ਰੇਲ ਮੰਤਰਾਲਾ

ਰੇਲਵੇ ਪਾਰਸਲ ਪ੍ਰਬੰਧਨ ਪ੍ਰਣਾਲੀ ਪੂਰਨ ਬਦਲਾਅ


ਪਾਰਸਲ ਪ੍ਰਬੰਧਨ ਪ੍ਰਣਾਲੀ ਦੇ ਕੰਪਿਊਟਰੀਕਰਣ ਨੂੰ 84 ਸਥਾਨਾਂ ਤੋਂ ਪੜਾਅ - II ਵਿੱਚ ਅਤਿਰਿਕਤ 143 ਸਥਾਨਾਂ ਅਤੇ ਪੜਾਅ - III ਵਿੱਚ 523 ਸਥਾਨਾਂ ਤੱਕ ਵਧਾਇਆ ਜਾ ਰਿਹਾ ਹੈ

ਆਮ ਜਨਤਾ ਅਤੇ ਕਾਰੋਬਾਰ ਨੂੰ ਸਮਾਨ ਰੂਪ ਨਾਲ ਲਾਭ ਪਹੁੰਚਾਉਣ ਦੀ ਪਹਿਲ

ਪੀਐੱਮਐੱਸ ਵਿੱਚ ਪਾਰਸਲ ਸਥਾਨ ਲਈ 120 ਦਿਨ ਦੀ ਐਡਵਾਂਸ ਬੁਕਿੰਗ ਦੀ ਵਿਵਸਥਾ ਜੋੜੀ ਗਈ ਹੈ

ਪਾਰਸਲ ਦੀ ਟ੍ਰੈਕਿੰਗ ਲਈ ਹੁਣ ਹਰੇਕ ਖੇਪ ‘ਤੇ ਬਾਰਕੋਡਿੰਗ ਦੀ ਵਿਵਸਥਾ

ਹੱਥ ਵਿੱਚ ਲੈਣ ਯੋਗ ਮੋਬਾਇਲ ਡਿਵਾਈਸ ਨਾਲ ਬਾਰਕੋਡ ਦੀ ਸਕੈਨਿੰਗ ਦੇ ਜ਼ਰੀਏ ਜੀਪੀਆਰਐੱਸ ਨੈੱਟਵਰਕ ਟ੍ਰਾਂਸਮਿਸ਼ਨ ਦੇ ਮਾਧਿਅਮ ਰਾਹੀਂ ਪੈਕੇਜ ਦੀ ਸਥਿਤੀ ਦਾ ਅੱਪਡੇਸ਼ਨ

2020-21 ਵਿੱਚ ਪਾਰਸਲ ਟ੍ਰੈਫਿਕ: ਟਨ ਭਾਰ (ਜਨਵਰੀ ਤੱਕ)- 2,098 ਹਜ਼ਾਰ ਟਨ ; ਕੋਰੋਨਾ ਸਾਲ ਹੋਣ ਦੇ ਬਾਵਜੂਦ ਮਾਲੀਆ 1000 ਕਰੋੜ ਰੁਪਏ ਤੋਂ ਜ਼ਿਆਦਾ ਹੋਣ ਦੀ ਸੰਭਾਵਨਾ

