ਵਣਜ ਤੇ ਉਦਯੋਗ ਮੰਤਰਾਲਾ

ਉਦਯੋਗਿਕ ਜਾਇਦਾਦ ਤੇ ਭਾਰਤ-ਜਾਪਾਨ ਦਰਮਿਆਨ ਸਹਿਯੋਗ ਦੇ ਸਮਝੌਤੇ ਅਧੀਨ ਚੌਥੀ ਸਮੀਖਿਆ ਮੀਟਿੰਗ ਆਯੋਜਿਤ


ਦੋਵੇਂ ਧਿਰਾਂ ਪਾਇਲਟ ਪੇਟੈਂਟ ਪ੍ਰੌਸੀਕਿਊਸ਼ਨ ਹਾਈਵੇ (ਪੀਪੀਐਚ) ਪ੍ਰੋਗਰਾਮ ਅਧੀਨ ਪਰਸਪਰ ਯੋਗ ਆਈਐਸਏ /ਆਈਪੀਈਏ ਵਜੋਂ ਇਕ ਦੂਜੇ ਦੇ ਦਫਤਰਾਂ ਨੂੰ ਮਾਨਤਾ ਦਿੰਦਿਆਂ ਕੰਮ ਲਈ ਸਹਿਮਤ ਹੋਏ

Posted On: 19 MAR 2021 2:01PM by PIB Chandigarh

ਵਣਜ ਤੇ ਉਦਯੋਗ ਮੰਤਰਾਲਾ ਦੇ ਉਦਯੋਗ ਪ੍ਰਮੋਸ਼ਨ ਅਤੇ ਅੰਦਰੂਨੀ ਵਪਾਰ ਵਿਭਾਗ (ਡੀਪੀਆਈਆਈਟੀ) ਅਤੇ ਜਾਪਾਨ ਦੇ ਆਰਥਿਕ, ਵਪਾਰ ਅਤੇ ਉਦਯੋਗ ਮੰਤਰਾਲਾ ਦੇ ਜਾਪਾਨੀ ਪੇਟੈਂਟ ਦਫਤਰ (ਜੇਪੀਓ) (ਇੱਥੇ ਮੰਤਰਾਲਿਆਂ ਦੇ ਸੰਦਰਭ ਵਜੋਂ) ਦੀ ਚੌਥੀ ਸਮੀਖਿਆ ਮੀਟਿੰਗ 12 ਮਾਰਚ, 2021 ਨੂੰ ਵਰਚੁਅਲ ਪਲੇਟਫਾਰਮ ਰਾਹੀਂ ਉਦਯੋਗਿਕ ਜਾਇਦਾਦ ਤੇ ਸਹਿਯੋਗ ਸੰਬੰਧੀ ਸਮਝੌਤੇ ਅਧੀਨ ਆਯੋਜਿਤ ਕੀਤੀ ਗਈ ।

 

ਮੀਟਿੰਗ ਦੇ ਪਹਿਲੇ ਪੜਾਅ ਦੀ ਪ੍ਰਧਾਨਗੀ ਸਾਂਝੇ ਤੌਰ ਤੇ ਡੀਪੀਆਈਆਈਟੀ ਦੇ ਸਕੱਤਰ ਡਾ. ਗੁਰੂਪ੍ਰਸਾਦ ਮੋਹਪਾਤਰਾ ਅਤੇ ਜੇਪੀਓ ਦੇ ਕਮਿਸ਼ਨਰ ਸ਼੍ਰੀ ਤੋਸ਼ੀਹਿਡੇ ਕਸੁਤਾਨੀ ਨੇ ਕੀਤੀ, ਜਿਥੇ ਪਾਇਲਟ ਪੇਟੈਂਟ ਪ੍ਰੋਸੀਕਿਊਸ਼ਨ ਹਾਈਵੇ (ਪੀਪੀਐਚ) ਪ੍ਰੋਗਰਾਮ ਦੇ ਪਹਿਲੇ ਸਾਲ ਦੀ ਸਮੀਖਿਆ ਕੀਤੀ ਗਈ ਅਤੇ ਦੋਵੇਂ ਧਿਰਾਂ ਯੋਗ ਆਈਐਸਏ /ਆਈਪੀਈਏ ਵਜੋਂ ਮਿਲਕੇ ਇਕ ਦੂਜੇ ਦੇ ਦਫਤਰਾਂ ਨੂੰ ਮਾਨਤਾ ਦਿੰਦਿਆਂ ਕੰਮ ਲਈ ਸਹਿਮਤ ਹੋਏ। ਦੂਜੇ ਪੜਾਅ ਦੀ ਮੀਟਿੰਗ ਦੀ ਪ੍ਰਧਾਨਗੀ ਡੀਪੀਆਈਆਈਟੀ ਦੇ ਸੰਯੁਕਤ ਸਕੱਤਰ ਸ਼੍ਰੀ ਰਵਿੰਦਰ ਅਤੇ ਸ਼੍ਰੀ ਤੋਸ਼ੀਹਿਡੇ ਕਸੁਤਾਨੀ ਸਾਂਝੇ ਤੌਰ ਤੇ ਕਰਨਗੇ।

