ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਕਾਰਬਨ ’ਤੇ ਕਾਬੂ ਪਾਉਣ ਤੇ ਉਸ ਨੂੰ ਪਰਿਵਰਤਿਤ ਕਰਨ ਦੇ ਹੱਲ ਮੁਹੱਈਆ ਕਰਵਾਏਗਾ ਬਨਾਵਟੀ ਪ੍ਰਕਾਸ਼–ਸੰਸਲੇਸ਼ਣ

Posted On: 18 MAR 2021 9:58AM by PIB Chandigarh

ਵਿਗਿਆਨੀਆਂ ਨੇ ਵਾਤਾਵਰਣ ਵਿੱਚੋਂ ਕਾਰਬਨ ਡਾਈਆਕਸਾਈਡ ਘਟਾਉਣ ਦੀ ਕੁਦਰਤ ਦੀ ਆਪਣੀ ਪ੍ਰਕਿਰਿਆ ਦੀ ਨਕਲ ਲਾਹੁਣ ਦੀ ਵਿਧੀ – ‘ਪ੍ਰਕਾਸ਼–ਸੰਸਲੇਸ਼ਣ’ ਲੱਭ ਲਈ ਹੈ, ਜਿਸ ਨਾਲ ਵਾਤਾਵਰਣ ’ਚ ਮੌਜੂਦ ਵਾਧੂ ਕਾਰਬਨ ਡਾਈਆਕਸਾਈਡ ਉੱਤੇ ਕਾਬੂ ਪਾਇਆਜਾ ਸਕਦਾ ਹੈ। ਬਨਾਵਟੀ ਪ੍ਰਕਾਸ਼–ਸੰਸਲੇਸ਼ਣ (AP – ਫ਼ੋਟੋਸਿੰਥੀਸਿਸ) ਸੂਰਜ ਦੀ ਊਰਜਾ ਨੂੰ ਵਰਤਦਾ ਹੈ ਤੇ ਕਾਬੂ ਕੀਤੀ ਕਾਰਬਨ ਡਾਈਆਕਸਾਈਡ ਨੂੰ ਕਾਰਬਨ ਮੋਨੋਆਕਸਾਈਡ (CO) ਵਿੱਚ ਤਬਦੀਲ ਕਰ ਦਿੰਦਾ ਹੈ, ਜਿਸ ਦੀ ਵਰਤੋਂ ਅੰਦਰੂਨੀ ਕੰਬਸਚਨ ਇੰਜਣਾਂ ਲਈ ਈਂਧਨ ਵਜੋਂ ਕੀਤੀ ਜਾ ਸਕਦੀ ਹੈ।

ਬਨਾਵਟੀ ਪ੍ਰਕਾਸ਼–ਸੰਸਲੇਸ਼ਣ (AP) ਵਿੱਚ ਵਿਗਿਆਨੀਆਂ ਲਾਜ਼ਮੀ ਤੌਰ ਉੱਤੇ ਕੁਦਰਤੀ ਪ੍ਰਕਾਸ਼–ਸੰਸਲੇਸ਼ਣ ਵਾਲੀ ਹੀ ਬੁਨਿਆਦੀ ਪ੍ਰਕਿਰਿਆ ਵਰਤਦੇ ਹਨ ਪਰ ਸਾਦੇ ਨੈਨੋ–ਢਾਂਚਿਆਂ ਨਾਲ। ਉਂਝ ਬਨਾਵਟੀ ਪ੍ਰਕਾਸ਼–ਸੰਸਲੇਸ਼ਣ ਕਰਨ ਲਈ ਇੱਕ ਸਫ਼ਲ ਉਤਪ੍ਰੇਰਕ ਲੈਣ ਲਈ ਕਈ ਔਕੜਾਂ ਉੱਤੇ ਕਾਬੂ ਪਾਉਣਾ ਹਾਲੇ ਬਾਕੀ ਹੈ।

