ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਗ੍ਰਾਮੀਣ ਖੇਤਰਾਂ ਵਿੱਚ ਕਿਫਾਇਤੀ ਮੁੱਲ ‘ਤੇ ਨਵੀਨਤਮ ਸਿਹਤ ਸੇਵਾ ਸੁਵਿਧਾਵਾਂ ਦੇ ਲਈ ਨਿਜੀ ਖੇਤਰ ਨੂੰ ਸਰਕਾਰ ਨਾਲ ਸਾਂਝੇਦਾਰੀ ਕਰਨ ਦੀ ਤਾਕੀਦ ਕੀਤੀ


ਗੁਣਵੱਤਾ ਸੰਪੰਨ ਸਿਹਤ ਸੇਵਾ ਹਰੇਕ ਵਿਅਕਤੀ ਦਾ ਅਧਿਕਾਰ ਹੈ: ਉਪ ਰਾਸ਼ਟਰਪਤੀ



ਉਪ ਰਾਸ਼ਟਰਪਤੀ ਨੇ ਸਾਰੇ ਪਾਤਰ ਨਾਗਰਿਕਾਂ ਨੂੰ ਟੀਕਾ ਲਗਵਾਉਣ ਅਤੇ ਕੋਰੋਨਾ ਵਾਇਰਸ ਦੇ ਖ਼ਿਲਾਫ਼ ਲੜਾਈ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ


ਉਪ ਰਾਸ਼ਟਰਪਤੀ ਨੇ ਮਹਾਮਾਰੀ ਦੇ ਖ਼ਿਲਾਫ਼ ਲੜਾਈ ਵਿੱਚ ਆਪਣੀ ਨਿਰਸੁਆਰਥ ਸੇਵਾ ਲਈ ਸਿਹਤ ਕਰਮਚਾਰੀਆਂ ਦੀ ਪ੍ਰਸ਼ੰਸਾ ਕੀਤੀ



ਉਪ ਰਾਸ਼ਟਰਪਤੀ ਨੇ ਹੈਲਥਕੇਅਰ ਪ੍ਰੋਵਾਈਡਰਾਂ ਨੂੰ ਰੋਗੀ ਅਨੁਭਵ ਸੁਧਾਰ ਅਤੇ ਰੋਗੀ ਦੀ ਪੀੜਾ ਵਿੱਚ ਕਮੀ ਦੇ ਉਪਾਅ ਕਰਨ ਦੀ ਅਪੀਲ ਕੀਤੀ




“ਵਿਸ਼ਵ ਲਈ ਫਾਰਮੇਸੀ” ਬਣਨ ਦੀ ਸਾਡੀ ਪ੍ਰਤਿਸ਼ਠਾ ਅੱਜ ਹੋਰ ਵੀ ਅਧਿਕ ਸ਼ਾਨਦਾਰ ਹੋਈ ਹੈ: ਉਪ ਰਾਸ਼ਟਰਪਤੀ


ਉਪ ਰਾਸ਼ਟਰਪਤੀ ਨੇ ਤਿਰੂਪਤੀ ਵਿੱਚ ਅਮਰਾ ਮਲਟੀਸਪੈਸ਼ਲਿਟੀ ਹਸਪਤਾਲ ਦਾ ਉਦਘਾਟਨ ਕੀਤਾ

Posted On: 04 MAR 2021 4:40PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਸਿਹਤ ਢਾਂਚੇ ਵਿੱਚ ਸ਼ਹਿਰੀ-ਗ੍ਰਾਮੀਣ ਖਾਈ ‘ਤੇ ਚਿੰਤਾ ਵਿਅਕਤ ਕਰਦੇ ਹੋਏ, ਨਿਜੀ ਖੇਤਰ ਨੂੰ ਤਾਕੀਦ ਕੀਤੀ ਕਿ ਉਹ ਕਿਫਾਇਤੀ ਮੁੱਲ ‘ਤੇ ਗ੍ਰਾਮੀਣ ਖੇਤਰਾਂ ਵਿੱਚ ਨਵੀਨਤਮ ਸਿਹਤ ਸੇਵਾ ਸੁਵਿਧਾਵਾਂ ਲਿਆਉਣ ਵਿੱਚ ਸਰਕਾਰ ਦੇ ਨਾਲ ਸਹਿਯੋਗ ਕਰਨ। 

 

