ਗ੍ਰਹਿ ਮੰਤਰਾਲਾ
ਐੱਮ ਓ ਐੱਸ (ਗ੍ਰਿਹ) ਸ਼੍ਰੀ ਨਿੱਤਿਯਾਨੰਦ ਰਾਏ ਨੇ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਦੀ 82ਵੀਂ ਰੇਜਿ਼ੰਗ ਡੇਅ ਪਰੇਡ ਤੋਂ ਸਲਾਮੀ ਲਈ
ਮੰਤਰੀ ਨੇ ਸੀ ਆਰ ਪੀ ਐੱਫ ਕਰਮਚਾਰੀਆਂ ਵੱਲੋਂ ਕੋਰੋਨਾ ਯੋਧਿਆਂ ਵਜੋਂ ਨਿਭਾਈ ਭੂਮਿਕਾ ਦੀ ਪ੍ਰਸ਼ੰਸਾ ਕੀਤੀ
"ਸੀ ਆਰ ਪੀ ਐੱਫ ਨੇ ਮਹਿਲਾ ਸਸ਼ਕਤੀਕਰਨ ਲਈ ਬੇਮਿਸਾਲ ਕੰਮ ਕੀਤਾ ਹੈ" : ਸ਼੍ਰੀ ਨਿੱਤਿਯਾਨੰਦ ਰਾਏ
Posted On:
19 MAR 2021 3:42PM by PIB Chandigarh
ਕੇਂਦਰੀ ਰਿਜ਼ਰਵ ਪੁਲਿਸ ਫੋਰਸ ਨੇ ਆਪਣੀ 82ਵੀਂ ਵਰ੍ਹੇਗੰਢ ਜੋਸੋ਼ ਖਰੋਸ਼ ਤੇ ਰਵਾਇਤੀ ਜੋਸ਼ ਨਾਲ ਮਨਾਈ । ਇਸ ਮੌਕੇ ਗੁਰੂਗ੍ਰਾਮ ਦੀ ਸੀ ਆਰ ਪੀ ਐੱਫ ਅਕਾਦਮੀ ਵਿੱਚ ਇੱਕ ਪਰੇਡ ਦਾ ਆਯੋਜਨ ਕੀਤਾ ਗਿਆ । ਕੇਂਦਰੀ ਗ੍ਰਿਹ ਰਾਜ ਮੰਤਰੀ ਸ਼੍ਰੀ ਨਿੱਤਿਯਾਨੰਦ ਨੇ ਇਸ ਪਰੇਡ ਤੋਂ ਸਲਾਮੀ ਲਈ ।
ਇਕੱਠ ਨੂੰ ਸੰਬੋਧਨ ਕਰਦਿਆਂ ਮੰਤਰੀ ਨੇ ਕੋਵਿਡ 19 ਮਹਾਮਾਰੀ ਖਿਲਾਫ ਲੜਾਈ ਵਿੱਚ ਸੀ ਆਰ ਪੀ ਐੱਫ ਕਰਮਚਾਰੀਆਂ ਵੱਲੋਂ ਕੋਰੋਨਾ ਯੋਧਿਆਂ ਵਜੋਂ ਨਿਭਾਈ ਭੂਮਿਕਾ ਦੀ ਸ਼ਲਾਘਾ ਕੀਤੀ । ਉਹਨਾਂ ਨੇ ਸਮਾਜ ਲਈ ਨਿਸਵਾਰਥ ਸੇਵਾ ਦੀ ਸ਼ਲਾਘਾ ਵੀ ਕੀਤੀ, ਕਿਉਂਕਿ ਕੁਦਰਤੀ ਯੋਧਿਆਂ ਵਜੋਂ 25 ਲੱਖ ਪੌਦੇ ਲਗਾਉਣ ਦੇ ਯੋਗਦਾਨ ਅਤੇ ਨੈਸ਼ਨਲ ਸੈਂਟਰ ਫਾਰ ਦਿਵਿਆਂਗ ਇੰਪਾਵਰਮੈਂਟ ਸਥਾਪਿਤ ਕਰਨ ਦੇ ਨਾਲ ਨਾਲ 80,000 ਕਰਮਚਾਰੀਆਂ ਵੱਲੋਂ ਅੰਗ ਦਾਨ ਕਰਨ ਦੀ ਸ਼ਲਾਘਾ ਕੀਤੀ । ਸ਼੍ਰੀ ਨਿੱਤਿਯਾਨੰਦ ਰਾਏ ਨੇ ਸੀ ਆਰ ਪੀ ਐੱਫ ਵੱਲੋਂ ਮਹਿਲਾਵਾਂ ਦੇ ਸਸ਼ਕਤੀਕਰਨ ਲਈ ਕੀਤੇ ਬੇਮਿਸਾਲ ਕੰਮ ਦੀ ਪ੍ਰਸ਼ੰਸਾ ਕੀਤੀ, ਕਿਉਂਕਿ ਉਹ ਅੰਦਰੂਨੀ ਚੁਣੌਤੀਆਂ , ਜਿਵੇਂ ਅੱਤਵਾਦ , ਮਿਲੀਟੈਂਸੀ , ਖੱਬੇਪਖੀ ਅੱਤਵਾਦ , ਦੰਗਿਆਂ ਨੂੰ ਕਾਬੂ ਕਰਨ, ਕਾਨੂੰਨ ਤੇ ਵਿਵਸਥਾ, ਫਿਰਕੂ ਸਦਭਾਵਨਾ, ਆਪਦਾ ਪ੍ਰਬੰਧਨ ਵਰਗੀਆਂ ਅਤਿਅੰਤ ਅੰਦਰੂਨੀ ਚੁਣੌਤੀਆਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਰੈਪਿਡ ਐਕਸ਼ਨ ਫੋਰਸ ਦੀਆਂ ਡਿਊਟੀਆਂ ਨਿਭਾਉਣ ਵੇਲੇ ਬਰਾਬਰ ਦੀ ਜਿ਼ੰਮੇਵਾਰੀ ਨਿਭਾਉਂਦੀਆਂ ਹਨ ।
