ਗ੍ਰਹਿ ਮੰਤਰਾਲਾ
ਕਸ਼ਮੀਰੀ ਪੰਡਿਤਾਂ ਦੀ ਕਸ਼ਮੀਰ ਘਾਟੀ ਵਿੱਚ ਵਾਪਸੀ
Posted On:
17 MAR 2021 6:57PM by PIB Chandigarh
ਜੰਮੂ-ਕਸ਼ਮੀਰ ਸਰਕਾਰ ਦੁਆਰਾ 1990 ਵਿੱਚ ਰਾਹਤ ਦਫ਼ਤਰ ਦੀ ਸਥਾਪਨਾ ਦੀ ਰਿਪੋਰਟ ਦੇ ਅਨੁਸਾਰ 44,167 ਕਸ਼ਮੀਰੀ ਪ੍ਰਵਾਸੀ ਪਰਿਵਾਰ ਦਰਜ ਹਨ, ਜਿਨ੍ਹਾਂ ਨੂੰ ਸੁਰੱਖਿਆ ਦੀ ਚਿੰਤਾ ਕਾਰਨ 1990 ਤੋਂ ਘਾਟੀ ਤੋਂ ਚਲੇ ਜਾਣਾ ਪਿਆ ਸੀ। ਇਨ੍ਹਾਂ ਵਿੱਚੋਂ ਰਜਿਸਟਰਡ ਹਿੰਦੂ ਪ੍ਰਵਾਸੀ ਪਰਿਵਾਰਾਂ ਦੀ ਗਿਣਤੀ 39,782 ਹੈ।
ਪ੍ਰਧਾਨ ਮੰਤਰੀ ਪੈਕੇਜ ਅਧੀਨ ਕਸ਼ਮੀਰੀ ਪ੍ਰਵਾਸੀ ਨੌਜਵਾਨਾਂ ਲਈ ਵਿਸ਼ੇਸ਼ ਨੌਕਰੀਆਂ ਕਸ਼ਮੀਰੀ ਪ੍ਰਵਾਸੀਆਂ ਦੇ ਮੁੜ ਵਸੇਬੇ ਲਈ ਇੱਕ ਮਹੱਤਵਪੂਰਨ ਹਿੱਸਾ ਰਿਹਾ ਹੈ। ਪਿਛਲੇ ਕੁੱਝ ਸਾਲਾਂ ਦੌਰਾਨ ਕੁੱਲ 3800 ਪ੍ਰਵਾਸੀ ਉਮੀਦਵਾਰ ਪ੍ਰਧਾਨ ਮੰਤਰੀ ਪੈਕੇਜ ਦੀਆਂ ਨੌਕਰੀਆਂ ਲੈਣ ਲਈ ਕਸ਼ਮੀਰ ਵਾਪਸ ਪਰਤੇ ਹਨ। ਸੰਵਿਧਾਨ ਦੀ ਧਾਰਾ 370 ਨੂੰ ਰੱਦ ਕਰਨ ਤੋਂ ਬਾਅਦ, 520 ਪ੍ਰਵਾਸੀ ਉਮੀਦਵਾਰ ਮੁੜ ਵਸੇਬਾ ਪੈਕੇਜ ਤਹਿਤ ਉਨ੍ਹਾਂ ਨੂੰ ਦਿੱਤੀਆਂ ਜਾਂਦੀਆਂ ਨੌਕਰੀਆਂ ਲੈਣ ਲਈ ਕਸ਼ਮੀਰ ਵਾਪਸ ਪਰਤੇ ਹਨ। ਸੰਨ 2021 ਵਿੱਚ ਚੋਣ ਪ੍ਰਕਿਰਿਆ ਦੇ ਸਫਲਤਾਪੂਰਵਕ ਮੁਕੰਮਲ ਹੋਣ 'ਤੇ ਤਕਰੀਬਨ 2,000 ਪ੍ਰਵਾਸੀ ਉਮੀਦਵਾਰਾਂ ਦੇ ਵੀ ਇਸੇ ਨੀਤੀ ਤਹਿਤ ਵਾਪਸ ਆਉਣ ਦੀ ਸੰਭਾਵਨਾ ਹੈ।
ਕਸ਼ਮੀਰ ਵਾਦੀ ਵਿੱਚ ਕਸ਼ਮੀਰੀ ਪ੍ਰਵਾਸੀਆਂ ਦੀ ਵਾਪਸੀ ਅਤੇ ਮੁੜ ਵਸੇਬੇ ਲਈ ਸਰਕਾਰ ਨੇ 2008 ਅਤੇ 2015 ਵਿੱਚ ਪ੍ਰਧਾਨ ਮੰਤਰੀ ਦੇ ਪੈਕੇਜਾਂ ਤਹਿਤ ਕਸ਼ਮੀਰੀ ਪ੍ਰਵਾਸੀਆਂ ਦੀ ਵਾਪਸੀ ਅਤੇ ਮੁੜ ਵਸੇਬੇ ਲਈ ਨੀਤੀਆਂ ਤਿਆਰ ਕੀਤੀਆਂ ਸਨ।
