ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਰਜਿਸਟਰਡ ਵਾਹਨ ਸਕ੍ਰੈਪਿੰਗ ਸਹੂਲਤ ਦੀ ਸਥਾਪਨਾ ਲਈ ਡਰਾਫਟ ਨਿਯਮਾਵਲੀ ਅਧਿਸੂਚਿਤ ਕੀਤੀ ਗਈ

Posted On: 18 MAR 2021 10:10PM by PIB Chandigarh

ਸੜਕ ਟ੍ਰਾਂਸਪੋਰਟ ਤੇ ਰਾਜ ਮਾਰਗ ਮੰਤਰਾਲੇ ਨੇ ਰਜਿਸਟਰਡ ਵਾਹਨ ਸਕ੍ਰੈਪਿੰਗ ਸਹੂਲਤ (ਆਰਵੀਐੱਸਐੱਫ) ਸਥਾਪਤ ਕਰਨ ਲਈ ਡਰਾਫਟ ਨਿਯਮਾਵਲੀ ਅਧਿਸੂਚਿਤ ਕੀਤੀ ਹੈ। ਇਸ ਨਿਯਮਾਵਲੀ ਵਿੱਚ ਆਰਵੀਐੱਸਐੱਫ ਦੀ ਸਥਾਪਨਾ ਕਰਨਾ,  ਅਧਿਕ੍ਰਿਤ ਕਰਨਾ ਅਤੇ ਆਰਵੀਐੱਸਐੱਫ ਦਾ ਸੰਚਾਲਨ ਕਰਨ ਲਈ ਪ੍ਰਕਿਰਿਆ ਨਿਰਧਾਰਤ ਕੀਤੀ ਗਈ ਹੈ। ਇਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਹਨ: 

-  ਇਨ੍ਹਾਂ ਆਰਵੀਐੱਸਐੱਫ ਨੂੰ ‘ਵਾਹਨ’ ਡੇਟਾਬੇਸ ਤੱਕ ਪਹੁੰਚ ਪ੍ਰਦਾਨ ਕੀਤੀ ਜਾਵੇਗੀ ਅਤੇ ਵਾਹਨ ਦੇ ਸਕ੍ਰੈਪਿੰਗ ਨਾਲ ਸੰਬੰਧਿਤ ਐਂਟਰੀਆਂ ਦਰਜ ਕਰਨ ਅਤੇ ਸਕ੍ਰੈਪਿੰਗ ਪ੍ਰਮਾਣ ਪੱਤਰ ਜਾਰੀ ਕਰਨ ਲਈ ਅਧਿਕ੍ਰਿਤ ਕੀਤਾ ਜਾਵੇਗਾ । 

-  ਕਿਸੇ ਵਾਹਨ ਦੇ ਸਕ੍ਰੈਪਿੰਗ ਤੋਂ ਪਹਿਲਾਂ,  ਚੋਰੀ ਅਤੇ ਅਪਰਾਧਿਕ ਗਤੀਵਿਧੀ ਵਿੱਚ ਸ਼ਾਮਿਲ ਵਾਹਨ  ਦੀ ਵੈਰੀਫਿਕੇਸ਼ਨ ਲਈ ਰਾਸ਼‍ਟਰੀ ਅਪਰਾਧ ਰਿਕਾਰਡ ਬਿਊਰੋ (ਐੱਨਸੀਆਰਬੀ) ਅਤੇ ਪੁਲਿਸ ਡੇਟਾਬੇਸ ਤੱਕ ਵੀ ਹੋਰ ਰੂਪ ਨਾਲ ਪਹੁੰਚ ਪ੍ਰਦਾਨ ਕੀਤੀ ਜਾਵੇਗੀ । 

-  ਇਸ ਨਿਯਮਾਵਲੀ ਵਿੱਚ ਆਰਵੀਐੱਸਐੱਫ ਦੀ ਸਥਾਪਨਾ ਲਈ ਕਿਸੇ ਕਾਨੂੰਨੀ ਸੰਸ‍ਥਾ ਦੁਆਰਾ ਪਾਲਣ ਕੀਤੀਆਂ ਜਾਣ ਵਾਲੀਆਂ ਤਕਨੀਕੀ ਜ਼ਰੂਰਤਾਂ ਅਤੇ ਪ੍ਰਕਿਰਿਆ ਦਾ ਉਲੇਖ ਕੀਤਾ ਗਿਆ ਹੈ । 

