ਵਣਜ ਤੇ ਉਦਯੋਗ ਮੰਤਰਾਲਾ

ਸ਼੍ਰੀ ਪੀਯੂਸ਼ ਗੋਇਲ ਨੇ ਇਕ ਰਾਸ਼ਟਰ, ਇਕ ਬਾਜ਼ਾਰ ਨੂੰ ਹਾਸਿਲ ਕਰਨ ਲਈ ਸੜਕਾਂ, ਰੇਲ ਅਤੇ ਜਲ ਮਾਰਗਾਂ ਦੇ ਏਕੀਕਰਨ ਉੱਤੇ ਜ਼ੋਰ ਦਿੱਤਾ;


ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਦੇ ਬੁਨਿਆਦੀ ਢਾਂਚੇ ਦੇ ਖੇਤਰ ਲਈ ਅਪਗ੍ਰੇਡ, ਕ੍ਰੀਏਟ ਅਤੇ ਡੈਡੀਕੇਟ ਦੇ ਤਿੰਨ ਮੰਤਰ ਹਨ;

ਮੰਤਰੀ ਨੇ ਮੈਰੀਟਾਈਮ ਇੰਡੀਆ ਸਿਖਰ ਸੰਮੇਲਨ, 2021 ਨੂੰ ਸੰਬੋਧਨ ਕੀਤਾ

Posted On: 03 MAR 2021 4:34PM by PIB Chandigarh

ਵਣਜ ਅਤੇ ਉਦਯੋਗ, ਰੇਲਵੇ ਅਤੇ ਖਪਤਕਾਰ ਮਾਮਲੇ ਤੇ ਖੁਰਾਕ ਅਤੇ ਜਨਤਕ ਵੰਡ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਇਕ ਰਾਸ਼ਟਰ ਇਕ ਬਾਜ਼ਾਰ ਹਾਸਿਲ ਕਰਨ ਲਈ ਸੜਕਾਂ, ਰੇਲ ਅਤੇ ਜਲ ਮਾਰਗਾਂ ਦੇ ਏਕੀਕਰਨ ਉੱਤੇ ਜ਼ੋਰ ਦਿੱਤਾ ਤਾਕਿ ਟ੍ਰਾਂਸਪੋਰਟੇਸ਼ਨ ਲਾਜਿਸਟਿਕਸ ਦੀ ਲਾਗਤ ਨੂੰ ਹੇਠਾਂ ਲਿਆਂਦਾ ਜਾ ਸਕੇ। ਮੈਰੀਟਾਈਮ ਇੰਡੀਆ ਸੰਮੇਲਨ 2021 ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਟ੍ਰਾਂਸਪੋਰਟੇਸ਼ਨ ਦੀ ਲਾਗਤ ਨੂੰ ਘਟਾਉਣ ਅਤੇ ਸਪਲਾਈ ਚੇਨ ਵਿਚ ਵਾਧਾ ਕਰਨ ਲਈ ਬਹੁ-ਵਿਧੀ ਲਾਜਿਸਟਿਕ ਹੱਲਾਂ ਉੱਤੇ ਕੰਮ ਕਰ ਰਹੇ ਹਾਂ।

 

