ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਫਿਟ ਇੰਡੀਆ ਮੂਵਮੈਂਟ ਦਾ ਮਿਸ਼ਨ ਵਿਵਹਾਰਿਕ ਪਰਿਵਰਤਨ ਲਿਆਉਣਾ ਅਤੇ ਸਰੀਰਕ ਤੌਰ 'ਤੇ ਵਧੇਰੇ ਸਰਗਰਮ ਜੀਵਨ ਸ਼ੈਲੀ ਨੂੰ ਅਪਣਾਉਣਾ ਹੈ: ਸ਼੍ਰੀ ਕਿਰੇਨ ਰਿਜੀਜੂ

Posted On: 18 MAR 2021 2:29PM by PIB Chandigarh

ਫਿਟਨੈੱਸ ਨੂੰ ਸਾਡੇ ਰੋਜ਼ਮਰ੍ਹਾ ਜੀਵਨ ਦਾ ਇੱਕ ਅਟੁੱਟ ਅੰਗ ਬਣਾਉਣ ਦੇ ਉਦੇਸ਼ ਨਾਲ ਪ੍ਰਧਾਨ ਮੰਤਰੀ ਦੁਆਰਾ 29 ਅਗਸਤ, 2019 ਨੂੰ  ਫਿਟ ਇੰਡੀਆ ਮੂਵਮੈਂਟ ਲਾਂਚ ਕੀਤੀ ਗਈ ਸੀ। ਫਿਟ ਇੰਡੀਆ ਮੂਵਮੈਂਟ ਦਾ ਮਿਸ਼ਨ  ਵਿਵਹਾਰਿਕ ਬਦਲਾਅ ਲਿਆਉਣਾ ਅਤੇ  ਸਰੀਰਕ ਤੌਰ 'ਤੇ ਵਧੇਰੇ ਚੁਸਤ  ਜੀਵਨ ਸ਼ੈਲੀ ਨੂੰ ਅਪਣਾਉਣਾ ਹੈ। ਇਸ ਮਿਸ਼ਨ ਨੂੰ ਪ੍ਰਾਪਤ ਕਰਨ ਲਈ, ਇਹ ਮੰਤਰਾਲਾ ਕਈ ਉਪਰਾਲੇ ਕਰਦਾ ਰਿਹਾ ਹੈ ਅਤੇ ਨਿਮਨ ਲਿਖਿਤ ਉਦੇਸ਼ਾਂ ਨੂੰ ਹਾਸਲ ਕਰਨ ਲਈ ਆਯੋਜਨ ਵੀ ਕੀਤੇ ਹਨ:

(i) ਫਿਟਨੈੱਸ ਨੂੰ ਆਸਾਨ, ਆਨੰਦਮਈ ਅਤੇ ਮੁਫ਼ਤ ਦੇ ਤੌਰ ’ਤੇ ਉਤਸ਼ਾਹਿਤ ਕਰਨਾ;

(ii) ਫਿਟਨੈੱਸ ਅਤੇ ਫੋਕਸਡ ਮੁਹਿੰਮਾਂ ਦੇ ਜ਼ਰੀਏ ਫਿਟਨੈੱਸ ਨੂੰ ਪ੍ਰਮੋਟ ਕਰਨ ਵਾਲੀਆਂ ਵੱਖ ਵੱਖ ਸਰੀਰਕ ਗਤੀਵਿਧੀਆਂ ਪ੍ਰਤੀ ਜਾਗਰੂਕਤਾ ਫੈਲਾਉਣਾ;

(iii) ਸਵਦੇਸ਼ੀ ਖੇਡਾਂ ਨੂੰ ਉਤਸ਼ਾਹਿਤ ਕਰਨਾ;

(iv) ਫਿਟਨੈੱਸ ਨੂੰ ਹਰ ਸਕੂਲ, ਕਾਲਜ / ਯੂਨੀਵਰਸਿਟੀ, ਪੰਚਾਇਤ / ਪਿੰਡ ਆਦਿ ਤੱਕ ਪਹੁੰਚਾਉਣਾ; ਅਤੇ

