ਖੇਤੀਬਾੜੀ ਮੰਤਰਾਲਾ

2019-20 ਲਈ ਬਾਗਬਾਨੀ ਫਸਲਾਂ ਦੇ ਖੇਤਰ ਅਤੇ ਉਤਪਾਦਨ ਦੇ ਅੰਤਮ ਅਨੁਮਾਨ ਅਤੇ 2020-21 ਲਈ ਪਹਿਲਾਂ ਅਗੇਤੇ ਅਨੁਮਾਨ ਜਾਰੀ

Posted On: 08 MAR 2021 4:18PM by PIB Chandigarh

ਖੇਤੀਬਾੜੀ, ਸਹਿਕਾਰਤਾ ਅਤੇ ਕਿਸਾਨ ਭਲਾਈ ਵਿਭਾਗ ਨੇ ਸਾਲ 2019- 20 ਲਈ ਵੱਖ-ਵੱਖ ਬਾਗਵਾਨੀ ਫਸਲਾਂ ਦੇ ਖੇਤਰ ਅਤੇ ਉਤਪਾਦਨ ਲਈ ਅੰਤਮ ਅਨੁਮਾਨ ਅਤੇ 2020-21 ਦੇ ਪਹਿਲੇ ਅਗੇਤੇ ਅਨੁਮਾਨ ਜਾਰੀ ਕੀਤੇ ਹਨ I ਇਹ ਅਨੁਮਾਨ ਰਾਜਾਂ ਅਤੇ ਹੋਰ ਸਰੋਤ ਏਜੰਸੀਆਂ ਤੋਂ ਪ੍ਰਾਪਤ ਜਾਣਕਾਰੀ 'ਤੇ ਅਧਾਰਤ ਹਨ ।

 

                 (ਲੱਖ ਹੈਕਟੇਅਰ ਰਕਬੇ ਵਿੱਚ, ਉਤਪਾਦਨ ਲੱਖ ਟਨ ਵਿੱਚ ) 

ਕੁੱਲ ਬਾਗਬਾਨੀ

2018-19

2019-20
(ਤੀਜਾ ਐਡਵਾਂਸ ਅਨੁਮਾਨ)

2019-20
((ਅੰਤਮ ਅਨੁਮਾਨ)

2020-21
(ਪਹਿਲਾਂ ਅਗੇਤਾ ਅਨੁਮਾਨ)

ਖੇਤਰ

25.74

26.22

26.46

27.17

ਉਤਪਾਦਨ

311.05

319.57

320.77

326.58

 

        2019-20 ਦੀਆਂ ਮੁੱਖ ਗੱਲਾਂ (ਅੰਤਮ ਅਨੁਮਾਨ)

  • ਸਾਲ 2019-20 ਵਿੱਚ  ਕੁੱਲ ਬਾਗਵਾਨੀ ਦਾ ਉਤਪਾਦਨ 2018-19 ਤੋਂ 3.12 % ਵੱਧ ਹੋਣ ਦਾ ਅਨੁਮਾਨ ਹੈ I

  • 2018-19 ਦੀ ਤੁਲਨਾ ਵਿੱਚ ਫਲਾਂ, ਸਬਜ਼ੀਆਂ, ਫੁੱਲ ਅਤੇ ਅਨਾਜ ਦੇ ਉਤਪਾਦਨ ਵਿੱਚ ਵਾਧਾ ਹੋਇਆ ਹੈ, ਜਦੋਂ ਕਿ ਅਨਾਜ ਦੀਆਂ ਫਸਲਾਂ ਅਤੇ ਖੁਸ਼ਬੂ ਚਿਕਿਤਸਕ ਪੌਦਿਆਂ ਵਿੱਚ ਕਮੀ ਆਈ ਹੈ I

  • ਸਾਲ 2018-19 ਦੇ 97.97 ਮਿਲੀਅਨ ਟਨ ਦੇ ਮੁਕਾਬਲੇ ਫਲਾਂ ਦਾ ਉਤਪਾਦਨ 102.03 ਮਿਲੀਅਨ ਟਨ ਹੋਣ ਦਾ ਅਨੁਮਾਨ ਹੈ।

∙         ਸਬਜ਼ੀਆਂ ਦਾ ਉਤਪਾਦਨ 188.91 ਮਿਲੀਅਨ ਟਨ ਹੋਣ ਦਾ ਅਨੁਮਾਨ ਹੈ, ਜੋ ਕਿ ਸਾਲ 2018-19 ਵਿਚ 183.17 ਮਿਲੀਅਨ ਟਨ ਸੀ।

