ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਦੇਸ਼ ’ਚ ਤੇਲ ਤੇ ਗੈਸ ਉਤਪਾਦਨ ਵਧਾਉਣ ਲਈ ਪਹਿਲਕਦਮੀਆਂ

Posted On: 10 MAR 2021 2:23PM by PIB Chandigarh

ਦੇਸ਼ ਵਿੱਚ ਤੇਲ ਅਤੇ ਗੈਸ ਉਤਪਾਦਨ ਵਧਾਉਣ ਲਈ ਨਿਮਨਲਿਖਤ ਅਨੁਸਾਰ ਵਿਭਿੰਨ ਦੀਰਘਕਾਲੀ ਅਤੇ ਥੋੜ੍ਹ–ਚਿਰੀਆਂ ਨੀਤੀਗਤ ਪਹਿਲਕਦਮੀਆਂ ਚੁੱਕੀਆਂ ਗਈਆਂ ਹਨ:–

  1. ਦੀਰਘਕਾਲੀ ਪਹਿਲਕਦਮੀਆਂ

  1. ਹਾਈਡ੍ਰੋਕਾਰਬਨ ਖੋਜਾਂ, 2014 ਦੇ ਛੇਤੀ ਮੁਦਰਾਕਰਣ (ਮੌਨੇਟਾਈਜ਼ੇਸ਼ਨ) ਲਈ ‘ਪ੍ਰੋਡਕਸ਼ਨ ਸ਼ੇਅਰਿੰਗ ਕੌਂਟ੍ਰੈਕਟ’ (PSC) ਸ਼ਾਸਨ ਅਧੀਨ ਛੋਟਾਂ, ਵਿਸਥਾਰਾਂ ਤੇ ਸਪੱਸ਼ਟੀਕਰਣਾਂ ਲਈ ਨੀਤੀ।

  2. ਲਘੂ ਖੇਤਰ ਨੀਤੀ, 2015 ਦੀ ਖੋਜ ਕੀਤੀ।

  3. ਹਾਈਡ੍ਰੋਕਾਰਬਨ ਐਕਸਪਲੋਰੇਸ਼ਨ ਐਂਡ ਲਾਇਸੈਂਸਿੰਗ ਪਾਲਿਸੀ, 2016.

  4. ਪ੍ਰੋਡਕਸ਼ਨ ਸ਼ੇਅਰਿੰਗ ਕੌਂਟ੍ਰੈਕਟਸ, 2016 ਤੇ 2017 ਦੇ ਵਿਸਥਾਰ ਲਈ ਨੀਤੀ।

  5. ਕੋਲ ਬੈੱਡ ਮੀਥੇਨ 2017 ਦੇ ਛੇਤੀ ਮੁਦਰਾਕਰਣ ਲਈ ਨੀਤੀ।

  6. ਨੈਸ਼ਨਲ ਡਾਟਾ ਰੀਪੋਜ਼ਿਟਰੀ, 2017 ਦੀ ਸਥਾਪਨਾ।

  7. ਸੈਡੀਮੈਂਟਰੀ ਬੇਸਿਨਜ਼ ਦੇ ਬਿਨਾ ਮੁੱਲਾਂਕਣ ਕੀਤੇ ਖੇਤਰਾਂ ਦਾ ਮੁੱਲਾਂਕਣ 2017.

