ਕਿਰਤ ਤੇ ਰੋਜ਼ਗਾਰ ਮੰਤਰਾਲਾ

ਈਪੀਐਫਓ ਨੇ ਜਨਵਰੀ, 2021 ਦੇ ਮਹੀਨੇ ਵਿਚ 13.36 ਲੱਖ ਨੈੱਟ ਗਾਹਕ ਜੋੜੇ


ਚਾਲੂ ਮਾਲੀ ਵਰ੍ਹੇ ਦੌਰਾਨ ਜਨਵਰੀ ਤੱਕ 62.49 ਲੱਖ ਗਾਹਕ ਜੋੜੇ ਗਏ - ਪੇ ਰੋਲ ਡੇਟਾ

Posted On: 20 MAR 2021 5:49PM by PIB Chandigarh

20 ਮਾਰਚ, 2021 ਨੂੰ ਪ੍ਰਕਾਸ਼ਤ ਹੋਏ ਈਪੀਐਫਓ ਦੇ ਪ੍ਰੋਵਿਜ਼ਨਲ ਪੇ-ਰੋਲ ਡੇਟਾ ਜਨਵਰੀ, 2020-21 ਦੇ ਮਹੀਨੇ ਦੌਰਾਨ 13.36 ਲੱਖ ਗਾਹਕਾਂ ਦੇ ਵਾਧੇ ਨਾਲ ਗਾਹਕ ਦੇ ਆਧਾਰ ਵਿਚ ਤਰੱਕੀ ਦੇ ਰੁਝਾਨ ਨੂੰ ਦਰਸਾਉਂਦਾ ਹੈ। ਕੋਵਿਡ-19 ਮਹਾਮਾਰੀ ਦੇ ਬਾਵਜੂਦ ਈਪੀਐਫਓ ਨੇ ਚਾਲੂ ਮਾਲੀ ਵਰ੍ਹੇ ਦੌਰਾਨ ਤਕਰੀਬਨ 62.49 ਲੱਖ ਗਾਹਕ ਜੋੜੇ ।

 

ਡੇਟਾ ਦਸੰਬਰ, 2020 ਉੱਪਰ ਜਨਵਰੀ, 2021 ਦੇ ਮਹੀਨੇ ਲਈ 24%  ਦੀ ਤਰੱਕੀ ਦਰਸਾਉਂਦਾ ਹੈ। ਸਾਲ ਦਰ ਸਾਲ ਪੇ-ਰੋਲ ਡੇਟਾ ਦੀ ਤੁਲਨਾ ਪਿਛਲੇ ਸਾਲ ਦੇ ਇਸੇ ਅਰਸੇ ਦੇ ਮੁਕਾਬਲੇ 27.79% ਛੋਟੇ ਗਾਹਕਾਂ ਦੇ ਵਾਧੇ ਦਾ ਸੰਕੇਤ ਦੇਂਦਾ ਹੈ ਜੋ ਇਸ ਗੱਲ ਦਾ  ਸੰਕੇਤ ਹੈ ਕਿ ਈਪੀਐਫਓ ਲਈ ਗਾਹਕਾਂ ਦੇ ਵਾਧੇ ਦਾ ਪੱਧਰ ਕੋਵਿਡ ਤੋਂ ਪਹਿਲਾਂ ਦੇ ਪੱਧਰ ਤੱਕ ਵਾਪਸ ਆ ਗਿਆ ਹੈ। ਈਪੀਐਫਓ ਪੇ-ਰੋਲ ਨੰਬਰਾਂ ਵਿਚ ਵਾਧੇ ਦਾ ਰੁਝਾਨ ਅਤੇ ਗਾਹਕਾਂ ਦੇ ਆਧਾਰ ਵਿਚ ਤੇਜ਼ ਰਫਤਾਰ ਨਾਲ ਵਾਧਾ ਈਪੀਐਫਓ ਵਲੋਂ ਚੁੱਕੀਆਂ ਗਈਆਂ ਹਾਲ ਦੀਆਂ ਹੀ ਈ-ਪਹਿਲਕਦਮੀਆਂ ਕਾਰਣ ਅੰਸ਼ਕ ਤੌਰ ਤੇ ਹੈ ਜੋ ਬਿਨਾਂ ਕਿਸੇ ਰੁਕਾਵਟ ਅਤੇ ਨਿਰਵਿਘਨ ਸਰਵਿਸ ਡਲਿਵਰੀ ਦੇ ਨਾਲ ਨਾਲ ਕੋਵਿਡ-19 ਮਹਾਮਾਰੀ ਦਰਮਿਆਨ ਭਾਰਤ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਏਬੀਆਰਵਾਈ, ਪੀਐਮਜੀਕੇਵਾਈ ਅਤੇ ਪੀਐਮਆਰਪੀਵਾਈ ਰਾਹੀਂ ਨੀਤੀਗਤ ਸਹਾਇਤਾ ਨਾਲ ਸੰਭਵ ਹੋਈ ਹੈ।

 

ਜਨਵਰੀ, 2021 ਦੇ ਮਹੀਨੇ ਦੌਰਾਨ 13.36 ਲੱਖ ਸ਼ੁੱਧ ਗਾਹਕਾਂ ਵਿਚੋਂ ਤਕਰੀਬਨ 8.20 ਲੱਖ ਨਵੇਂ ਮੈਂਬਰਾਂ ਨੇ ਈਪੀਐਫਓ ਦੀਆਂ ਸਮਾਜਿਕ ਸੁਰੱਖਿਆ ਯੋਜਨਾਵਾਂ ਦਾ ਲਾਭ ਪਹਿਲੀ ਵਾਰ ਪ੍ਰਾਪਤ ਕੀਤਾ। 5.16 ਲੱਖ ਨੈੱਟ ਗਾਹਕ ਬਾਹਰ ਚਲੇ ਗਏ ਅਤੇ ਫਿਰ ਈਪੀਐਫਓ ਵਿਚ ਮੁੜ ਤੋਂ ਸ਼ਾਮਿਲ ਹੋ ਗਏ ਜੋ ਈਪੀਐਫਓ  ਵਲੋਂ ਕਵਰ ਕੀਤੇ ਗਏ ਸੰਸਥਾਨਾਂ ਅੰਦਰ ਹੀ ਗਾਹਕਾਂ ਵਲੋਂ ਨੌਕਰੀਆਂ ਬਦਲਣ ਦਾ ਸੰਕੇਤ ਦੇਂਦਾ ਹੈ ਅਤੇ ਫਾਈਨਲ ਸੈਟਲਮੈਂਟ ਦੇ ਵਿਕਲਪ ਦੀ ਬਜਾਏ ਗਾਹਕਾਂ ਨੇ ਆਪਣੇ ਫੰਡ ਟ੍ਰਾਂਸਫਰ ਕਰਕੇ ਆਪਣੀ ਮੈਂਬਰਸ਼ਿਪ ਬਣਾਈ ਰੱਖਣ ਨੂੰ ਤਰਜ਼ੀਹ ਦਿੱਤੀ। ਮੈਂਬਰ ਹੁਣ ਪੁਰਾਣੇ ਪੀਐਫ ਖਾਤੇ ਤੋਂ ਪੀਐਫ ਹੋਲਡਿੰਗਜ਼ ਦੀ ਨਿਰਵਿਘਨ ਆਟੋ ਟ੍ਰਾਂਸਫਰ ਦੀ ਸਹੂਲਤ ਪ੍ਰਾਪਤ ਕਰਕੇ ਨੌਕਰੀ ਬਦਲਣ ਨਾਲ ਨਵੇਂ ਪੀਐਫ ਖਾਤੇ ਦੀ ਸਹੂਲਤ ਪ੍ਰਾਪਤ ਕਰ ਰਹੇ ਹਨ ਜੋ ਉਨ੍ਹਾਂ ਨੂੰ ਈਪੀਐਫਓ ਨਾਲ ਆਪਣੀ ਮੈਂਬਰਸ਼ਿਪ ਬਣਾਏ ਰੱਖਣ ਦੀ ਸਹੂਲਤ ਦੇਂਦਾ ਹੈ।

 

ਨੈੱਟ ਪੇ-ਰੋਲ ਐਡੀਸ਼ਨ ਡੇਟਾ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਈਪੀਐਫਓ ਤੋਂ ਬਾਅਰ ਗਏ ਮੈਂਬਰਾਂ ਦੀ ਗਿਣਤੀ ਜੂਨ, 2020 ਵਿਚ ਸਿਖਰ ਤੇ ਪਹੁੰਚਣ ਤੋਂ ਬਾਅਦ ਚਾਲੂ ਮਾਲੀ ਸਾਲ ਦੌਰਾਨ ਨਿਰੰਤਰ ਹੇਠਾਂ ਆ ਰਹੀ ਹੈ। ਇਹ ਰੁਝਾਨ ਸੰਕੇਤ ਦੇਂਦਾ ਹੈ ਕਿ ਈਪੀਐਫਓ ਤੋਂ ਬਾਹਰ ਜਾਣ ਵਾਲੇ ਮੈਂਬਰਾਂ ਤੇ ਕੋਵਿਡ-19 ਦਾ ਮਾੜਾ ਪ੍ਰਭਾਵ ਹੌਲੀ ਹੌਲੀ ਘਟਿਆ ਹੈ।

 

ਬਾਹਰ ਗਏ ਮੈਂਬਰਾਂ ਦਾ ਡੇਟਾ ਵਿਅਕਤੀਆਂ /ਸੰਸਥਾਨਾਂ ਵਲੋਂ ਪੇਸ਼ ਕੀਤੇ ਗਏ ਦਾਅਵਿਆਂ ਅਤੇ ਮਾਲਿਕਾਂ ਵਲੋਂ ਅਪਲੋਡ ਕੀਤਾ ਗਿਆ ਬਾਹਰ ਜਾਣ ਵਾਲੇ ਮੈਂਬਰਾਂ ਦੀ ਗਿਣਤੀ ਤੇ ਆਧਾਰਤ ਹੈ ਜਿਥੇ ਕਿ ਨਵੇਂ ਗਾਹਕਾਂ ਦੀ ਗਿਣਤੀ ਸਿਸਟਮ ਵਿਚ ਜੈਨਰੇਟ ਕੀਤੇ ਗਏ ਯੂਨਿਵਰਸਲ ਅਕਾਊਂਟ ਨੰਬਰ (ਯੂਏਐਨ) ਤੇ ਆਧਾਰਤ ਹੈ ਅਤੇ ਇਸਦੀ ਨਾਨ-ਜ਼ੀਰੋ ਗਾਹਕ ਪ੍ਰਾਪਤੀ ਹੈ।

 

ਉਮਰ ਦੇ ਆਧਾਰ ਤੇ ਵਿਸ਼ਲੇਸ਼ਣ ਇਸ ਗੱਲ ਦਾ ਸੰਕੇਤ ਦੇਂਦਾ ਹੈ ਕਿ ਜਨਵਰੀ, 2021 ਦੌਰਾਨ 22 ਤੋਂ 25 ਦੀ ਉਮਰ ਵਿਚਾਲੇ ਮੈਂਬਰਾਂ ਦੀ ਗਿਣਤੀ ਵਿੱਚ ਵਾਧਾ ਦਰਜ ਕੀਤਾ ਗਿਆ ਜੋ ਤਕਰੀਬਨ 3.48 ਲੱਖ ਸ਼ੁੱਧ ਦਾਖਲਿਆਂ ਨਾਲ ਸੀ। ਇਸ ਉਪਰ ਉਮਰ ਸਮੂਹ ਨੌਕਰੀਆਂ ਦੇ ਬਾਜ਼ਾਰ ਵਿਚ ਨਵੇਂ ਵਿਅਕਤੀਆਂ ਵਜੋਂ ਵਿਚਾਰ ਕੀਤਾ ਗਿਆ ਹੈ । ਇਸ ਤੋਂ ਬਾਅਦ 29 ਤੋਂ 35 ਸਾਲਾਂ ਦੀ ਉਮਰ ਦੇ ਤਕਰੀਬਨ 2.69 ਲੱਖ ਸ਼ੁੱਧ ਮੈਂਬਰਾਂ ਦਾ ਦਾਖ਼ਲਾ ਹੋਇਆ ਹੈ ਜਿਸ ਨੂੰ ਆਪਣੇ ਭਵਿੱਖ ਦੀ ਤਰੱਕੀ ਲਈ ਨੌਕਰੀਆਂ ਬਦਲਣ ਵਾਲੇ ਤਜਰਬੇਕਾਰ ਕਰਮਚਾਰੀਆਂ ਵਜੋਂ ਵੇਖਿਆ ਜਾ ਸਕਦਾ ਹੈ ਅਤੇ ਇਨ੍ਹਾਂ ਨੇ ਈਪੀਐਫਓ ਨਾਲ ਜਾਣ ਦਾ ਵਿਕਲਪ ਚੁਣਿਆ ਹੈ।