-  ਭਾਰਤ ਸਰਕਾਰ ਸਿੰਗਲ ਵਿੰਡੋ ਸ‍ਵੀਕ੍ਰਿਤੀ ਲਈ ਇੱਕ ਪੋਰਟਲ ਵਿਕਸਿਤ ਕਰੇਗੀ, ਜਿਸ ‘ਤੇ ਬਿਨੈਕਾਰ ਦਸਤਾਵੇਜਾਂ ਅਤੇ ਸ਼ੁਲਕ ਦੇ ਨਾਲ ਅਪਲਾਈ ਕਰੇਗਾ।  ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਸਰਕਾਰਾਂ ਇਸ ਪ੍ਰਸਤਾਵ ਨੂੰ ਇੱਕ ਸਮਾਂ-ਸੀਮਾ, ਯਾਨੀ 60 ਦਿਨਾਂ ਵਿੱਚ ਸ‍ਵੀਕ੍ਰਿਤੀ ਪ੍ਰਦਾਨ ਕਰਨਗੀਆਂ। 

 -  ਆਰਵੀਐੱਸਐੱਫ ਦੀ ਰਜਿਸਟ੍ਰੇਸ਼ਨ,  ਜਾਂਚ ਅਤੇ ਆਡਿਟ ਲਈ ਐਪਲੀਕੇਸ਼ਨ ਪ੍ਰਕਿਰਿਆ ਨੂੰ ਸਹਿਜ,  ਪਾਰਦਰਸ਼ੀ ਅਤੇ ਸਮਾਂਬੱਧ ਬਣਾਏ ਜਾਣ ਦਾ ਪ੍ਰਸ‍ਤਾਵ ਕੀਤਾ ਗਿਆ ਹੈ । 

-  ਆਰਵੀਐੱਸਐੱਫ ਨੂੰ ‘ਵਾਹਨ’ ਡੇਟਾਬੇਸ ਤੱਕ ਸੁਰੱਖਿਅਤ ਪਹੁੰਚ ਲਈ ਸਾਈਬਰ ਸੁਰੱਖਿਆ ਪ੍ਰਮਾਣ ਪੱਤਰ ਲੈਣਾ ਹੋਵੇਗਾ। ਆਰਵੀਐੱਸਐੱਫ ਦਾ ਰਜਿਸਟ੍ਰੇਸ਼ਨ 10 ਸਾਲ ਦੀ ਅਰੰਭਿਕ ਮਿਆਦ ਲਈ ਵੈਲਿਡ ਹੋਵੇਗਾ ਅਤੇ ਬਾਅਦ ਵਿੱਚ 10 ਸਾਲ ਲਈ ਇਸ ਦਾ ਨਵੀਨੀਕਰਨ ਕਰਵਾਉਣਾ ਹੋਵੇਗਾ । 

  -  ਊਮਰ ਭੁਗਤਾ ਚੁੱਕੇ ਵਾਹਨਾਂ (ਈਐੱਲਵੀ)  ਦੇ ਪ੍ਰਦੂਸ਼ਣ ਰਹਿਤ, ਜੋਖਮ ਰਹਿਤ ਅਤੇ ਨਸ਼‍ਟ ਕਰਨ ਲਈ ਪ੍ਰਮਾਣਿਤ ਉਪਕਰਨਾਂ ਦੀ ਜ਼ਰੂਰਤ ਦੇ ਇਲਾਵਾ, ਆਰਵੀਐੱਸਐੱਫ ਨੂੰ ਅਜਿਹੇ ਸੰਚਾਲਨਾਂ ਲਈ ਸੰਬੰਧਿਤ ਸਿਹਤ ਅਤੇ ਸੁਰੱਖਿਆ ਕਾਨੂੰਨ/ਰੈਗੂਲੇਸ਼ਨ ਅਤੇ ਵਾਤਾਵਰਣ ਮਾਪਦੰਡਾਂ ਦੇ ਨਾਲ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਅਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ/ਰਾਜ‍ ਪ੍ਰਦੂਸ਼ਣ ਕੰਟਰੋਲ ਬੋਰਡ ਦੁਆਰਾ ਨਿਰਧਾਰਿਤ ਨਿਯਮਾਂ ਦਾ ਪਾਲਣ ਕਰਨਾ ਹੋਵੇਗਾ। 