ਭਾਰਤ ਸਰਕਾਰ ਦੇ ਵਿਗਿਆਨ ਤੇ ਟੈਕਨੋਲੋਜੀ ਵਿਭਾਗ ਦੇ ਇੱਕ ਖ਼ੁਦਮੁਖਤਿਆਰ ਸੰਸਥਾਨ ਜਵਾਹਰਲਾਲ ਨਹਿਰੂ ਸੈਂਟਰ ਫ਼ਾਰ ਐਡਵਾਂਸਡ ਸਾਇੰਟੀਫ਼ਿਕ ਰਿਸਰਚ ਦੇ ਵਿਗਿਆਨੀਆਂ ਦੀ ਟੀਮ ਨੇ ‘ਮੈਟਲ–ਆਰਗੈਨਿਕ ਫ਼੍ਰੇਮਵਰਕ’ (MOF-808) ਦੇ ਆਧਾਰ ਉੱਤੇ ਇੱਕ ਸੰਗਠਤ ਕੈਟਾਲਿਟਿਕ ਸਿਸਟਮ ਡਿਜ਼ਾਇਨ ਤੇ ਤਿਆਰ ਕੀਤਾ ਹੈ, ਜਿਸ ਵਿੱਚ ਫ਼ੋਟੋਸੈਂਸੀਟਾਈਜ਼ਰ (ਉਹ ਅਣੂ, ਜੋ ਰੌਸ਼ਨੀ ਨੂੰ ਜਜ਼ਬ ਕਰ ਕੇ ਪ੍ਰਕਾਸ਼ ਵਿੱਚੋਂ ਇਲੈਕਟ੍ਰੌਨ ਨੂੰ ਲਾਗਲੇ ਅਣੂ ਵਿੱਚ ਟ੍ਰਾਂਸਫ਼ਰ ਕਰ ਦਿੰਦੇ ਹਨ) ਹੈ, ਜੋ ਸੂਰਜੀ ਊਰਜਾ ਅਤੇ ਇੱਕ ਕੈਟਾਲਿਟਿਕ ਕੇਂਦਰ ਨੂੰ ਵਰਤਦਾ ਹੈ, ਜੋ ਅੰਤ ਵਿੱਚ CO2 ਨੂੰ ਘਟਾ ਦਿੰਦਾ ਹੈ। ਉਪਰੋਕਤ ਵਰਣਿਤ ਕੰਮ ਨੂੰ ਇੰਗਲੈਂਡ ਦੀ ਰਾਇਲ ਸੁਸਾਇਟੀ ਆੱਵ੍ ਕੈਮਿਸਟ੍ਰੀ ਦੇ ‘ਐਨਰਜੀ ਐਂਡ ਇਨਵਾਇਰਨਮੈਂਟਲ ਸਾਇੰਸ’ ਨੇ ਪ੍ਰਕਾਸ਼ਨ ਲਈ ਪ੍ਰਵਾਨ ਕੀਤਾ ਹੈ।

ਵਿਗਿਆਨੀਆਂ ਨੇ ਇੱਕ ਫ਼ੋਟੋ–ਸੈਂਸੀਟਾਈਜ਼ਰ ਨੂੰ ਰੋਕਿਆ ਹੈ, ਜੋ ‘ਰੁਦਨੀਅਮ ਬਾਇਪਾਇਰਾਈਡਿਲ ਕੰਪਲੈਕਸ’ ([Ru(bpy)2Cl2]) ਨਾਂਅ ਦਾ ਇੱਕ ਰਸਾਇਣ ਹੈ ਅਤੇ ਇੱਕ ਕੈਟਾਲਿਟਿਕ ਭਾਗ ਹੈ, ਜੋ ‘ਰਹੇਨੀਅਮ ਕਾਰਬੋਨਿਲ ਕੰਪਲੈਕਸ’ ਨਾਂਅ ([Re(CO)5Cl]) ਦਾ ਇੱਕ ਹੋਰ ਰਸਾਇਣ ਹੈ, ਜੋ ਬਨਾਵਟੀ ਪ੍ਰਕਾਸ਼–ਸੰਸਲੇਸ਼ਣ ਲਈ ਮੈਟਲ–ਆਰਗੈਨਿਕ ਫ਼੍ਰੇਮਵਰਕ ਦੀ ਨੈਨੋਸਪੇਸ ਦੇ ਅੰਦਰ ਹੁੰਦਾ ਹੈ। ਇਹ ਦੋਵੇਂ ਮੌਲੀਕਿਯੂਲਰ ਸੰਪਤੀਆਂ ਪੋਰੋਸ ਮੈਟਲ–ਆਰਗੈਨਿਕ ਫ਼੍ਰੇਮਵਰਕ ਸਿਸਟਮ ਦੀ ਸੀਮਤ ਨੈਨੋ–ਸਪੇਸ ਵਿੱਚ ਬਹੁਤ ਨੇੜੇ ਹੁੰਦੀਆਂ ਹਨ, ਜੋ ਕਮਰੇ ਦੇ ਤਾਪਮਾਨ ’ਤੇ ਵੀ ਸ਼ਾਨਦਾਰ CO2 ਲੈ ਸਕਦੀਆਂ ਹਨ। ਇਹ ਸਿੰਥੈਟਿਕ ਰਣਨੀਤੀ ਕਾਰਜਕੁਸ਼ਲ ਸੂਰਜੀ ਰੌਸ਼ਨੀ ਨਾਲ ਚੱਲਣ ਵਾਲੀ ਫ਼ੋਟੋਕੈਟਾਲਿਸਿਸ ਨੂੰ ਸ਼ਕਤੀ ਦਿੰਦੀ ਹੈ।

