ਪੁਲਾੜ ਵਿਭਾਗ

ਗਗਨਯਾਨ ਪ੍ਰੋਗਰਾਮ ਵਿਚ ਮਨੁੱਖਾਂ ਨੂੰ ਪੁਲਾੜ ਵਿਚ ਭੇਜਣ ਦੀ ਕਲਪਣਾ ਕੀਤੀ ਗਈ ਹੈ - ਡਾ. ਜਿਤੇਂਦਰ ਸਿੰਘ

Posted On: 18 MAR 2021 4:04PM by PIB Chandigarh

ਉੱਤਰ ਪੂਰਬੀ ਖੇਤਰ ਵਿਕਾਸ ਮੰਤਰਾਲਾ ਦੇ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫਤਰ ਵਿਚ ਰਾਜ ਮੰਤਰੀ, ਪ੍ਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨਾਂ ਮੰਤਰਾਲਾ ਵਿਚ ਰਾਜ ਮੰਤਰੀ, ਪ੍ਰਮਾਣੂ ਊਰਜਾ ਵਿਭਾਗ ਵਿਚ ਰਾਜ ਮੰਤਰੀ ਅਤੇ ਪੁਲਾੜ ਵਿਭਾਗ ਵਿਚ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਹੈ ਕਿ ਗਗਨਯਾਨ ਪ੍ਰੋਗਰਾਮ ਵਿੱਚ ਮਨੁੱਖਾਂ ਨੂੰ ਪੁਲਾੜ ਵਿਚ ਭੇਜਣ ਦੀ ਕਲਪਣਾ ਕੀਤੀ ਗਈ ਹੈ। ਰਾਜ ਸਭਾ ਦੇ ਪਟਲ ਤੇ ਰੱਖੇ ਗਏ ਇਕ ਸਵਾਲ ਦੇ ਜਵਾਬ ਵਿਚ ਮੰਤਰੀ ਨੇ ਕਿਹਾ ਕਿ ਗਗਨਯਾਨ ਪ੍ਰੋਗਰਾਮ ਦਾ ਉਦੇਸ਼ ਇਕ ਭਾਰਤੀ ਲਾਂਚ ਵ੍ਹੀਕਲ ਤੇ ਲੋਅ ਅਰਥ ਔਰਬਿਟ (ਐਲਈਓ) ਤੇ ਮਨੁੱਖਾਂ ਨੂੰ ਭੇਜਣ ਅਤੇ ਉਨ੍ਹਾਂ ਨੂੰ ਸੁਰੱਖਿਅਤ ਪ੍ਰਿਥਵੀ ਤੇ ਵਾਪਸ ਲਿਆਉਣ ਦੀ ਸਮਰੱਥਾ ਦਾ ਪ੍ਰਦਰਸ਼ਨ ਕਰਨਾ ਹੈ।  

ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਇਸਰੋ ਕੋਲ ਲਾਂਚ ਵਾਹਨ, ਪੁਲਾੜਯਾਨ ਪ੍ਰਬੰਧਨ ਅਤੇ ਜ਼ਮੀਨੀ ਬੁਨਿਆਦੀ ਢਾਂਚੇ ਆਦਿ ਸਮੇਤ ਟੈਕਨੋਲੋਜੀ ਖੇਤਰਾਂ ਵਿਚ ਵਿਆਪਕ ਤਜਰਬਾ ਹੈ ਅਤੇ ਇਸ ਨੇ ਕਰਿਊ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮੌਜੂਦਾ ਮਨੁੱਖੀ ਦਰਜਾਬੰਦੀ ਪ੍ਰਣਾਲੀਆਂ ਲਈ ਕਈ ਕਦਮ ਚੁੱਕੇ ਹਨ। ਉਨ੍ਹਾਂ ਕਿਹਾ ਕਿ ਭਾਰਤ ਨੂੰ ਇਸ ਤੱਥ ਤੇ ਵੀ ਮਾਣ ਹੈ ਕਿ ਕਈ ਭਾਰਤੀ ਵਿਗਿਆਨੀ ਅੰਤਰਰਾਸ਼ਟਰੀ ਸੰਸਥਾਵਾਂ ਦੇ ਸਹਿਯੋਗ ਨਾਲ ਮਹੱਤਵਪੂਰਨ ਕੰਮ ਕਰ ਰਹੇ ਹਨ ਅਤੇ ਜੇਕਰ ਉਨ੍ਹਾਂ ਦੇ ਵਿਸ਼ੇਸ਼ ਤਜਰਬੇ ਤੋਂ ਲਾਭ ਪ੍ਰਾਪਤ ਕਰਨ ਦੀ ਕੋਈ ਤਜਵੀਜ਼ ਹੈ ਤਾਂ ਭਾਰਤ ਸਰਕਾਰ ਨਿਸ਼ਚਿਤ ਤੌਰ ਤੇ ਅਜਿਹੀ ਤਜਵੀਜ਼ ਤੇ ਹਾਂ-ਪੱਖੀ ਢੰਗ ਨਾਲ ਵਿਚਾਰ ਕਰੇਗੀ।

---------------------------------   

ਐਸਐਨਸੀ(Release ID: 1705874) Visitor Counter : 94