ਕੀਮਤ ਨਿਯੰਤਰਣ ਨਾਲ ਐੱਨ ਪੀ ਪੀ ਏ ਨੇ ਵੱਡੀ ਪੱਧਰ ਤੇ ਲੋਕਾਂ ਨੂੰ ਵਾਜਿਬ ਕੀਮਤਾਂ ਤੇ ਦਵਾਈਆਂ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਹੈ ।
ਐੱਨ ਪੀ ਪੀ ਏ ਨੇ ਇਨ੍ਹਾਂ ਦੋਨ੍ਹਾਂ ਕੰਪਨੀਆਂ ਨੂੰ “ਡਰੱਗ ਪ੍ਰਾਈਸਿਜ਼ ਕੰਟਰੋਲ ਆਰਡਰ (ਡੀ ਪੀ ਸੀ ਓ)” 2013 ਦੇ ਪੈਰ੍ਹਾ 32 ਤਹਿਤ ਉੱਤਰ ਦੱਸੇ ਫਾਰਮੂਲੇਸ਼ਨਸ ਲਈ ਕੀਮਤਾਂ ਵਿੱਚ ਛੋਟ ਦਿੱਤੀ ਹੈ । ਇਹ ਛੋਟ ਸਵਦੇਸ਼ੀ ਖੋਜ ਤੇ ਵਿਕਾਸ ਰਾਹੀਂ ਵਿਕਸਿਤ ਕੀਤੇ ਗਏ ਨਵੀਂ ਦਵਾਈ ਸਪੁਰਦਗੀ ਪ੍ਰਣਾਲੀ ਲਈ ਪੰਜ ਸਾਲਾਂ ਦੇ ਸਮੇਂ ਲਈ ਦਿੱਤੀ ਗਈ ਹੈ । ਕੀਮਤਾਂ ਦਾ ਨਿਯੰਤਰਣ ਛੋਟ ਸਮੇਂ ਦੌਰਾਨ ਲਾਗੂ ਨਹੀਂ ਹੋਇਆ ਸੀ । ਐੱਨ ਪੀ ਪੀ ਏ ਨੇ 10/03/2021 ਨੂੰ ਹੋਈ ਆਪਣੀ ਮੀਟਿੰਗ ਵਿੱਚ ਛੋਟ ਸਮਾਂ ਖਤਮ ਹੋਣ ਕਰਕੇ ਡੀ ਪੀ ਸੀ ਓ 2013 ਦੀਆਂ ਵਿਵਸਥਾਵਾਂ ਅਨੁਸਾਰ ਇਨ੍ਹਾਂ ਫਾਰਮੂਲੇਸ਼ਨਸ ਦੀਆਂ ਕੀਮਤਾਂ ਨੂੰ ਨਿਯੰਤਰਣ ਕਰਨ ਦਾ ਫ਼ੈਸਲਾ ਕੀਤਾ ਸੀ । ਇਸ ਨਾਲ “ਇੰਸੁਲਿਨ ਹਿਊਮਨ ਇੰਜੈਕਸ਼ਨ 200 ਆਈ ਯੂ / ਐੱਮ ਐੱਲ” ਅਤੇ “70 % ਆਈਸੋਫੇਨ ਇੰਸੁਲਿਨ ਹਿਊਮਨ ਸਸਪੈਂਸ਼ਨ ਪਲੱਸ 30 % ਇੰਸੁਲਿਨ ਹਿਊਮਨ ਇੰਜੈਕਸ਼ਨ 200 ਆਈ ਯੂ / ਐੱਮ ਐੱਲ” ਦੀਆਂ ਕੀਮਤਾਂ ਮੌਜੂਦਾ ਕੀਮਤਾਂ ਤੋਂ ਕਾਫੀ ਘਟੀਆਂ ਹਨ । ਹੁਣ ਇਹ ਦਵਾਈਆਂ ਜਨਤਾ ਲਈ ਵਧੇਰੇ ਖ਼ਰੀਦਣਯੋਗ ਹੋ ਗਈਆਂ ਹਨ ।
