ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰ ਨੇ ਮਹਾਰਾਸ਼ਟਰ ਅਤੇ ਪੰਜਾਬ ਵਿੱਚ ਉੱਚ ਪੱਧਰੀ ਪਬਲਿਕ ਹੈਲਥ ਟੀਮਾਂ ਰਵਾਨਾ ਕੀਤੀਆਂ, ਤਾਂ ਜੋ ਇਨ੍ਹਾਂ ਰਾਜਾਂ ਵੱਲੋਂ ਮਾਮਲਿਆਂ ਵਿੱਚ ਤਾਜ਼ਾ ਵਾਧਾ ਹੋਣ ਦੇ ਮੱਦੇਨਜ਼ਰ ਕੋਵਿਡ -19 ਕੰਟਰੋਲ ਅਤੇ ਰੋਕਥਾਮ ਦੇ ਉਪਾਵਾਂ ਵਿੱਚ ਟੀਮਾਂ ਵੱਲੋਂ ਸਹਾਇਤਾ ਦਿੱਤੀ ਜਾਵੇ
प्रविष्टि तिथि:
06 MAR 2021 2:19PM by PIB Chandigarh
ਕੇਂਦਰ ਸਰਕਾਰ ਨੇ ਮਹਾਰਾਸ਼ਟਰ ਅਤੇ ਪੰਜਾਬ ਵਿੱਚ ਉੱਚ ਪੱਧਰੀ ਬਹੁ-ਅਨੁਸ਼ਾਸਨੀ ਜਨਤਕ ਸਿਹਤ ਰਵਾਨਾ ਕੀਤੀਆਂ ਹਨ I ਇਨ੍ਹਾਂ ਰਾਜਾਂ ਵੱਲੋਂ ਲਗਾਤਾਰ ਰਿਪੋਰਟ ਕੀਤੇ ਜਾ ਰਹੇ ਰੋਜ਼ਾਨਾ ਨਵੇਂ ਕੋਵਿਡ -19 ਮਾਮਲਿਆਂ ਦੀ ਗਿਣਤੀ ਵਿੱਚ ਵਾਧੇ ਦੇ ਮੱਦੇਨਜ਼ਰ ਸਿਹਤ ਟੀਮਾਂ ਨੇ ਮਹਾਰਾਸ਼ਟਰ ਅਤੇ ਪੰਜਾਬ ਦਾ ਰੁੱਖ ਕੀਤਾ ਹੈ । ਉਹ ਕੋਵਿਡ -19 ਨਿਗਰਾਨੀ, ਨਿਯੰਤਰਣ ਅਤੇ ਰੋਕਥਾਮ ਉਪਾਵਾਂ ਵਿੱਚ ਰਾਜਾਂ ਦੇ ਸਿਹਤ ਵਿਭਾਗਾਂ ਦੀ ਸਹਾਇਤਾ ਦੇ ਮੰਤਵ ਨਾਲ ਤਾਇਨਾਤ ਕੀਤੀਆਂ ਗਈਆਂ ਹਨ।
ਮਹਾਰਾਸ਼ਟਰ ਦੀ ਉੱਚ ਪੱਧਰੀ ਟੀਮ ਦੀ ਅਗਵਾਈ ਡਾ ਪੀ ਪੀ ਰਵਿੰਦਰਨ, ਸੀਨੀਅਰ ਮੈਡੀਕਲ ਅਫਸਰ, ਆਪਦਾ ਪ੍ਰਬੰਧਨ ਸੈੱਲ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਕਰਨਗੇ। ਜਦੋਂਕਿ ਪੰਜਾਬ ਵਿੱਚ ਪਬਲਿਕ ਹੈਲਥ ਟੀਮ ਦੀ ਅਗਵਾਈ ਡਾ: ਐਸ ਕੇ ਸਿੰਘ, ਡਾਇਰੈਕਟਰ, ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ (ਐਨਸੀਡੀਸੀ), ਨਵੀਂ ਦਿੱਲੀ ਕਰਨਗੇ ।
ਟੀਮਾਂ ਤੁਰੰਤ ਰਾਜਾਂ ਦਾ ਦੌਰਾ ਕਰਦੇ ਹੋਏ, ਰਾਜਾਂ ਦੇ ਹੌਟਸਪੌਟ ਖੇਤਰਾਂ ਦਾ ਦੌਰਾ ਕਰਨਗੀਆਂ ਅਤੇ ਵਾਧੇ ਦੇ ਕਾਰਨਾਂ ਦਾ ਪਤਾ ਲਗਾਉਣਗੀਆਂ। ਉਹ ਮੁੱਖ ਸਕੱਤਰ / ਸੈਕਟਰੀ (ਐਚ) ਨੂੰ ਉਨ੍ਹਾਂ ਦੇ ਨਿਰੀਖਣ ਅਤੇ ਰਾਜਾਂ ਦੇ ਸਿਹਤ ਅਥਾਰਟੀਆਂ ਵੱਲੋਂ ਕੀਤੇ ਜਾ ਰਹੇ ਉਪਚਾਰ ਦੇ ਢੰਗ- ਤਰੀਕਿਆਂ/ ਉਪਾਵਾਂ ਬਾਰੇ ਵੀ ਜਾਣੂੰ ਕਰਵਾਉਣਗੀਆਂ ।
