ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਭਾਰਤੀ ਵਿਗਿਆਨ ਖੋਜ ਫੈਲੋਸ਼ਿਪ ਆਈਐੱਸਆਰਐੱਫ 2021 ਦਾ ਐਲਾਨ


ਆਈਐੱਸਆਰਐੱਫ ਪ੍ਰੋਗਰਾਮ ਦੇ ਅਨੁਸਾਰ ਅਫ਼ਗ਼ਾਨਿਸਤਾਨ , ਬੰਗਲਾਦੇਸ਼, ਭੂਟਾਨ , ਮਾਲਦੀਵ , ਮਿਆਂਮਾਰ , ਨੇਪਾਲ , ਸ਼੍ਰੀਲੰਕਾ ਅਤੇ ਥਾਈਲੈਂਡ ਦੇ ਖੋਜਕਾਰਾਂ ਨੂੰ ਭਾਰਤੀ ਯੂਨੀਵਰਸਿਟੀਆਂ ਅਤੇ ਭਾਰਤੀ ਖੋਜ ਸੰਸਥਾਨਾਂ ਵਿੱਚ ਖੋਜ ਕਾਰਜ ਦਾ ਅਵਸਰ ਮਿਲਦਾ ਹੈ

ਇਸ ਪ੍ਰੋਗਰਾਮ ਵਿੱਚ ਇਨ੍ਹਾਂ ਦੇਸ਼ਾਂ ਦੇ ਲਗਭਗ 128 ਖੋਜਕਾਰਾਂ ਨੂੰ ਫੈਲੋਸ਼ਿਪ ਪ੍ਰਦਾਨ ਕੀਤੀ ਗਈ

ਇਹ ਫੈਲੋਸ਼ਿਪ ਭਾਰਤ ਦੇ ਗੁਆਂਢੀ ਦੇਸ਼ਾਂ ਦੇ ਨਾਲ ਖੋਜ ਵਿੱਚ ਸਹਿਯੋਗ ਲਈ ਇੱਕ ਮੰਚ ਉਪਲੱਬਧ ਕਰਵਾਉਂਦੀ ਹੈ

Posted On: 06 MAR 2021 9:07AM by PIB Chandigarh

 

ਵਿਸ਼ਵ ਪੱਧਰੀ ਭਾਰਤੀ ਖੋਜ ਸੰਸਥਾਨਾਂ ਅਤੇ ਯੂਨੀਵਰਸਿਟੀਆਂ ਵਿੱਚ ਖੋਜ ਕਾਰਜ ਕਰਨ ਲਈ 6 ਦੇਸ਼ਾਂ ਦੇ 40 ਵਿਦਿਆਰਥੀਆਂ ਨੂੰ ਫ਼ੈਲੋਸ਼ਿਪ ਪ੍ਰਦਾਨ ਕੀਤੀ ਗਈ ਹੈ ।

 

ਇਨ੍ਹਾਂ ਖੋਜਕਰਤਾਵਾਂ ਦੀ ਚੋਣ ਉਨ੍ਹਾਂ ਦੇ ਦੁਆਰਾ ਪੇਸ਼ ਕੀਤੇ ਗਏ ਖੋਜ ਪ੍ਰਸਤਾਵ, ਅਨੁਭਵ, ਅਕਾਦਮਿਕ ਯੋਗਤਾ, ਉਨ੍ਹਾਂ ਦੇ ਖੋਜ ਪੱਤਰਾਂ ਦੇ ਪ੍ਰਕਾਸ਼ਨ ਆਦਿ ਦੇ ਅਧਾਰ ਤੇ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਭਾਰਤੀ ਵਿਗਿਆਨ ਅਤੇ ਖੋਜ ਫ਼ੇਲੋਸ਼ਿਪ ਆਈਐੱਸਆਰਐੱਫ 2021 ਲਈ ਚੁਣਿਆ ਗਿਆ ਹੈ ।

