ਰਸਾਇਣ ਤੇ ਖਾਦ ਮੰਤਰਾਲਾ
ਜਨ ਔਸ਼ਧੀ ਦਿਵਸ ਹਫ਼ਤਾ 2021 ਦੇ 6ਵੇਂ ਦਿਨ ਦੇ ਜਸ਼ਨ
Posted On:
06 MAR 2021 5:02PM by PIB Chandigarh
ਜਨ ਔਸ਼ਧੀ ਦਿਵਸ 2021 ਹਫ਼ਤੇ ਦੇ 6ਵੇਂ ਦਿਨ ਅੱਜ ਘੱਟ ਕੀਮਤਾਂ ਦੇ ਉਪਲਬਧ ਮਿਆਰੀ ਜੈਨਰਿਕ ਦਵਾਈਆਂ ਬਾਰੇ ਜਾਗਰੂਕਤਾ ਫੈਲਾਉਣ ਲਈ ਮਨਾਇਆ ਗਿਆ । ਇਸ ਸਬੰਧ ਵਿੱਚ ਕੀਤੇ ਈਵੈਂਟ ਦੌਰਾਨ ਬੀ ਪੀ ਪੀ ਆਈ ਦੀ ਟੀਮ ਵੱਲੋਂ ਬਾਈਕ ਰੈਲੀਆਂ , ਪੈਦਲ ਯਾਤਰਾ ਤੇ ਮਨੁੱਖੀ ਕੜੀ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ । ਇਹ ਆਯੋਜਨ ਬੀ ਪੀ ਪੀ ਆਈ , ਜਨ ਔਸ਼ਧੀ ਮਿੱਤਰ ਅਤੇ ਔਸ਼ਧੀ ਕੇਂਦਰ ਮਾਲਕਾਂ ਵੱਲੋਂ ਦੇਸ਼ ਭਰ ਵਿੱਚ ਕੀਤਾ ਗਿਆ । ਇਨ੍ਹਾਂ ਈਵੈਂਟਸ ਰਾਹੀਂ ਲੋਕਾਂ ਨੂੰ ਜਨ ਔਸ਼ਧੀ ਕੇਂਦਰਾਂ ਤੇ ਕਾਫੀ ਘੱਟ ਕੀਮਤਾਂ ਤੇ ਵੇਚੀਆਂ ਜਾ ਰਹੀਆਂ ਜੈਨਰਿਕ ਦਵਾਈਆਂ ਦੀ ਤਾਕਤ ਅਤੇ ਕੁਸ਼ਲਤਾ ਬਾਰੇ ਜਾਣਕਾਰੀ ਦਿੱਤੀ ਗਈ , ਜਿਸ ਨਾਲ ਆਮ ਲੋਕਾਂ ਵਿੱਚ ਜੈਨਰਿਕ ਦਵਾਈਆਂ ਬਾਰੇ ਭਰਮ ਭੁਲੇਖਿਆਂ ਨੂੰ ਦੂਰ ਕੀਤਾ ਗਿਆ ।
ਪੀ ਐੱਮ ਬੀ ਜੇ ਪੀ ਤਹਿਤ ਇੱਕ ਦਵਾਈ ਤਿੰਨ ਟਾਪ ਬ੍ਰੈਂਡਡ ਦਵਾਈਆਂ ਦੀ ਔਸਤਨ ਕੀਮਤ ਦਾ ਵੱਧ ਤੋਂ ਵੱਧ 50 % ਦੇ ਸਿਧਾਂਤ ਤੇ ਰੱਖੀ ਜਾਂਦੀ ਹੈ । ਇਸ ਲਈ ਜਨ ਔਸ਼ਧੀ ਦਵਾਈਆਂ ਦੀ ਕੀਮਤ ਘੱਟੋ ਘੱਟ 50 % ਸਸਤੀ ਅਤੇ ਕੁਝ ਕੇਸਾਂ ਵਿੱਚ ਬ੍ਰੈਂਡਡ ਦਵਾਈਆਂ ਦੀ ਬਜ਼ਾਰੀ ਕੀਮਤ ਦਾ 90 % ਹੈ । ਚਾਲੂ ਵਿੱਤੀ ਸਾਲ 2020—21 ਵਿੱਚ ਪੀ ਐੱਮ ਬੀ ਜੇ ਪੀ ਨੇ 5 ਮਾਰਚ 2021 ਤੱਕ 593.84 ਕਰੋੜ (ਐੱਮ ਆਰ ਪੀ ਤੇ) ਰੁਪਏ ਦੀ ਵਿੱਕਰੀ ਪ੍ਰਾਪਤ ਕੀਤੀ ਹੈ । ਇਸ ਨਾਲ ਦੇਸ਼ ਦੇ ਆਮ ਨਾਗਰਿਕਾਂ ਨੂੰ ਤਕਰੀਬਨ 3600 ਕਰੋੜ ਰੁਪਏ ਦੀ ਬੱਚਤ ਹੋਈ ਹੈ ।