Posted On: 14 MAR 2021 6:19PM by PIB Chandigarh

ਭਾਰਤੀ ਰੇਲਵੇ ਦੀਆਂ ਪਾਰਸਲ ਸੇਵਾਵਾਂ ਛੋਟੀਆਂ ਖੇਪਾਂ ਨੂੰ ਸਟੇਸ਼ਨਾਂ  ਦੇ ਵਿਸ਼ਾਲ ਨੈੱਟਵਰਕ ‘ਤੇ ਪਹੁੰਚਾਉਣ ਲਈ ਤਿਆਰ ਹਨ।  ਛੋਟੇ ਕਾਰੋਬਾਰੀ ਅਤੇ ਵਪਾਰੀ  (ਵਿਸ਼ੇਸ਼ ਰੂਪ ਨਾਲ ਛੋਟੇ ਸ਼ਹਿਰਾਂ ਅਤੇ ਕਸਬਿਆਂ ਵਿੱਚ )  ਵੱਡੇ ਸ਼ਹਿਰਾਂ ਅਤੇ ਉਤਪਾਦਨ ਕੇਂਦਰਾਂ ਤੋਂ ਆਪਣੇ ਮਾਲੀਆ ਆਦਿ ਨੂੰ ਤੇਜ਼  ਭਰੋਸੇਯੋਗ ਅਤੇ ਸਸਤੇ ਤਰੀਕੇ ਨਾਲ ਆਪਣੇ ਕਾਰੋਬਾਰੀ ਸਥਾਨ ਤੱਕ ਢੁਆਈ ਲਈ ਇਨ੍ਹਾਂ ਸੇਵਾਵਾਂ ਦਾ ਉਪਯੋਗ ਕਰ ਰਹੇ ਹਨ।  ਆਮ ਆਦਮੀ ਘਰੇਲੂ ਸਾਮਾਨ,  ਫਰਨੀਚਰ,  ਦੋਪਹੀਆ ਵਾਹਨਾਂ ਆਦਿ ਦੀ ਢੁਆਈ ਲਈ ਵੀ ਇਨ੍ਹਾਂ ਸੇਵਾਵਾਂ ਦਾ ਉਪਯੋਗ ਕਰਦੇ ਹਨ, ਜਿਸ ਲਈ ਪਾਰਸਲ ਸੇਵਾਵਾਂ ਢੁਆਈ ਦਾ ਇੱਕਮਾਤਰ ਸੁਵਿਧਾਜਨਕ ਸਾਧਨ ਹਨ।

ਪਾਰਸਲ ਲਈ ਫੀਸ ਦਾ ਨਿਰਧਾਰਣ ਸਿਰਫ ਭਾਰ ਅਤੇ ਮਾਤਰਾ  ਦੇ ਅਧਾਰ ‘ਤੇ ਹੁੰਦਾ ਹੈ,  ਨਾ ਕਿ ਵਸਤੂ ਦੇ ਪ੍ਰਕਾਰ  ਦੇ ਅਧਾਰ ‘ਤੇ ।

ਪਾਰਸਲ ਪ੍ਰਬੰਧਨ ਪ੍ਰਣਾਲੀ ਦਾ ਆਧੁਨਿਕੀਕਰਣ:

ਪਾਰਸਲ ਪ੍ਰਬੰਧਨ ਪ੍ਰਣਾਲੀ ਦੇ ਕੰਪਿਊਟਰੀਕਰਣ ਨੂੰ 84 ਸਥਾਨਾਂ ਤੋਂ ਪੜਾਅ - II ਵਿੱਚ ਹੋਰ 143 ਸਥਾਨਾਂ ਅਤੇ ਪੜਾਅ - III ਵਿੱਚ 523 ਸਥਾਨਾਂ ਤੱਕ ਵਧਾਇਆ ਜਾ ਰਿਹਾ ਹੈ।  ਇਹ ਪਾਰਸਲ ਪ੍ਰਣਾਲੀ ਵਿੱਚ ਨਿਮਨਲਿਖਤ ਵਿਸ਼ੇਸ਼ਤਾਵਾਂ ਨੂੰ ਜੋੜੇਗਾ:

  • www.parcel.indianrail.gov.in.‘ਤੇ ਪਾਰਸਲ ਪ੍ਰਬੰਧਨ ਪ੍ਰਣਾਲੀ ਦੀ ਜਨਤਕ ਵੈਬਸਾਈਟ ਲਈ ਉੱਨਤ ਉਪਯੋਗਕਰਤਾ ਅਨੁਕੂਲ ਇੰਟਰਫੇਸ ।

