ਰੇਲ ਮੰਤਰਾਲਾ
ਸ਼੍ਰੀ ਪੀਯੂਸ਼ ਗੋਇਲ ਨੇ ਰੇਲਵੇ ਸਟੇਸ਼ਨਾਂ ਦੇ ਪੁਨਰਵਿਕਾਸ ਦੀ ਪ੍ਰਗਤੀ ਦੀ ਸਮੀਖਿਆ ਕੀਤੀ
ਗਾਂਧੀਨਗਰ ਅਤੇ ਹਬੀਬਗੰਜ ਰੇਲਵੇ ਸਟੇਸ਼ਨਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਗਈ
ਭਾਰਤ ਭਰ ਵਿੱਚ ਰੇਲਵੇ ਸਟੇਸ਼ਨਾਂ ਦਾ ਪੁਨਰਵਿਕਾਸ ਰੇਲ ਮੰਤਰਾਲੇ ਦਾ ਪ੍ਰਾਥਮਿਕ ਏਜੰਡਾ ਹੈ: ਸ਼੍ਰੀ ਗੋਇਲ
123 ਸਟੇਸ਼ਨਾਂ ਦੇ ਪੁਨਰਵਿਕਾਸ ਦਾ ਕਾਰਜ ਜਾਰੀ
Posted On:
17 MAR 2021 6:57PM by PIB Chandigarh
ਪੂਰੇ ਭਾਰਤ ਵਿੱਚ ਰੇਲਵੇ ਸਟੇਸ਼ਨਾਂ ਦਾ ਪੁਨਰਵਿਕਾਸ ਭਾਰਤ ਸਰਕਾਰ ਦੇ ਭਾਰਤੀ ਰੇਲ ਦਾ ਪ੍ਰਾਥਮਿਕ ਏਜੰਡਾ ਹੈ। ਸਰਕਾਰ ਪੀਪੀਪੀ ਪ੍ਰੋਜੈਕਟ ਦੇ ਤਹਿਤ ਨਿਜੀ ਖੇਤਰ ਦੀ ਭਾਗੀਦਾਰੀ ਦੇ ਨਾਲ ਪੂਰੀ ਤਾਕਤ ਨਾਲ ਇਸ ਏਜੰਡੇ ਵੱਲ ਵੱਧ ਰਹੀ ਹੈ ।
ਇਸ ਏਜੰਡਾ ਦੇ ਹਿੱਸੇ ਦੇ ਰੂਪ ਵਿੱਚ, 123 ਸਟੇਸ਼ਨਾਂ ਦੇ ਪੁਨਰਵਿਕਾਸ ‘ਤੇ ਕੰਮ ਹੋ ਰਿਹਾ ਹੈ। ਇਨ੍ਹਾਂ ਵਿਚੋਂ 63 ਸਟੇਸ਼ਨਾਂ ‘ਤੇ ਆਈਆਰਐੱਸਡੀਸੀ ਅਤੇ 60 ਸਟੇਸ਼ਨਾਂ ‘ਤੇ ਆਰਐੱਲਡੀਏ ਕੰਮ ਕਰ ਰਹੀ ਹੈ। ਵਰਤਮਾਨ ਅਨੁਮਾਨਾਂ ਮੁਤਾਬਕ ਰੀਅਲ ਅਸਟੇਟ ਵਿਕਾਸ ਦੇ ਨਾਲ 123 ਸਟੇਸ਼ਨਾਂ ਦੇ ਪੁਨਰਵਿਕਾਸ ਲਈ ਲਗਭਗ ਕੁੱਲ 50,000 ਕਰੋੜ ਰੁਪਏ ਦੇ ਨਿਵੇਸ਼ ਦੀ ਜ਼ਰੂਰਤ ਹੈ ।
ਕੇਂਦਰੀ ਰੇਲ, ਵਣਜ ਤੇ ਉਦਯੋਗ ਅਤੇ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਨੇ ਹਬੀਬਗੰਜ ਅਤੇ ਗਾਂਧੀਨਗਰ ਰੇਲਵੇ ਸਟੇਸ਼ਨ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਮਾਨਯੋਗ ਮੰਤਰੀ ਨੇ ਇਨ੍ਹਾਂ ਰੇਲਵੇ ਸਟੇਸ਼ਨਾਂ ‘ਤੇ ਹਵਾਈ ਅੱਡਿਆਂ ਦੇ ਪੱਧਰ ਦੀਆਂ ਸਹੂਲਤਾਂ ਦੇ ਪੁਨਰਵਿਕਾਸ ਲਈ ਕੀਤੇ ਜਾ ਰਹੇ ਕਾਰਜ ਅਤੇ ਮਲਟੀ ਮਾਡਲ ਹਬ ਅਤੇ ਵਪਾਰਕ ਵਿਕਾਸ ਦੇ ਨਾਲ ਸ਼ਹਿਰੀ ਵਿਕਾਸ ਦਾ ਤਾਲਮੇਲ ਬਿਠਾਉਣ ਲਈ ਪ੍ਰਸ਼ੰਸਾ ਕੀਤੀ ।
ਸਮੀਖਿਆ ਦੌਰਾਨ, ਮਾਣਯੋਗ ਮੰਤਰੀ ਨੇ ਸਟੇਸ਼ਨ ਦੇ ਵਿਕਾਸ/ਪੁਨਰਵਿਕਾਸ ਦੇ ਭਾਵੀ ਪ੍ਰੋਜੈਕਟਾਂ ਲਈ ਆਪਣੇ ਵਡਮੁੱਲੇ ਸੁਝਾਅ ਵੀ ਦਿੱਤੇ। ਉਨ੍ਹਾਂ ਨੇ ਸਲਾਹ ਦਿੱਤੀ ਕਿ ਭਾਰਤੀ ਰੇਲਵੇ ਸਟੇਸ਼ਨ ਪੁਨਰਵਿਕਾਸ ਪ੍ਰੋਜੈਕਟ ਦੇ ਤਹਿਤ ਸਟੇਸ਼ਨਾਂ ਦੇ ਪੁਨਰਵਿਕਾਸ ਦੌਰਾਨ ਕੀਤੇ ਤਜ਼ਰਬੇ ਨੂੰ ਭਾਵੀ ਪ੍ਰੋਜੈਕਟ ਦੇ ਡਿਜਾਇਨ/ਨਿਰਮਾਣ ਦੌਰਾਨ ਧਿਆਨ ‘ਚ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿਵੇਂ - ਜਿਵੇਂ ਅਸੀਂ ਅੱਗੇ ਵੱਧ ਰਹੇ ਹਾਂ, ਸਟੇਸ਼ਨ ਖੂਬਸੂਰਤ ਦਿਖਣ ਦੇ ਨਾਲ ਸਾਨੂੰ ਬਿਹਤਰ ਸਮੱਗਰੀ ਦੇ ਉਪਯੋਗ ਲਈ ਯਤਨ ਕਰਨਾ ਚਾਹੀਦਾ ਹੈ ।