ਉਨ੍ਹਾਂ ਨੇ ਕਿਹਾ ਕਿ ਇਸ ਖਾਈ ਨੂੰ ਭਰਨਾ ਜ਼ਰੂਰੀ ਹੈ ਤਾਕਿ ਗ੍ਰਾਮੀਣ ਖੇਤਰਾਂ ਵਿੱਚ ਰਹਿਣ ਵਾਲੇ ਲੋਕ ਵੀ ਆਪਣੇ ਪਿੰਡਾਂ ਵਿੱਚ ਆਧੁਨਿਕ ਸਿਹਤ ਸੇਵਾ ਪ੍ਰਾਪਤ ਕਰ ਸਕਣ। ਹਰੇਕ ਵਿਅਕਤੀ ਨੂੰ ਗੁਣਵੱਤਾ ਸੰਪੰਨ ਸਿਹਤ ਸੇਵਾ ਪ੍ਰਦਾਨ ਕਰਨ ਦੇ ਮਹੱਤਵ ‘ਤੇ ਬਲ ਦਿੰਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਪਿੰਡਾਂ ਵਿੱਚ ਮੈਡੀਕਲ ਸੁਵਿਧਾਵਾਂ ਦੀ ਅਣਹੋਂਦ ਵਿੱਚ ਕਿਸੇ ਨੂੰ ਪੀੜਾ ਨਹੀਂ ਝੱਲਣੀ ਚਾਹੀਦੀ ਹੈ। 

 

ਤਿਰੂਪਤੀ ਵਿੱਚ ਅਮਰਾ ਮਲਟੀਸਪੈਸ਼ਲਿਟੀ ਹਸਪਤਾਲ ਦੇ ਉਦਘਾਟਨ ਅਵਸਰ ‘ਤੇ ਉਪ ਰਾਸ਼ਟਰਪਤੀ ਨੇ ਸਾਰੇ ਪਾਤਰ ਨਾਗਰਿਕਾਂ ਨੂੰ ਕੋਵਿਡ ਟੀਕਾ ਲਗਵਾਉਣ ਅਤੇ ਕੋਵਿਡ-19  ਦੇ ਖ਼ਿਲਾਫ਼ ਲੜਾਈ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। 

 

ਹਾਲ ਦੇ ਬਜਟ ਵਿੱਚ ਸਿਹਤ ਖੇਤਰ ਨੂੰ 2,23,846 ਕਰੋੜ ਰੁਪਏ ਵੰਡਣ ਲਈ ਸਰਕਾਰ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਇਸ ਕਦਮ ਨਾਲ ਦੇਸ਼ ਵਿੱਚ ਸਿਹਤ ਸੇਵਾ ਸੰਰਚਨਾ ਬਣਾਉਣ ਦੇ ਕੰਮ ਨੂੰ ਕਾਫ਼ੀ ਪ੍ਰੋਤਸਾਹਨ ਮਿਲੇਗਾ ਅਤੇ ਸਿਹਤ ‘ਤੇ ਜੇਬ ਤੋਂ ਖਰਚ ਕਰਨ ਵਿੱਚ ਕਮੀ ਆਵੇਗੀ। 

 

ਸ਼੍ਰੀ ਨਾਇਡੂ ਨੇ ਆਯੁਸ਼ਮਾਨ ਭਾਰਤ ਜਿਹੀਆਂ ਸਿਹਤ ਯੋਜਨਾਵਾਂ ਦੇ ਪ੍ਰਤੀ ਜਾਗਰੂਕਤਾ ਵਧਾਉਣ ਨੂੰ ਕਿਹਾ ਤਾਕਿ ਵੰਚਿਤ ਇਸ ਦਾ ਲਾਭ ਉਠਾ ਸਕਣ। 

 