 

ਉਦਯੋਗ ਦਾ ਵਰਗੀਕ੍ਰਿਤ ਵਿਸ਼ਲੇਸ਼ਣ ਪਿਛਲੇ ਮਹੀਨਿਆਂ ਦੇ ਮੁਕਾਬਲੇ ਚੰਗੀ ਜਾਂ ਸਿਹਤਮੰਦ ਤਰੱਕੀ ਦਰਸਾਉਂਦਾ ਹੈ। ਮਾਹਿਰ ਸੇਵਾਵਾਂ ਦਾ ਵਰਗ ਅਜੇ ਵੀ ਗਿਣਤੀ ਦੇ ਲਿਹਾਜ ਨਾਲ ਸਭ ਤੋਂ ਉੱਪਰ ਹੈ ਅਤੇ ਇਸ ਨੇ ਜਨਵਰੀ, 2021 ਦੌਰਾਨ 5.65 ਲੱਖ ਦਾ ਸ਼ੁੱਧ ਪੇ-ਰੋਲ ਵਾਧਾ ਦਰਜ ਕੀਤਾ ਹੈ। ਸਿਖਰ ਦੇ 10 ਉਦਯੋਗਾਂ ਵਿਚੋਂ ਵਰਗੀਕਰਨ ਦੇ ਹਿਸਾਬ ਨਾਲ ਕੰਪਿਊਟਰ ਅਤੇ ਆਈਟੀ ਸੇਵਾਵਾਂ ਦੀ ਸ਼੍ਰੇਣੀ ਨੇ, ਇਲੈਕਟ੍ਰਿਕਲ, ਮੈਕੈਨਿਕਲ ਜਾਂ ਜਨਰਲ ਇੰਜੀਨਿਅਰਿੰਗ ਪ੍ਰੋਡਕਟ ਕੈਟੇਗਰੀ ਸਮੇਤ ਮਹੀਨਾ ਦਰ ਮਹੀਨਾ ਆਧਾਰ ਤੇ ਪਿੱਛਲੇ ਮਹੀਨੇ ਦੇ ਮੁਕਾਬਲੇ ਸਭ ਤੋਂ ਉੱਚੀ ਤਕਰੀਬਨ 40% ਦੀ ਤਰੱਕੀ ਦਰਜ ਕੀਤੀ ਹੈ ਜੋ ਜਨਵਰੀ, 2021 ਲਈ ਲੜੀਵਾਰ 42,205 ਅਤੇ 77,392 ਸ਼ੁੱਧ ਵਾਧਾ ਦਰਸਾਉਂਦੀ ਹੈ। ਇਸ ਤੋਂ ਬਾਅਦ ਵਪਾਰਕ ਅਤੇ ਵਣਜ ਸੰਸਥਾਵਾਂ ਦੀ ਕੈਟੇਗਰੀ ਹੈ ਜੋ 82,238 ਸ਼ੁੱਧ ਪੇ-ਰੋਲ ਵਾਧਿਆਂ ਨਾਲ ਪਿਛਲੇ ਮਹੀਨੇ ਦੇ ਮੁਕਾਬਲੇ 27% ਤਰੱਕੀ ਦਰਸਾਉਂਦੀ ਹੈ।

 

