ਵਣਜ ਤੇ ਉਦਯੋਗ ਮੰਤਰਾਲਾ

ਭਾਰਤ ਨੇ ਅਪ੍ਰੈਲ ਤੋਂ ਦਸੰਬਰ 2020 ਦੌਰਾਨ 67.54 ਬਿਲੀਅਨ ਅਮਰੀਕੀ ਡਾਲਰ ਦਾ ਕੁਲ ਵਿਦੇਸ਼ੀ ਸਿੱਧਾ ਨਿਵੇਸ਼ ਦਾ ਪ੍ਰਵਾਹ ਆਕਰਸਿ਼ਤ ਕੀਤਾ


ਵਿੱਤੀ ਸਾਲ 2020—21 ਦੇ ਪਹਿਲੇ 9 ਮਹੀਨਿਆਂ ਦੌਰਾਨ ਐੱਫ ਡੀ ਆਈ ਇਕੁਇਟੀ ਪ੍ਰਵਾਹ 40% ਵਧਿਆ (51.47 ਬਿਲੀਅਨ ਅਮਰੀਕੀ ਡਾਲਰ)

Posted On: 04 MAR 2021 2:52PM by PIB Chandigarh

ਵਿਦੇਸ਼ੀ ਸਿੱਧਾ ਨਿਵੇਸ਼ ਅਰਥਚਾਰੇ ਦੇ ਵਾਧੇ ਦਾ ਇੱਕ ਮੁੱਖ ਚਾਲਕ ਹੈ ਅਤੇ ਭਾਰਤ ਦੇ ਆਰਥਿਕ ਵਿਕਾਸ ਲਈ ਗ਼ੈਰ ਕਰਜ਼ਾ ਵਿੱਤ ਦਾ ਇੱਕ ਮਹੱਤਵਪੂਰਨ ਸਰੋਤ ਹੈ । ਸਰਕਾਰ ਦੀ ਕੋਸਿ਼ਸ਼ ਰਹੀ ਹੈ ਕਿ ਨਿਵੇਸ਼ ਦੋਸਤਾਨਾ ਐੱਫ ਡੀ ਆਈ ਨੀਤੀ ਨੂੰ ਲਾਗੂ ਕੀਤਾ ਜਾਵੇ । ਇਸ ਦਾ ਮਕਸਦ ਐੱਫ ਡੀ ਆਈ ਨੀਤੀ ਨੂੰ ਵਧੇਰੇ ਦੋਸਤਾਨਾ ਬਣਾਉਣਾ ਅਤੇ ਦੇਸ਼ ਵਿੱਚ ਨਿਵੇਸ਼ ਪ੍ਰਵਾਹ ਵਿੱਚ ਵਿਘਨ ਪਾਉਣ ਵਾਲੀਆਂ ਨੀਤੀਗਤ ਰੁਕਾਵਟਾਂ ਨੂੰ ਦੂਰ ਕਰਨਾ ਹੈ । ਪਿਛਲੇ ਸਾਢੇ 6 ਸਾਲਾਂ ਵਿੱਚ ਚੁੱਕੇ ਗਏ ਕਦਮਾਂ ਨਾਲ ਇਸ ਦਾ ਫਲ ਵੀ ਪ੍ਰਾਪਤ ਕੀਤਾ ਜਾ ਰਿਹਾ ਹੈ ਤੇ ਐੱਫ ਡੀ ਆਈ ਪ੍ਰਵਾਹ ਦੀ ਮਾਤਰਾ ਲਗਾਤਾਰ ਵੱਧ ਰਹੀ ਹੈ । ਐੱਫ ਡੀ ਆਈ ਦੇ ਉਦਾਰੀਕਰਨ ਅਤੇ ਸੁਖਾਲਾ ਬਣਾਉਣ ਦੇ ਰਸਤੇ ਤੇ ਚੱਲਦਿਆਂ ਸਰਕਾਰ ਨੇ ਵੱਖ ਵੱਖ ਖੇਤਰਾਂ ਵਿੱਚ ਐੱਫ ਡੀ ਆਈ ਸੁਧਾਰ ਕੀਤੇ ਹਨ । ਐੱਫ ਡੀ ਆਈ ਨੀਤੀ ਸੁਧਾਰਾਂ ਦੇ ਮਾਮਲੇ ਵਿੱਚ ਸਰਕਾਰ ਵੱਲੋਂ ਨਿਵੇਸ਼ ਸਹੂਲਤਾਂ ਅਤੇ ਈਜ਼ ਆਫ ਡੂਇੰਗ ਬਿਜਨੇਸ ਦੇ ਉਪਾਵਾਂ ਸਦਕਾ ਦੇਸ਼ ਵਿੱਚ ਐੱਫ ਡੀ ਆਈ ਪ੍ਰਵਾਹ ਵਧਿਆ ਹੈ । ਹੇਠ ਦਿੱਤੇ ਭਾਰਤੀ ਵਿਦੇਸ਼ੀ ਸਿੱਧੇ ਨਿਵੇਸ਼ ਦੇ ਰੁਝਾਨ ਇਸ ਸਥਿਤੀ ਬਾਰੇ ਸਬੂਤ ਹਨ , ਕਿਉਂਕਿ ਵਿਸ਼ਵ ਦੇ ਨਿਵੇਸ਼ਕਾਂ ਲਈ ਹੁਣ ਭਾਰਤ ਇੱਕ ਤਰਜੀਹੀ ਨਿਵੇਸ਼ ਮੰਜਿ਼ਲ ਬਣ ਗਿਆ ਹੈ l
1.   ਭਾਰਤ ਨੇ ਅਪ੍ਰੈਲ ਤੋਂ ਦਸੰਬਰ 2020 ਦੌਰਾਨ 67.54 ਬਿਲੀਅਨ ਅਮਰੀਕੀ ਡਾਲਰ ਦਾ ਕੁਲ ਵਿਦੇਸ਼ੀ ਸਿੱਧਾ ਨਿਵੇਸ਼ ਦਾ ਪ੍ਰਵਾਹ ਆਕਰਸਿ਼ਤ ਕੀਤਾ ਹੈ । ਵਿੱਤੀ ਸਾਲ ਦੇ ਪਹਿਲੇ 9 ਮਹੀਨਿਆਂ ਵਿੱਚ ਇਹ ਹੁਣ ਤੱਕ ਸਭ ਤੋਂ ਵੱਧ ਹੈ ਅਤੇ 2019—20 (ਅਮਰੀਕੀ ਡਾਲਰ 55.14 ਮਿਲੀਅਨ) ਦੇ ਪਹਿਲੇ 9 ਮਹੀਨਿਆਂ ਦੇ ਮੁਕਾਬਲੇ 22% ਵਧੇਰੇ ਹੈ ।
2.   ਵਿੱਤੀ ਸਾਲ 2020—21 ਦੇ ਪਹਿਲੇ 9 ਮਹੀਨਿਆਂ ਦੌਰਾਨ ਇੱਕ ਸਾਲ ਪਹਿਲਾਂ ਦੇ ਸਮੇਂ ਦੇ ਪ੍ਰਵਾਹ (36.77 ਬਿਲੀਅਨ) ਦੇ ਮੁਕਾਬਲੇ ਐੱਫ ਡੀ ਆਈ ਇਕੁਇਟੀ ਪ੍ਰਵਾਹ 40% ਵਧਿਆ ਹੈ (51.47 ਬਿਲੀਅਨ ਅਮਰੀਕੀ ਡਾਲਰ) ।
3.   ਐੱਫ ਡੀ ਆਈ ਪ੍ਰਵਾਹ 2019—20 ਦੀ ਤੀਜੀ ਤਿਮਾਹੀ (ਅਮਰੀਕੀ ਡਾਲਰ 19.09 ਬਿਲੀਅਨ) ਦੇ ਮੁਕਾਬਲੇ ਸਾਲ 2020—21 ਦੇ ਤੀਜੀ ਤਿਮਾਹੀ ਵਿੱਚ (ਅਮਰੀਕੀ ਡਾਲਰ 26.16 ਬਿਲੀਅਨ) ਵਿੱਚ 37% ਦਾ ਵਾਧਾ ਹੋਇਆ ਹੈ ।
4.   ਐੱਫ ਡੀ ਆਈ ਪ੍ਰਵਾਹ ਦਸੰਬਰ 2019 (ਅਮਰੀਕੀ ਡਾਲਰ 7.46 ਬਿਲੀਅਨ) ਦੇ ਮੁਕਾਬਲੇ ਦਸੰਬਰ 2020 ਵਿੱਚ (ਅਮਰੀਕੀ ਡਾਲਰ 9.22 ਬਿਲੀਅਨ) ਵਧਣ ਨਾਲ 24% ਸਕਾਰਾਤਮਕ ਵਾਧਾ ਦਰਸਾਉਂਦਾ ਹੈ ।

 

ਵਾਈ ਬੀ / ਐੱਸ ਐੱਸ


(Release ID: 1702537) Visitor Counter : 208