(v) ਭਾਰਤ ਦੇ ਨਾਗਰਿਕਾਂ ਲਈ ਜਾਣਕਾਰੀ ਸਾਂਝੀ ਕਰਨ, ਜਾਗਰੂਕਤਾ ਵਧਾਉਣ ਅਤੇ ਵਿਅਕਤੀਗਤ ਫਿਟਨੈੱਸ ਦੀਆਂ ਕਹਾਣੀਆਂ ਨੂੰ ਸਾਂਝਾ ਕਰਨ ਲਈ ਇੱਕ ਪਲੈਟਫਾਰਮ ਤਿਆਰ ਕਰਨਾ।

ਇਹ ਮੰਤਰਾਲਾ ਵੱਖ-ਵੱਖ ਹਿਤਧਾਰਕਾਂ ਨਾਲ ਮਿਲ ਕੇ ਕਈ  ਗਤੀਵਿਧੀਆਂ ਅਤੇ ਮੁਹਿੰਮਾਂ ਦੇ ਜ਼ਰੀਏ ਫਿਟਨੈੱਸ ਦੇ ਪ੍ਰਤੀ ਜਾਗਰੂਕਤਾ ਫੈਲਾ ਰਿਹਾ ਹੈ। ਫਿਟ ਇੰਡੀਆ ਬੈਨਰ ਦੇ ਤਹਿਤ ਇਸ ਮੰਤਰਾਲੇ ਦੁਆਰਾ ਸ਼ੁਰੂ ਕੀਤੀਆਂ ਗਈਆਂ ਪ੍ਰਮੁੱਖ ਗਤੀਵਿਧੀਆਂ ਵਿੱਚ ਪਲੱਗ ਰਨ ਸ਼੍ਰੇਣੀਆਂ ’ਚ ਔਨਲਾਈਨ / ਔਫਲਾਈਨ ਗਤੀਵਿਧੀਆਂ ; ਸਕੂਲ ਪ੍ਰਮਾਣੀਕਰਣ ਪ੍ਰਣਾਲੀ; ਯੂਥ ਕਲੱਬ ਪ੍ਰਮਾਣੀਕਰਣ ਪ੍ਰਣਾਲੀ ; ਸਕੂਲ ਸਪਤਾਹ ਜਸ਼ਨ; ਸਾਈਕਲੋਥਾਨ; ਯੋਗ ਦਿਵਸ ਸਮਾਰੋਹ; ਸੁਤੰਤਰਤਾ ਦੌੜ; ਲੌਕਡਾਊਨ ਦੇ ਦੌਰਾਨ ਐਕਟਿਵ ਡੇ ਸੀਰੀਜ਼; ਚੈਂਪੀਅਨ ਵਾਰਤਾ; ਸੰਵਾਦ ਲੜੀ; ਸਵਦੇਸ਼ੀ ਖੇਡਾਂ ਦੀ ਲੜੀ; ਫਿਟ ਇੰਡੀਆ ਥੀਮੈਟਿਕ ਮੁਹਿੰਮਾਂ; ਅਤੇ ਪ੍ਰਭਾਤ ਫੇਰੀਆਂ ਸ਼ਾਮਿਲ ਹਨ। ਇਸ ਤੋਂ ਇਲਾਵਾ, ਵੱਖ-ਵੱਖ ਉਮਰ ਸਮੂਹਾਂ ਲਈ ਫਿਟ ਇੰਡੀਆ ਆਯੂ ਉਪਯੁਕਤ ਫਿਟਨੈੱਸ ਪ੍ਰੋਟੋਕੋਲ ਵੀ ਪ੍ਰਸਤੁਤ ਕੀਤੇ ਗਏ ਹਨ।