∙         ਪਿਆਜ਼ ਦਾ ਉਤਪਾਦਨ 26.09 ਮਿਲੀਅਨ ਟਨ ਹੋਣ ਦਾ ਅਨੁਮਾਨ ਹੈ, ਜਦੋਂ ਕਿ ਸਾਲ 2018-19 ਵਿਚ ਇਹ 22.82 ਮਿਲੀਅਨ ਟਨ ਦੱਸਿਆ ਗਿਆ ਸੀ I

  • ਆਲੂ ਦਾ ਉਤਪਾਦਨ ਸਾਲ 2018-19 ਵਿੱਚ  51.90 ਮਿਲੀਅਨ ਟਨ ਦੇ ਮੁਕਾਬਲੇ 48.56 ਮਿਲੀਅਨ ਟਨ ਹੋਣ ਦਾ ਅਨੁਮਾਨ ਹੈ।

Click here for detailed data

2020-21 ਦੀਆਂ ਮੁੱਖ ਗੱਲਾਂ (ਪਹਿਲਾਂ ਅਗੇਤੇ ਅਨੁਮਾਨ)

 ∙         ਸਾਲ 2020-21  ਵਿੱਚ ਕੁੱਲ ਬਾਗਵਾਨੀ ਉਤਪਾਦਨ ਦਾ ਅਨੁਮਾਨ ਲਗਭਗ 326.58 ਮਿਲੀਅਨ ਟਨ ਹੋਣ ਦਾ ਅਨੁਮਾਨ ਹੈ, ਸਾਲ 2019-20 ਦੌਰਾਨ ਇਸ  ਵਿੱਚ 5.81 ਮਿਲੀਅਨ ਟਨ (1.81 ਪ੍ਰਤੀਸ਼ਤ ਵਾਧਾ) ਦਾ ਵਾਧਾ ਹੋਇਆ ਹੈ।

∙         ਫਲਾਂ, ਸਬਜ਼ੀਆਂ, ਖੁਸ਼ਬੂਆਂ ਅਤੇ ਚਿਕਿਤਸਕ ਪੌਦਿਆਂ ਅਤੇ ਸੀਰੀਅਲ ਫਸਲਾਂ ਦੇ ਉਤਪਾਦਨ ਵਿੱਚ ਵਾਧੇ, ਜਦੋਂ ਕਿ ਮਸਾਲਿਆਂ ਅਤੇ ਫੁੱਲਾਂ ਦੇ ਉਤਪਾਦਨ ਵਿੱਚ ਕਮੀ ਦੀ ਕਲਪਨਾ ਕੀਤੀ ਗਈ ਹੈ।

∙         ਫਲਾਂ ਦਾ ਉਤਪਾਦਨ ਸਾਲ 2019-20 ਦੇ 102.03 ਮਿਲੀਅਨ ਟਨ ਦੇ ਮੁਕਾਬਲੇ 103.23 ਮਿਲੀਅਨ ਟਨ ਹੋਣ ਦਾ ਅਨੁਮਾਨ ਹੈ।

∙         ਸਬਜ਼ੀਆਂ ਦਾ ਉਤਪਾਦਨ 193.61 ਮਿਲੀਅਨ ਟਨ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ, ਜੋ ਕਿ ਸਾਲ 2019- 18 ਵਿਚ 188.91 ਮਿਲੀਅਨ ਟਨ ਸੀ ।

∙         ਪਿਆਜ਼ ਦਾ ਉਤਪਾਦਨ 26.29 ਮਿਲੀਅਨ ਟਨ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ, ਜਦੋਂਕਿ ਸਾਲ 2019- 20 ਵਿਚ 26.09 ਮਿਲੀਅਨ ਟਨ ਸੀ ।

∙         ਆਲੂ ਦਾ ਉਤਪਾਦਨ 53.11 ਮਿਲੀਅਨ ਟਨ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ, 2019-20 ਵਿਚ 48.56 ਮਿਲੀਅਨ ਟਨ  ਸੀ ।

ਵਿਸਤ੍ਰਿਤ ਡੇਟਾ ਲਈ ਇੱਥੇ ਕਲਿੱਕ ਕਰੋ-

https://static.pib.gov.in/WriteReadData/specificdocs/documents/2021/mar/doc20213851.pdf

 

*****

ਏਪੀਐਸ



(Release ID: 1703331) Visitor Counter : 227


Read this release in: English , Urdu , Hindi