ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

'ਮੇਰਾ ਰਾਸ਼ਨ ਮੋਬਾਇਲ ਐਪ' ਅੱਜ ਲਾਂਚ ਕੀਤਾ ਗਿਆ


ਮੌਜੂਦਾ ਸਮੇਂ 32 ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਓਐਨਓਆਰਸੀ ਅਧੀਨ ਕਵਰ ਕੀਤਾ ਗਿਆ ਹੈ ਅਤੇ ਬਾਕੀ ਦੇ 4 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਏਕੀਕਰਣ ਅਗਲੇ ਕੁਝ ਮਹੀਨਿਆਂ ਵਿਚ ਪੂਰਾ ਹੋਣ ਦੀ ਉਮੀਦ ਹੈ

ਓਐਨਓਆਰਸੀ ਅਧੀਨ ਅਪ੍ਰੈਲ 2020 ਤੋਂ ਫਰਵਰੀ, 2020 ਦੇ ਅਰਸੇ ਦੌਰਾਨ ਕੁਲ 15.4 ਕਰੋੜ ਪੋਰਟੇਬਿਲਟੀ ਲੈਣ-ਦੇਣ ਦਰਜ ਕੀਤਾ ਗਿਆ - ਸਕੱਤਰ ਖੁਰਾਕ ਅਤੇ ਜਨਤਕ ਵੰਡ

ਖੁਰਾਕ ਅਤੇ ਜਨਤਕ ਵੰਡ ਮੰਤਰਾਲਾ ਵਿਭਾਗ ਦੇ ਸਕੱਤਰ ਨੇ ਵਨ ਨੇਸ਼ਨ ਵਨ ਰਾਸ਼ਨ ਕਾਰਡ (ਓਐਨਓਆਰਸੀ) ਬਾਰੇ ਪ੍ਰੈੱਸ ਬ੍ਰੀਫਿੰਗ ਕੀਤੀ

Posted On: 12 MAR 2021 4:33PM by PIB Chandigarh

ਖਪਤਕਾਰ ਮਾਮਲੇ, ਖੁਰਾਕ ਅਤੇ ਜਨਤੱਕ ਵੰਡ ਮੰਤਰਾਲਾ ਅਧੀਨ ਖੁਰਾਕ ਅਤੇ ਜਨਤਕ ਵੰਡ ਵਿਭਾਗ ਦੇ ਸਕੱਤਰ ਸ਼੍ਰੀ ਸੁਧਾਂਸ਼ੂ ਪਾਂਡੇ ਨੇ ਅੱਜ "ਇਕ ਦੇਸ਼ ਇਕ ਰਾਸ਼ਨ ਕਾਰਡ" (ਓਐਨਓਆਰਸੀ) ਯੋਜਨਾ ਤੇ ਇੱਕ ਪ੍ਰੈਸ ਕਾਂਫ੍ਰੇਂਸ ਨੂੰ ਸੰਬੋਧਨ ਕੀਤਾ।  ਇਸ ਮੌਕੇ ਸੱਕਤਰ ਨੇ ਮੇਰਾ ਰਾਸ਼ਨ ਮੋਬਾਇਲ ਐਪ ਵੀ ਲਾਂਚ ਕੀਤਾ। ਇਹ ਐਪ ਉਨ੍ਹਾਂ ਕਾਰਡ ਹੋਲਡਰਾਂ ਲਈ ਵਿਸ਼ੇਸ਼ ਤੌਰ ਤੇ ਫਾਇਦੇਮੰਦ ਹੋਵੇਗਾ ਜੋ ਆਪਣੀ ਰੋਜ਼ੀ ਰੋਟੀ ਲਈ ਨਵੇਂ ਇਲਾਕਿਆਂ ਵਿੱਚ ਜਾਂਦੇ ਹਨ। 