ਫਿਟ ਇੰਡੀਆ ਮੂਵਮੈਂਟ ਇੱਕ ਲੋਕ ਲਹਿਰ ਹੈ ਜਿਸ ਵਿਚ ਹਰੇਕ ਨਾਗਰਿਕ ਹਿਤਧਾਰਕ ਹੈ। ਫਿਟ ਇੰਡੀਆ ਪੋਰਟਲ ਉੱਤੇ ਇੱਕ ਪ੍ਰਣਾਲੀ ਵੀ ਵਿਕਸਿਤ ਕੀਤੀ ਗਈ ਹੈ ਜਿੱਥੇ ਲੋਕ ਸਵੈ-ਇੱਛਾ ਨਾਲ ਅੱਗੇ ਆ ਸਕਦੇ ਹਨ ਅਤੇ ਇਸ ਅੰਦੋਲਨ ਦਾ ਹਿੱਸਾ ਬਣ ਸਕਦੇ ਹਨ। ਹਾਲਾਂਕਿ, ਫਿਟ ਇੰਡੀਆ ਮਿਸ਼ਨ ਦੇ ਸੰਦੇਸ਼ ਦਾ ਪ੍ਰਚਾਰ ਕਰਨ ਅਤੇ ਇਸ ਨੂੰ ਦੇਸ਼ ਦੇ ਕੋਨੇ-ਕੋਨੇ ਵਿੱਚ ਲੋਕਾਂ ਤੱਕ ਪਹੁੰਚਾਉਣ ਲਈ ਕੁਝ ਮਸ਼ਹੂਰ ਹਸਤੀਆਂ / ਆਪਣੀ ਫਿਟਨੈੱਸ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਵਿਅਕਤੀਆਂ / ਫਿਟਨੈੱਸ ਨੂੰ ਪ੍ਰਮੋਟ ਕਰਨ ਵਾਲਿਆਂ ਦੀ ਪਹਿਚਾਣ ਫਿਟ ਇੰਡੀਆ ਆਈਕੋਨ, ਚੈਂਪੀਅਨਸ, ਰਾਜਦੂਤਾਂ ਆਦਿ ਵਜੋਂ ਕੀਤੀ ਗਈ ਹੈ। ਫਿਟ ਇੰਡੀਆ ਆਈਕੋਨਸ ਵਿੱਚ ਸ਼੍ਰੀ ਅਨਿਲ ਕਪੂਰ, ਸੁਸ਼੍ਰੀ ਸ਼ਿਲਪਾ ਸ਼ੈੱਟੀ, ਸ਼੍ਰੀ ਸ਼ਾਹਿਦ ਕਪੂਰ, ਸ਼੍ਰੀ ਵਿਦਯੁਤ ਜਮਵਾਲ, ਸ਼੍ਰੀ ਰਣਵਿਜੈ ਸਿੰਘ, ਸ਼੍ਰੀ ਚੇਤਨ ਭਗਤ, ਸ਼੍ਰੀ ਮਿਲਿੰਦ ਸੋਮਨ, ਆਦਿ ਸ਼ਾਮਿਲ ਹਨ। ਵੱਖ-ਵੱਖ ਕੇਂਦਰੀ ਅਤੇ ਰਾਜ ਸਰਕਾਰ ਦੀਆਂ ਏਜੰਸੀਆਂ ਦੇ ਸਮਰਥਨ ਤੋਂ ਇਲਾਵਾ, ਬਹੁਤ ਸਾਰੇ ਨਿੱਜੀ ਸੰਗਠਨ ਜਿਵੇਂ ਕਿ ਟ੍ਰਾਂਸਟੈਡੀਆ, ਫਿੱਕੀ, ਸੀਆਈਆਈ, ਐੱਸਪੀਈਐੱਫਐੱਲ, ਜੀਓਕਿਯੂਆਈਆਈ ਆਦਿ ਵੀ ਲੋਕਾਂ ਤੱਕ ਪਹੁੰਚ ਕਰਨ ਲਈ ਫਿਟ ਇੰਡੀਆ ਮੂਵਮੈਂਟ ਦਾ ਸਮਰਥਨ ਕਰ ਰਹੇ ਹਨ।

                                                                                 

ਇਹ ਜਾਣਕਾਰੀ ਯੁਵਾ ਮਾਮਲੇ ਅਤੇ ਖੇਡ ਰਾਜ ਮੰਤਰੀ ਸ਼੍ਰੀ ਕਿਰੇਨ ਰਿਜੀਜੂ ਦੁਆਰਾ ਅੱਜ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ ਗਈ।

                                                                                        

*****

ਐੱਨਬੀ / ਓਏ


(Release ID: 1705925) ਵਿਜ਼ੀਟਰ ਕਾਊਂਟਰ : 115
Read this release in: English , Urdu , Marathi , Manipuri