ਇਹਨਾਂ ਨੀਤੀਆਂ ਦੇ ਵੱਖ-ਵੱਖ ਭਾਗ ਹੇਠ ਦਿੱਤੇ ਅਨੁਸਾਰ ਹਨ: -
-
ਹਾਊਸਿੰਗ
ਕਸ਼ਮੀਰ ਘਾਟੀ ਵਿੱਚ ਆਪਣੇ ਜੱਦੀ ਸਥਾਨਾਂ 'ਤੇ ਕਸ਼ਮੀਰ ਪ੍ਰਵਾਸੀਆਂ ਦੇ ਮੁੜ ਵਸੇਬੇ ਨੂੰ ਉਤਸ਼ਾਹਤ ਕਰਨ ਲਈ, ਸਰਕਾਰ ਨੇ ਉਨ੍ਹਾਂ ਪਰਿਵਾਰਾਂ ਦੀ ਮਦਦ ਕਰਨ ਲਈ ਹੇਠ ਲਿਖਿਆਂ ਪ੍ਰੋਤਸਾਹਨ ਦੀ ਘੋਸ਼ਣਾ ਕੀਤੀ, ਜਿਹੜੇ ਆਪਣੇ ਮੂਲ ਸਥਾਨਾਂ ਜਾਂ ਨਿਵਾਸ 'ਤੇ ਵਾਪਸ ਵੱਸਣ ਦੇ ਚਾਹਵਾਨ ਸਨ।
-
ਉਨ੍ਹਾਂ ਦੇ ਪੂਰੀ ਜਾਂ ਅੰਸ਼ਕ ਰੂਪ ਨਾਲ ਨੁਕਸਾਨੇ ਗਏ ਮਕਾਨ ਦੀ ਮੁਰੰਮਤ ਲਈ 7.5 ਲੱਖ ਰੁਪਏ ਦੀ ਸਹਾਇਤਾ ਦਿੱਤੀ ਰਹੀ ਹੈ।
-
ਉਜਾੜੇ / ਨਾ ਵਰਤੇ ਘਰਾਂ ਲਈ 2 ਲੱਖ ਰੁਪਏ।
-
ਗਰੁੱਪ ਹਾਊਸਿੰਗ ਸੁਸਾਇਟੀਆਂ ਵਿੱਚ 1989 ਤੋਂ ਬਾਅਦ ਦੀ ਮਿਆਦ ਦੌਰਾਨ ਅਤੇ ਜੇਕੇ ਪ੍ਰਵਾਸੀ ਅਚੱਲ ਜਾਇਦਾਦ ਦੀ ਸੰਭਾਲ, ਪ੍ਰੋਟੈਕਸ਼ਨ ਅਤੇ ਸੰਕਟ ਵਿਕਰੀ 'ਤੇ ਰੋਕ 1997 ਤੋਂ ਪਹਿਲਾਂ ਸਮੂਹ ਹਾਊਸਿੰਗ ਸੁਸਾਇਟੀਆਂ ਵਿੱਚ ਇੱਕ ਘਰ ਦੀ ਖਰੀਦ / ਉਸਾਰੀ ਲਈ 7.5 ਲੱਖ।
-
ਨਕਦ ਸਹਾਇਤਾ ਵਿੱਚ ਵਾਧਾ -
ਕਸ਼ਮੀਰੀ ਪ੍ਰਵਾਸੀਆਂ ਨੂੰ ਨਕਦ ਰਾਹਤ ਵੀ ਮੁਹੱਈਆ ਕਰਵਾਈ ਜਾ ਰਹੀ ਹੈ, ਜਿਸ ਨੂੰ ਸਮੇਂ ਸਮੇਂ ਤੇ ਵਧਾ ਦਿੱਤਾ ਗਿਆ ਹੈ, 1990 ਵਿੱਚ ਪ੍ਰਤੀ ਪਰਿਵਾਰ 500 ਰੁਪਏ ਨੂੰ ਵਧਾ ਕੇ 13,000 ਪ੍ਰਤੀ ਪਰਿਵਾਰ ਅਤੇ 3250 ਪ੍ਰਤੀ ਵਿਅਕਤੀ ਕਰ ਦਿੱਤਾ ਗਿਆ ਹੈ।
-
ਰੁਜ਼ਗਾਰ
