ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ 13 ਤੋਂ 15 ਮਾਰਚ ਤੱਕ ਉੱਤਰ ਪ੍ਰਦੇਸ਼ ਦਾ ਦੌਰਾ ਕਰਨਗੇ
प्रविष्टि तिथि:
12 MAR 2021 6:15PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ 13 ਤੋਂ 15 ਮਾਰਚ, 2021 ਤੱਕ ਉੱਤਰ ਪ੍ਰਦੇਸ਼ ਦਾ ਦੌਰਾ ਕਰਨਗੇ।
ਰਾਸ਼ਟਰਪਤੀ 31 ਮਾਰਚ, 2021 ਨੂੰ ਬਾਅਦ ਦੁਪਹਿਰ ਵਾਰਾਣਸੀ ਪਹੁੰਚਣਗੇ।
14 ਮਾਰਚ, 2021 ਨੂੰ ਰਾਸ਼ਟਰਪਤੀ ਸੋਨਭਦਰ ਜ਼ਿਲ੍ਹੇ ’ਚ ਚਪਕੀ ਜਾਣਗੇ, ਜਿੱਥੇ ਉਹ ਵਨਵਾਸੀ ਸਮਾਗਮ ਦੀ ਸ਼ੋਭਾ ਵਧਾਉਣਗੇ ਤੇ ਸੇਵਾ ਕੁੰਜ ਆਸ਼ਰਮ ਦੀ ਨਵੀਂ ਉਸਾਰੀ ਇਮਾਰਤ ਦਾ ਉਦਘਾਟਨ ਕਰਨਗੇ।
15 ਮਾਰਚ, 2021 ਨੂੰ ਰਾਸ਼ਟਰਪਤੀ ਵਾਰਾਣਸੀ ’ਚ ‘ਦੈਨਿਕ ਜਾਗਰਣ’ ਦੁਆਰਾ ਆਯੋਜਿਤ ਕੀਤੇ ਜਾ ਰਹੇ ‘ਗੰਗਾ, ਵਾਤਾਵਰਣ ਤੇ ਭਾਰਤ ਦਾ ਸੱਭਿਆਚਾਰ’ ਜਿਹੇ ਮੁੱਦਿਆਂ ਉੱਤੇ ਜਾਗਰਣ ਫੋਰਮ ਦੇ ਉਦਘਾਟਨੀ ਸੈਸ਼ਨ ਦੀ ਸ਼ੋਭਾ ਵਧਾਉਣਗੇ।
*****
ਡੀਐੱਸ/ਬੀਐੱਮ
(रिलीज़ आईडी: 1704443)
आगंतुक पटल : 181