ਰੇਲ ਮੰਤਰਾਲਾ

ਰੇਲ ਮੰਤਰਾਲੇ ਨੇ ਜੋਨਲ ਰੇਲਵੇ ਨੂੰ ਸਟੇਸ਼ਨਾਂ ‘ਤੇ ਸਥਿਤ ਵਿਸ਼ਰਾਮ ਕਮਰਿਆਂ ਨੂੰ ਦੁਬਾਰਾ ਖੋਲ੍ਹਣ ਦੇ ਬਾਰੇ ਫ਼ੈਸਲਾ ਲੈਣ ਦੀ ਆਗਿਆ ਦਿੱਤੀ


ਉਨ੍ਹਾਂ ਨੂੰ ਕੋਵਿਡ ਸੰਬਧਿਤ ਪ੍ਰੋਟੋਕਾਲ ਸਮੇਤ ਸਥਾਨਿਕ ਸਥਿਤੀਆਂ ਦਾ ਧਿਆਨ ਰੱਖਣਾ ਹੋਵੇਗਾ

ਲੌਕਡਾਊਨ ਦੇ ਐਲਾਨ ਦੇ ਬਾਅਦ ਕੋਵਿਡ - 19 ਦੇ ਪ੍ਰਸਾਰ ਨੂੰ ਰੋਕਣ ਲਈ ਇਨ੍ਹਾਂ ਸੁਵਿਧਾਵਾਂ ਨੂੰ ਬੰਦ ਕੀਤਾ ਗਿਆ ਸੀ

Posted On: 03 MAR 2021 5:22PM by PIB Chandigarh

 

ਰੇਲ ਮੰਤਰਾਲੇ ਨੇ ਜੋਨਲ ਰੇਲਵੇ ਨੂੰ ਸਟੇਸ਼ਨਾਂ ‘ਤੇ ਸਥਿਤ ਵਿਸ਼ਰਾਮ ਕਮਰਿਆਂ ਨੂੰ ਦੁਬਾਰਾ ਖੋਲ੍ਹਣ  ਦੇ ਬਾਰੇ ਫ਼ੈਸਲਾ ਲੈਣ ਦੀ ਆਗਿਆ ਦੇ ਦਿੱਤੀ ਹੈ।  ਅਜਿਹਾ ਕਰਦੇ ਹੋਏ ਉਨ੍ਹਾਂ ਨੇ ਸਰਕਾਰ ਦੁਆਰਾ ਜਾਰੀ ਕੋਵਿਡ ਸੰਬਧਿਤ ਪ੍ਰੋਟੋਕਾਲ ਅਤੇ ਹੋਰ ਸਥਾਨਿਕ ਸਥਿਤੀਆਂ ਦਾ ਧਿਆਨ ਰੱਖਣਾ ਹੋਵੇਗਾ।  ਰੇਲਵੇ ਬੋਰਡ ਪਹਿਲਾਂ ਹੀ ਵਿਸ਼ਰਾਮ ਰੂਮ, ਰੇਲ ਯਾਤਰੀ ਨਿਵਾਸਾਂ ਅਤੇ ਆਈਆਰਸੀਟੀਸੀ ਦੁਆਰਾ ਚਲਾਏ ਜਾਣ ਵਾਲੇ ਹੋਟਲਾਂ (ਰੇਲਵੇ ਬੋਰਡ ਦੇ ਪੱਤਰ ਨੰ. 2020/ Catering / 600/01/ Pt. 2 dt.  19.10. 2020) ਨੂੰ ਫਿਰ ਤੋਂ ਖੋਲ੍ਹਣ ਦੀ ਆਗਿਆ ਦੇ ਚੁੱਕਿਆ ਹੈ ।

ਵਰਤਮਾਨ ਵਿੱਚ ਜ਼ਰੂਰਤ ਦੇ ਹਿਸਾਬ ਨਾਲ ਬਹੁਤ ਸਾਰੀਆਂ ਵਿਸ਼ੇਸ਼ ਐਕਸਪ੍ਰੈਸ / ਯਾਤਰੀ ਗੱਡੀਆਂ ਦਾ ਪਰਿਚਾਲਨ ਚਰਣਬੱਧ ਤਰੀਕੇ ਨਾਲ ਸ਼ੁਰੂ ਕੀਤਾ ਗਿਆ ਹੈ ।  ਯਾਤਰੀਆਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦੇ ਹੋਏ ਰੇਲਵੇ ਨੇ ਸਟੇਸ਼ਨਾਂ ‘ਤੇ ਬਣੇ ਵਿਸ਼ਰਾਮ ਕਮਰਿਆਂ ਨੂੰ ਖੋਲ੍ਹਣ ਦੀ ਆਗਿਆ ਦੇਣ ਦਾ ਫੈਸਲਾ ਕੀਤਾ ਹੈ,  ਲੇਕਿਨ ਇਸ ਲਈ ਸਰਕਾਰ ਦੁਆਰਾ ਜਾਰੀ ਪ੍ਰੋਟੋਕਾਲ ਦਾ ਪਾਲਨ ਕਰਨਾ ਹੋਵੇਗਾ ।  ਇਨ੍ਹਾਂ ਯਾਤਰੀ ਸੁਵਿਧਾਵਾਂ ਨੂੰ ਲੌਕਡਾਊਨ ਦੇ ਐਲਾਨ ਹੋਣ ਦੇ ਬਾਅਦ ਕੋਵਿਡ - 19  ਦੇ ਪ੍ਰਸਾਰ ਨੂੰ ਰੋਕਣ  ਦੇ ਉਦੇਸ਼ ਨਾਲ ਬੰਦ ਕਰ ਦਿੱਤਾ ਗਿਆ ਸੀ ।

*****

ਡੀਜੇਐੱਨ



(Release ID: 1702532) Visitor Counter : 150