ਐੱਨ ਪੀ ਪੀ ਏ ਨੇ 10 ਮਾਰਚ 2021 ਨੂੰ ਹੋਈ ਆਪਣੀ ਮੀਟਿੰਗ ਵਿੱਚ 76 ਨਵੀਆਂ ਦਵਾਈਆਂ ਦੀ ਪ੍ਰਚੂਨ ਕੀਮਤਾਂ ਵੀ ਨਿਸ਼ਚਿਤ ਕੀਤੀਆਂ ਹਨ , ਜਿਨ੍ਹਾਂ ਨੂੰ ਮੌਜੂਦਾ ਉਤਪਾਦਕਾਂ ਨੇ ਲਾਂਚ ਕਰਨਾ ਹੈ । ਇਨ੍ਹਾਂ ਵਿੱਚ ਆਫ ਪੇਟੈਂਟ ਐਂਟੀ ਡਾਇਬੈਟਿਕ ਦਵਾਈਆਂ ਵੀ ਹਨ , ਜਿਨ੍ਹਾਂ ਦੀਆਂ ਕੀਮਤਾਂ ਨਿਸ਼ਚਿਤ ਹੋਣ ਨਾਲ ਮਰੀਜ਼ਾਂ ਨੂੰ ਪੇਟੈਂਟ ਦੀ ਮਿਆਦ ਪੁੱਗਣ ਕਰਕੇ ਦਵਾਈਆਂ ਨੂੰ ਜਾਰੀ ਰੱਖਣ ਦੀ ਮਨਜ਼ੂਰੀ ਕਰਕੇ ਲਾਭ ਹੋਵੇਗਾ ।
ਇਸ ਤੋਂ ਇਲਾਵਾ ਐੱਨ ਪੀ ਪੀ ਏ ਨੇ 2 ਸੂਚੀਗਤ ਫਾਰਮੂਲੇਸ਼ਨਸ , ਜਿਨ੍ਹਾਂ ਦੇ ਨਾਂ ਪੋਵੀਡੌਨ ਆਇਓਡੀਨ 7.5 % ਮਲਣ ਵਾਲੀ ਐਂਟੀ ਇਨਫੈਕਟਿਵ ਦਵਾਈ ਅਤੇ ਲੀਵੋ ਥਾਈਰੌਸਿਨ 37.5 ਐੱਮ ਜੀ ਗੋਲੀਆਂ ਜੋ ਥਾਈਰਾਇਡ ਨਾਲ ਸਬੰਧਤ ਬਿਮਾਰੀਆਂ ਦੇ ਇਲਾਜ ਲਈ ਵਰਤੀਆਂ ਜਾਂਦੀਆਂ ਹਨ , ਦੀਆਂ ਕੀਮਤਾਂ ਨਿਸ਼ਚਿਤ ਕਰਕੇ ਸੀਮਿਤ ਕੀਤੀਆਂ ਹਨ , ਉਨ੍ਹਾਂ ਦੀਆਂ ਕੀਮਤਾਂ ਵੀ ਮੌਜੂਦਾ ਕੀਮਤ ਤੋਂ ਕਾਫੀ ਹੇਠਾਂ ਆਈਆਂ ਹਨ ।
ਹੋਲ ਸੇਲ ਪ੍ਰਾਈਸ ਇਨਡੈਕਸ ਡਬਲਿਊ ਪੀ ਆਈ ਤੇ ਅਧਾਰਿਤ ਸੂਚੀਗਤ ਫਾਰਮੂਲੇਸ਼ਨਸ ਦੀਆਂ ਮੌਜੂਦਾ ਸੀਮਿਤ ਕੀਮਤਾਂ ਵਿੱਚ ਵੀ ਸੋਧ ਨੂੰ ਅਥਾਰਟੀ ਵੱਲੋਂ ਮਨਜ਼ੂਰੀ ਦਿੱਤੀ ਗਈ ਹੈ । ਸੋਧ ਦੀਆਂ ਕੀਮਤਾਂ ਅਪ੍ਰੈਲ 2021 ਤੋਂ ਲਾਗੂ ਹੋਣਗੀਆਂ ।
ਐੱਮ ਸੀ / ਕੇ ਪੀ / ਏ ਕੇ
(Release ID: 1706368)