ਸਾਰੇ ਹੀ ਹਿੱਤਧਾਰਕਾਂ ਨੂੰ ਸਰਵਿਸ ਪ੍ਰੋਵਾਈਡਰ ਤੋਂ ਨਾਲੇਜ ਪ੍ਰੋਵਾਈਡਰ ਤੱਕ ਮੌਕੇ ਨੂੰ ਬਦਲਣ ਦੀ ਵਰਤੋਂ ਦੀ ਅਪੀਲ ਕਰਦਿਆਂ ਮੰਤਰੀ ਨੇ ਕਿਹਾ ਕਿ ਜੇਕਰ ਅਸੀਂ ਰੋਬੋਟਿਕਸ, ਆਟੋਮੈਟਿਕਸ,  ਆਰਟੀਫਿਸ਼ੀਅਲ ਇੰਟੈਲੀਜੈਂਸ, ਵਿਸ਼ਾਲ ਡਾਟਾ ਵਿਸ਼ਲੇਸ਼ਣ ਵਰਗੇ ਟੈਕਨਾਲੋਜੀ ਨਾਲ ਸੰਚਾਲਤ ਹੱਲਾਂ ਦੀ ਮੁੜ ਤੋਂ ਖੋਜ ਕਰਦੇ ਹਾਂ ਤਾਂ ਸਾਡਾ ਖੇਤਰ ਸੁਰੱਖਿਅਤ, ਟਿਕਾਊ, ਵਾਧੇ ਵਾਲਾ ਅਤੇ ਵਧੇਰੇ ਉਪਯੋਗੀ ਹੋਵੇਗਾ। " ਇਹ ਸਮਾਂ ਹੈ ਕਿ ਅਸੀਂ ਆਪਣੇ ਬੰਦਰਗਾਹ ਸੈਕਟਰ ਦੀ ਯੋਜਨਾ ਇਸ ਢੰਗ ਨਾਲ ਬਣਾਈਏ ਕਿ ਸਾਨੂੰ ਆਧੁਨਿਕ ਅਤੇ ਉਪਯੋਗੀ ਬੰਦਰਗਾਹਾਂ ਮਿਲ ਸਕਣ ਅਤੇ ਜਹਾਜ਼ਾਂ ਦੇ ਆਉਣ-ਜਾਣ ਦੇ ਸਮੇਂ ਵਿਚ ਵਿਸ਼ੇਸ਼ ਕਮੀ ਲਿਆਂਦੀ ਜਾ ਸਕੇ। ਇਕ ਵਧੇਰੇ ਪ੍ਰਤੀਯੋਗੀ ਭਾਵਨਾ ਭਾੜੇ ਦੇ ਮੁੱਲ ਅਤੇ ਬੰਦਰਗਾਹ ਦੇ ਖਰਚੇ ਨੂੰ ਘੱਟ ਕਰਨ ਵਿਚ ਮਦਦ ਕਰੇਗੀ। ਮੈਰੀਟਾਈਮ ਇੰਡੀਆ 2030 ਵਿਜ਼ਨ ਸਾਡੀ ਸਰਕਾਰ ਦੀਆਂ ਪਹਿਲਕਦਮੀਆਂ ਨੂੰ ਉਜਾਗਰ ਕਰਨ ਲਈ ਪ੍ਰਧਾਨ ਮੰਤਰੀ ਵਲੋਂ ਲਾਂਚ ਕੀਤਾ ਗਿਆ ਸੀ। ਵੱਖ-ਵੱਖ ਬੰਦਰਗਾਹਾਂ ਦੇ ਪ੍ਰੋਜੈਕਟਾਂ ਵਿਚ 3 ਲੱਖ ਕਰੋੜ ਰੁਪਏ ਦੇ ਨਿਵੇਸ਼ ਇਸ ਸੈਕਟਰ ਵਿਚ 20 ਲੱਖ ਨਵੀਆਂ ਨੌਕਰੀਆਂ ਪੈਦਾ ਕਰਨ ਵਿਚ ਮਦਦ ਕਰਨਗੇ। ਸਾਗਰਮਾਲਾ ਪ੍ਰੋਜੈਕਟਾਂ ਵਿਚ ਨਿਵੇਸ਼ ਸਾਡੇ ਮੈਰੀਟਾਈਮ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਵੇਗਾ ਅਤੇ ਭਾੜਾ ਗਲਿਆਰਿਆਂ ਨੂੰ ਵਿਸਥਾਰਤ ਕਰਨ ਵਿਚ ਮਦਦ ਕਰੇਗਾ।"

 

ਮੰਤਰੀ ਨੇ ਕਿਹਾ ਕਿ 6 ਸਾਲਾਂ ਵਿਚ ਸਾਡੀਆਂ ਪ੍ਰਮੁੱਖ ਬੰਦਰਗਾਹਾਂ ਦੀ ਸਮਰੱਥਾ ਲਗਪਗ ਦੋ-ਗੁਣਾ ਹੋਈ ਹੈ। ਉਨ੍ਹਾਂ ਕਿਹਾ ਕਿ ਅਸੀਂ ਸਮਾਰਟ ਸਿਟੀ ਅਤੇ ਇੰਡਸਟ੍ਰਿਅਲ ਪਾਰਕ ਵਿਕਸਤ ਕੀਤੇ ਹਨ ਅਤੇ ਤਟਵਰਤੀ ਆਰਥਿਕ ਜ਼ੋਨਾਂ ਨਾਲ ਬੰਦਰਗਾਹਾਂ ਨੂੰ ਏਕੀਕ੍ਰਿਤ ਕੀਤਾ ਹੈ। ਅੰਤਰਰਾਸ਼ਟਰੀ ਅਤੇ ਘਰੇਲੂ ਭਾੜੇ ਦੀਆਂ ਕੀਮਤਾਂ 13-14% ਘਟਣਗੀਆਂ ਜਿਸ ਨਾਲ ਵਸਤਾਂ ਦੀ ਲਾਗਤ ਅੰਤਰਰਾਸ਼ਟਰੀ ਪੱਧਰ ਤੇ 8% ਤੱਕ ਸਵੀਕਾਰਯੋਗ ਹੋਵੇਗੀ। ਸ਼੍ਰੀ ਗੋਇਲ ਨੇ ਕਿਹਾ ਕਿ ਸਾਡੀ ਸਰਕਾਰ ਦੇ ਬੁਨਿਆਦੀ ਢਾਂਚੇ ਦੇ ਸੈਕਟਰ ਲਈ ਅਪਗ੍ਰੇਡ, ਕ੍ਰੀਏਟ, ਡੈਡੀਕੇਟ ਦੇ ਤਿੰਨ ਮੰਤਰ ਹਨ।

