ਉੱਤਰ-ਪੂਰਬੀ ਖੇਤਰ ਵਿਕਾਸ ਮੰਤਰਾਲਾ

ਸਰਕਾਰ ਨੇ ਆਤਮਨਿਰਭਰ ਭਾਰਤ ਪੈਕੇਜ ਅਧੀਨ ਉੱਤਰ-ਪੂਰਬ ਦੇ 8 ਰਾਜਾਂ ਲਈ 200 ਕਰੋੜ ਰੁਪਏ ਪ੍ਰਤੀ ਰਾਜ ਦੇ ਹਿਸਾਬ ਨਾਲ ਨਿਰਧਾਰਤ ਕੀਤੇ ਹਨ - ਡਾ. ਜਿਤੇਂਦਰ ਸਿੰਘ

Posted On: 18 MAR 2021 4:06PM by PIB Chandigarh

ਉੱਤਰ ਪੂਰਬੀ ਖੇਤਰ ਦੇ ਵਿਕਾਸ (ਡੋਨਰ) ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫਤਰ ਵਿੱਚ ਰਾਜ ਮੰਤਰੀ, ਪ੍ਰਸੋਨਲ, ਜਨਤਕ ਸ਼ਿਕਾਇਤਾਂ ਤੇ ਪੈਨਸ਼ਨਾਂ ਮੰਤਰਾਲੇ ਵਿੱਚ, ਪਰਮਾਣੂ ਊਰਜਾ ਵਿਭਾਗ ਵਿੱਚ ਰਾਜ ਮੰਤਰੀ ਅਤੇ ਪੁਲਾੜ ਵਿਭਾਗ ਵਿੱਚ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਹੈ ਕਿ 12 ਅਕਤੂਬਰ, 2020 ਨੂੰ ਐਲਾਨੇ ਗਏ ਆਤਮਨਿਰਭਰ ਭਾਰਤ ਪੈਕੇਜ ਵਿਚ ਸਰਕਾਰ ਨੇ ਉੱਤਰ-ਪੂਰਬ ਦੇ 8 ਰਾਜਾਂ ਲਈ ਪੂੰਜੀਗਤ ਖਰਚੇ ਵਿਚ ਵਾਧੇ ਅਧੀਨ ਰਾਜਾਂ ਲਈ ਵਿਸ਼ੇਸ਼ ਵਿਆਜ ਮੁਕਤ 50-ਸਾਲਾ ਕਰਜ਼ੇ ਦੇ ਰੂਪ ਵਿਚ ਹਰੇਕ ਰਾਜ ਲਈ 200 ਕਰੋੜ ਰੁਪਏ ਨਿਰਧਾਰਤ ਕੀਤੇ ਹਨ। ਰਾਜ ਸਭਾ ਵਿਚ ਇਕ ਪ੍ਰਸ਼ਨ ਦੇ ਲਿਖਤੀ ਜਵਾਬ ਵਿਚ ਉਨ੍ਹਾਂ ਨੇ ਅੱਜ ਕਿਹਾ ਕਿ ਭਾਰਤ ਸਰਕਾਰ ਨੇ ਕ੍ਰਮਵਾਰ 13 ਮਈ, 2020 ਤੋਂ 17 ਮਈ, 2020, 12 ਅਕਤੂਬਰ, 2020 ਤੋਂ 12 ਨਵੰਬਰ, 2020 ਨੂੰ ਆਤਮ ਨਿਰਭਰ ਭਾਰਤ ਪੈਕੇਜ (ਏਐਨਬੀ) 1.0, 2.0 ਅਤੇ 3.0 ਦਾ ਐਲਾਨ ਕੀਤਾ ਹੈ।

 

ਆਤਮਨਿਰਭਰ ਭਾਰਤ ਪੈਕੇਜ ਵਿਚ ਕੋਵਿਡ-19 ਨਾਲ ਲੜਨ ਅਤੇ ਦੇਸ਼ ਨੂੰ ਆਤਮਨਿਰਭਰ ਬਣਾਉਣ ਦੇ ਉਦੇਸ਼ ਨਾਲ ਐਲਾਨੀਆਂ ਗਈਆਂ ਵੱਖ-ਵੱਖ ਲੰਬੇ ਸਮੇਂ ਦੀਆਂ ਯੋਜਨਾਵਾਂ /ਪ੍ਰੋਗਰਾਮਾਂ /ਨੀਤੀਆਂ ਦਾ ਸੁਮੇਲ ਹੈ। ਆਤਮਨਿਰਭਰ ਭਾਰਤ ਅਭਿਯਾਨ ਅਧੀਨ ਪੈਕੇਜ /ਯੋਜਨਾਵਾਂ ਉੱਤਰ-ਪੂਰਬ ਖੇਤਰ ਸਮੇਤ ਪੂਰੇ ਦੇਸ਼ ਵਿਚ ਲਾਗੂ ਹੁੰਦੀਆਂ ਹਨ।

 --------------------------------  

ਐਸਐਨਸੀ



(Release ID: 1705912) Visitor Counter : 116