ਹਬੀਬਗੰਜ ਰੇਲਵੇ ਸਟੇਸ਼ਨ ਭਾਰਤੀ ਰੇਲਵੇ ਦਾ ਉਹ ਸਟੇਸ਼ਨ ਹੈ ਜਿਸ ਦਾ ਜਨਤਕ ਨਿਜੀ ਭਾਗੀਦਾਰੀ (ਪੀਪੀਪੀ) ਮੋੜ ਦੇ ਤਹਿਤ ਪੁਨਰਵਿਕਾਸ ਕੀਤਾ ਜਾ ਰਿਹਾ ਹੈ। ਇਸ ਸਟੇਸ਼ਨ ਦਾ ਪੁਨਰਵਿਕਾਸ ਆਈਆਰਐੱਸਡੀਸੀ ਦੁਆਰਾ ਕੀਤਾ ਜਾ ਰਿਹਾ ਹੈ। ਪੁਨਰਵਿਕਸਿਤ ਸਟੇਸ਼ਨ ‘ਤੇ ‘ਆਮਦ ਅਤੇ ਰਵਾਨਗੀ ਦੇ ਅਧਾਰ ‘ਤੇ ਯਾਤਰੀਆਂ ਦੇ ਅਲਗਾਵ’ ਦੀ ਸਹੂਲਤ ਹੋਵੇਗੀ ਜਿਸ ਦੇ ਨਾਲ ਪਲੇਟਫਾਰਮ ਅਤੇ ਕਾਨਕੋਰਸ ‘ਤੇ ਭੀੜ ਮੁਕਤ ਆਵਾਜਾਈ ਹੋ ਸਕੇਗੀ। ਸਟੇਸ਼ਨ ਦੇ ਪਲੇਟਫਾਰਮ, ਕਨਕੋਰਸ, ਲਾਉਂਜਿਜ਼, ਡੋਰਮੈਟਰੀਜ ਅਤੇ ਰਿਟਾਇਰਿੰਗ ਰੂਮ ਵਿੱਚ ਬੈਠਣ ਦੀ ਲੋੜੀਂਦੀ ਵਿਵਸਥਾ, ਪਾਰਕਿੰਗ ਅਤੇ ਦਿਵਿਆਂਗ ਅਨੁਕੂਲ ਸਹੂਲਤਾਂ ਜਿਵੇਂ ਕਿ ਲਿਫਟ, ਐਸਕਲੇਟਰਾਂ ਅਤੇ ਟ੍ਰੈਵੇਲਰਸ ਦੀ ਸਹੂਲਤ ਹੋਵੇਗੀ। ਸਟੇਸ਼ਨ ‘ਤੇ ਨਵੀਨਤਮ ਸੁਰੱਖਿਆ ਅਤੇ ਸੂਚਨਾ ਵਿਸ਼ੇਸ਼ਤਾਵਾਂ (ਫਾਇਰ ਸੇਫਟੀ, ਸੀਸੀਟੀਵੀ, ਪੀਏ ਸਿਸਟਮ, ਸੁਪਰਵਾਈਜ਼ਰੀ ਕੰਟਰੋਲ ਐਂਡ ਡੇਟਾ ਐਕਸੀਵਿਜ਼ਨ (ਐਸਸੀਏਡੀਏ), ਐਕਸੈਸ ਕੰਟਰੋਲ, ਸਕੈਨਿੰਗ ਮਸ਼ੀਨਾਂ, ਆਧੁਨਿਕ ਸਿਗਨੇਜ ਸੂਚਨਾ ਡਿਸਪਲੇ) ਹੋਣਗੀਆਂ। ਸਟੇਸ਼ਨ ਦਾ ਵਿਕਾਸ ਸੌਰ ਊਰਜਾ, ਊਰਜਾ ਯੋਗਤਾ ਸਮੱਗਰੀ, ਫਿਰ ਉਪਯੋਗ ਲਈ ਗੰਦੇ ਪਾਣੀ ਦੇ ਉਪਚਾਰ ਨਾਲ ਲੀਡ (LEED) ‘ਹਰਿਤ ਇਮਾਰਤ’ ਨਿਯਮਾਂ ਦੇ ਅਨੁਸਾਰ ਕੀਤਾ ਜਾ ਰਿਹਾ ਹੈ ।
ਗਾਂਧੀਨਗਰ ਰੇਲਵੇ ਸਟੇਸ਼ਨ ਦਾ ਵਿਕਾਸ ਗਾਂਧੀਨਗਰ ਰੇਲਵੇ ਅਤੇ ਸ਼ਹਿਰੀ ਵਿਕਾਸ (ਗਰੁਡ) ਦੁਆਰਾ ਕੀਤਾ ਜਾ ਰਿਹਾ ਹੈ ਜੋ ਕਿ ਗੁਜਰਾਤ ਸਰਕਾਰ ਅਤੇ ਆਈਆਰਐੱਸਡੀਸੀ ਦੁਆਰਾ ਕ੍ਰਮਵਾਰ 74:26 ਦੇ ਅਨੁਪਾਤ ਵਿੱਚ ਇਕੁਵਿਟੀ ਯੋਗਦਾਨ ਦੇ ਨਾਲ ਸਥਾਪਤ ਐੱਸਪੀਵੀ ਹੈ। ਇਹ ਭਾਰਤ ਵਿੱਚ ਆਪਣੀ ਤਰ੍ਹਾਂ ਦਾ ਪਹਿਲੇ ਪ੍ਰੋਜੈਕਟ ਹੈ ਜਿਸ ਵਿੱਚ ਲਾਇਵ ਰੇਲਵੇ ਟਰੈਕਸ ‘ਤੇ 5-ਸਟਾਰ ਹੋਟਲ ਬਿਲਡਿੰਗ ਹੋਵੇਗੀ। ਰੇਲਵੇ ਸਟੇਸ਼ਨ ‘ਤੇ 105 ਮੀਟਰ ਵਿੱਚ ਫੈਲੀ ਪਲੇਟਫਾਰਮ ਦੀ ਛੱਤ ਸਤੰਭ ਮੁਕਤ ਹੋਵੇਗੀ, ਜੋ ਭਾਰਤੀ ਰੇਲਵੇ ਵਿੱਚ ਸਭ ਤੋਂ ਵੱਡੀ ਹੋਵੇਗੀ। ਯਾਤਰੀਆਂ ਦੇ ਬਿਹਤਰ ਅਨੁਭਵ ਲਈ ਇਸ ਰੇਲਵੇ ਸਟੇਸ਼ਨ ਨੂੰ ਸਾਰੀਆਂ ਆਧੁਨਿਕ ਸਹੂਲਤਾਂ ਦੇ ਨਾਲ ਪੁਨਰਵਿਕਸਿਤ ਕੀਤਾ ਜਾ ਰਿਹਾ ਹੈ।
ਵਰਤਮਾਨ ਵਿੱਚ, ਮਹਾਰਾਸ਼ਟਰ ਦੇ ਨਾਗਪੁਰ, ਛਤਰਪਤੀ ਸ਼ਿਵਾਜੀ ਮਹਾਰਾਜ ਟਰਮਿਨਸ ਅਤੇ ਅਜਨੀ ਸਟੇਸ਼ਨਾਂ, ਮੱਧ ਪ੍ਰਦੇਸ਼ ਵਿੱਚ ਹਬੀਬਗੰਜ ਅਤੇ ਗਵਾਲੀਅਰ ਸਟੇਸ਼ਨ, ਗੁਜਰਾਤ ਵਿੱਚ ਗਾਂਧੀਨਗਰ ਅਤੇ ਸਾਬਰਮਤੀ ਸਟੇਸ਼ਨ, ਉੱਤਰ ਪ੍ਰਦੇਸ਼ ਵਿੱਚ ਅਯੋਧਯਾ ਅਤੇ ਗੋਮਤੀ ਨਗਰ ਸਟੇਸ਼ਨ, ਦਿੱਲੀ ਵਿੱਚ ਸਫਦਰਜੰਗ ਅਤੇ ਨਵੀਂ ਦਿੱਲੀ ਸਟੇਸ਼ਨ, ਆਂਧਰ ਪ੍ਰਦੇਸ਼ ਵਿੱਚ ਤਿਰੂਪਤੀ ਅਤੇ ਨੇਲੋਰ ਸਟੇਸ਼ਨ, ਉੱਤਰਾਖੰਡ ਵਿੱਚ ਦੇਹਰਾਦੂਨ, ਪੰਜਾਬ ਵਿੱਚ ਅੰਮ੍ਰਿਤਸਰ, ਕੇਰਲ ਵਿੱਚ ਐਰਨਾਕੁਲਮ ਅਤੇ ਕੇਂਦਰ ਸ਼ਾਸਿਤ ਪੁਡੂਚੇਰੀ ਵਿੱਚ ਪੁਡੂਚੇਰੀ ਰੇਲਵੇ ਸਟੇਸ਼ਨ ਦੇ ਪੁਨਰਵਿਕਾਸ ਦਾ ਕਾਰਜ ਜਾਰੀ ਹੈ।
***
ਡੀਜੇਐੱਮ/ਐੱਮਕੇਵੀ
(Release ID: 1705919)
Visitor Counter : 191