ਗੁਆਂਢੀ ਦੇਸ਼ਾਂ ਦੇ ਨਾਲ ਸਹਿਯੋਗ ਅਤੇ ਸਾਂਝੇਦਾਰੀ ਵਧਾਉਣ ਦੀ ਭਾਰਤ ਦੀ ਪਹਿਲ ਦੇ ਅਨੁਸਾਰ ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਨੇ ਐੱਸਐਂਡਟੀ ਸਾਂਝੇਦਾਰੀ ਵਿਕਸਿਤ ਕਰਨ ਦੇ ਉਦੇਸ਼ ਨਾਲ ਵਿਸ਼ਵ ਪੱਧਰੀ ਭਾਰਤੀ ਯੂਨੀਵਰਸਿਟੀਆਂ ਅਤੇ ਖੋਜ ਸੰਸਥਾਨਾਂ ਵਿੱਚ ਖੋਜ ਕਰਨ ਲਈ ਆਈਐੱਸਆਰਐੱਫ ਪ੍ਰੋਗਰਾਮ ਦਾ ਅਰੰਭ ਅਫ਼ਗਾਨਿਤਸਤਾਨ, ਬੰਗਲਾਦੇਸ਼, ਭੂਟਾਨ, ਮਾਲਦੀਵ, ਮਿਆਂਮਾਰ, ਨੇਪਾਲ, ਸ਼੍ਰੀਲੰਕਾ ਅਤੇ ਥਾਈਲੈਂਡ ਦੇ ਖੋਜਕਰਤਾਵਾਂ ਲਈ ਕੀਤਾ ਗਿਆ ਹੈ। ਪ੍ਰੋਗਰਾਮ ਦਾ ਲਾਗੂਕਰਨ 2015 ਤੋਂ ਕੀਤਾ ਜਾ ਰਿਹਾ ਹੈ ਅਤੇ ਹੁਣ ਤੱਕ ਇਸ ਪ੍ਰੋਗਰਾਮ ਵਿੱਚ ਉਕਤ ਦੇਸ਼ਾਂ ਦੇ ਨੌਜਵਾਨ ਖੋਜਕਰਤਾਵਾਂ ਨੂੰ ਸ਼ਾਮਿਲ ਕਰਨ ਲਈ 5 ਆਯੋਜਨ ਕੀਤੇ ਜਾ ਚੁੱਕੇ ਹਨ । ਉਦੋਂ ਤੋਂ ਲੈ ਕੇ ਹੁਣ ਤੱਕ ਉਪਰੋਕਤ ਦੇਸ਼ਾਂ ਦੇ 128 ਖੋਜਕਾਰਾਂ ਨੂੰ ਫੈਲੋਸ਼ਿਪ ਪ੍ਰਦਾਨ ਕੀਤੀ ਜਾ ਚੁੱਕੀ ਹੈ। ਸਾਲ 2015 ਤੋਂ ਲੈ ਕੇ 2019 ਦੇ ਵਿੱਚ ਆਈਐੱਸਆਰਐੱਫ ਦੇ ਤਹਿਤ ਫੈਲੋਸ਼ਿਪ ਪ੍ਰਾਪਤ ਕਰਨ ਵਾਲੇ ਖੋਜਕਰਤਾਵਾਂ ਨੇ ਕਈ ਗੁਣਵੱਤਾਪੂਰਣ ਖੋਜ ਪੱਤਰ ਪ੍ਰਕਾਸ਼ਿਤ ਕਰਵਾਏ ਹਨ ਅਤੇ ਖੋਜਕਰਤਾਵਾਂ ਨੇ ਆਪਣੇ-ਆਪਣੇ ਸੰਬਧਿਤ ਖੇਤਰਾਂ ਨਾਲ ਜੁੜੇ ਸੰਮੇਲਨਾਂ ਅਤੇ ਸੰਗੋਸ਼ਠੀਆਂ ਵਿੱਚ ਹਿੱਸਾ ਲਿਆ ਹੈ। ਕੋਰੋਨਾ ਮਹਾਮਾਰੀ ਦੇ ਚਲਦੇ ਪਿਛਲੇ ਸਾਲ ਇਸ ਪ੍ਰੋਗਰਾਮ ਦੇ ਤਹਿਤ ਫੈਲੋਸ਼ਿਪ ਪ੍ਰਦਾਨ ਨਹੀਂ ਕੀਤੀ ਗਈ ।

 