 C:\Users\dell\Desktop\image001AMN6.jpg

ਇਸ ਮੋਕੇ ਮੀਡਿਆ ਬ੍ਰੀਫਿੰਗ ਵਿੱਚ ਸ਼੍ਰੀ ਪਾਂਡੇ ਨੇ ਕਿਹਾ ਕਿ ਇਹ ਸਿਸਟਮ ਜੋ ਅਗਸਤ, 2019 ਵਿੱਚ 4 ਰਾਜਾਂ ਵਿਚ ਸ਼ੁਰੂ ਕੀਤਾ ਗਿਆ ਸੀ ਅਤੇ ਦਸੰਬਰ, 2020 ਤੱਕ 32 ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਬਹੁਤ ਹੀ ਥੋੜੇ ਸਮੇਂ ਵਿੱਚ ਤੇਜ਼ੀ ਨਾਲ ਫੈਲ ਗਿਆ ਅਤੇ ਬਾਕੀ ਦੇ ਚਾਰ ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ (ਅਸਾਮ, ਛੱਤੀਸਗਡ਼੍ਹ, ਦਿੱਲੀ, ਪੱਛਮੀ ਬੰਗਾਲ) ਵਿਚ ਅਗਲੇ ਕੁਝ ਮਹੀਨਿਆਂ ਵਿਚ ਇਸਦੇ ਏਕੀਕ੍ਰਿਤ ਤੌਰ ਤੇ ਮੁਕੰਮਲ ਹੋਣ ਦੀ ਉਮੀਦ ਹੈ। ਸ਼੍ਰੀ ਪਾਂਡੇ ਨੇ ਸੂਚਿਤ ਕੀਤਾ ਕਿ ਹੁਣ ਤੱਕ ਸਿਸਟਮ ਵਿਚ ਦੇਸ਼ ਵਿਚ ਲਗਪਗ 69 ਕਰੋੜ ਐਨਐਫਐਸਏ ਲਾਭਪਾਤਰੀ (ਤਕਰੀਬਨ 86 ਪ੍ਰਤੀਸ਼ਤ ਆਬਾਦੀ) ਕਵਰ ਕੀਤੇ ਗਏ ਹਨ ਅਤੇ ਓਐਨਓਆਰਸੀ ਅਧੀਨ ਪ੍ਰਤੀ ਮਹੀਨਾ ਔਸਤਨ 15-16 ਕਰੋੜ ਪੋਰਟੇਬਲ ਲੈਣ-ਦੇਣ ਰਿਕਾਰਡ ਕੀਤਾ ਗਿਆ ਹੈ।

 C:\Users\dell\Desktop\image00243RZ.jpg

ਸ਼੍ਰੀ ਪਾਂਡੇ ਨੇ ਹੋਰ ਦੱਸਿਆ ਕਿ ਓਐਨਓਆਰਸੀ ਕੋਵਿਡ-19 ਮਹਾਮਾਰੀ ਦੌਰਾਨ ਹਰੇਕ ਐਨਐਫਐਸਏ ਲਾਭਪਾਤਰੀ, ਵਿਸ਼ੇਸ਼ ਤੌਰ ਤੇ ਪ੍ਰਵਾਸੀਆਂ ਲਈ, ਜੋ ਲਾਕਡਾਊਨ/ ਸੰਕਟ ਸਮੇਂ ਕਿਸੇ ਵੀ ਥਾਂ ਤੇ ਸਨ, ਨੂੰ ਸਬਸਿਡੀ ਵਾਲਾ ਅਨਾਜ ਲੈਣ ਦਾ ਲਾਭ ਲੈਣ ਦੀ ਆਗਿਆ ਮਿਲੀ, ਇਕ ਬਹੁਤ ਮਹੱਤਵਪੂਰਨ ਵੈਲਯੂ ਐਡਿਡ ਸੇਵਾ ਸਾਬਿਤ ਹੋਈ। ਕਿਸੇ ਵੀ ਐਫਪੀਐਸ ਨੂੰ ਚੁਣਨ ਦੀ ਆਜ਼ਾਦੀ ਪਹਿਲਾਂ ਮੌਜੂਦ ਨਹੀਂ ਸੀ। ਅਪ੍ਰੈਲ, 2020 ਤੋਂ ਫਰਵਰੀ, 2021 ਦੇ ਸਮੇਂ ਦੌਰਾਨ ਐਓਆਰਸੀ ਅਧੀਨ ਕੁਲ 15.4 ਕਰੋੜ ਪੋਰਟੇਬਿਲਟੀ ਟਰਾਂਜ਼ੈਕਸ਼ਨ ਦਰਜ ਕੀਤੀ ਗਈ।

 