 

ਭਾਰਤ ਅਤੇ ਜਾਪਾਨ ਦਰਮਿਆਨ ਉਦਯੋਗਿਕ ਜਾਇਦਾਦ ਤੇ ਸਹਿਯੋਗ ਦੇ ਸਮਝੌਤੇ (ਐਮਓਸੀ) ਅਧੀਨ ਮੰਤਰਾਲਿਆਂ ਨੇ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਭਾਰਤ ਦੇ ਕੰਟਰੋਲਰ ਜਨਰਲ ਆਫ ਪੇਟੈਂਟਸ, ਡਿਜ਼ਾਈਨਜ਼ ਅਤੇ ਟ੍ਰੇਡਮਾਰਕਸ (ਸੀਜੀਪੀਡੀਟੀਐਮ) ਅਤੇ ਜੇਪੀਓ ਦਰਮਿਆਨ ਕਾਰਜ ਯੋਜਨਾ ਤੇ ਵੀ ਚਰਚਾ ਕੀਤੀ ਗਈ ਜੋ ਐਮਓਸੀ ਤੇ ਆਧਾਰਤ ਸੀ ਅਤੇ ਇਨ੍ਹਾਂ ਨੂੰ ਦਫਤਰਾਂ ਦੇ ਸਦੰਰਭ ਵੱਜੋਂ ਲਿਆ ਗਿਆ ਸੀ ਅਤੇ ਭਵਿੱਖ ਵਿਚ ਸਹਿਯੋਗ ਲਈ ਦੋਹਾਂ ਹੀ ਦਫਤਰਾਂ ਦਰਮਿਆਨ ਸਹਿਯੋਗਾਤਮਕ ਸੰਬੰਧਾਂ ਨੂੰ ਹੋਰ ਵਧੇਰੇ ਮਜ਼ਬੂਤ ਕਰਨ ਦੇ ਵਿਚਾਰਾਂ ਦੀ ਪੁਸ਼ਟੀ ਕੀਤੀ ਗਈ।

 

ਮੀਟਿੰਗ ਵਿਚ ਮੰਤਰਾਲਿਆਂ ਨੇ ਕੋਵਿਡ-19 ਮਹਾਮਾਰੀ ਦੇ ਚੁਣੌਤੀ ਭਰੇ ਸਮਿਆਂ ਦੌਰਾਨ ਆਪਣੀ ਵਚਨਬੱਧਤਾ ਮੁੜ ਤੋਂ ਦੁਹਰਾਈ ਅਤੇ ਨਵੀਨਤਾਕਾਰੀਆਂ ਦੇ ਮਹੱਤਵ ਦੀ ਚਰਚਾ ਕੀਤੀ ਤਾਕਿ ਸਾਡੇ ਸਮਾਜ ਨੂੰ ਸਹਾਇਤਾ ਮਿਲ ਸਕੇ ਅਤੇ ਉਦਯੋਗਿਕ ਜਾਇਦਾਦ ਪ੍ਰਣਾਲੀ ਨੂੰ ਸਰਮਾਏਕਾਰੀ ਅਤੇ ਨਵੀਨਤਾਕਾਰੀ ਦੇ ਪ੍ਰੋਤਸਾਹਨ ਨਾਲ ਮਜ਼ਬੂਤੀ ਪ੍ਰਦਾਨ ਕੀਤੀ ਜਾ ਸਕੇ।

 

ਮੰਤਰਾਲਿਆਂ ਨੇ ਆਈਪੀ ਨੂੰ ਲਾਗੂ ਕਰਨ ਲਈ ਮਜ਼ਬੂਤੀ ਦੀ ਮਹੱਤਤਾ ਨੂੰ ਮਾਨਤਾ ਦੇਂਦਿਆਂ ਸਮਰੱਥਾ ਨਿਰਮਾਣ, ਆਈਪੀ ਜਾਗਰੂਕਤਾ ਵਧਾਉਣ ਅਤੇ ਆਪਣੇ ਟੀਚਿਆਂ ਨੂੰ ਉਤਸ਼ਾਹਤ ਕਰਨ ਲਈ ਨਵੀਨਤਾਕਾਰੀ ਨੂੰ ਹੁਲਾਰਾ ਦੇਣ ਤੇ ਜ਼ੋਰ ਦਿੱਤਾ।

 

ਡੀਪੀਆਈਆਈਟੀ ਨੇ ਪਿਛਲੀ ਮੀਟਿੰਗ ਤੋਂ ਭਾਰਤ ਤੋਂ ਸਿੱਖਿਆਰਥੀਆਂ ਦੇ ਸਵਾਗਤ ਲਈ ਸਿਖਲਾਈ ਪ੍ਰੋਗਰਾਮ ਸੰਚਾਲਤ ਕਰਨ ਲਈ ਜੇਪੀਓ ਦੀ ਸ਼ਲਾਘਾ ਕੀਤੀ। ਜੇਪੀਓ ਭਾਰਤੀ ਹਿੱਤਧਾਰਕਾਂ ਲਈ ਸੱਦੇ ਤੇ ਸਿਖਲਾਈ ਪ੍ਰੋਗਰਾਮ ਸੰਚਾਲਤ ਕਰਨ ਲਈ ਸਹਿਮਤ ਹੋ ਗਿਆ।

