ਕਬਾਇਲੀ ਮਾਮਲੇ ਮੰਤਰਾਲਾ
ਟ੍ਰਾਈਫੇਡ ਦੇ ਮੌਜੂਦਾ ਉਪਾਵਾਂ ਨਾਲ ਆਦਿਵਾਸੀ ਮਹਿਲਾਵਾਂ ਦਾ ਸਸ਼ਕਤੀਕਰਨ
Posted On:
07 MAR 2021 7:09PM by PIB Chandigarh
ਆਦਿਵਾਸੀ ਅਬਾਦੀ ਨੂੰ ਮੁੱਖ ਧਾਰਾ ਨਾਲ ਜੋੜਨ ਦੇ ਲਈ ਟ੍ਰਾਈਫੇਡ ਵੱਲੋਂ ਆਪਣੇ ਅਭਿਯਾਨ ਵਿੱਚ ਲਾਗੂ ਕੀਤੇ ਜਾ ਰਹੇ ਉਪਾਵਾਂ ‘ਤੇ ਵਿਸ਼ੇਸ਼ ਧਿਆਨ ਦੇਣ ਨਾਲ ਆਦਿਵਾਸੀ ਮਹਿਲਾਵਾਂ ਦਾ ਸਸ਼ਕਤੀਕਰਨ ਅਤੇ ਕੌਸ਼ਲ ਵਿਕਾਸ ਹੋ ਰਿਹਾ ਹੈ। ਆਦਿਵਾਸੀ ਮਹਿਲਾਵਾਂ ਦੇ ਜੀਵਨ ਅਤੇ ਰੋਜ਼ੀ-ਰੋਟੀ ਵਿੱਚ ਸੁਧਾਰ ਲਿਆਉਣ ਦੇ ਲਈ ਸ਼ੁਰੂ ਕੀਤੇ ਗਏ ਵੱਖ-ਵੱਖ ਉਪਾਵਾਂ ਵਿੱਚ, ਵੰਨ ਧਨ ਯੋਜਨਾ ਦੂਜਿਆਂ ਤੋਂ ਬਿਲਕੁਲ ਅਲੱਗ ਹੈ, ਕਿਉਂਕਿ ਇਹ ਪ੍ਰਭਾਵ ਪਾਉਣ ਦੇ ਯੋਗ ਹੈ।
ਵੰਨ ਧਨ ਵਿਕਾਸ ਕੇਂਦਰ / ਟ੍ਰਾਈਬਲ ਸਟਾਰਟ-ਅੱਪਸ 'ਨਿਊਨਤਮ ਸਮਰਥਨ ਮੁੱਲ (ਐੱਮਐੱਸਪੀ) ਅਤੇ ਐੱਮਐੱਫਪੀ ਦੇ ਲਈ ਵੈਲਿਊ ਚੇਨ ਦੇ ਵਿਕਾਸ ਦੇ ਮਾਧਿਅਮ ਨਾਲ ਛੋਟੇ ਵਣ ਉਤਪਾਦ (ਐੱਮਐੱਫਪੀ) ਦੇ ਮਾਰਕੀਟਿੰਗ ਦੀ ਮਸ਼ੀਨਰੀ’ ਦਾ ਹੀ ਇੱਕ ਹਿੱਸਾ ਹੈ, ਜੋ ਪਰਿਵਰਤਨ ਦਾ ਇੱਕ ਪ੍ਰਕਾਸ਼ ਥੰਮ ਬਣ ਕੇ ਸਾਹਮਣੇ ਹੈ ਅਤੇ ਆਦਿਵਾਸੀ ਦੇ ਈਕੋਸਿਸਟਮ ‘ਤੇ ਵੀ ਅਸਰ ਪਾਇਆ ਹੈ, ਜਿਵੇਂ ਪਹਿਲਾਂ ਕਦੇ ਨਹੀਂ ਹੋਇਆ ਸੀ। ਵੰਨ ਧਨ ਯੋਜਨਾ ਨੇ ਐੱਮਐੱਸਪੀ ਨੂੰ ਚੰਗੀ ਤਰ੍ਹਾਂ ਨਾਲ ਅੱਗੇ ਵਧਾਇਆ ਹੈ, ਕਿਉਂਕਿ ਇਹ ਕਬਾਇਲੀ ਸੰਗ੍ਰਹਿਕਰਤਾਵਾਂ, ਜੰਗਲਾਂ 'ਤੇ ਨਿਰਭਰ ਲੋਕਾਂ ਅਤੇ ਘਰ ‘ਤੇ ਕੰਮ ਕਰਨ ਵਾਲੇ ਆਦਿਵਾਸੀ ਕਾਰੀਗਰਾਂ ਦੇ ਲਈ ਰੋਜਗਾਰ ਦੇਣ ਵਾਲੇ ਇੱਕ ਸਰੋਤ ਦੇ ਰੂਪ ਵਿੱਚ ਉਭਰਿਆ ਹੈ। ਪ੍ਰੋਗਰਾਮ ਦੀ ਖੂਬਸੂਰਤੀ ਇਹ ਹੈ ਕਿ ਇਹ ਆਦਿਵਾਸੀ ਸੰਗ੍ਰਿਹਕਰਤਾਵਾਂ ਦੀ ਟਰੇਨਿੰਗ, ਬੁਨਿਆਦੀ ਢਾਂਚੇ ਦੀ ਸਹਾਇਤਾ, ਕਰਜ਼ ਤੱਕ ਸਮੇਂ ‘ਤੇ ਪਹੁੰਚ ਦੇ ਨਾਲ-ਨਾਲ ਐੱਮਐੱਫਪੀ ਵਿੱਚ ਵੈਲਿਊ ਚੇਨ ਦਾ ਵਿਕਾਸ ਸੁਨਿਸ਼ਚਿਤ ਕਰਦੀ ਹੈ। ਇਸ ਦੇ ਇਲਾਵਾ ਇਨ੍ਹਾਂ ਵੈਲਿਊ ਐਡਿਡ ਉਤਪਾਦਾਂ ਦੀ ਵਿਕਰੀ ਤੋਂ ਪ੍ਰਾਪਤ ਹੋਣ ਵਾਲੀ ਆਮਦਨੀ ਸਿੱਧੇ ਆਦਿਵਾਸੀਆਂ ਨੂੰ ਮਿਲਦੀ ਹੈ। ਵੈਲਿਊ ਐਡਿਡ ਉਤਪਾਦਾਂ ਨੂੰ ਵੱਡੇ ਪੈਮਾਨੇ ‘ਤੇ ਪੈਕੇਜਿੰਗ ਅਤੇ ਮਾਰਕੀਟਿੰਗ ਤੋਂ ਵੀ ਲਾਭ ਹੁੰਦਾ ਹੈ, ਜਿਸ ਨਾਲ ਇਹ ਆਦਿਵਾਸੀ ਉੱਦਮ ਉਪਲਬਧ ਕਰਾਉਂਦੇ ਹਨ। ਦੇਸ਼ ਭਰ ਵਿੱਚ 1700 ਤੋਂ ਜ਼ਿਆਦਾ ਉੱਦਮ ਸਥਾਪਿਤ ਕੀਤੇ ਜਾ ਚੁੱਕੇ ਹਨ, ਜੋ ਇਸ ਦੇ ਤਹਿਤ ਲਗਭਗ 5.26 ਲੱਖ ਆਦਿਵਾਸੀ ਸੰਗ੍ਰਿਹਕਰਤਾਵਾਂ ਨੂੰ ਰੋਜਗਾਰ ਉਪਲਬਧ ਕਰਾਉਂਦੇ ਹਨ। ਜੋ ਗੱਲ ਇਸ ਯੋਜਨਾ ਨੂੰ ਸਭ ਤੋਂ ਮਹੱਤਵਪੂਰਨ ਬਣਾਉਂਦੀ ਹੈ, ਉਹ ਇਹ ਹੈ ਕਿ ਲਾਭ ਪਾਉਣ ਵਾਲੇ ਇਨ੍ਹਾਂ ਆਦਿਵਾਸੀ ਸੰਗ੍ਰਿਹਕਰਤਾਵਾਂ ਵਿੱਚੋਂ ਸਭ ਤੋਂ ਜ਼ਿਆਦਾ ਮਹਿਲਾਵਾਂ ਹਨ।
