ਕਿਰਤ ਤੇ ਰੋਜ਼ਗਾਰ ਮੰਤਰਾਲਾ

ਕੰਮਕਾਜੀ ਘੰਟਿਆਂ ਵਿਚ ਤਬਦੀਲੀਆਂ

Posted On: 17 MAR 2021 1:28PM by PIB Chandigarh

  ਕਿੱਤਾਮੁਖੀ  ਸੁਰੱਖਿਆ, ਸਿਹਤ ਅਤੇ ਕੰਮਕਾਜੀ ਹਾਲਾਤ (ਓਐਸਐਚਡਬਲਿਊਐਂਡਸੀ) ਕੋਡ 2020 ਵਿਚ ਵਰਕਰਾਂ ਦੀ ਸੁਰੱਖਿਆ, ਸਿਹਤ ਅਤੇ ਕੰਮਕਾਜੀ ਹਾਲਾਤਾਂ ਲਈ ਵਿਵਸਥਾਵਾਂ ਦਾ ਜ਼ਿਕਰ ਕੀਤਾ ਗਿਆ ਹੈ, ਜਿਨ੍ਹਾਂ ਵਿਚ ਰੋਜ਼ਾਨਾ ਅਤੇ ਹਫਤਾਵਾਰੀ ਕੰਮਕਾਜੀ ਘੰਟੇ ਵੀ ਸ਼ਾਮਿਲ ਹਨ। ਓਐਸਐਚਡਬਲਿਊਐਂਡਸੀ ਕੋਡ 2020, 29 ਸਤੰਬਰ, 2020 ਨੂੰ ਪ੍ਰਕਾਸ਼ਤ ਕੀਤਾ ਗਿਆ ਸੀ ਅਤੇ ਕੇਂਦਰ ਸਰਕਾਰ ਵਲੋਂ ਜਿਵੇਂ ਕਿ ਅਧਿਸੂਚਿਤ ਕੀਤਾ ਗਿਆ ਸੀ, ਉਸੇ ਤਰੀਖ ਤੋਂ ਪ੍ਰਭਾਵੀ ਹੋ ਗਿਆ ਸੀ। ਓਐਸਐਚਡਬਲਿਊਐਂਡਸੀ ਕੋਡ 2020 ਅਤੇ ਡਰਾਫਟ ਰੂਲਜ਼ ਜੋ ਬਣਾਏ ਗਏ ਹਨ, ਉਹ ਇਸ ਗੱਲ ਨੂੰ ਦਰਸਾਉਂਦੇ ਹਨ ਕਿ ਕਿਸੇ ਵੀ ਵਰਕਰ ਨੂੰ ਕਿਸੇ ਵੀ ਸੰਸਥਾ ਜਾਂ ਸੰਸਥਾਵਾਂ ਦੇ ਸਮੂਹ ਵਿਚ ਇਕ ਦਿਨ ਵਿਚ 8 ਘੰਟਿਆਂ ਤੋਂ ਵੱਧ ਜਾਂ ਇਕ ਹਫਤੇ ਵਿਚ 48 ਘੰਟਿਆਂ ਤੋਂ ਵੱਧ ਕੰਮ ਕਰਨ ਦੀ ਆਗਿਆ ਨਹੀਂ ਹੋਵੇਗੀ।

 ਕਿਰਤ ਅਤੇ ਰੋਜ਼ਗਾਰ ਮੰਤਰਾਲਾ ਨੇ ਫੈਕਟਰੀ ਐਕਟ, 1948 ਅਧੀਨ ਕੰਮਕਾਜੀ ਘੰਟਿਆਂ ਵਿਚ ਵਾਧੇ ਸਮੇਤ ਫੈਕਟਰੀ ਐਕਟ, 1948 ਦੀਆਂ ਮੌਜੂਦਾ ਵਿਵਸਥਾਵਾਂ ਦੇ ਸੋਧ ਸੰਬੰਧੀ ਵੱਖ-ਵੱਖ ਰਾਜ ਸਰਕਾਰਾਂ ਵਲੋਂ ਗ੍ਰਿਹ ਮੰਤਰਾਲਾ ਰਾਹੀਂ ਡਰਾਫਟ ਆਰਡੀਨੈਂਸ ਬਿੱਲ ਪ੍ਰਾਪਤ ਕੀਤੇ ਸਨ। ਮੰਤਰਾਲਾ ਕੰਮਕਾਜੀ ਘੰਟਿਆਂ ਵਿਚ ਵਾਧਾ ਕਰਨ ਲਈ ਸਹਿਮਤ ਨਹੀਂ ਹੈ।

 ਇਹ ਜਾਣਕਾਰੀ ਕਿਰਤ ਅਤੇ ਰੋਜ਼ਗਾਰ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਸੰਤੋਸ਼ ਕੁਮਾਰ ਗੰਗਵਾਰ ਨੇ ਇਕ ਲਿਖਤੀ ਜਵਾਬ ਵਿਚ ਅੱਜ ਰਾਜ ਸਭਾ ਵਿਚ ਦਿੱਤੀ।



(Release ID: 1705551) Visitor Counter : 129


Read this release in: English , Urdu , Bengali , Odia