ਆਈਐੱਸਆਰਐੱਫ ਪ੍ਰੋਗਰਾਮ ਵਿੱਚ ਭਾਰਤ ਦੇ ਗੁਆਂਢੀ ਦੇਸ਼ਾਂ ਦੇ ਨੌਜਵਾਨ ਖੋਜਕਾਰਾਂ ਨੂੰ ਭਾਰਤੀ ਯੂਨੀਵਰਸਿਟੀਆਂ ਅਤੇ ਭਾਰਤੀ ਖੋਜ ਸੰਸਥਾਨਾਂ ਵਿੱਚ ਉਪਲੱਬਧ ਵਿਸ਼ਵ ਪੱਧਰੀ ਖੋਜ ਸਹੂਲਤਾਂ ਤੱਕ ਪਹੁੰਚ ਅਸਾਨ ਹੁੰਦੀ ਹੈ । ਇਹ ਫੈਲੋਸ਼ਿਪ ਭਾਰਤ ਦੇ ਗੁਆਂਢੀ ਦੇਸ਼ਾਂ ਦੇ ਨਾਲ ਖੋਜ ਖੇਤਰ ਵਿੱਚ ਸਹਿਯੋਗ ਨੂੰ ਹੁਲਾਰਾ ਦੇਣ ਲਈ ਇੱਕ ਮਹੱਤਵਪੂਰਣ ਮੰਚ ਬਣਿਆ ਹੈ ਜੋ ਕਿ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੇ ਅੰਤਰਰਾਸ਼ਟਰੀ ਵਿਗਿਆਨ ਅਤੇ ਟੈਕਨੋਲੋਜੀ ਸਹਿਯੋਗ ਦਾ ਇੱਕ ਮਹੱਤਵਪੂਰਣ ਅੰਗ ਹੈ ।

 

ਮਹਾਮਾਰੀ ਦਾ ਪ੍ਰਭਾਵ ਅਜੇ ਵੀ ਜਾਰੀ ਹੈ, ਇਸ ਦੇ ਵਿੱਚ ਫੈਲੋਸ਼ਿਪ ਪ੍ਰਾਪਤ ਕਰਨ ਵਾਲੇ ਖੋਜ ਵਿਦਿਆਰਥੀਆਂ ਨੂੰ ਜਿਸ ਸੰਸਥਾਨ ਵਿੱਚ ਖੋਜ ਦਾ ਅਵਸਰ ਪ੍ਰਾਪਤ ਹੋਇਆ ਹੈ ਉਸ ਤੋਂ ਅਤੇ ਇਨ੍ਹਾਂ ਸੰਸਥਾਨਾਂ ਦੇ ਵਿਗਿਆਨੀਆਂ ਨਾਲ ਵਰਚੁਅਲੀ ਚਰਚਾ ਕਰਨ ਦਾ ਅਵਸਰ ਉਪਲੱਬਧ ਕਰਵਾਇਆ ਜਾ ਰਿਹਾ ਹੈ ਤਾਕਿ ਵਿਦਵਾਨ ਪ੍ਰੋਤਸਾਹਿਤ ਹੋਣ । ਵਿਦਵਾਨ ਭਾਰਤੀ ਖੋਜ ਸੰਸਥਾਨਾਂ ਦਾ ਦੌਰਾ ਉਦੋਂ ਕਰ ਸਕਦੇ ਹਨ ਜਦੋਂ ਯਾਤਰਾ ਸੰਬਧੀ ਪ੍ਰਤਿਬੰਧਾਂ ਨੂੰ ਵਾਪਸ ਲੈ ਲਿਆ ਜਾਵੇ ਅਤੇ ਪ੍ਰਯੋਗਸ਼ਾਲਾਵਾਂ ਵਿੱਚ ਨਿਯਮਿਤ ਖੋਜ ਕਾਰਜ ਕਰਨ ਦੇ ਅਨੁਕੂਲ ਵਾਤਾਵਰਣ ਬਣ ਜਾਵੇ ।

 

*****

ਐੱਨਬੀ/ਕੇਜੀਐੱਸ/(ਡੀਐੱਸਟੀ ਮੀਡੀਆ ਸੈੱਲ)


 



(Release ID: 1702942) Visitor Counter : 178