ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੈਬਨਿਟ ਨੇ ਸਿਹਤ ਅਤੇ ਸਿੱਖਿਆ ਸੈੱਸ ਦੀ ਮਾਤਰਾ ਦੀ ਵਰਤੋਂ ਕਰਦਿਆਂ ਸਿਹਤ ਲਈ ਸਿੰਗਲ ਨਾਨ-ਲੈਪਸੇਬਲ ਰਿਜ਼ਰਵ ਫੰਡ ਵਜੋਂ ਪ੍ਰਧਾਨ ਮੰਤਰੀ ਸਵਾਸਥਯ ਸੁਰਕਸ਼ਾ ਨਿਧੀ ਦੇ ਗਠਨ ਨੂੰ ਪ੍ਰਵਾਨਗੀ ਦਿੱਤੀ

Posted On: 10 MAR 2021 2:05PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਪ੍ਰਧਾਨ ਮੰਤਰੀ ਸਵਾਸਥਯ ਸੁਰਕਸ਼ਾ ਨਿਧੀ (ਪੀਐੱਮਐੱਸਐੱਸਐੱਨ) ਨੂੰ ਵਿੱਤ ਐਕਟ, 2007 ਦੀ ਧਾਰਾ 136-ਬੀ ਦੇ ਅਧੀਨ ਵਸੂਲੇ ਜਾਣ ਵਾਲੇ ਸਿਹਤ ਅਤੇ ਸਿੱਖਿਆ ਸੈੱਸ ਦੀ ਵਸੂਲੀ ਤੋਂ ਸਿਹਤ ਦੇ ਹਿੱਸੇ ਲਈ ਇਕੋ ਇੱਕ ਨਾ ਖਤਮ-ਹੋਣ-ਯੋਗ ਰਿਜ਼ਰਵ ਫੰਡ ਵਜੋਂ ਪ੍ਰਵਾਨਗੀ ਦੇ ਦਿੱਤੀ ਹੈ। 

 

ਪੀਐੱਮਐੱਸਐੱਸਐੱਨ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ

 

• ਜਨਤਕ ਖਾਤੇ ਵਿੱਚ ਸਿਹਤ ਲਈ ਇੱਕ ਨਾਨ-ਲੈਪਸੇਬਲ ਰਿਜ਼ਰਵ ਫੰਡ;

• ਸਿਹਤ ਅਤੇ ਸਿੱਖਿਆ ਸੈੱਸ ਵਿੱਚ ਸਿਹਤ ਦੇ ਹਿੱਸੇ ਦੀ ਕਮਾਈ ਨੂੰ ਪੀਐੱਮਐੱਸਐੱਸਐੱਨ ਵਿਚ ਜਮ੍ਹਾ ਕੀਤਾ ਜਾਵੇਗਾ;

• ਪੀਐੱਮਐੱਸਐੱਸਐੱਨ ਵਿੱਚ ਜਮ੍ਹਾ ਰਾਸ਼ੀ ਦੀ ਵਰਤੋਂ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀਆਂ ਮੁੱਖ ਯੋਜਨਾਵਾਂ ਲਈ ਕੀਤੀ ਜਾਏਗੀ, ਯਾਨੀ

• ਆਯੁਸ਼ਮਾਨ ਭਾਰਤ - ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (ਏਬੀ-ਪੀਐੱਮਜੇਏਵਾਈ)

• ਆਯੁਸ਼ਮਾਨ ਭਾਰਤ - ਸਿਹਤ ਅਤੇ ਤੰਦਰੁਸਤੀ ਕੇਂਦਰ (ਏਬੀ-ਐੱਚਡਬਲਿਊਸੀ’ਜ਼)

• ਰਾਸ਼ਟਰੀ ਸਿਹਤ ਮਿਸ਼ਨ

• ਪ੍ਰਧਾਨ ਮੰਤਰੀ ਸਿਹਤ ਸੁੱਰਖਿਆ ਯੋਜਨਾ (ਪੀਐੱਮਐੱਸਐੱਸਵਾਈ)

• ਸਿਹਤ ਐਮਰਜੈਂਸੀ ਦੌਰਾਨ ਐਮਰਜੈਂਸੀ ਅਤੇ ਆਪਦਾ ਦੀ ਤਿਆਰੀ ਅਤੇ ਪ੍ਰਤੀਕ੍ਰਿਆ

• ਭਵਿੱਖ ਦਾ ਕੋਈ ਵੀ ਪ੍ਰੋਗਰਾਮ / ਯੋਜਨਾ ਜੋ ਐੱਸਡੀਜੀਜ਼ ਅਤੇ ਰਾਸ਼ਟਰੀ ਸਿਹਤ ਨੀਤੀ (ਐੱਨਐੱਚਪੀ) 2017 ਵਿੱਚ ਨਿਰਧਾਰਤ ਟੀਚਿਆਂ ਵੱਲ ਤਰੱਕੀ ਪ੍ਰਾਪਤ ਕਰਨ ਦਾ ਟੀਚਾ ਰੱਖਦਾ ਹੈ।

• ਪੀਐੱਮਐੱਸਐੱਸਐੱਨ ਦਾ ਪ੍ਰਬੰਧਨ ਅਤੇ ਰੱਖ-ਰਖਾਅ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੂੰ ਸੌਂਪਿਆ ਗਿਆ ਹੈ;  ਅਤੇ

