ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਅੰਤਰਰਾਸ਼ਟਰੀ ਆਯੋਜਨਾਂ ਵਿੱਚ ਮਹਿਲਾ ਐਥਲੀਟਾਂ ਦੇ ਚੰਗੇ ਪ੍ਰਦਰਸ਼ਨ ਤੋਂ ਹਾਰਦਿਕ ਪ੍ਰਸੰਨਤਾ ਹੁੰਦੀ ਹੈ - ਕੇਂਦਰੀ ਖੇਡ ਮੰਤਰੀ ਸ਼੍ਰੀ ਕਿਰੇਨ ਰਿਜਿਜੂ
ਫਿਟ ਇੰਡੀਆ ਮੂਵਮੈਂਟ ਨੇ ਐੱਨਵਾਈਕੇਐੱਸ ਦੇ ਸਹਿਯੋਗ ਨਾਲ ਸਾਰੀਆਂ ਮਹਿਲਾਵਾਂ ਲਈ ਫਿਟ ਇੰਡੀਆ ਵਾਕਥੋਨ ਦਾ ਆਯੋਜਨ ਕੀਤਾ
Posted On:
08 MAR 2021 8:03PM by PIB Chandigarh
ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਸੰਬੰਧ ਵਿੱਚ ਫਿਟ ਇੰਡੀਆ ਮੂਵਮੈਂਟ ਨੇ ਨਹਿਰੂ ਯੁਵਾ ਕੇਂਦਰ ਸੰਗਠਨ (ਐੱਨਵਾਈਕੇਐੱਸ) ਦੇ ਸਹਿਯੋਗ ਨਾਲ ਦਿੱਲੀ ਸਥਿਤ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਸਭ ਮਹਿਲਾਵਾਂ ਲਈ ਫਿਟ ਇੰਡੀਆ ਵਾਕਥੋਨ ਦਾ ਆਯੋਜਨ ਕੀਤਾ।
2 ਕਿਲੋਮੀਟਰ ਦੇ ਇਸ ਆਯੋਜਨ ਨੂੰ ਕੇਂਦਰੀ ਯੁਵਾ ਪ੍ਰੋਗਰਾਮ ਅਤੇ ਖੇਡ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ‘ਤੇ ਉਨ੍ਹਾਂ ਨੇ ਕਿਹਾ ਕਿ ਅੰਤਰਰਾਸ਼ਟਰੀ ਖੇਡ ਆਯੋਜਨਾਂ ਵਿੱਚ ਭਾਰਤੀ ਮਹਿਲਾਵਾਂ ਦੇ ਚੰਗਾ ਪ੍ਰਦਰਸ਼ਨ ਨੂੰ ਦੇਖ ਕੇ ਉਨ੍ਹਾਂ ਨੂੰ ਹਾਰਦਿਕ ਪ੍ਰਸੰਨਤਾ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਓਲੰਪਿਕ ਅਤੇ ਹੋਰ ਅੰਤਰਰਾਸ਼ਟਰੀ ਖੇਡ ਆਯੋਜਨਾਂ ਵਿੱਚ ਭਾਰਤੀ ਮਹਿਲਾਵਾਂ ਬਿਹਤਰੀਨ ਪ੍ਰਦਰਸ਼ਨ ਕਰ ਰਹੀਆਂ ਹਨ । ਹਾਲਾਂਕਿ ਅਸੀਂ ਸਾਰਿਆਂ ਨੂੰ ਬਰਾਬਰ ਸੁਵਿਧਾਵਾਂ ਅਤੇ ਇੱਕ ਸਮਾਨ ਮੰਚ ਉਪਲੱਬਧ ਕਰਵਾ ਰਹੇ ਹਾਂ ਲੇਕਿਨ ਜਦੋਂ ਸਾਡੀ ਮਹਿਲਾਵਾਂ ਐਥਲੀਟ ਚੰਗਾ ਪ੍ਰਦਰਸ਼ਨ ਕਰਦੀਆਂ ਹਨ ਤਾਂ ਮੈਨੂੰ ਬੇਹੱਦ ਪ੍ਰਸੰਨਤਾ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡਾ ਇਹ ਸੁਪਨਾ ਹੈ ਕਿ ਦੇਸ਼ ਦੀਆਂ ਬੇਟੀਆਂ ਅੰਤਰਰਾਸ਼ਟਰੀ ਪੱਧਰ ‘ਤੇ ਹੋਰ ਵਧੀਆ ਪ੍ਰਦਰਸ਼ਨ ਕਰਨ ਅਤੇ ਦੇਸ਼ ਦਾ ਨਾਮ ਰੋਸ਼ਨ ਕਰਨ।
ਇਸ ਵਾਕਥੋਨ ਦੀ ਅਗਵਾਈ ਯੁਵਾ ਮਾਮਲੇ ਸਕੱਤਰ ਸ਼੍ਰੀਮਤੀ ਉਸ਼ਾ ਸ਼ਰਮਾ ਅਤੇ ਫਿਟ ਇੰਡੀਆ ਮਿਸ਼ਨ ਦੀ ਡਾਇਰੈਕਟਰ, ਸ਼੍ਰੀਮਤੀ ਏਕਤਾ ਵਿਸ਼ਨੋਈ ਨੇ ਕੀਤੀ । ਇਸੇ ਤਰ੍ਹਾਂ ਦੇ ਵਾਕਥੋਨ ਸੰਪੂਰਣ ਭਾਰਤ ਦੇ 1000 ਸਥਾਨਾਂ ‘ਤੇ ਆਯੋਜਿਤ ਕੀਤੇ ਜਾ ਰਹੇ ਹਨ ।
ਦਿੱਲੀ ਵਿੱਚ ਆਯੋਜਿਤ ਇਸ ਪ੍ਰੋਗਰਾਮ ਵਿੱਚ ਨੇਹਿਰੂ ਯੁਵਾ ਕੇਂਦਰ ਸੰਗਠਨ ਦੇ 500 ਵੰਲਟੀਅਰਾਂ ਨੇ ਹਿੱਸਾ ਲਿਆ ਅਤੇ ਸੰਗਠਨ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜਯੰਤੀ ਵੀ ਮਨਾਈ।
*******
ਐੱਨਬੀ/ਓਏ
(Release ID: 1703838)
Visitor Counter : 99