ਕੋਰੋਨਾ ਵਾਇਰਸ ਦੇ ਖ਼ਿਲਾਫ਼ ਲੜਾਈ ਵਿੱਚ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਸ਼੍ਰੀ ਨਾਇਡੂ ਨੇ ਕਿਹਾ ਕਿ ਸੰਕਟ ਦੇ ਸਮੇਂ ਵਿੱਚ ਇਨ੍ਹਾਂ ਲੋਕਾਂ ਨੇ ਮਿਲ ਕੇ ਟੀਮ ਇੰਡੀਆ ਦੀ ਤਰ੍ਹਾਂ ਕੰਮ ਕੀਤਾ। ਉਨ੍ਹਾਂ ਨੇ ਕਿਹਾ ਕਿ ਮਹਾਮਾਰੀ ‘ਤੇ ਕਾਬੂ ਪਾਉਣ ਵਿੱਚ ਅਣਥਕ ਯਤਨਾਂ ਦੇ ਲਈ ਡਾਕਟਰਾਂ ਅਤੇ ਮੈਡੀਕਲ ਸਟਾਫ ਦੀ ਪ੍ਰਸ਼ੰਸਾ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਸਮੇਂ ਦੀ ਸਭ ਤੋਂ ਚੁਣੌਤੀਪੂਰਨ ਮਿਆਦ ਵਿੱਚ ਆਪਣੀ ਨਿਰਸੁਆਰਥ ਸੇਵਾ ਅਤੇ ਬਲੀਦਾਨ ਦੇ ਕਾਰਨ ਦੇਸ਼ ਹਮੇਸ਼ਾ ਡਾਕਟਰਾਂ, ਪੈਰਾ ਮੈਡੀਕਲ ਸਟਾਫ,  ਸਿਹਤ,  ਸਫਾਈ ਅਤੇ ਆਸ਼ਾ ਵਰਕਰਾਂ ਸਮੇਤ ਮੈਡੀਕਲ ਸਮੁਦਾਇ  ਦੇ ਪ੍ਰਤੀ ਆਭਾਰੀ ਰਹੇਗਾ।  ਉਨ੍ਹਾਂ ਨੇ ਮਹਾਮਾਰੀ  ਦੇ ਦੌਰਾਨ ਪੁਲਿਸਕਰਮੀਆਂ  ਦੇ ਕਾਰਜਾਂ ਦੀ ਪ੍ਰਸ਼ੰਸਾ ਕੀਤੀ ਅਤੇ ਕੋਰੋਨਾ ਵਾਇਰਸ ਬਾਰੇ ਲੋਕਾਂ ਨੂੰ ਸੂਚਿਤ ਅਤੇ ਸਿੱਖਿਅਤ ਕਰਨ ਬਾਰੇ ਮੋਹਰੀ ਹੋ ਕੇ ਕਾਰਜ ਕਰਨ ਲਈ ਮੀਡੀਆਕਰਮੀਆਂ ਦੀ ਪ੍ਰਸ਼ੰਸਾ ਕੀਤੀ। 

 

ਵਿਸ਼ਵ ਨਾਲ ਸੰਸਾਧਨ ਸਾਂਝੇ ਕਰਨ ਦੇ ਭਾਰਤ ਦੇ ਯਤਨਾਂ ਬਾਰੇ ਉਪ ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਵਿਸ਼ਵ ਦੇ 150 ਤੋਂ ਅਧਿਕ ਦੇਸ਼ਾਂ ਵਿੱਚ ਦਵਾਈਆਂ ਅਤੇ ਮੈਡੀਕਲ ਉਪਕਰਣਾਂ ਦੀ ਸਪਲਾਈ ਕਰਕੇ ਵਸੁਧੈਵ ਕੁਟੰਬਕਮ੍  ਦੇ ਪੁਰਾਣੇ ਦਰਸ਼ਨ ਦਾ ਅਨੁਸਰਣ ਕੀਤਾ ਹੈ।  ਇਸ ਸਾਲ ਜਨਵਰੀ ਵਿੱਚ ਮੇਡ ਇਨ ਇੰਡੀਆ ਕੋਵਿਡ ਟੀਕਾ ਆਉਣ  ਦੇ ਬਾਅਦ ਭਾਰਤ ਨੇ ਅਨੇਕ ਦੇਸ਼ਾਂ ਨੂੰ ਟੀਕਿਆਂ ਦੀ ਸਪਲਾਈ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ “ਵਿਸ਼ਵ ਲਈ ਫਾਰਮੇਸੀ” ਬਣਨ ਦੀ ਸਾਡੀ ਪ੍ਰਤਿਸ਼ਠਾ ਅੱਜ ਹੋਰ ਵੀ ਅਧਿਕ ਸ਼ਾਨਦਾਰ ਹੋਈ ਹੈ।

 

ਉਪ ਰਾਸ਼ਟਰਪਤੀ ਨੇ ਕਿਹਾ ਕਿ ਵਾਰ-ਵਾਰ ਹਸਪਤਾਲ ਆਉਣ ਨਾਲ ਮਰੀਜ਼ਾਂ ਅਤੇ ਉਨ੍ਹਾਂ  ਦੇ  ਪਰਿਵਾਰ  ਦੇ ਮੈਬਰਾਂ ਨੂੰ ਕਠਿਨਾਈ ਹੁੰਦੀ ਹੈ,  ਇਸ ਲਈ ਹੈਲਥਕੇਅਰ ਪ੍ਰੋਵਾਈਡਰ ਮਰੀਜ਼ ਦੇ ਅਨੁਭਵ ਵਿੱਚ ਸੁਧਾਰ ਅਤੇ ਉਸ ਦੀ ਪੀੜਾ ਵਿੱਚ ਕਮੀ ਦੇ ਉਪਾਅ ਕਰਨ।  ਮੈਡੀਕਲ ਸੇਵਾ ਵਿੱਚ ਮਾਨਵੀ ਸੋਚ ਦਾ ਸੱਦਾ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਡਾਕਟਰ ਕੇਵਲ ਮੈਡੀਕਲ ਜਾਂਚਾਂ ‘ਤੇ ਨਿਰਭਰ ਨਾ ਰਹਿਣ,  ਬਲਕਿ ਮਰੀਜ਼ਾਂ ਦੇ ਨਾਲ ਸਮਾਂ ਬਿਤਾਉਣ ਅਤੇ ਉਨ੍ਹਾਂ ਨਾਲ ਗੱਲ ਕਰਨ। ਉਪ ਰਾਸ਼ਟਰਪਤੀ ਨੇ ਡਾਕਟਰਾਂ,  ਅਭਿਨੇਤਾਵਾਂ ਅਤੇ ਮੀਡੀਆਕਰਮੀਆਂ ਨੂੰ ਕੋਵਿਡ ਰੋਕਥਾਮ ਦੇ ਉਪਾਵਾਂ ਬਾਰੇ ਲੋਕਾਂ ਨੂੰ ਸਿੱਖਿਅਤ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਨੇ ਕਿਹਾ ਕਿ ਰਾਜਨੀਤੀ,  ਮੈਡੀਕਲ ਪੇਸ਼ਾ ਅਤੇ ਸਿੱਖਿਆ ਜਨਤਕ ਸੇਵਾ ਦੇ ਸਾਧਨ ਹਨ। 