ਪਰਵਾਸੀ ਐਨਐਫਐਸਏ ਲਾਭਪਾਤਰੀਆਂ ਤੱਕ ਪਹੁੰਚ ਕਰਨ ਦੇ ਸਬੰਧ ਵਿੱਚ, ਉਨ੍ਹਾਂ ਕਿਹਾ ਕਿ ਵਿਭਾਗ ਹੋਰ ਮੰਤਰਾਲਿਆਂ / ਵਿਭਾਗਾਂ ਨਾਲ ਵੀ ਲਗਾਤਾਰ ਸਹਿਯੋਗ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਓਨਰੋਕ ਸਿਸਟਮ ਕਿਰਤ ਅਤੇ ਰੁਜ਼ਗਾਰ ਮੰਤਰਾਲਾ ਦੀ ਮਦਦ ਨਾਲ ਪ੍ਰਵਾਸੀਆਂ ਲਈ ਪੋਰਟਲ ਦਾ ਏਕੀਕਰਣ ਕਰ ਰਿਹਾ ਹੈ। ਰੇਲਗੱਡੀ ਰਾਹੀਂ ਯਾਤਰਾ ਕਰਨ ਵਾਲੇ ਪ੍ਰਵਾਸੀਆਂ ਲਈ ਓਨਰੋਕ ਨੂੰ ਪ੍ਰਧਾਨ ਮੰਤਰੀ ਸਵਾਨਿਧੀ ਮੁਹਿੰਮ (ਰੇਲਵੇ ਸਟੇਸ਼ਨਾਂ ਤੇ ਜਾਣ ਵਾਲੇ ਪ੍ਰਵਾਸੀਆਂ ਲਈ ਐਲਾਨਨਾਮੇ ਅਤੇ ਪ੍ਰਦਰਸ਼ਨੀ) ਦਾ ਇਕ ਹਿੱਸਾ ਬਣਾਇਆ ਗਿਆ ਹੈ ਜਿਸ ਨੂੰ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ, ਮਾਈਗੋਵ, ਬਿਊਰੋ ਆਫ ਆਊਟਰੀਚ ਐਂਡ ਕਮਿਊਨਿਕੇਸ਼ਨ ਅਤੇ ਭਾਰਤੀ ਰੇਲਵੇ ਅਤੇ ਆਈਈਸੀ ਕ੍ਰੀਏਟਿਵ ਅਤੇ ਮੀਡੀਆ ਪਬਲਿਸਿਟੀ ਰਾਹੀਂ ਰੇਲਾਂ ਸ਼੍ਰਮਿਕ ਸਪੈਸ਼ਲਜ਼ ਸਮੇਤ ਜਾਗਰੂਕਤਾ ਮੁਹਿੰਮ ਚਲਾਈ ਗਈ।

 

ਇੱਕ ਜ਼ੋਰਦਾਰ ਜਾਗਰੂਕਤਾ ਪੈਦਾ ਕਰਨ ਦੀ ਮੁਹਿੰਮ - ਹਿੰਦੀ ਅਤੇ ਖੇਤਰੀ ਭਾਸ਼ਾਵਾਂ ਵਿੱਚ, ਦੇਸ਼ ਭਰ ਵਿੱਚ 2,400 ਤੋਂ ਵੱਧ ਰੇਲਵੇ ਸਟੇਸ਼ਨਾਂ ਅਤੇ ਰੇਡੀਓ ਸਪਾਟਸ ਤੇ 167 ਐਫਐਮ ਅਤੇ 91 ਕਮਿਊਨਿਟੀ ਰੇਡੀਓ ਸਟੇਸ਼ਨਾਂ (ਪ੍ਰਧਾਨ ਮੰਤਰੀ ਦੇ ਸੰਦੇਸ਼ ਦੇ ਨਾਲ), ਰਾਜ ਉੱਤੇ ਬੱਸ ਰੈਪਜ ਰਾਹੀਂ ਆਡੀਓ ਐਲਾਨਨਾਮਿਆਂ ਰਾਹੀਂ ਚਲਾਈ ਜਾ ਰਹੀ ਹੈ। ਓਐਨਓਆਰਸੀ ਅਧੀਨ ਸਾਰੇ ਰਾਜਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ  ਟ੍ਰਾਂਸਪੋਰਟ ਬੱਸਾਂ ਆਦਿ ਅਤੇ ਐੱਫਪੀਐਸ ਤੇ ਬੈਨਰ, ਪੋਸਟਰਾਂ ਪ੍ਰਦਰਸ਼ਤ ਸੋਸ਼ਲ ਮੀਡੀਆ ਪਲੇਟਫਾਰਮਾਂ - ਟਵਿੱਟਰ, ਯੂ-ਟਿਊਬ, ਮਾਈ ਗੋਵ ਦੀ ਸਰਵਜਨਕ ਪਹੁੰਚ ਲਈ ਵਿਆਪਕ ਵਰਤੋਂ ਕੀਤੀ ਜਾ ਰਹੀ ਹੈ। ਵਿਭਾਗ ਦੁਆਰਾ ਜ਼ਿਲ੍ਹਾ ਪੱਧਰ ਦੇ ਅਧਿਕਾਰੀਆਂ, ਫੀਲਡ ਕਾਰਜਕਾਰੀਆਂ ਅਤੇ ਐੱਫਪੀਐਸ ਡੀਲਰਾਂ ਦੀ ਇਨ-ਡੈਪਥ ਸਿਖਲਾਈ ਅਤੇ ਸਮਰੱਥਾ ਨਿਰਮਾਣ ਵੀ ਵੀਸੀ ਅਤੇ ਵੈਬਕਾਸਟਿੰਗ ਰਾਹੀਂ ਕੀਤੀ ਜਾ ਰਹੀ ਹੈ।

