ਆਯੂਸ਼

ਆਯੁਸ਼ ਮੰਤਰਾਲੇ ਦੀ ਜਨਤਕ ਖੇਤਰ ਇਕਾਈ ਆਈ ਐੱਮ ਪੀ ਸੀ ਐੱਲ ਸਰਕਾਰੀ ਈ—ਮਾਰਕੀਟ (ਜੀ ਈ ਐੱਮ) ਪੋਰਟਲ ਤੇ ਉਤਪਾਦਾਂ ਨੂੰ ਵੇਚੇਗੀ

Posted On: 05 MAR 2021 6:57PM by PIB Chandigarh

ਇੰਡੀਅਨ ਮੈਡੀਸਨਜ਼ ਫਾਰਮਾਸੂਟਿਕਲ ਕਾਰਪੋਰੇਸ਼ਨ ਲਿਮਟਿਡ, ਜੋ ਆਯੁਸ਼ ਮੰਤਰਾਲੇ ਦੇ ਜਨਤਕ ਖੇਤਰ ਦੀ ਨਿਰਮਾਣ ਇਕਾਈ ਹੈ , ਨੇ ਸੰਭਾਵਿਤ ਵਿਕਰੀ ਮਾਤਰਾ ਵਧਾਉਣ ਲਈ ਇੱਕ ਵੱਡੀ ਪ੍ਰਾਪਤੀ ਕੀਤੀ ਹੈ । ਇਹ ਪ੍ਰਾਪਤੀ ਹੈ , ਆਪਣੇ  ਉਤਪਾਦਾਂ ਨੂੰ ਆਨਲਾਈਨ ਸਰਕਾਰੀ ਈ—ਮਾਰਕੀਟ (ਜੀ ਈ ਐੱਮ) ਪੋਰਟਲ ਉੱਪਰ ਵੇਚਣਾ । ਇਸ ਲਈ ਇਹ ਇਕਾਈ ਇਸ ਸਰਕਾਰੀ ਈ—ਮਾਰਕੀਟ ਪੋਰਟਲ ਦੀ ਧੰਨਵਾਦੀ ਹੈ । ਇਸ ਸੰਬੰਧ ਵਿੱਚ 03—03—2021 ਨੂੰ ਆਈ ਐੱਮ ਪੀ ਸੀ ਐੱਲ ਤੇ ਜੀ ਈ ਐੱਮ ਵਿਚਾਲੇ ਇੱਕ ਸੋਦੇ ਨੂੰ ਅੰਤਿਮ ਰੂਪ ਦਿੱਤਾ ਗਿਆ , ਜਦੋਂ ਜੀ ਈ ਐੱਮ ਨੇ 311 ਦਵਾਈਆਂ ਦੀਆਂ 31 ਸ਼੍ਰੇਣੀਆਂ ਕਾਇਮ ਕੀਤੀਆਂ , ਜੋ ਈ—ਮਾਰਕੀਟ ਉੱਤੇ ਲਾਈਵ ਹਨ ਅਤੇ ਆਈ ਐੱਮ ਪੀ ਸੀ ਐੱਲ ਹੁਣ ਇਹਨਾਂ ਦਵਾਈਆਂ ਨੂੰ ਜੀ ਈ ਐੱਮ ਪੋਰਟਲ ਉੱਪਰ ਅੱਪਲੋਡ ਕਰ ਸਕਦੀ ਹੈ । ਆਯੁਸ਼ ਮੰਤਰਾਲੇ ਦੀ 100 ਕਰੋੜ ਰੁਪਏ ਦੇ ਟਰਨ ਓਵਰ ਵਾਲੀ ਜਨਤਕ ਖੇਤਰ ਦੀ ਇਕਾਈ ਆਈ ਐੱਮ ਪੀ ਸੀ ਐੱਲ ਦੇਸ਼ ਵਿੱਚ ਆਯੁਸ਼ ਦਵਾਈਆਂ ਨਿਰਮਾਣ ਕਰਨ ਵਾਲੀ ਇੱਕ ਸਭ ਤੋਂ ਵੱਧ ਭਰੋਸੇਯੋਗ ਇਕਾਈ ਹੈ ਅਤੇ ਆਪਣੇ ਦਵਾਈਆਂ ਦੇ ਫਾਰਮੂਲਿਆਂ ਦੀ ਪ੍ਰਮਾਣਿਕਤਾ ਲਈ ਜਾਣੀ ਜਾਂਦੀ ਹੈ । ਭਾਰਤ ਸਰਕਾਰ ਦੇ ਆਯੁਸ਼ ਮੰਤਰਾਲੇ ਤਹਿਤ ਆਈ ਐੱਮ ਪੀ ਸੀ ਐੱਲ ਹੀ ਕੇਵਲ ਸੀ ਪੀ ਐੱਸ ਹੀ ਹੈ ਅਤੇ ਇਸ ਦੀਆਂ ਕੀਮਤਾਂ ਦੀ ਕਾਂਟਛਾਂਟ ਅਤੇ ਕੀਮਤਾਂ ਨੂੰ ਅੰਤਿਮ ਰੂਪ ਵਿੱਤ ਮੰਤਰਾਲੇ ਦਾ ਖਰਚਾ ਵਿਭਾਗ ਕਰਦਾ ਹੈ ਤੇ ਇਹ ਕਾਂਟਛਾਂਟ ਅਤੇ ਕੀਮਤਾਂ ਨੂੰ ਅੰਤਿਮ ਰੂਪ ਉਸ ਦੀਆਂ ਆਯੁਰਵੈਦਿਕ ਅਤੇ ਯੁਨਾਨੀ ਦਵਾਈਆਂ ਲਈ ਕੀਤਾ ਜਾਂਦਾ ਹੈ । ਜੀ ਈ ਐੱਮ ਦੇ ਇਸ ਫੈਸਲੇ ਨਾਲ ਆਈ ਐੱਮ ਪੀ ਸੀ ਐੱਲ ਦੀਆਂ ਆਯੁਰਵੈਦਿਕ ਤੇ ਯੁਨਾਨੀ ਦਵਾਈਆਂ ਹੁਣ ਸਰਕਾਰੀ ਖੇਤਰ ਦੇ ਕਈ 100 ਖਰੀਦਦਾਰਾਂ ਲਈ ਜੀ ਈ ਐੱਮ ਪੋਰਟਲ ਤੇ ਦਿਖਾਈ ਦੇਣਗੀਆਂ ਅਤੇ ਇਹ ਦਵਾਈਆਂ ਵਿੱਤ ਮੰਤਰਾਲੇ ਦੇ ਖਰਚਾ ਵਿਭਾਗ ਵੱਲੋਂ ਅੰਤਿਮ ਨਿਰਧਾਰਿਤ ਕੀਮਤਾਂ ਉੰਪਰ ਮਿਲਣਗੀਆਂ । ਇਸ ਨਾਲ ਕੇਂਦਰ ਅਤੇ ਸੂਬਾ ਸਰਕਾਰ ਸੰਸਥਾਵਾਂ ਦੁਆਰਾ ਆਪਣੇ ਸਿਹਤ ਸੰਭਾਲ ਪ੍ਰੋਗਰਾਮਾਂ ਲਈ ਇਹਨਾਂ ਦਵਾਈਆਂ ਦੀ ਜਲਦੀ ਤੋਂ ਜਲਦੀ ਖਰੀਦ ਲਈ ਸਹੂਲਤ ਮਿਲੇਗੀ । ਇਸ ਲਈ ਜੀ ਈ ਐੱਮ ਅਤੇ ਆਈ ਐੱਮ ਪੀ ਸੀ ਐੱਲ ਵਿਚਾਲੇ ਇਹ ਗਠਜੋੜ ਸੂਬਾ ਇਕਾਈਆਂ ਦੁਆਰਾ ਆਯੁਰਵੇਦ ਅਤੇ ਯੁਨਾਨੀ ਦਵਾਈਆਂ ਦੀ ਖਰੀਦ ਅਤੇ ਵੰਡ ਨੂੰ ਚੁਸਤ ਦਰੁਸਤ ਬਣਾਏਗਾ । ਸਰਕਾਰੀ ਆਯੁਸ਼ ਹਸਪਤਾਲਾਂ ਵਿੱਚ ਰੋਜ਼ਾਨਾ ਆਉਣ ਵਾਲੇ ਹਜ਼ਾਰਾਂ ਮਰੀਜ਼ਾਂ ਨੂੰ ਇਸ ਤੋਂ ਫਾਇਦਾ ਹੋਵੇਗਾ , ਕਿਉਂਕਿ ਇਹ ਦਵਾਈਆਂ ਆਯੁਸ਼ ਹਸਪਤਾਲਾਂ ਅਤੇ ਕਲੀਨਿਕਾਂ ਵਿੱਚ ਦੂਰ ਦੁਰਾਢੇ ਇਲਾਕਿਆਂ ਵਿੱਚ ਵੀ ਵਧੇਰੇ ਮਾਤਰਾ ਵਿੱਚ ਉਪਲਬੱਧ ਹੋਣਗੀਆਂ ।
 

ਐੱਮ ਵੀ / ਐੱਸ ਜੇ



(Release ID: 1702807) Visitor Counter : 118


Read this release in: Urdu , English , Hindi , Telugu