ਵਿਕਸਤ ਕੈਟਾਲਿਸਟ ਨੇ ਸ਼ਾਨਦਾਰ ਤਰੀਕੇ ਨਾਲ ਦ੍ਰਿਸ਼ਟਮਾਨ ਪ੍ਰਕਾਸ਼ ਦੁਆਰਾ CO2 ਨੂੰ ਘਟਾ ਕੇ 99% ਤੋਂ ਵੱਧ ਸਿਲੈਕਟੀਵਿਟੀ ਨਾਲ CO ਵਿੱਚ ਤਬਦੀਲ ਕਰ ਕੇ ਵਿਖਾਇਆ। ਇਹ ਕੈਟਾਲਿਸਟ ਆਕਸੀਜਨ (O2) ਪੈਦਾ ਕਰਨ ਲਈ ਪਾਣੀ ਦਾ ਆਕਸਾਈਡ ਵੀ ਬਣਾਉਂਦਾ ਹੈ। ਫ਼ੋਟੋਕੈਟਾਲਿਟਿਕ ਅਸੈਂਬਲੀ ਦਾ ਜਦੋਂ ਇੱਕ ਜਲ ਮਾਧਿਅਮ ਵਿੱਚ ਬਿਨਾ ਕੁਝ ਮਿਲਾਏ ਸੂਰਜ ਦੀ ਸਿੱਧੀ ਰੌਸ਼ਨੀ ਹੇਠ CO2 ਘਟਾਉਣ ਲਈ ਮੁੱਲਾਂਕਣ ਕੀਤਾ ਜਾਂਦਾ ਹੈ, ਤਾਂ ਇਸ CO ਉਤਪਾਦਨ ਦੀ ਬਹੁਤ ਵਧੀਆ ਕਾਰਗੁਜ਼ਾਰੀ ਵਿਖਾਈ। ਵਿਪਰੀਤ ਹੋਣ ਕਾਰਣ ਸੰਗਠਤ ਕੈਟਾਲਿਟਿਕ ਅਸੈਂਬਲੀ ਦੀ ਦੋਬਾਰਾ ਵਰਤੋਂ ਬਿਨਾ ਇਸ ਦੀ ਗਤੀਵਿਧੀ ਗੁਆਇਆਂ ਕਈ ਕੈਟਾਲਿਟਿਕ ਚੱਕਰਾਂ ਲਈ ਕੀਤੀ ਜਾ ਸਕਦੀ ਹੈ।

INCASR ਟੀਮ ਦਾ ਮੰਨਣਾ ਹੈ ਕਿ ਇਹ ਗੁੰਝਲਦਾਰ ਡਿਜ਼ਾਇਨ ਅਤੇ ਸਿੰਥੈਟਿਕ ਪਹੁੰਚ CO2 ਉੱਤੇ ਕਾਬੂ ਪਾਉਣ ਅਤੇ ਬਨਾਵਟੀ ਪ੍ਰਕਾਸ਼–ਸੰਸਲੇਸ਼ਣ ਦੀ ਨਕਲ ਕਰਦਿਆਂ ਊਰਜਾ–ਭਰਪੂਰ C1 ਅਤੇ C2 ਕੈਮੀਕਲ ਫ਼ੀਡਸਟੌਕਸ ਦੇ ਪਰਿਵਰਤਨ ਲਈ ਨਵੀਂਆਂ ਸੰਗਠਤ ਕੈਟਾਲਿਟਿਕ ਪ੍ਰਣਾਲੀਆਂ ਵਿਕਸਤ ਕਰਨ ਦਾ ਰਾਹ ਪੱਧਰਾ ਕਰੇਗੀ।

ਕੰਮ ਦੇ ਲੇਖਕ

ਪ੍ਰੋਫ਼ੈਸਰ ਤਪਸ ਕੇ. ਮੈਜੀ,      ਸੰਚਿਤਾ ਕਰਮਾਕਰ    ਡਾ. ਸੌਮਿਤ੍ਰਾ ਬਰਮਨ     ਫ਼ਾਰੂਕ ਅਹਿਮਦ ਰਈਮੀ

[ਪ੍ਰਕਾਸ਼ਨ ਲਿੰਕ: DOI: 10.1039/D0EE03643A

ਹੋਰ ਵੇਰਵਿਆਂ ਲਈ, ਪ੍ਰੋਫ਼ੈਸਰ ਮੈਜੀ (tmaji@jncasr.ac.in; 9483540611) ਨਾਲ ਸੰਪਰਕ ਕੀਤਾ ਜਾ ਸਕਦਾ ਹੈ ]

*****

ਐੱਸਐੱਸ/ਕੇਜੀਐੱਸ(Release ID: 1705922) Visitor Counter : 103


Read this release in: English , Hindi , Bengali