  8. ਹਾਈਡ੍ਰੋਕਾਰਬਨ ਸਰੋਤਾਂ ਦਾ ਪੁਨਰ–ਮੁੱਲਾਂਕਣ 2017

  9. ਪ੍ਰੀ–ਐੱਨਈਐੱਲਪੀ ਅਤੇ ਐੱਨਈਐੱਲਪੀ ਬਲਾੱਕਸ ਵਿੱਚ ‘ਪ੍ਰੋਡਕਸ਼ਨ ਸ਼ੇਅਰਿੰਗ ਕੌਂਟ੍ਰੈਕਟਸ’ ਦੇ ਕੰਮਕਾਜ ਨੂੰ ਸਹੀ ਲੀਹ ’ਤੇ ਲਿਆਉਣ ਲਈ ਨੀਤੀਗਤ ਢਾਂਚਾ।

  10. ਤੇਲ ਤੇ ਗੈਸ ਲਈ ਐਨਹਾਂਸਡ ਰੀਕਵਰੀ ਵਿਧੀਆਂ ਨੂੰ ਉਤਸ਼ਾਹਿਤ ਕਰਨ ਤੇ ਪ੍ਰੋਤਸਾਹਿਤ ਕਰਨ ਦੀ ਨੀਤੀ, 2018

  11. ਮੌਜੂਦਾ ‘ਪ੍ਰੋਡਕਸ਼ਨ ਸ਼ੇਅਰਿੰਗ ਕੌਂਟ੍ਰੈਕਟਸ’, ਕੋਲ ਬੈੱਡ ਮੀਕੇਨ ਕੌਂਟ੍ਰੈਕਟਸ ਅਤੇ ਨੌਮੀਨੇਸ਼ਨ ਫ਼ੀਲਡਜ਼ ਅਧੀਨ ਗ਼ੈਰ–ਰਵਾਇਤੀ ਹਾਈਡ੍ਰੋਕਾਰਬਨਜ਼ ਦੀ ਖੋਜ ਤੇ ਉਨ੍ਹਾਂ ਤੋਂ ਕੰਮ ਲੈਣ ਲਈ ਨੀਤੀਗਤ ਢਾਂਚਾ, 2018

  12. ਕੋਲ ਇੰਡੀਆ ਲਿਮਿਟੇਡ (CIL) ਅਤੇ ਉਸ ਦੀਆਂ ਸਹਾਇਕ ਇਕਾਈਆਂ ਨੂੰ ਅਲਾਟ ਕੀਤੀ ਕੋਲ ਮਾਈਨਿੰਗ ਲੀਜ਼ ਅਧੀਨ ਖੇਤਰਾਂ ਤੋਂ ‘ਕੋਲ ਬੈੱਡ ਮੀਥੇਨ’ (CBM) ਦੀ ਖੋਜ ਤੇ ਉਨ੍ਹਾਂ ਤੋਂ ਕੰਮ ਲੈਦ ਲਈ ਨੀਤੀਗਤ ਢਾਂਚਾ, 2018

  13. ਤੇਲ ਅਤੇ ਗੈਸ ਦੀ ਦੇਸ਼ ਵਿੱਚ ਖੋਜ ਤੇ ਉਸ ਦੇ ਉਤਪਾਦਨ ਵਿੱਚ ਵਾਧੇ ਲਈ ਹਾਈਡ੍ਰੋਕਾਰਬਨ ਖੋਜ ਤੇ ਲਾਇਸੈਂਸਿੰਗ ਨੀਤੀ ਵਿੱਚ ਸੁਧਾਰ 2019

 

  1. ਥੋੜ੍ਹ–ਚਿਰੀਆਂ ਪਹਿਲਕਦਮੀਆਂ

i. ਮੌਜੂਦਾ ਖੋਜਾਂ ਦਾ ਛੇਤੀ ਮੁਦਰਾਕਰਣ।

ii. IOR ਅਤੇ EOR ਤਕਨੀਕਾਂ ਨੂੰ ਲਾਗੂ ਕਰ ਕੇ ਰੀਕਵਰੀ ਫ਼ੈਕਟਰ ਵਿੱਚ ਸੁਧਾਰ

iii. ਬਿਮਾਰ ਖੂਹਾਂ ਦੀ ਪੁਨਰ–ਸੁਰਜੀਤੀ

iv. ਖੂਹਾਂ ਦੀ ਇਨਫ਼ਿਲ ਡ੍ਰਿਲਿੰਗ

v. ਸੁਵਿਧਾਵਾਂ ਤੇ ਹੋਰ ਬੁਨਿਆਦੀ ਢਾਂਚੇ ਦੀ ਪੁਨਰ–ਸੁਰਜੀਤੀ।

vi. ਸਰਵਿਸ ਕੌਂਟ੍ਰੈਕਟ ਐਂਡ ਆਊਟਸੋਰਸਿੰਗ ਰਾਹੀਂ ਸਮੁੰਦਰੀ ਤੱਟ ਉੱਤੇ ਛੋਟੀਆਂ ਤੇ ਸੀਮਾਂਤ ਖੋਜਾਂ ਦੀ ਮੌਨੇਟਾਈਜ਼ੇਸ਼ਨ

vii. ਨਵੇਂ ਖੇਤਰਾਂ / ਸੀਮਾਂਤ ਖੇਤਰਾਂ ਦੇ ਮੌਜੂਦਾ ਪਰਪੱਕ ਖੇਤਰਾਂ ਦਾ ਮੁੜ–ਵਿਕਾਸ ਅਤੇ ਵਿਕਾਸ।

viii. ਚੋਣਵੇਂ ਖੇਤਰਾਂ ਊੱਤੇ ਢੁਕਵੀਂਆਂ ਟੈਕਨੋਲੋਜੀਆਂ ਨੂੰ ਲਿਆਉਣਾ।

 

ਪਿਛਲੇ ਚਾਰ ਸਾਲਾਂ ’ਚ ਦੇਸ਼ ਵਿੱਚ ਕੱਚੇ ਤੇਲ ਦਾ ਉਤਪਾਦਨ ਹੇਠ ਲਿਖੇ ਅਨੁਸਾਰ ਹੈ:

ਸਾਲ

2016-17

2017-18

2018-19

2019-20

ਕੱਚੇ ਤੇਲ ਦਾ ਉਤਪਾਦਨ (MMT ਵਿੱਚ)

36.01

35.68

34.20

32.17

ਦੇਸ਼ ਵਿੱਚ ਕੱਚੇ ਤੇਲ ਦੇ ਉਤਪਾਦਨ ਵਿੱਚ ਕਮੀ ਕੁਦਰਤੀ ਘਾਟ ਅਤੇ ਪਰਪੱਕ ਖੇਤਰਾਂ ਵਿੱਚ ਵਾਟਰ ਕਟ ਵਿੱਚ ਵਾਧੇ ਕਾਰਣ ਹੈ, ਪੱਛਮੀ ਔਫ਼ਸ਼ੋਰ ਦੇ ਕੁਝ ਪ੍ਰੋਜੈਕਟਾਂ ਦੇ ਮੁਕੰਮਲ ਹੋਣ ਵਿੱਚ ਦੇਰੀ, ਆਸਾਮ ਖੇਤਰ ਵਿੱਚ ਖੂਹਾਂ, ਪਲੈਟਫ਼ਾਰਮਾਂ, ਪਾਈਪਲਾਈਨ ਅਤੇ ਬੰਨ੍ਹਾਂ ਤੇ ਬਲੌਕੇਡ ਦੇ ਅਨਿਯੋਜਿਤ ਸ਼ਟ ਡਾਊਨਜ਼।

ਇਹ ਜਾਣਕਾਰੀ ਅੱਜ ਰਾਜ ਸਭਾ ਵਿੱਚ ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਬਾਰੇ ਮੰਤਰੀ ਸ੍ਰੀ ਧਰਮੇਂਦਰ ਪ੍ਰਧਾਨ ਨੇ ਇੱਕ ਲਿਖਤੀ ਜਵਾਬ ਰਾਹੀਂ ਦਿੱਤੀ। 

****

ਵਾਇਕੇਬੀ/ਐੱਸਕੇ


(Release ID: 1703978)
Read this release in: English , Urdu , Marathi , Bengali