ਪ੍ਰਧਾਨ ਮੰਤਰੀ ਪੈਕਜਾਂ ਤਹਿਤ ਐਲਾਨੀਆਂ ਕੁੱਲ 6,000 ਅਸਾਮੀਆਂ ਵਿਚੋਂ, ਤਕਰੀਬਨ 3,800 ਕਸ਼ਮੀਰੀ ਪ੍ਰਵਾਸੀਆਂ ਨੂੰ ਸਰਕਾਰੀ ਨੌਕਰੀ ਮੁਹੱਈਆ ਕਰਵਾ ਕੇ ਸਿੱਧਾ ਮੁੜ ਵਸਾਇਆ ਗਿਆ ਹੈ। ਇਹ ਕਰਮਚਾਰੀ ਕਸ਼ਮੀਰ ਘਾਟੀ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੰਮ ਕਰ ਰਹੇ ਹਨ, ਜਿਨ੍ਹਾਂ ਵਿੱਚ ਸ੍ਰੀਨਗਰ, ਬਡਗਾਮ, ਬਾਰਾਮੂਲਾ, ਸ਼ੋਪੀਆਂ, ਕੁਲਗਾਮ, ਕੁਪਵਾੜਾ, ਪੁਲਵਾਮਾ, ਬਾਂਦੀਪੋਰਾ, ਅਨੰਤਨਾਗ ਅਤੇ ਗਾਂਦਰਬਲ ਸ਼ਾਮਲ ਹਨ। ਬਾਕੀ ਅਸਾਮੀਆਂ ਵੀ ਭਰਤੀ ਦੇ ਆਖਰੀ ਪੜਾਅ 'ਤੇ ਹਨ।
-
ਟ੍ਰਾਂਜ਼ਿਟ ਰਿਹਾਇਸ਼ ਦੀ ਉਸਾਰੀ -
ਘਾਟੀ ਵਿੱਚ ਜੰਮੂ-ਕਸ਼ਮੀਰ ਸਰਕਾਰ ਵਿੱਚ ਨੌਕਰੀ ਕਰ ਰਹੇ 6,000 ਕਸ਼ਮੀਰੀ ਪ੍ਰਵਾਸੀਆਂ ਨੂੰ ਰਿਹਾਇਸ਼ ਮੁਹੱਈਆ ਕਰਾਉਣ ਲਈ, ਕਸ਼ਮੀਰ ਘਾਟੀ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਸ਼ਮੀਰੀ ਪ੍ਰਵਾਸੀ ਕਰਮਚਾਰੀਆਂ ਲਈ 920 ਕਰੋੜ ਰੁਪਏ ਦੀ ਲਾਗਤ ਨਾਲ 6,000 ਟ੍ਰਾਂਜਿਟ ਰਿਹਾਇਸ਼ ਯੂਨਿਟ ਬਣਾਏ ਜਾ ਰਹੇ ਹਨ। ਹੁਣ ਤੱਕ, 1,025 ਰਿਹਾਇਸ਼ੀ ਇਕਾਈਆਂ ਪਹਿਲਾਂ ਹੀ ਬਣਾਈਆਂ ਗਈਆਂ ਹਨ, ਜਿਨ੍ਹਾਂ ਵਿੱਚ ਬਡਗਾਮ, ਕੁਲਗਾਮ, ਕੁਪਵਾੜਾ, ਅਨੰਤਨਾਗ ਅਤੇ ਪੁਲਵਾਮਾ ਜ਼ਿਲ੍ਹੇ ਵਿੱਚ 721 ਰਿਹਾਇਸ਼ੀ ਇਕਾਈਆਂ ਸ਼ਾਮਲ ਹਨ। ਹੋਰ 1,488 ਇਕਾਈਆਂ ਨਿਰਮਾਣ ਅਧੀਨ ਹਨ ਅਤੇ ਲਗਭਗ 2444 ਇਕਾਈਆਂ ਲਈ ਜ਼ਮੀਨ ਦੀ ਪਛਾਣ ਕੀਤੀ ਗਈ ਹੈ।
ਇਹ ਜਾਣਕਾਰੀ ਗ੍ਰਿਹ ਰਾਜ ਮੰਤਰੀ ਸ਼੍ਰੀ ਜੀ ਕਿਸ਼ਨ ਰੈਡੀ ਨੇ ਅੱਜ ਰਾਜ ਸਭਾ ਵਿੱਚ ਪ੍ਰਸ਼ਨ ਦੇ ਲਿਖਤੀ ਜਵਾਬ ਵਿੱਚ ਦਿੱਤੀ ।
****
ਐਨਡਬਲਿਊ/ ਆਰਕੇ/ਪੀਕੇ/ਏਡੀ/ਡੀਡੀਡੀ
(Release ID: 1705650)