 

ਓਐਨਓਆਰਸੀ ਸਕੀਮ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ (ਐਨਐਫਐਸਏ) ਅਧੀਨ ਰਾਸ਼ਨ ਕਾਰਡਾਂ ਦੀ ਦੇਸ਼ ਵਿਆਪੀ ਪੋਰਟੇਬਿਲਟੀ ਲਈ ਵਿਭਾਗ ਦੁਆਰਾ ਲਾਗੂ ਕੀਤੀ ਜਾ ਰਹੀ ਹੈ। ਇਹ ਪ੍ਰਣਾਲੀ ਸਾਰੇ ਐਨਐਫਐਸਏ ਲਾਭਪਾਤਰੀਆਂ, ਖ਼ਾਸਕਰ ਪ੍ਰਵਾਸੀ ਲਾਭਪਾਤਰੀਆਂ ਨੂੰ ਸਹਿਜ ਢੰਗ ਨਾਲ ਬਾਇਓਮੀਟ੍ਰਿਕ / ਆਧਾਰ ਪ੍ਰਮਾਣਿਕਤਾ ਦੇ ਨਾਲ ਮੌਜੂਦਾ ਰਾਸ਼ਨ ਕਾਰਡ ਰਾਹੀਂ ਦੇਸ਼ ਵਿਚ ਕਿਸੇ ਵੀ ਵਾਜਬ ਕੀਮਤ ਦੀ ਦੁਕਾਨ (ਐੱਫਪੀਐਸ) ਤੋਂ ਪੂਰਾ ਜਾਂ ਅੰਸ਼ਕ ਅਨਾਜ ਦਾ ਦਾਅਵਾ ਕਰਨ ਦੀ ਆਗਿਆ ਦਿੰਦੀ ਹੈ। ਇਹ ਪ੍ਰਣਾਲੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਘਰ ਵਾਪਸ ਜਾਣ ਦੀ ਆਗਿਆ ਦਿੰਦੀ ਹੈ, ਜੇ ਕੋਈ ਹੈ, ਤਾਂ ਉਹ ਉਸੇ ਰਾਸ਼ਨ ਕਾਰਡ  ਤੇ ਬਕਾਇਆ ਅਨਾਜ ਦਾ ਦਾਅਵਾ ਕਰ ਸਕਦਾ ਹੈ।

 

ਡੀਐਫਪੀਡੀ ਪੀਪੀਟੀ ਓਐਨਓਆਰਸੀ ਵੇਖਣ ਲਈ ਇਥੇ ਕਲਿੱਕ ਕਰੋ

https://static.pib.gov.in/WriteReadData/specificdocs/documents/2021/mar/doc202131221.pdf

 

 

ਓਐਨਓਆਰਸੀ ਪੀਪੀਟੀ ਮੋਬਾਇਲ ਐਪ ਵੇਖਣ ਲਈ ਇਥੇ ਕਲਿੱਕ ਕਰੋ

https://static.pib.gov.in/WriteReadData/specificdocs/documents/2021/mar/doc202131231.pdf

 

 -----------------------------------------  

ਡੀਜੇਐਨ / ਐਮਐਸ



(Release ID: 1704503) Visitor Counter : 184