ਜਨ ਔਸ਼ਧੀ ਦਿਵਸ 2021 ਹਫ਼ਤਾ ਦੇਸ਼ ਭਰ ਵਿੱਚ 7400 ਪ੍ਰਧਾਨ ਮੰਤਰੀ ਭਾਰਤੀਯ ਜਨ ਔਸ਼ਧੀ ਕੇਂਦਰਾਂ ਰਾਹੀਂ ਦੇਸ਼ ਭਰ ਵਿੱਚ ਮਨਾਇਆ ਜਾ ਰਿਹਾ ਹੈ । ਜਨ ਔਸ਼ਧੀ ਕੇਂਦਰਾਂ ਦੇ ਮਾਲਕ ਵੱਖ ਵੱਖ ਗਤੀਵਿਧੀਆਂ ਦਾ ਆਯੋਜਨ ਕਰਕੇ ਸਿਹਤ ਅਤੇ ਸਫ਼ਾਈ ਬਾਰੇ ਜਾਗਰੂਕਤਾ ਪੈਦਾ ਕਰ ਰਹੇ ਹਨ । ਇਨ੍ਹਾਂ ਜਸ਼ਨਾਂ ਦੀ ਸ਼ੁਰੂਆਤ ਸਿਹਤ ਚੈੱਕਅਪ ਕੈਂਪਸ ਆਯੋਜਿਤ ਕਰਕੇ 1 ਮਾਰਚ 2021 ਨੂੰ ਕੀਤੀ ਗਈ ਸੀ । ਇਨ੍ਹਾਂ ਕੈਂਪਾਂ ਵਿੱਚ ਬਲੱਡ ਪ੍ਰੈਸ਼ਰ ਚੈੱਕਅਪ , ਸ਼ੂਗਰ ਚੈੱਕਅਪ , ਮੁਫ਼ਤ ਡਾਕਟਰੀ ਮਸ਼ਵਰੇ , ਮੁਫ਼ਤ ਦਵਾਈਆਂ ਦੀ ਵੰਡ ਕੀਤੀ ਗਈ ਸੀ ਅਤੇ ਦੂਜੇ ਦਿਨ ਬੀ ਪੀ ਪੀ ਆਈ , ਜਨ ਔਸ਼ਧੀ ਮਿੱਤਰ ਅਤੇ ਜਨ ਔਸ਼ਧੀ ਕੇਂਦਰ ਮਾਲਕਾਂ ਨੇ ਡਾਕਟਰਾਂ , ਹਸਪਤਾਲਾਂ , ਕਲੀਨਿਕਾਂ ਅਤੇ ਹੋਰ ਭਾਗੀਦਾਰਾਂ ਨਾਲ “ਜਨ ਔਸ਼ਧੀ ਪ੍ਰੀ ਚਰਚਾ” ਦਾ ਆਯੋਜਨ ਕੀਤਾ ਸੀ । ਜਨ ਔਸ਼ਧੀ ਦਿਵਸ ਹਫ਼ਤੇ ਦੇ ਤੀਜੇ ਦਿਨ , 3 ਮਾਰਚ 2021 ਨੂੰ ਬੀ ਪੀ ਪੀ ਆਈ ਦੀ ਟੀਮ , ਜਨ ਔਸ਼ਧੀ ਮਿੱਤਰ ਅਤੇ ਜਨ ਔਸ਼ਧੀ ਕੇਂਦਰ ਦੇ ਮਾਲਕਾਂ ਨੇ ਦੇਸ਼ ਭਰ ਵਿੱਚ “ਟੀਚ ਦੈੱਮ ਯੰਗ” ਦੇ ਅਨੁਸਾਰ ਜਸ਼ਨ ਮਨਾਏ ਸਨ । ਇਸ ਗਤੀਵਿਧੀ ਦੌਰਾਨ ਬੀ ਪੀ ਪੀ ਆਈ ਦੇ ਅਧਿਕਾਰੀਆਂ ਨੇ ਸਕੂਲਾਂ , ਕਾਲਜਾਂ , ਫਾਰਮੈਸੀ ਕਾਲਜਾਂ ਤੇ ਹੋਰ ਸੰਸਥਾਵਾਂ ਦਾ ਦੌਰਾ ਕੀਤਾ ਸੀ ਤੇ ਵਿਦਿਆਰਥੀਆਂ ਨਾਲ ਸੰਵਾਦ ਕੀਤੇ ਸਨ । ਚੌਥੇ ਦਿਨ ਪੀ ਐੱਮ ਵੀ ਜੇ ਪੀ ਨੇ ਗਤੀਵਿਧੀਆਂ ਗਿੱਚ ਹਿੱਸਾ ਲਿਆ ਸੀ ਅਤੇ ਸੈਨੇਟਰੀ ਪੈਡਸ ਦੀ ਵਰਤੋਂ ਬਾਰੇ ਮਹਿਲਾਵਾਂ ਨੂੰ ਸਿੱਖਿਅਤ ਕਰਨ ਲਈ ਕੈਂਪਸ ਆਯੋਜਿਤ ਕੀਤੇ ਸਨ । ਹਫ਼ਤੇ ਦਾ ਪੰਜਵਾਂ ਦਿੱਲ “ਜਨ ਔਸ਼ਧੀ ਕੇ ਸਾਥ” ਦੇ ਵਿਸ਼ੇ ਬਾਰੇ ਮਨਾਉਂਦਿਆਂ ਇਸ ਨੂੰ ਬਜ਼ੁਰਗਾਂ ਨੂੰ ਸਮਰਪਿਤ ਕੀਤਾ ਸੀ ।
ਜਨ ਔਸ਼ਧੀ ਦਿਵਸ ਹਫ਼ਤਾ 2021 ਦੇ ਜਸ਼ਨ ਭਲਕੇ 7 ਮਾਰਚ 2021 ਸਮਾਪਤ ਹੋਣਗੇ । ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 7 ਮਾਰਚ 2021 ਨੂੰ ਵੀਡੀਓ ਕਾਨਫਰੰਸ ਰਾਹੀਂ ਸਵੇਰੇ 10 ਵਜੇ “ਜਨ ਔਸ਼ਧੀ ਦਿਵਸ” ਜਸ਼ਨਾਂ ਨੂੰ ਸੰਬੋਧਨ ਕਰਨਗੇ ।
ਐੱਮ ਸੀ / ਕੇ ਪੀ / ਏ ਕੇ
(Release ID: 1702948)
Visitor Counter : 169