ਕੇਂਦਰ ਸਰਕਾਰ ‘ਸਾਰੇ ਦੇਸ਼ ਵਿੱਚ ਸਾਂਝੀ ਯੋਜਨਾਬੰਦੀ ਦੀ ਸੋਚ ਨਾਲ ’ ਇਕੋ ਤਰ੍ਹਾਂ ਦੀ ਰਣਨੀਤੀ ਤਹਿਤ ਇਕ ‘ਰੋਲ ਆਫ ਗਵਰਨਮੈਂਟ’ ਅਤੇ ‘ਸੁਸਾਇਟੀ ਦੀ ਸਮੁੱਚੀ’ ਪਹੁੰਚ ਨਾਲ ਕੋਵਿਡ ਮਹਾਮਾਰੀ ਵਿਰੁੱਧ ਲੜਾਈ ਦੀ ਅਗਵਾਈ ਕਰ ਰਹੀ ਹੈ। ਕੋਵਿਡ ਪ੍ਰਬੰਧਨ ਲਈ ਵੱਖ-ਵੱਖ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਦੇ ਯਤਨਾਂ ਨੂੰ ਮਜ਼ਬੂਤ ਕਰਨ ਲਈ ਚੱਲ ਰਹੇ ਯਤਨਾਂ ਦੇ ਰੂਪ ਵਿੱਚ, ਕੇਂਦਰ ਸਰਕਾਰ ਸਮੇਂ ਸਮੇਂ ਤੇ ਕੇਂਦਰੀ ਟੀਮਾਂ ਨੂੰ ਵੱਖ-ਵੱਖ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦਾ ਦੌਰਾ ਕਰਨ ਲਈ ਭੇਜਦੀ ਰਹਿੰਦੀ ਹੈ। ਇਹ ਟੀਮਾਂ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਦੀਆਂ ਹਨ ਅਤੇ ਉਹਨਾਂ ਨੂੰ ਦਰਪੇਸ਼ ਚੁਣੌਤੀਆਂ ਅਤੇ ਮਸਲਿਆਂ ਬਾਰੇ ਜਮੀਨੀ ਪੱਧਰ ਦੀ ਅਸਲ ਜਾਣਕਾਰੀ ਹਾਸਲ ਕਰਦੀਆਂ ਹਨ ਤਾਂ ਜੋ ਉਹਨਾਂ ਵਲੋਂ ਬੀਮਾਰੀ ਨਾਲ ਟਾਕਰੇ ਲਈ ਚੱਲ ਰਹੀਆਂ ਗਤੀਵਿਧੀਆਂ ਨੂੰ ਮਜ਼ਬੂਤ ਕੀਤਾ ਜਾ ਸਕੇ ਅਤੇ ਜੇ ਕੋਈ ਮੁਸ਼ਕਲ ਹੈ ਤਾਂ ਉਸ ਨੂੰ ਦੂਰ ਕੀਤਾ ਜਾ ਸਕੇ। ਅਗਲੇਰੀ ਕਾਰਵਾਈ ਲਈ ਕੇਂਦਰੀ ਟੀਮਾਂ ਵੱਲੋਂ ਮਿਲਣ ਵਾਲੇ ਅੰਕੜੇ/ ਰਿਪੋਰਟਾਂ ਰਾਜਾਂ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਰਾਜਾਂ ਵਲੋਂ ਅਪਣੇ ਪੱਧਰ 'ਤੇ ਕੀਤੇ ਜਾਣ ਵਾਲੇ ਫਾਲੋ ਅਪ ਅਤੇ ਹਦਾਇਤਾਂ ਦੀ ਪਾਲਣਾ ਲਈ ਕੀਤੇ ਜਾਣ ਵਾਲੇ ਯਤਨਾਂ ਦੀ ਕੇਂਦਰੀ ਸਿਹਤ ਮੰਤਰਾਲਾ ਵੱਲੋਂ ਨਜ਼ਰਸਾਨੀ ਕੀਤੀ ਜਾਂਦੀ ਹੈ।
****
ਐਮ ਵੀ / ਐਸ ਜੇ
(रिलीज़ आईडी: 1702945)
आगंतुक पटल : 247