ਜਲ ਸ਼ਕਤੀ ਮੰਤਰਾਲਾ
ਭਾਰਤ-ਬੰਗਲਾਦੇਸ਼ ਜਲ ਸਰੋਤ ਸਕੱਤਰ ਪੱਧਰ ਦੀ ਮੀਟਿੰਗ
ਦੋਵੇਂ ਧਿਰਾਂ ਜਲ ਸਰੋਤਾਂ ਦੇ ਮੁੱਦਿਆਂ ਦੇ ਸਮੁੱਚੇ ਖੇਤਰ ਵਿੱਚ ਸਹਿਯੋਗ ਵਧਾਉਣ ਲਈ ਸਹਿਮਤ ਹੋਈਆਂ
प्रविष्टि तिथि:
17 MAR 2021 11:38AM by PIB Chandigarh

ਸੰਯੁਕਤ-ਨਦੀ ਆਯੋਗ ਫਾਰਮੈਟ ਤਹਿਤ ਭਾਰਤ-ਬੰਗਲਾਦੇਸ਼ ਦੇ ਜਲ ਸਰੋਤ ਸਕੱਤਰ ਪੱਧਰ ਦੀ ਮੀਟਿੰਗ 16 ਮਾਰਚ 2021 ਨੂੰ ਨਵੀਂ ਦਿੱਲੀ ਵਿਖੇ ਹੋਈ। ਭਾਰਤੀ ਪ੍ਰਤੀਨਿਧੀ ਮੰਡਲ ਦੀ ਅਗਵਾਈ ਸ੍ਰੀ ਪੰਕਜ ਕੁਮਾਰ, ਸਕੱਤਰ (ਜਲ ਸਰੋਤ, ਆਰਡੀ ਅਤੇ ਜੀਆਰ) ਕਰ ਰਹੇ ਸਨ। ਬੰਗਲਾਦੇਸ਼ ਦੇ ਵਫ਼ਦ ਦੀ ਅਗਵਾਈ ਸ੍ਰੀ ਕਬੀਰ ਬਿਨ ਅਨਵਰ, ਸੀਨੀਅਰ ਸੈਕਟਰੀ, ਜਲ ਸਰੋਤ ਮੰਤਰਾਲੇ ਨੇ ਕੀਤੀ।
ਇਹ ਵੇਖਦੇ ਹੋਏ ਕਿ ਭਾਰਤ ਅਤੇ ਬੰਗਲਾਦੇਸ਼ ਦੋਵਾਂ ਦੇਸ਼ਾਂ ਵਿੱਚ ਲੋਕਾਂ ਦੀ ਰੋਜ਼ੀ ਰੋਟੀ ਨੂੰ ਪ੍ਰਭਾਵਿਤ ਕਰਨ ਵਾਲੀਆਂ 54 ਨਦੀਆਂ ਨੂੰ ਸਾਂਝਾ ਕਰਦੇ ਹਨ, ਦੋਵਾਂ ਧਿਰਾਂ ਨੇ ਇਸ ਮਾਮਲੇ ਵਿੱਚ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਚੱਲ ਰਹੇ ਨੇੜਲੇ ਸਹਿਯੋਗ ਦੀ ਸ਼ਲਾਘਾ ਕੀਤੀ।

ਦੋਵਾਂ ਧਿਰਾਂ ਨੇ ਜਲ ਸਰੋਤਾਂ ਨਾਲ ਜੁੜੇ ਸਾਰੇ ਮੁੱਦਿਆਂ ਵਿੱਚ ਸਹਿਯੋਗ ਵਧਾਉਣ ਲਈ ਸਹਿਮਤੀ ਦਿੱਤੀ ਜਿਸ ਵਿੱਚ ਨਦੀਆਂ ਦਾ ਪਾਣੀ ਸਾਂਝਾ ਕਰਨ ਦਾ ਢਾਂਚਾ, ਪ੍ਰਦੂਸ਼ਣ ਰੋਕੂ, ਨਦੀਆਂ ਦੀ ਸੰਭਾਲ, ਹੜ੍ਹ ਪ੍ਰਬੰਧਨ, ਬੇਸਿਨ ਪ੍ਰਬੰਧਨ ਆਦਿ ਸ਼ਾਮਲ ਹਨ।

ਇਹ ਮੀਟਿੰਗ ਸੁਹਿਰਦ ਮਾਹੌਲ ਵਿੱਚ ਕੀਤੀ ਗਈ। ਦੋਵੇਂ ਧਿਰ ਆਪਸੀ ਸੁਵਿਧਾਜਨਕ ਮਿਤੀਆਂ ਅਨੁਸਾਰ ਜੇਆਰਸੀ ਫਾਰਮੈਟ ਦੇ ਤਹਿਤ ਢਾਕਾ ਵਿੱਚ ਸੈਕਟਰੀ ਪੱਧਰ ਦੀ ਅਗਲੀ ਬੈਠਕ ਕਰਨ ਲਈ ਸਹਿਮਤ ਹੋਏ।
******
ਬੀਵਾਈ / ਏਐਸ
(रिलीज़ आईडी: 1705604)
आगंतुक पटल : 340