ਰੱਖਿਆ ਮੰਤਰਾਲਾ

ਡੀ ਆਰ ਡੀ ਓ ਦੁਆਰਾ ਹਥਿਆਰ ਪ੍ਰਣਾਲੀਆਂ ਦੇ ਸਫਲਤਾਪੂਰਵਕ ਟੈਸਟ

Posted On: 10 MAR 2021 3:00PM by PIB Chandigarh

ਪਿਛਲੇ ਇੱਕ ਸਾਲ ਵਿੱਚ ਡੀ ਆਰ ਡੀ ਓ ਨੇ 28 ਸਫਲਤਾਪੂਰਵਕ ਟੈਸਟ ਕੀਤੇ ਹਨ । ਡੀ ਆਰ ਡੀ ਓ ਦੁਆਰਾ ਹਥਿਆਰਬੰਦ ਫ਼ੌਜਾਂ ਨੂੰ ਜੋ ਮੁੱਖ ਹਥਿਆਰ ਅਤੇ ਮੁੱਖ ਪ੍ਰਣਾਲੀਆਂ ਦਿੱਤੀਆਂ ਗਈਆਂ ਹਨ , ਉਹਨਾਂ ਵਿੱਚ — ਐਸਟ੍ਰਾ ਬਿਓਂਡ ਵਿਜ਼ੂਅਲ ਰੇਂਜ ਮਿਜ਼ਾਈਲ ਸਿਸਟਮ , 10 ਐੱਮ ਸ਼ਾਟਸ ਪੈਨ ਬ੍ਰਿਜਿੰਗ ਸਿਸਟਮ , ਇੰਡੀਅਨ ਮੈਰੀਟਾਈਮ ਸਿਚੂਏਸ਼ਨਲ ਅਵੇਅਰਨੈੱਸ ਸਿਸਟਮ (ਆਈ ਐੱਮ ਐੱਸ ਏ ਐੱਸ), ਹੈਵੀ ਵੇਟ ਟੋਰਪੀਲੋ (ਐੱਚ ਡਬਲਯੁ ਟੀ), ਵਰੁਣਅਸਤਰਾ , ਬਾਰਡਰ ਸਰਵਿਲਿਆੰਸ ਸਿਸਟਮ (ਬੀ ਓ ਐੱਸ ਐੱਸ) ਅਤੇ ਅਰਜੁਨ ਐੱਮ ਕੇ — 1 ਏ । ਡੀ ਆਰ ਡੀ ਓ ਦੀ ਵਿਕਾਸ ਕੰਮ ਉਤਪਾਦਨ ਭਾਈਵਾਲੀ ਨੀਤੀ ਅਨੁਸਾਰ ਪ੍ਰਣਾਲੀਆਂ ਨੂੰ ਵਿਕਸਿਤ ਕੀਤਾ ਗਿਆ, ਜਿਹਨਾਂ ਨੇ ਸ਼ੁਰੂਆਤ ਤੋਂ ਵਿਕਾਸ ਤੱਕ ਉਦਯੋਗਾਂ ਦੀ ਸ਼ਮੂਲੀਅਤ ਸੁਨਿਸ਼ਚਿਤ ਕੀਤੀ ਹੈ ਅਤੇ ਵਿਕਾਸ ਪੜਾਅ ਦੌਰਾਨ ਉਦਯੋਗਾਂ ਅਤੇ ਹੋਰ ਸਹੂਲਤਾਂ ਯੋਗ ਬਣਾਇਆ ਹੈ, ਡੀ ਆਰ ਡੀ ਓ ਇੱਕ ਖੋਜ ਤੇ ਵਿਕਾਸ ਸੰਸਥਾ ਹੈ । ਡੀ ਆਰ ਡੀ ਓ ਵੱਲੋਂ ਡਿਜ਼ਾਈਨ ਅਤੇ ਵਿਕਾਸ ਕੀਤੀਆਂ ਗਈਆਂ ਸਾਰੀਆਂ ਪ੍ਰਣਾਲੀਆਂ ਭਾਰਤੀ ਉਦਯੋਗਾਂ ਵੱਲੋਂ ਨਿਰਮਾਣ ਕੀਤੀਆਂ ਜਾਂਦੀਆਂ ਹਨ । ਇਹਨਾਂ ਭਾਰਤੀ ਉਦਯੋਗਾਂ ਵਿੱਚ ਦੋਨੋਂ ਜਨਤਕ ਅਤੇ ਨਿਜੀ ਖੇਤਰ ਦੀਆਂ ਸੰਸਥਾਵਾਂ ਸ਼ਾਮਲ ਹਨ । ਪਿਛਲੇ ਇੱਕ ਸਾਲ ਦੌਰਾਨ ਅਜਿਹੀ ਭਾਈਵਾਲ ਨਾਲ ਜੋ ਕੁਝ ਪ੍ਰਣਾਲੀਆਂ ਵਿਕਸਿਤ ਕੀਤੀਆਂ ਗਈਆਂ ਉਹ ਹਨ : ਐਡਵਾਂਸਡ ਟੋਡ ਅਟੀਲਰੀ ਗੰਨ ਸਿਸਟਮ (ਏ ਟੀ ਏ ਜੀ ਐੱਸ), ਪਿਨਾਕਾ ਪ੍ਰਣਾਲੀ ਦੀ ਵਧੇਰੇ ਰੇਂਜ ਅਤੇ ਨਿਰਦੇਸਿ਼ਤ ਪਿਨਾਕਾ ਰਾਕੇਟ ਪ੍ਰਣਾਲੀ, 10 ਐੱਮ ਸ਼ਾਟ ਸਪੈਨ ਬ੍ਰਿਜਿੰਗ ਸਿਸਟਮ , ਇੰਡੀਅਨ ਮੈਰੀਟਾਈਮ ਸਿਚੂਏਸ਼ਨਲ ਅਵੇਅਰਨੈੱਸ ਸਿਸਟਮ (ਆਈ ਐੱਮ ਐੱਸ ਏ ਐੱਸ), ਹੈਵੀ ਵੇਟ ਟੋਰਪੀਲੋ (ਐੱਚ ਡਬਲਯੁ ਟੀ), ਵਰੁਣਅਸਤਰਾ , ਬਾਰਡਰ ਸਰਵਿਲਿਆੰਸ ਸਿਸਟਮ (ਬੀ ਓ ਐੱਸ ਐੱਸ) ਅਤੇ ਅਰਜੁਨ ਐੱਮ ਕੇ — 1 ਏ ਆਦਿ । ਡੀ ਆਰ ਡੀ ਓ ਦੀਆਂ ਕਈ ਵਿਦੇਸ਼ੀ ਭਾਈਵਾਲੀਆਂ ਹਨ । ਡੀ ਆਰ ਡੀ ਓ ਕੁਝ ਵਿਦੇਸ਼ੀ ਮੁਲਕਾਂ ਨਾਲ ਭਵਿੱਖਤ ਖੋਜ ਅਤੇ ਵਿਕਾਸ ਅਤੇ ਤਕਨਾਲੋਜੀ ਵਿਕਾਸ ਵਿੱਚ ਮਿਲ ਕੇ ਕੰਮ ਕਰ ਰਿਹਾ ਹੈ । ਡੀ ਆਰ ਡੀ ਓ ਹੇਠ ਲਿਖੀਆਂ ਜੀ ਤੋਂ ਜੀ ਫੋਰਮਸ ਦੀ ਉਪ ਪ੍ਰਧਾਨਗੀ ਕਰਦਾ ਹੈ :
1.   ਭਾਰਤ ਅਮਰੀਕਾ ਸੰਯੁਕਤ ਤਕਨਾਲੋਜੀ ਗਰੁੱਪ
2.   ਭਾਰਤ ਇਜ਼ਰਾਈਲ ਪ੍ਰਬੰਧ ਕੌਂਸਲ
3.   ਭਾਰਤ ਰੂਸ ਆਰ ਤੇ ਡੀ ਸਬ ਗਰੁੱਪ
4.   ਭਾਰਤ ਸਿੰਗਾਪੁਰ ਰੱਖਿਆ ਤਕਨਾਲੋਜੀ ਸਟੀਅਰਿੰਗ ਕਮੇਟੀ
5.   ਭਾਰਤ ਯੂ ਕੇ ਸਟੀਅਰਿੰਗ ਕਮੇਟੀ
6.   ਭਾਰਤ ਕੋਰੀਆ ਸਟੀਅਰਿੰਗ ਕਮੇਟੀ  
ਇਹ ਜਾਣਕਾਰੀ ਰਕਸ਼ਾ ਰਾਜ ਮੰਤਰੀ ਸ਼੍ਰੀ ਸ਼੍ਰੀਪਦ ਨਾਇਕ ਨੇ ਅੱਜ ਲੋਕ ਸਭਾ ਵਿੱਚ ਸ਼੍ਰੀਮਤੀ ਰੀਟਾ ਬਹੁਗੁਣਾ ਜੋਸ਼ੀ ਵੱਲੋਂ ਪੁੱਛੇ ਇੱਕ ਪ੍ਰਸ਼ਨ ਦੇ ਲਿਖਤੀ ਜਵਾਬ ਵਿੱਚ ਟੇਬਲ ਤੇ ਰੱਖੀ ਗਈ ਹੈ ।

 

ਏ ਬੀ ਬੀ / ਐੱਨ ਏ ਐੱਮ ਪੀ ਆਈ / ਕੇ ਏ / ਡੀ ਕੇ / ਐੱਸ ਏ ਵੀ ਵੀ ਵਾਈ



(Release ID: 1703847) Visitor Counter : 150


Read this release in: English , Urdu , Marathi