• ਕਿਸੇ ਵੀ ਵਿੱਤੀ ਸਾਲ ਵਿੱਚ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀਆਂ ਅਜਿਹੀਆਂ ਯੋਜਨਾਵਾਂ 'ਤੇ ਖਰਚਾ ਸ਼ੁਰੂ ਵਿੱਚ ਪੀਐੱਮਐੱਸਐੱਸਐੱਨ ਦੁਆਰਾ ਕੀਤਾ ਜਾਵੇਗਾ ਅਤੇ ਇਸ ਤੋਂ ਬਾਅਦ, ਕੁੱਲ ਬਜਟਰੀ ਸਹਾਇਤਾ (ਜੀਬੀਐੱਸ) ਤੋਂ ਲਿਆ ਜਾਵੇਗਾ।

 

ਲਾਭ:

 

ਵੱਡਾ ਲਾਭ ਇਹ ਹੋਏਗਾ: ਇਹ ਸੁਨਿਸ਼ਚਿਤ ਕਰਕੇ ਕਿ ਵਿੱਤੀ ਸਾਲ ਦੇ ਅੰਤ ਵਿੱਚ ਇਹ ਰਕਮ ਖਤਮ ਨਾ ਹੋ ਜਾਵੇ, ਨਿਸ਼ਚਿਤ ਸੰਸਾਧਨਾਂ ਦੀ ਉਪਲਬਧਤਾ ਜ਼ਰੀਏ ਸਰਵ ਵਿਆਪਕ ਅਤੇ ਕਿਫਾਇਤੀ ਸਿਹਤ ਦੇਖਭਾਲ਼ ਤੱਕ ਪਹੁੰਚ ਨੂੰ ਵਧਾਉਣਾ।

 

ਪਿਛੋਕੜ:

 

ਸਿਹਤ ਵਿਕਾਸ ਦੇ ਨਤੀਜਿਆਂ ਲਈ ਬਹੁਤ ਜ਼ਰੂਰੀ ਹੈ। ਆਰਥਿਕ ਨਜ਼ਰੀਏ ਤੋਂ, ਬਿਹਤਰ ਸਿਹਤ ਉਤਪਾਦਕਤਾ ਨੂੰ ਬਿਹਤਰ ਬਣਾਉਂਦੀ ਹੈ, ਅਤੇ ਅਚਨਚੇਤੀ ਮੌਤ, ਲੰਬੇ ਸਮੇਂ ਤੋਂ ਅਪੰਗਤਾ ਅਤੇ ਛੇਤੀ ਰਿਟਾਇਰਮੈਂਟ ਦੇ ਕਾਰਨ ਹੋਏ ਨੁਕਸਾਨ ਨੂੰ ਘਟਾਉਂਦੀ ਹੈ। ਸਿਹਤ ਅਤੇ ਪੋਸ਼ਣ ਦਾ ਵਿਦਿਅਕ ਪ੍ਰਾਪਤੀਆਂ 'ਤੇ ਸਿੱਧਾ ਪ੍ਰਭਾਵ ਪੈਂਦਾ ਹੈ ਅਤੇ ਉਤਪਾਦਕਤਾ ਅਤੇ ਆਮਦਨੀ ‘ਤੇ ਵੀ ਅਸਰ ਪੈਂਦਾ ਹੈ। ਸਿਹਤ ਦੇ ਨਤੀਜੇ ਸਿਹਤ ਉੱਤੇ ਹੁੰਦੇ ਜਨਤਕ ਖਰਚਿਆਂ ‘ਤੇ ਕਾਫ਼ੀ ਨਿਰਭਰ ਕਰਦੇ ਹਨ। ਜਨਸੰਖਿਆ ਦੀ ਇੱਕ ਵਾਧੂ ਸਾਲ ਦੀ ਜ਼ਿੰਦਗੀ ਦੀ ਸੰਭਾਵਨਾ ਸਦਕਾ ਜੀਡੀਪੀ ਵਿੱਚ ਪ੍ਰਤੀ ਵਿਅਕਤੀ 4% ਦਾ ਵਾਧਾ ਹੁੰਦਾ ਹੈ। ਸਿਹਤ ਵਿੱਚ ਨਿਵੇਸ਼ ਸਿਹਤ ਕਰਮਚਾਰੀਆਂ ਦੇ ਬਹੁਤ ਜ਼ਰੂਰੀ ਵਾਧੇ ਦੁਆਰਾ ਲੱਖਾਂ ਨੌਕਰੀਆਂ ਪੈਦਾ ਕਰਦਾ ਹੈ, ਖਾਸ ਕਰਕੇ ਵੱਡੀ ਪੱਧਰ 'ਤੇ ਮਹਿਲਾਵਾਂ ਲਈ।

 

ਬਜਟ ਭਾਸ਼ਣ 2018 ਵਿੱਚ, ਵਿੱਤ ਮੰਤਰੀ ਨੇ ਆਯੁਸ਼ਮਾਨ ਭਾਰਤ ਯੋਜਨਾ ਦਾ ਐਲਾਨ ਕਰਦਿਆਂ ਮੌਜੂਦਾ 3% ਸਿੱਖਿਆ ਸੈੱਸ ਨੂੰ 4% ਸਿਹਤ ਅਤੇ ਸਿਖਿਆ ਸੈੱਸ ਨਾਲ ਤਬਦੀਲ ਕਰਨ ਦਾ ਐਲਾਨ ਵੀ ਕੀਤਾ।


 

              **********

 

ਡੀਐੱਸ



(Release ID: 1703865) Visitor Counter : 90