 

ਉਦਯੋਗਿਕ ਡਿਜ਼ਾਈਨਾਂ ਦੀ ਮਹੱਤਤਾ ਨੂੰ ਉਦਯੋਗਿਕ ਜਾਇਦਾਦ ਵਜੋਂ ਸਵੀਕਾਰ ਕਰਦਿਆਂ ਮੰਤਰਾਲਿਆਂ ਨੇ ਉਦਯੋਗਿਕ ਡਿਜ਼ਾਈਨ ਸਿੱਖਿਆ ਵਿਚ ਸਹਿਯੋਗ ਜਾਰੀ ਰੱਖਣ ਤੇ ਸਹਿਮਤੀ ਜਤਾਈ।

 

ਦੋਵੇਂ ਧਿਰਾਂ 1 ਜੁਲਾਈ, 2021 ਤੋਂ ਪੀਸੀਟੀ ਅਧੀਨ ਯੋਗ ਆਈਸਐਸਏ /ਆਈਪੀਈਏ ਵਜੋਂ ਸਾਂਝੇ ਤੌਰ ਤੇ ਕੰਮ ਕਰਦਿਆਂ ਦਫਤਰਾਂ ਦੇ ਕੰਮਕਾਜ ਨੂੰ ਸ਼ੁਰੂ ਕਰਨ ਤੇ ਸਹਿਮਤ ਹੋਈਆਂ। ਮੰਤਰਾਲਿਆਂ ਨੇ ਨਿਰਵਿਘਨ ਅਤੇ ਉਪਯੁਕਤ ਆਪ੍ਰੇਸ਼ਨ ਲਈ ਜਿਵੇਂ ਕਿ ਜਰੂਰਤ ਹੋਵੇ, ਮਾਹਿਰਾਂ ਦੀ ਮੀਟਿੰਗ ਆਯੋਜਿਤ ਕਰਨ ਤੇ ਵੀ ਸਹਿਮਤੀ ਪ੍ਰਗਟਾਈ।

 

ਉਨ੍ਹਾਂ ਜਾਪਾਨ-ਇੰਡੀਆ ਪੇਟੈਂਟ ਪ੍ਰੋਸੀਕਿਊਸ਼ਨ ਹਾਈਵੇ (ਪੀਪੀਐਚ) ਪਾਇਲਟ ਪ੍ਰੋਗਰਾਮ ਦੇ ਕੰਮਕਾਜ ਤੇ ਚਰਚਾ ਲਈ ਮਾਹਿਰਾਂ ਦੀ ਸਾਲ ਵਿਚ ਘੱਟੋ ਘੱਟ ਇਕ ਮੀਟਿੰਗ ਆਯੋਜਿਤ ਕਰਨ ਦਾ ਫੈਸਲਾ ਕੀਤਾ। ਉਹ ਪੇਟੈਂਟ ਪ੍ਰੀਖਿਆ ਅਭਿਆਸਾਂ ਨੂੰ ਸਮਝਣ ਲਈ ਆਪਣਾ ਸਹਿਯੋਗ ਵਧਾਉਣ ਲਈ ਪੇਟੈਂਟ ਮਾਹਿਰਾਂ ਦਾ ਸੂਚਨਾ ਵਟਾਂਦਰਾ ਪ੍ਰੋਗਰਾਮ ਜਾਰੀ ਰੱਖਣ ਤੇ ਵੀ ਸਹਿਮਤ ਹੋਏ। ਉਹ ਦਫਤਰਾਂ ਦਰਮਿਆਨ ਸਾਲ ਵਿਚ ਇਕ ਵਾਰ ਆਈਟੀ ਮਾਹਿਰਾਂ ਦੀ ਮੀਟਿੰਗ ਆਯੋਜਿਤ ਕਰਨ ਲਈ ਵੀ ਸਹਿਮਤ ਹੋਏ ਤਾਕਿ ਆਈਟੀ ਬੁਨਿਆਦੀ ਢਾਂਚੇ ਦੇ ਵਿਕਾਸ ਨਾਲ ਸੰਬੰਧਤ ਪਹਿਲਕਦਮੀਆਂ ਤੇ ਸੂਚਨਾ ਅਤੇ ਤਜਰਬਿਆਂ ਨੂੰ ਸਾਂਝਾ ਕੀਤਾ ਜਾ ਸਕੇ।

-----------------------------------   

ਵਾਈਬੀ/ਐਸਐਸ


(Release ID: 1706150) Visitor Counter : 184


Read this release in: English , Urdu , Hindi , Bengali