  • ਪੀਐੱਮਐੱਸ ਵਿੱਚ ਪਾਰਸਲ ਸਥਾਨ ਲਈ 120 ਦਿਨਾਂ ਦੀ ਐਡਵਾਂਸ ਬੁਕਿੰਗ ਦੀ ਸੁਵਿਧਾ ਜੋੜੀ ਜਾ ਰਹੀ ਹੈ।

  • ਪੀਐੱਮਐੱਸ ਵੈਬਸਾਈਟ ‘ਤੇ ਔਨਲਾਇਨ ਈ- ਫਾਰਵਰਡਿੰਗ ਨੋਟ ਮਾਡਿਊਲ ‘ਤੇ ਪਾਰਸਲ ਲਈ ਖਾਲੀ ਸਥਾਨ ਦੀ ਉਪਲੱਬਧਤਾ ਦਿਖਾਉਣਾ

  • ਰਜਿਸਟਰਡ ਗਾਹਕਾਂ ਨੂੰ ਅਨੁਮਾਨਿਤ ਕਿਰਾਏ  ਦੇ ਨਾਲ ਔਨਲਾਈਨ ਫਾਰਵਰਡਿੰਗ ਨੋਟ ਬਣਾਉਣ ਦੀ ਸੁਵਿਧਾ ਦੇਣਾ ।

  • ਕੰਪਿਊਟਰੀਕ੍ਰਿਤ ਕਾਊਂਟਰ ਅਤੇ ਖੇਪ ਦੇ ਭਾਰ ਨੂੰ ਆਟੋਮੈਟਿਕ ਰੂਪ ਨਾਲ ਦਰਜ ਕਰਨ ਵਾਲੀ ਇਲੈਕਟ੍ਰੋਨਿਕ ਕੰਡੇ  ਦੇ ਮਾਧਿਅਮ ਰਾਹੀਂ ਪਾਰਸਲ ਦਫ਼ਤਰ ਵਿੱਚ ਪਾਰਸਲ / ਸਾਮਾਨ ਦੀ ਬੁਕਿੰਗ

  • ਹੱਥ ਵਿੱਚ ਲੈਣ ਯੋਗ ਮੋਬਾਇਲ ਡਿਵਾਈਸ ਨਾਲ ਬਾਰਕੋਡ ਦੀ ਸਕੈਨਿੰਗ ਦੇ ਮਾਧਿਅਮ ਰਾਹੀਂ ਜੀਪੀਆਰਐੱਸ ਨੈੱਟਵਰਕ ਟ੍ਰਾਂਸਮਿਸ਼ਨ ਦੇ ਜ਼ਰੀਏ ਸਥਿਤੀ ਦੇ ਅੱਪਡੇਸ਼ਨ ਲਈ ਹਰੇਕ ਖੇਪ ‘ਤੇ ਬਾਰਕੋਡਿੰਗ

  • ਪਾਰਸਲ ਬੁਕਿੰਗ ਤੋਂ ਲੈ ਕੇ ਚੜ੍ਹਾਉਣ ,  ਉਤਾਰਣ ਅਤੇ ਪਹੁੰਚਾਉਣ ਤੱਕ ਹਰੇਕ ਪੜਾਅ ਵਿੱਚ ਗਾਹਕਾਂ  ( ਭੇਜਣ ਵਾਲਾ ਅਤੇ ਪ੍ਰਾਪਤ ਕਰਨ ਵਾਲਾ )  ਨੂੰ ਬੁਕਿੰਗ  ਦੇ ਸਮੇਂ ਦਿੱਤੇ ਗਏ ਰਜਿਸਟਰਡ ਮੋਬਾਇਲ ਨੰਬਰ ‘ਤੇ ਐੱਸਐੱਮਐੱਸ

