ਟੈਕਸਟਾਈਲ ਮੰਤਰਾਲਾ

ਕੈਬਨਿਟ ਨੇ ਹੈਂਡੀਕ੍ਰਾਫਟਸ ਐਂਡ ਹੈਂਡਲੂਮਸ ਐਕਸਪੋਰਟ ਕਾਰਪੋਰੇਸ਼ਨ ਆਵ੍ ਇੰਡੀਆ ਲਿਮਿਟਿਡ ਨੂੰ ਬੰਦ ਕਰਨ ਦੀ ਪ੍ਰਵਾਨਗੀ ਦਿੱਤੀ

Posted On: 16 MAR 2021 3:59PM by PIB Chandigarh

 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਕਪੜਾ ਮੰਤਰਾਲੇ ਦੇ ਪ੍ਰਸ਼ਾਸਨਿਕ ਕੰਟਰੋਲ ਦੇ ਅਧੀਨ ਹੈਂਡੀਕ੍ਰਾਫਟਸ ਐਂਡ ਹੈਂਡਲੂਮਸ ਕਾਰਪੋਰੇਸ਼ਨ ਆਵ੍ ਇੰਡੀਆ ਲਿਮਿਟਿਡ (ਐੱਚਐੱਚਈਸੀ) ਨੂੰ ਬੰਦ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ

 

ਕਾਰਪੋਰੇਸ਼ਨ ਵਿੱਚ 59 ਸਥਾਈ ਕਰਮਚਾਰੀ ਹਨ ਅਤੇ 6 ਮੈਨੇਜਮੈਂਟ ਟ੍ਰੇਨੀ ਹਨ। ਸਾਰੇ ਸਥਾਈ ਕਰਮਚਾਰੀਆਂ ਅਤੇ ਮੈਨੇਜਮੈਂਟ ਟ੍ਰੇਨੀਆਂ ਨੂੰ ਜਨਤਕ ਉੱਦਮ ਵਿਭਾਗ ਦੁਆਰਾ ਨਿਰਧਾਰਿਤ ਤੌਰ - ਤਰੀਕਿਆਂ ਦੇ ਅਨੁਸਾਰ ਵਲੰਟਰੀ ਰਿਟਾਇਰਮੈਂਟ ਸਕੀਮ ( ਵੀਆਰਐੱਸ ) ਦਾ ਲਾਭ ਉਠਾਉਣ ਦਾ ਅਵਸਰ ਦਿੱਤਾ ਜਾਵੇਗਾ।

 

ਇਸ ਪ੍ਰਵਾਨਗੀ ਨਾਲ ਨਾ ਚਲਣ ਅਤੇ ਕੋਈ ਆਮਦਨ ਨਾ ਕਮਾਉਣ ਵਾਲੇ ਕੇਂਦਰੀ ਜਨਤਕ ਖੇਤਰ ਦੇ ਬਿਮਾਰ ਉੱਦਮਾਂ ਦੇ ਵੇਤਨ ਮਦ ਵਿੱਚ ਵਧਦੇ ਜਾ ਰਹੇ ਖਰਚ ਨੂੰ ਘਟਾਉਣ ਵਿੱਚ ਸਰਕਾਰੀ ਖਜ਼ਾਨੇ ਨੂੰ ਲਾਭ ਹੋਵੇਗਾ

 

ਵਿੱਤ ਵਰ੍ਹੇ 2015-16 ਤੋਂ ਕਾਰਪੋਰੇਸ਼ਨ ਲਗਾਤਾਰ ਘਾਟੇ ਵਿੱਚ ਚਲ ਰਹੀ ਹੈ ਅਤੇ ਆਪਣੇ ਸੰਚਾਲਨ ਖਰਚਿਆਂ ਨੂੰ ਪੂਰਾ ਕਰਨ ਲਈ ਲੋੜੀਂਦੀ ਆਮਦਨ ਕਮਾ ਨਹੀਂ ਰਹੀ ਹੈਇਸ ਨੂੰ ਪੁਨਰਜੀਵਿਤ ਕਰਨ ਦੀ ਸੰਭਾਵਨਾ ਬਹੁਤ ਹੀ ਘੱਟ ਹੈ, ਇਸ ਲਈ ਕੰਪਨੀ ਨੂੰ ਬੰਦ ਕਰਨਾ ਜ਼ਰੂਰੀ ਹੈ।

 

****

 

ਡੀਐੱਸ



(Release ID: 1705213) Visitor Counter : 89