ਚੈਂਪੀਅਨ ਰਾਜ ਮਣੀਪੁਰ ਇੱਕ ਉਦਾਹਰਣ ਹੈ, ਜਿੱਥੇ ਇਹ ਸਟਾਰਟ-ਅੱਪਸ ਵੱਡੀ ਗਿਣਤੀ ਵਿੱਚ ਹਨ, ਜਿੱਥੇ 77 ਵੰਨ ਧਨ ਵਿਕਾਸ ਕੇਂਦਰਾਂ ਰਾਹੀਂ 25,000 ਤੋਂ ਵੱਧ ਆਦਿਵਾਸੀ ਸੰਗ੍ਰਿਹਕਰਤਾ, ਜ਼ਿਆਦਾਤਰ ਮਹਿਲਾਵਾਂ, ਲਾਭਵੰਦ ਹੋਏ ਹਨ। ਇੱਕ ਰਾਜਵਿਆਪੀ ਦ੍ਰਿਸ਼ਟੀਕੋਣ ਅਪਣਾਉਂਦੇ ਹੋਏ, ਪਹਿਲੇ ਸਮਰਥਨ ਪ੍ਰੋਗਰਾਮਾਂ ਅਤੇ ਸਮੂਹ ਵਰਕਸ਼ਾਪਾਂ ਨੂੰ ਇਨ੍ਹਾਂ ਮਹਿਲਾ ਸੰਗ੍ਰਿਹਕਰਤਾਵਾਂ ਨੂੰ ਅੱਗੇ ਲਿਆਉਣ ਅਤੇ ਸੰਵੇਦਨਸ਼ੀਲ ਬਣਾਉਣ ਦੇ ਲਈ ਆਯੋਜਿਤ ਕੀਤਾ ਗਿਆ ਸੀ। ਇਸ ਦੇ ਬਾਅਦ, ਆਦਿਵਾਸੀ ਸੰਗ੍ਰਿਹਕਰਤਾਵਾਂ ਨੂੰ ਸਬੰਧਿਤ ਵੰਨ ਧਨ ਵਿਕਾਸ ਕੇਂਦਰਾਂ ਵਿੱਚ ਟਰੇਨਡ ਕੀਤਾ ਗਿਆ ਕਿ ਕਿਵੇਂ ਐੱਮਐੱਫਪੀ ਵਿੱਚ ਮੁੱਲ ਵਰਧਨ ਕੀਤਾ ਜਾ ਸਕਦਾ ਹੈ। ਉਖਰੂਲ ਵੀਡੀਵੀਕੇ ਦੇ ਮਾਮਲੇ ਵਿੱਚ, ਮਹਿਲਾ ਸੰਗ੍ਰਿਹਕਰਤਾਵਾਂ ਨੂੰ ਆਂਵਲੇ ਦਾ ਰਸ, ਇਕੱਤਰਿਤ ਕਰੌਂਦੇ ਤੋਂ ਕੈਂਡੀ ਤੇ ਜੈਮ ਬਣਾਉਣ ਅਤੇ ਇਸ ਦੇ ਨਾਲ-ਨਾਲ ਭੋਜਨ ਦੀ ਸੁਰੱਖਿਆ ਅਤੇ ਸਵੱਛਤਾ ਦੇ ਲਈ ਜ਼ਰੂਰੀ ਮਾਪਦੰਡਾਂ ਦੇ ਅਨੁਪਾਲਣ ਦੇ ਬਾਰੇ ਵਿੱਚ ਟਰੇਨਡ ਕੀਤਾ ਗਿਆ। ਉਪਕਰਣ ਅਤੇ ਹੋਰ ਜ਼ਰੂਰੀ ਉਪਕਰਣ ਵੀ ਦਿੱਤੇ ਗਏ ਹਨ ਅਤੇ ਮੁੱਲ ਸੰਵਰਧਨ ਪੂਰੇ ਉਤਸਾਹ ਨਾਲ ਸ਼ੁਰੂ ਹੋ ਚੁੱਕਾ ਹੈ।
ਸਤੰਬਰ 2019 ਤੋਂ, ਮਣੀਪੁਰ ਵਿੱਚ ਵੰਨ ਧਨ ਕੇਂਦਰਾਂ ਨੇ 49.1 ਲੱਖ ਰੁਪਏ ਤੋਂ ਜ਼ਿਆਦਾ ਮੁੱਲ ਦੇ ਬਰਾਬਰ ਐੱਮਐੱਫਪੀ ਦੀ ਵਿਕਰੀ ਦਰਜ ਕੀਤੀ ਹੈ। ਇਨ੍ਹਾਂ ਸਥਾਪਿਤ ਕੀਤੇ ਗਏ 77 ਕੇਂਦਰਾਂ ਦੇ ਵੱਲੋਂ ਉਤਕ੍ਰਿਸ਼ਟ ਭੋਜਨ ਸੁਰੱਖਿਆ ਅਤੇ ਸਵੱਛਤਾ ਮਿਆਰਾਂ ਨੂੰ ਅਪਣਾਇਆ ਗਿਆ ਹੈ, ਆਂਵਲਾ ਜੂਸ, ਇਮਲੀ ਆਂਵਲਾ ਕੈਂਡੀ ਅਤੇ ਬੇਰ ਜੈਮ ਜਿਹੇ ਪ੍ਰੋਸੈਸ ਕੀਤੇ ਉਤਪਾਦਾਂ ਦੀ ਆਕਰਸ਼ਕ ਪੈਕਿੰਗ ਅਤੇ ਇਨ੍ਹਾਂ ਉਤਪਾਦਾਂ ਦਾ ਨਵੀਨਤਾ ਯੁਕਤ ਬ੍ਰਾਂਡਿੰਗ ਅਤੇ ਮਾਰਕੀਟਿੰਗ ਬਿਲਕੁਲ ਹੀ ਅਲੱਗ ਹੈ। ਇਨ੍ਹਾਂ ਉਤਪਾਦਾਂ ਦੀ ਵਿਕਰੀ ਸੁਨਿਸ਼ਚਿਤ ਕਰਨ ਦੇ ਲਈ ਜ਼ਿਲ੍ਹਿਆਂ ਵਿੱਚ ਮੋਬਾਈਲ ਵੈਨ ਸੇਵਾ ਵੀ ਸ਼ੁਰੂ ਕੀਤੀ ਗਈ ਹੈ ਅਤੇ ਇੱਥੇ ਇਹ ਦਰਜ ਕਰਨਾ ਜ਼ਿਕਰਯੋਗ ਹੈ ਕਿ ਇਸ ਨਾਲ ਲਾਭਵੰਦ ਹੋਣ ਵਾਲੇ ਆਦਿਵਾਸੀ ਸ੍ਰੰਗਿਹਕਰਤਾਵਾਂ ਵਿੱਚ ਸਭ ਤੋਂ ਜ਼ਿਆਦਾ ਮਹਿਲਾਵਾਂ ਸ਼ਾਮਲ ਹਨ।
ਆਦੀਵਾਸੀਆਂ ਅਤੇ ਖ਼ਾਸ ਤੌਰ ’ਤੇ ਮਹਿਲਾਵਾਂ ਦੀ ਟਰੇਨਿੰਗ ਅਤੇ ਰੋਜ਼ੀ-ਰੋਟੀ ਵਿੱਚ ਸੁਧਾਰ ਲਿਆਉਣ ਦੇ ਲਈ ਜਾਰੀ ਟ੍ਰਾਈਫੇਡ ਦੇ ਦੂਸਰੇ ਉਪਾਵਾਂ ਵਿੱਚ ਮੱਧ ਪ੍ਰਦੇਸ਼ ਦੇ ਬਰਵਾਨੀ ਵਿੱਚ ਕੰਮ ਚਲ ਰਿਹਾ ਹੈ, ਜਿੱਥੇ ਦਸੰਬਰ 2020 ਵਿੱਚ ਬਾਘ ਪ੍ਰਿੰਟ ਦੀ ਟਰੇਨਿੰਗ ਦਾ ਦੂਸਰਾ ਬੈਚ ਸ਼ੁਰੂ ਹੋ ਚੁੱਕਾ ਹੈ। ਮਾਹੇਸ਼ਵਰੀ ਅਤੇ ਚੰਦੇਰੀ ਦੀ ਰਵਾਇਤੀ ਬੁਣਾਈ ਦੀ ਟਰੇਨਿੰਗ ਬਹੁਤ ਜਲਦ ਸ਼ੁਰੂ ਹੋਣ ਵਾਲੀ ਹੈ।
ਬਰਵਾਨੀ ਪ੍ਰੋਜੈਕਟ ਵਿੱਚ, ਜੋ ਟ੍ਰਾਈਫੇਡ ਦੇ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਮਾਧਿਅਮ ਨਾਲ ਲਾਗੂ ਹੈ ਅਤੇ ਭਾਰਤ ਪੈਟਰੋਲੀਅਮ ਦੀ ਤਰਫੋਂ ਆਪਣੇ ਸੀਐੱਸਆਰ ਕੋਟਾ ਦੇ ਤਹਿਤ ਵਿੱਤਪੋਸ਼ਿਤ ਹਨ, 200 ਤੋਂ ਅਧਿਕ ਮਹਿਲਾ ਲਾਭਾਰਥੀਆਂ ਦੀ ਪਹਿਚਾਣ ਕੀਤੀ ਗਈ ਹੈ। ਇਨ੍ਹਾਂ ਸਥਾਨਕ ਆਦਿਵਾਸੀਆਂ ਨੂੰ ਬਾਘ ਪ੍ਰਿੰਟ, ਮਾਹੇਸ਼ਵਰੀ ਅਤੇ ਚੰਦੇਰੀ ਰਵਾਇਤੀ ਬੁਣਾਈ ਦੀ ਟਰੇਨਿੰਗ ਦਿੱਤੀ ਜਾਵੇਗੀ, ਤਾਕਿ ਉਹ ਨਵੇਂ ਕੌਸ਼ਲ ਨੂੰ ਸਿੱਖਣ ਅਤੇ ਆਪਣੀ ਰੋਜ਼ੀ-ਰੋਟੀ ਵਧਾਉਣ ਦੇ ਲਈ ਉਨ੍ਹਾਂ ਦਾ ਉਪਯੋਗ ਕਰਨ। ਇੱਕ ਸਾਲ ਦੀ ਮਿਆਦ ਵਿੱਚ ਲਗਭਗ 1000 ਆਦਿਵਾਸੀ ਮਹਿਲਾਵਾਂ ਨੂੰ ਬਾਘ ਪ੍ਰਿੰਟ, ਚੰਦੇਰੀ ਅਤੇ ਮਹੇਸ਼ਵਰੀ ਸਟਾਈਲ ਵਿੱਚ ਟਰੇਨਿੰਗ ਕਰਨ ਦੇ ਲਈ ਕੁੱਲ੍ਹ 1.88 ਕਰੋੜ ਰੁਪਏ ਅਲਾਟ ਕੀਤੇ ਗਏ ਹਨ।
ਬਾਘ ਪ੍ਰਿੰਟ ਦੇ ਲਈ ਆਦਿਵਾਸੀ ਲਾਭਾਰਥੀਆਂ ਦਾ ਦੂਸਰਾ ਬੈਚ ਬਾਘ ਪਰਿਵਾਰ ਦੇ ਪਦਮਸ਼੍ਰੀ ਯੂਸੁਫ਼ ਖੱਤਰੀ ਦੇ ਵੱਲ ਟਰੇਨਡ ਕੀਤਾ ਜਾ ਰਿਹਾ ਹੈ, ਜੋ ਬਾਘ ਪ੍ਰਿੰਟ ਦੇ ਪ੍ਰਮੁੱਖ ਜਾਣਕਾਰ ਹਨ। ਖੱਤਰੀ ਪਰਿਵਾਰ ਇਸ ਸ਼ਿਲਪ ਪਰੰਪਰਾ ਦਾ ਅਗ੍ਰਦੂਤ ਹੈ ਅਤੇ ਇਸ ਨੂੰ ਪੀੜ੍ਹੀਆਂ ਤੋਂ ਸੰਜੋਏ ਚਲਿਆ ਆ ਰਿਹਾ ਹੈ। ਸ਼੍ਰੀ ਖੱਤਰੀ ਤੋਂ ਪਹਿਲਾਂ ਹੀ ਦੋ ਬੈਚ ਨੂੰ ਬਾਘ ਪ੍ਰਿੰਟਸ ਦੀ ਟਰੇਨਿੰਗ ਦੇਣ ਦੀ ਤਾਕੀਦ ਕੀਤੀ ਗਈ ਸੀ। ਚੁਣੇ ਗਏ ਕਬਾਇਲੀ ਲਾਭਾਰਥੀਆਂ ਵਾਲੇ ਪਹਿਲੇ ਬੈਚ ਨੇ ਫਰਵਰੀ 2020 ਵਿੱਚ ਰੇਹਗੁਨ ਪਿੰਡ ਵਿੱਚ ਆਪਣੀ ਟਰੇਨਿੰਗ ਸ਼ੁਰੂ ਕੀਤੀ ਸੀ। ਲੇਕਿਨ, ਲੌਕਡਾਊਨ ਦੀ ਵਜ੍ਹਾ ਨਾਲ ਇਹ ਵਿਚਕਾਰ ਵਿੱਚ ਬੰਦ ਹੋ ਗਿਆ ਸੀ। ਇਸ ਨੂੰ ਜੁਲਾਈ 2020 ਵਿੱਚ ਦੁਬਾਰਾ ਸ਼ੁਰੂ ਕੀਤਾ ਗਿਆ। ਬਾਘ ਪ੍ਰਿੰਟ ਦੀ ਟਰੇਨਿੰਗ ਦਾ ਦੂਸਰਾ ਬੈਚ ਦਸੰਬਰ 2020 ਵਿੱਚ ਸ਼ੁਰੂ ਕੀਤਾ ਗਿਆ ਸੀ। ਮਾਹੇਸ਼ਵਰੀ ਅਤੇ ਚੰਦੇਰੀ ਸਟਾਈਲ ਦੀ ਟਰੇਨਿੰਗ ਦੇ ਲਈ ਮੁੱਖ ਟ੍ਰੇਨਰਾਂ ਦੀ ਚੋਣ ਹੋ ਚੁੱਕੀ ਹੈ।
ਇਸ ਤੋਂ ਇਲਾਵਾ, ਆਦਿਵਾਸੀ ਮਹਿਲਾ ਕਾਰੀਗਰਾਂ ਨੂੰ ਪੂਰੇ ਦੇਸ਼ ਵਿੱਚ ਜ਼ਿਆਦਾ ਤੋਂ ਜ਼ਿਆਦਾ ਸੰਪਰਕ ਵਿੱਚ ਲਿਆਉਣ ਅਤੇ ਉਨ੍ਹਾਂ ਦੇ ਕੌਸ਼ਲ ਤੇ ਉਤਪਾਦਾਂ ਨੂੰ ਅੰਤਰਰਾਸ਼ਟਰੀ ਮਾਪਦੰਡਾਂ ਤੱਕ ਲਿਆਉਣ ਦੇ ਲਈ, ਟ੍ਰਾਈਫੇਡ ਉਨ੍ਹਾਂ ਨੂੰ ਟਰੇਨਡ ਕਰਨ ਦੇ ਲਈ ਰੂਮਾ ਦੇਵੀ ਅਤੇ ਰੀਨਾ ਢਾਕਾ ਜਿਹੇ ਪ੍ਰਸਿੱਧ ਡਿਜ਼ਾਈਨਰਾਂ ਦੇ ਨਾਲ ਵੀ ਸਮਝੌਤਾ ਕਰ ਰਿਹਾ ਹੈ।
ਕਾਰੀਗਰਾਂ, ਜੋ ਮੁਖ ਕਾਰੀਗਰਾਂ ਤੋਂ ਸਿੱਖ ਕੇ ਆਪਣਾ ਹੁਨਰ ਨਿਖਾਰਣਗੇ, ਦੇ ਇਨ੍ਹਾਂ ਸਮੂਹਾਂ ਦੇ ਬਣਾਏ ਦਸਤਕਾਰੀ ਅਤੇ ਉਤਪਾਦਾਂ ਨੂੰ ਟ੍ਰਾਈਫੇਡ ਖਰੀਦ ਲੇਵੇਗਾ ਅਤੇ ਉਨ੍ਹਾਂ ਨੂੰ ਦੇਸ਼ ਭਰ ਦੇ ਆਪਣੇ ਸਾਰੇ ਟ੍ਰਾਈਬਜ਼ ਇੰਡੀਆ ਆਉਟਲੈਟਸ 'ਤੇ ਰਖੇਗਾ ਅਤੇ ਵੇਚੇਗਾ। ਇਨ੍ਹਾਂ ਦੀ ਟ੍ਰਾਈਬਸ ਇੰਡੀਆ ਦੇ ਈ-ਮਾਰਕੀਟ ਪਲੈਟਫਾਰਮ 'ਤੇ ਵੀ ਵਿਕਰੀ ਕੀਤੀ ਜਾਵੇਗੀ, ਜਿੱਥੇ ਕਾਰੀਗਰ ਵੀ ਆਪਣੇ ਉਤਪਾਦਾਂ ਨੂੰ ਅਪਲੋਡ ਅਤੇ ਉਨ੍ਹਾਂ ਦੀ ਵਿਕਰੀ ਕਰ ਸਕਦੇ ਹਨ। ਪ੍ਰਸਿੱਧ ਭਾਰਤੀ ਮੁੱਕੇਬਾਜ ਅਤੇ ਰਾਜਨੇਤਾ ਮੈਰੀ ਕੌਮ ਨੂੰ ਟ੍ਰਾਈਬਜ਼ ਇੰਡੀਆ ਨਾਲ ਬਰਾਂਡ ਅੰਬੈਸਡਰ ਦੇ ਰੂਪ ਵਿੱਚ ਜੋੜਿਆ ਗਿਆ ਹੈ ਅਤੇ ਉਹ ਆਦਿਵਾਸੀ ਉਤਪਾਦਾਂ ਅਤੇ ਯੋਜਨਾਵਾਂ ਨੂੰ ਹੁਲਾਰਾ ਦੇ ਰਹੀ ਹੈ।