 

ਗ਼ੈਰ-ਸੰਕ੍ਰਮਣਕਾਰੀ ਬਿਮਾਰੀਆਂ ਵਿੱਚ ਵਾਧੇ ‘ਤੇ ਚਿੰਤਾ ਜ਼ਾਹਰ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਸਾਰਿਆਂ ਨੂੰ ਨਿਯਮਿਤ ਕਸਰਤ, ਪੌਸ਼ਟਿਕ ਅਤੇ ਸੰਤੁਲਿਤ ਆਹਾਰ,  ਯੋਗ ਸਾਧਨਾ ਦੇ ਮਾਧਿਅਮ ਨਾਲ ਤੰਦਰੁਸਤ ਜੀਵਨ ਸ਼ੈਲੀ ਅਪਣਾਉਣ ਦੀ ਤਾਕੀਦ ਕੀਤੀ। 

 

ਅਮਰਾ ਹਸਪਤਾਲ ਸਥਾਪਿਤ ਕਰਨ ਲਈ ਡਾਕਟਰ ਪ੍ਰਸਾਦ ਗੌਰੀਨੇਨੀ ਅਤੇ ਡਾਕਟਰ ਰਮਾਦੇਵੀ ਗੌਰੀਨੇਨੀ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਨੇ ਆਸ ਪ੍ਰਗਟਾਈ ਕਿ ਹਸਪਤਾਲ ਕਿਫਾਇਤੀ ਮੁੱਲ ‘ਤੇ ਲੋਕਾਂ ਨੂੰ ਵਿਸ਼ਵ ਪੱਧਰੀ ਸਿਹਤ ਸੇਵਾ ਪ੍ਰਦਾਨ ਕਰੇਗਾ। 

 

ਇਸ ਅਵਸਰ ‘ਤੇ ਆਂਧਰ ਪ੍ਰਦੇਸ਼  ਦੇ ਉਪ ਮੁੱਖ ਮੰਤਰੀ ਸ਼੍ਰੀ ਕੇ ਨਾਰਾਇਣ ਸਵਾਮੀ,  ਅਮਰਾ ਰਾਜਾ ਕੰਪਨੀ ਸਮੂਹ ਦੇ ਸੰਸਥਾਪਕ ਸ਼੍ਰੀ ਗੱਲਾ ਰਾਮਚੰਦਰ ਨਾਇਡੂ, ਸਾਬਕਾ ਮੰਤਰੀ, ਸ਼੍ਰੀਮਤੀ ਗੱਲਾ ਅਰੁਣਾ ਕੁਮਾਰੀ,  ਗੁੰਟੂਰ ਤੋਂ ਲੋਕ ਸਭਾ ਮੈਂਬਰ, ਸ਼੍ਰੀ ਜੈਦੇਵ ਗੱਲਾ,  ਅਮਰਾ ਹਸਪਤਾਲ ਦੇ ਚੇਅਰਮੈਨ ਡਾਕਟਰ ਪ੍ਰਸਾਦ ਗੌਰੀਨੇਨੀ,  ਅਮਰਾ ਹਸਪਤਾਲ ਦੀ ਮੈਨੇਜਿੰਗ ਡਾਇਰੈਕਟਰ, ਸ਼੍ਰੀਮਤੀ ਰਮਾਦੇਵੀ ਗੌਰੀਨੇਨੀ ਅਤੇ ਅਮਰਾ ਹਸਪਤਾਲ ਦੇ ਸਟਾਫ ਮੈਂਬਰ ਮੌਜੂਦ ਸਨ।

 

 

*****

 

ਐੱਮਐੱਸ/ਆਰਕੇ/ਡੀਪੀ



(Release ID: 1702672) Visitor Counter : 137