 

-  ਜੇਕਰ ਆਰਵੀਐੱਸਐੱਫ ਵਿੱਚ ਖਤਰਨਾਕ ਕਚਰੇ (ਜਿਵੇਂ ਈ-ਕਚਰਾ,  ਬੈਟਰੀ ਜਾਂ ਰੇਅਰ ਅਰਥ ਧਾਤਾਂ) ਦੀ ਰੀਸਾਇਕਲਿੰਗ ਲਈ ਲੜੀਂਦੀ ਸਮਰੱਥਾ ਨਹੀਂ ਹੈ, ਤਾਂ ਅਜਿਹੀ ਸੱਮਗਰੀ ਨੂੰ ਅਧਿਕ੍ਰਿਤ ਰੀਸਾਇਕਲਰਾਂ ਨੂੰ ਵਿਧਿਵਤ ਵੇਚਿਆ ਜਾ ਸਕਦਾ ਹੈ । 

-  ਵਾਹਨਾਂ ਦੇ ਮਾਲਿਕ/ਪ੍ਰਤੀਨਿੱਧੀ ਤੋਂ ਪ੍ਰਾਪ‍ਤ ਮੂਲ ਕਾਗਜਾਤ ਅਤੇ ਵਾਹਨ ਦੇ ਰਿਕਾਰਡ ਦੀ ਵੈਰੀਫਿਕੇਸ਼ਨ ਦੇ ਬਾਅਦ ਆਰਵੀਐੱਸਐੱਫ ਵਾਹਨ ‘ਜਮਾਂ ਕੀਤੇ ਜਾਣ ਦਾ ਪ੍ਰਮਾਣ ਪੱਤਰ’ ਜਾਰੀ ਕਰਦਾ ਹੈ, ਜਿਸ ਦਾ ਉਪਯੋਗ ਨਵੇਂ ਵਾਹਨ ਦੀ ਖਰੀਦ ਲਈ ਪ੍ਰੋਤਸਾਹਨ ਰਕਮ ਅਤੇ ਲਾਭ ਪ੍ਰਾਪਤ ਕਰਨ ਲਈ ਕੀਤਾ ਜਾ ਸਕਦਾ ਹੈ । 

 

 -  ਆਰਵੀਐੱਸਐੱਫ ‘ਵਾਹਨ ਸਕ੍ਰੈਪਿੰਗ ਪ੍ਰਮਾਣ ਪੱਤਰ’ ਜਾਰੀ ਹੋਣ ਦੀ ਤਾਰੀਖ ਤੋਂ 6 ਮਹੀਨੇ ਦੀ ਮਿਆਦ ਲਈ ਚੇਸਿਸ ਨੰਬਰ ਦੇ ਕਟੇ ਹੋਏ ਹਿੱਸਿਆਂ ਨੂੰ ਸੁਰੱਖਿਅਤ ਰੱਖੇਗਾ ਅਤੇ ਆਡਿਟ ਦੇ ਦੌਰਾਨ ਰਿਕਾਰਡ ਅਤੇ ਪ੍ਰੀਖਿਆ ਲਈ ਸਾਰੇ ਕਾਗਜਾਤ ਦੀ ਇੱਕ ਕਾਪੀ ਸੁਰੱਖਿਅਤ ਰੱਖੇਗਾ । 

 

***

ਬੀਐੱਨ/ਆਰਆਰ


(Release ID: 1706203)
Read this release in: English , Urdu , Hindi , Bengali