ਇਹ ਟ੍ਰਾਈਫੇਡ ਵੱਲੋਂ ਸ਼ੁਰੂ ਕੀਤੇ ਗਏ ਵੱਖ-ਵੱਖ ਪ੍ਰੋਗਰਾਮਾਂ ਵਿੱਚੋਂ ਸਿਰਫ ਦੋ ਉਦਾਹਰਣਾਂ ਹਨ, ਜੋ ਆਦਿਵਾਸੀ ਆਬਾਦੀ, ਖਾਸ ਤੌਰ ‘ਤੇ ਆਦਿਵਾਸੀ ਮਹਿਲਾਵਾਂ ਦੀ ਆਮਦਨ ਅਤੇ ਰੋਜ਼ੀ-ਰੋਟੀ ਵਿੱਚ ਸੁਧਾਰ ਲਿਆਉਣ ਵਿੱਚ ਲੱਗੇ ਹਨ। ਇਹ ਸਹੀ ਹੀ ਕਿਹਾ ਗਿਆ ਹੈ - ਜੇ ਤੁਸੀਂ ਕਿਸੇ ਪੁਰਸ਼ ਨੂੰ ਸਿਖਿਅਤ ਕਰਦੇ ਹੋ, ਤਾਂ ਤੁਸੀਂ ਸਿਰਫ ਇੱਕ ਵਿਅਕਤੀ ਨੂੰ ਸਿਖਿਅਤ ਕਰਦੇ ਹੋ, ਲੇਕਿਨ ਜਦੋਂ ਤੁਸੀਂ ਇੱਕ ਮਹਿਲਾ ਨੂੰ ਸਿਖਿਅਤ ਕਰਦੇ ਹੋ, ਤਾਂ ਤੁਸੀਂ ਇੱਕ ਰਾਸ਼ਟਰ ਨੂੰ ਸਿਖਿਅਤ ਕਰਦੇ ਹੋ। ਇਸੇ ਵਜ੍ਹਾ ਨਾਲ ਟ੍ਰਾਈਫੇਡ ਆਪਣੇ ਵੱਖ-ਵੱਖ ਪ੍ਰੋਗਰਾਮਾਂ ਵਿੱਚ ਆਦਿਵਾਸੀ ਮਹਿਲਾਵਾਂ ਦੀ ਸਿੱਖਿਆ, ਟਰੇਨਿੰਗ ਅਤੇ ਸਸ਼ਕਤੀਕਰਨ ‘ਤੇ ਵਿਸ਼ੇਸ਼ ਧਿਆਨ ਦੇ ਰਿਹਾ ਹੈ, ਤਾਂਕਿ ਇਹ ਪੂਰੇ ਆਦਿਵਾਸੀ ਭਾਈਚਾਰੇ ਤੱਕ ਸਹਾਇਤਾ ਪਹੁੰਚਾਉਣ ਦੀ ਅਗਵਾਈ ਕਰ ਸਕੇ।
ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਅਵਸਰ ‘ਤੇ ਟੀਮ ਟ੍ਰਾਈਫੇਡ ਸਾਰਿਆਂ ਨੂੰ ਵਧਾਈ ਦਿੰਦੀ ਹੈ।
*****
ਐੱਨਬੀ/ਐੱਸਕੇ/ਐੱਮਓਟੀਏ-ਟ੍ਰਾਈਫੇਡ
(Release ID: 1703839)
Visitor Counter : 121