ਪੈਨ ਇੰਡੀਆ ਤੁਲਨਾ ਇਹ ਦਰਸਾਉਂਦੀ ਹੈ ਕਿ ਮਹਾਰਾਸ਼ਟਰ, ਹਰਿਆਣਾ, ਗੁਜਰਾਤ, ਤਾਮਿਲਨਾਡੂ ਅਤੇ ਕਰਨਾਟਕ ਨੈੱਟ ਪੇਰੋਲ ਵਾਧੇ ਵਿਚ ਸਭ ਤੋਂ ਅੱਗੇ ਹਨ ਅਤੇ ਇਨ੍ਹਾਂ ਸਾਰੇ ਹੀ ਰਾਜਾਂ ਨੇ ਉਮਰ ਵਰਗ ਸਮੂਹਾਂ ਦੇ ਗਾਹਕਾਂ ਵਿਚ ਚਾਲੂ ਵਰ੍ਹੇ ਦੌਰਾਨ 62.52 ਲੱਖ ਸਮੂਹਕ ਸ਼ੁੱਧ ਗਾਹਕਾਂ ਵਿਚੋਂ 34.24 ਲੱਖ ਸ਼ੁੱਧ ਗਾਹਕਾਂ ਦਾ ਵਾਧਾ ਕੀਤਾ ਹੈ।

 

ਲਿੰਗਪਾਤ ਵਰਗ ਦੇ ਆਧਾਰ ਤੇ ਵਿਸ਼ਲੇਸ਼ਣ ਇਹ ਦਰਸਾਉਂਦਾ ਹੈ ਕਿ ਜਨਵਰੀ, 2021 ਵਿਚ 2.61 ਲੱਖ ਸ਼ੁੱਧ ਮਹਿਲਾ ਗਾਹਕਾਂ ਦਾ ਵਾਧਾ ਹੋਇਆ ਜੋ ਦਸੰਬਰ, 2020 ਦੇ ਪਿਛਲੇ ਮਹੀਨੇ ਤੋਂ ਅਨੁਮਾਨਤ 30% ਵਾਧਾ ਦਰਸਾਉਂਦਾ ਹੈ।

 

ਪੇ-ਰੋਲ ਡੇਟਾ ਕਰਮਚਾਰੀ ਦੇ ਰਿਕਾਰਡ ਦੀ ਅਪਡੇਸ਼ਨ ਵਜੋਂ ਜੈਨਰੇਟ ਕੀਤਾ ਗਿਆ ਪ੍ਰੋਵਿਜ਼ਨਲ ਡੇਟਾ ਹੈ ਅਤੇ ਇਹ ਇਕ ਨਿਰੰਤਰ ਪ੍ਰਕ੍ਰਿਆ ਹੈ। ਇਸ ਤਰ੍ਹਾਂ ਪਿਛਲਾ ਡਾਟਾ ਹਰ ਮਹੀਨੇ ਅਪਡੇਟ ਕੀਤਾ ਜਾਂਦਾ ਹੈ। ਅਪ੍ਰੈਲ, 2018 ਤੋਂ ਈਪੀਐਫਓ ਸਤੰਬਰ, 2017 ਤੋਂ ਬਾਅਦ ਦੇ ਅਰਸੇ ਨੂੰ ਕਵਰ ਕਰਦਿਆਂ ਪੇ-ਰੋਲ ਡੇਟਾ ਜਾਰੀ ਕਰ ਰਿਹਾ ਹੈ। ਪ੍ਰਕਾਸ਼ਤ ਕੀਤਾ ਗਿਆ ਡੇਟਾ ਉਨ੍ਹਾਂ ਮੈਂਬਰਾਂ ਨਾਲ ਬਣਿਆ ਹੈ ਜੋ ਮਹੀਨੇ ਦੌਰਾਨ ਸ਼ਾਮਿਲ ਹੋਏ ਅਤੇ ਜਿਨ੍ਹਾਂ ਦਾ ਯੋਗਦਾਨ ਪ੍ਰਾਪਤ ਕੀਤਾ ਗਿਆ ਹੈ।

------------------------------------------   

ਐਮਐਸ/ਜੇਕੇ


(Release ID: 1706366) Visitor Counter : 127