  •  

  • ਪਾਰਸਲ ਵੈਬਸਾਈਟ www.parcel.indianrail.gov.in  ਦੇ ਮਾਧਿਅਮ ਰਾਹੀਂ ਪੈਕੇਜ ਦੀ ਟ੍ਰੈਕਿੰਗ o ਐਂਡਰਾਇਡ ਪਲੇਟਫਾਰਮ ‘ਤੇ ਗਾਹਕਾਂ ਲਈ ਮੋਬਾਇਲ ਐਪਲੀਕੇਸ਼ਨ o ਪਾਰਸਲ ਟ੍ਰੈਫਿਕ ਨਾਲ ਨਿਪਟਨ ਲਈ ਗੈਰ- ਪੀਐੱਮਐੱਸ ਸਟੇਸ਼ਨਾਂ ਤੋਂ ਲੋਡਿੰਗ / ਅਨਲੋਡਿੰਗ ਅਤੇ ਮਾਲੀਆ ਅੰਕੜਿਆਂ ਨੂੰ ਭੇਜਣ ਦੀ ਸੁਵਿਧਾ ਲਈ ਐਂਡਰਾਇਡ ਅਧਾਰਿਤ ਨਵੀਂ ਐਪਲੀਕੇਸ਼ਨ ।

  • ਰਜਿਸਟਰਡ ਸਮਾਚਾਰ ਪੱਤਰਾਂ ਅਤੇ ਮੈਗਜ਼ੀਨਾਂ ਲਈ ਮਾਲੀਆ ਸੂਚੀ ਦੀ ਔਨਲਾਈਨ ਤਿਆਰੀ ਲਈ ਐੱਫਐੱਸਐੱਲਏ (ਫ੍ਰੇਟ ਸਿਸਟਮ ਲੇਜਰ ਅਕਾਉਂਟਿੰਗ )  ਮਾਡਿਊਲ ।

  • ਔਨਲਾਈਨ ਮਾਲੀਆ ਸੂਚੀ ਦੀ ਤਿਆਰੀ ਅਤੇ ਪੱਟਾ ਧਾਰਕਾਂ  ਦੇ ਰਜਿਸਟ੍ਰੇਸ਼ਨ ਲਈ ਦੀਰਘਕਾਲੀਨ / ਅਲਪਕਾਲੀਨ ਪਾਰਸਲ ਪੱਟਾ ਧਾਰਕਾਂ ਲਈ ਲੀਜ ਮਾਡਿਊਲ

  • ਬੁਕਿੰਗ  ਦੇ ਸਮੇਂ ਜੀਐੱਸਟੀਐੱਨ ਪੋਰਟਲ  ਦੇ ਜ਼ਰੀਏ ਭੇਜਣ ਵਾਲੇ ਦੇ ਔਨਲਾਈਨ ਜੀਐੱਸਟੀਐੱਨ ਦੀ ਵੈਰੀਫਿਕੇਸ਼ਨ ।

ਰੇਲਵੇ ਬੋਰਡ ਦੇ ਨਿਰਦੇਸ਼ਾਂ  ਦੇ ਅਨੁਸਾਰ,  ਪਾਰਸਲ ਪ੍ਰਬੰਧਨ ਪ੍ਰਣਾਲੀ  ਦੇ ਭਵਿੱਖ ਵਿੱਚ ਆਧੁਨਿਕੀਕਰਣ / ਸੁਧਾਰ  ਦੇ ਲਈ ,  ਮੇਸਰਸ ਕਿਊਸੀਆਈ ਨੂੰ ਪ੍ਰਣਾਲੀ  ਦੇ ਅਧਿਐਨ ਅਤੇ ਗ੍ਰਾਹਕ ਦੀ ਪ੍ਰਤਿਕਿਰਿਆ  ( ਫੀਡਬੈਕ )  ਅਤੇ ਇਸ ਖੇਤਰ ਵਿੱਚ ਨਵੇਂ ਰੁਝਾਨਾਂ  ਦੇ ਅਧਾਰ ‘ਤੇ ਅੱਗੇ ਹੋਰ ਸੁਝਾਵਾਂ ਨੂੰ ਦੇਣ ਲਈ ਜੋੜਿਆ ਗਿਆ ਹੈ।

*****

ਡੀਜੇਐੱਨ/ਐੱਮਕੇਵੀ
 



(Release ID: 1704858) Visitor Counter : 144