ਵੱਖ ਵੱਖ ਸ਼੍ਰੇਣੀਆਂ ਵਿੱਚ ਬੇਮਿਸਾਲ ਪ੍ਰਾਪਤੀਆਂ ਕਰਨ ਲਈ ਬਹਾਦਰੀ ਮੈਡਲ ਅਤੇ ਟਰਾਫੀ ਪੇਸ਼ ਕਰਦਿਆਂ ਸ਼੍ਰੀ ਰਾਏ ਨੇ ਆਪਣੇ ਸੰਬੋਧਨ ਵਿੱਚ ਫੋਰਸ ਦੇ ਮੁਲਾਜ਼ਮਾਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਵਧਾਈ ਦਿੱਤੀ । ਉਹਨਾਂ ਨੇ ਸਾਰੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਦੇਸ਼ ਦੀ ਪ੍ਰਭੁਸਤਾ , ਅਖੰਡਤਾ ਅਤੇ ਏਕਤਾ ਨੂੰ ਕਾਇਮ ਰੱਖਣ ਲਈ ਉਹਨਾਂ ਦੇ ਵੱਡੇ ਅਤੇ ਬੇਮਿਸਾਲ ਯੋਗਦਾਨ ਨੂੰ ਸਲਾਮ ਕੀਤਾ । ਉਹਨਾਂ ਨੇ ਕਿਹਾ ਕਿ ਸੀ ਆਰ ਪੀ ਐੱਫ ਆਪਣੇ "ਸੇਵਾ ਅਤੇ ਵਫ਼ਾਦਾਰੀ" ਦੇ ਮੋਟੋ ਦੀ ਬੇਹਿਚਕ ਵਚਨਬੱਧਤਾ ਲਈ ਆਪਣੇ ਕੰਮ ਸਭਿਆਚਾਰ ਨਾਲ ਜੁੜੀ ਹੋਈ ਹੈ ।
ਆਪਣੇ ਸੰਬੋਧਨ ਵਿੱਚ ਸ਼੍ਰੀ ਕੁਲਦੀਪ ਸਿੰਘ ਡਾਇਰੈਕਟਰ ਜਨਰਲ ਸੀ ਆਰ ਪੀ ਐੱਫ ਨੇ ਮੰਤਰੀ ਦੀ ਇਸ ਮੌਕੇ ਸੁਸ਼ੋਭਿਤ ਹਾਜ਼ਰੀ ਲਈ ਧੰਨਵਾਦ ਕੀਤਾ । ਡੀ ਜੀ ਨੇ ਫੋਰਸ ਦੇ ਕਰਮਚਾਰੀਆਂ ਤੇ ਉਹਨਾਂ ਦੇ ਪਰਿਵਾਰਾਂ ਲਈ ਸ਼ੁਭ ਇੱਛਾਵਾਂ ਪੇਸ਼ ਕੀਤੀਆਂ ਅਤੇ ਯਕੀਨ ਦਿਵਾਇਆ ਕਿ ਫੋਰਸ ਰਾਸ਼ਟਰ ਦੀ ਪੁਨਰ ਸੁਰਜੀਤੀ ਸਮਰਪਣ ਅਤੇ ਸ਼ਰਧਾ ਨਾਲ ਸੇਵਾ ਕਰਦੀ ਰਹੇਗੀ ।
ਇਹਨਾਂ ਜਸ਼ਨਾਂ ਵਿੱਚ ਸੀ ਆਰ ਪੀ ਐੱਫ ਦੀ ਖੇਡਾਂ ਟੀਮ, ਮਾਲਾਖੰਭ ਟੀਮ ਅਤੇ ਸੀ ਆਰ ਪੀ ਐੱਫ ਦੇ ਮਸ਼ਹੂਰ ਮਹਿਲਾ ਡੇਅਰ ਡੇਵਿਲ ਵੱਲੋਂ ਮੋਟਰ ਬਾਈਕ ਸਟੰਟਸ ਵੀ ਸ਼ਾਮਲ ਸਨ ।
ਅੱਜ ਦੇ ਦਿਨ 1950 ਵਿੱਚ ਉਸ ਵੇਲੇ ਦੇ ਗ੍ਰਿਹ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਨੇ ਸੀ ਆਰ ਪੀ ਐੱਫ ਐਕਟ ਬਣਨ ਤੋਂ ਬਾਅਦ ਸੀ ਆਰ ਪੀ ਐੱਫ ਨੂੰ ਕਲਰਸ ਪੇਸ਼ ਕੀਤੇ ਸਨ ਅਤੇ ਫੋਰਸ ਨੂੰ ਮੌਜੂਦਾ ਨਾਂ ਦਿੱਤਾ ਗਿਆ ਸੀ । ਸੀ ਆਰ ਪੀ ਐੱਫ ਨੂੰ 1939 ਵਿੱਚ ਕਰਾਊਨ ਰਿਪ੍ਰੀਜ਼ੈਂਟੇਟਿਵਸ ਪੁਲਿਸ ਵਜੋਂ ਖੜ੍ਹਾ ਕੀਤਾ ਗਿਆ ਸੀ ।
ਐੱਨ ਡਬਲਯੁ / ਆਰ ਕੇ / ਪੀ ਕੇ / ਏ ਡੀ / ਡੀ ਡੀ ਡੀ
(Release ID: 1706085)