 

ਮੰਤਰੀ ਨੇ ਕਿਹਾ ਕਿ ਅਸੀਂ ਈਜ਼ ਆਫ ਲਿਵਿੰਗ ਅਤੇ ਈਜ਼ ਆਫ ਡੂਇੰਗ ਬਿਜ਼ਨੈੱਸ ਲਈ ਆਪਣੇ ਤੱਟਵਰਤੀ ਖੇਤਰਾਂ ਨੂੰ ਇਕ ਰੋਲ ਮਾਡਲ ਵਿਚ ਤਬਦੀਲ ਕਰਨ ਲਈ ਕੰਮ ਕਰ ਰਹੇ ਹਾਂ। ਉਨ੍ਹਾਂ ਉਦਯੋਗਿਕ ਆਗੂਆਂ ਨੂੰ ਸਮੁੰਦਰੀ ਤੱਟਾਂ ਤੇ ਉਦਯੋਗ ਨਿਰਮਾਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਪੱਧਰ ਤੇ ਈਜ਼ ਆਫ ਡੂਇੰਗ ਬਿਜ਼ਨੈੱਸ ਨੂੰ ਯਕੀਨੀ ਬਣਾਵਾਂਗੇ ਅਤੇ ਰਾਜ ਅਤੇ ਸਥਾਨਕ ਪੱਧਰ ਤੇ ਈਜ਼ ਆਫ ਡੂਇੰਗ ਬਿਜ਼ਨੈੱਸ ਨੂੰ ਵਧਾਉਣ ਲਈ ਰਾਜਾਂ ਨਾਲ ਭਾਈਵਾਲੀ ਕਰਾਂਗੇ। ਮੰਤਰੀ ਨੇ ਕਿਹਾ, "ਆਓ ਅਸੀਂ ਤਿੰਨ ਇੰਜਣਾਂ ਨਾਲ ਇਕਜੁਟ ਹੋ ਕੇ ਕੰਮ ਕਰੀਏ। ਇਹ ਇੰਜਣ ਹਨ - ਕੇਂਦਰ ਸਰਕਾਰ ਦਾ ਇੰਜਣ - ਰਾਜ ਸਰਕਾਰ ਦਾ ਇੰਜਣ - ਸਾਡੇ ਮਜ਼ਬੂਤ ਮੈਰੀਟਾਈਮ ਸੈਕਟਰ ਦੇ ਵਿਕਾਸ ਦਾ ਇੰਜਣ। ਸਾਡੀ ਤਰੱਕੀ ਅਤੇ ਵਿਕਾਸ ਦੇ ਇੰਜਣ ਨੇ ਭਾਰਤ ਵਿਚ ਖੁਸ਼ਹਾਲੀ ਅਤੇ ਇਸਦੇ ਵਧਣ ਫੁੱਲਣ ਵਿੱਚ ਮਦਦ ਕਰਨਗੇ ।"

 

ਸ਼੍ਰੀ ਗੋਇਲ ਨੇ ਕਿਹਾ ਕਿ ਮੈਰੀਟਾਈਮ ਇੰਡੀਆ ਸਿਖਰ ਸੰਮੇਲਨ, 2021 ਉੱਚੀਆਂ ਭਾੜਾ ਲਾਗਤਾਂ ਦੀ ਲੜਾਈ ਵਿਰੁੱਧ ਸਾਡੀ ਜਿੱਤ ਦੀ ਸ਼ੁਰੂਆਤ ਹੈ, ਮੈਰੀਟਾਈਮ ਸੈਕਟਰ ਵਿਚ ਇਕ ਅੰਤਰਰਾਸ਼ਟਰੀ ਖਿਡਾਰੀ ਦੀ ਜਿੱਤ ਹੈ ਅਤੇ ਲੱਖਾਂ ਭਰਾਵਾਂ ਅਤੇ ਭੈਣਾਂ ਲਈ ਨੌਕਰੀਆਂ ਨੂੰ ਯਕੀਨੀ ਬਣਾਉਣ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਮਾਨਯੋਗ ਪ੍ਰਧਾਨ ਮੰਤਰੀ ਦੀ ਪਰਿਕਲਪਨਾ ਮੈਰੀਟਾਈਮ ਸੈਕਟਰ ਨੂੰ ਆਤਮਨਿਰਭਰ ਭਾਰਤ ਲਈ ਇਕ ਬਹੁਤ ਹੀ ਮਹੱਤਵਪੂਰਨ ਸੈਕਟਰ ਬਣਾਉਣ ਦੀ ਹੈ।

 

ਉਨ੍ਹਾਂ ਦੱਸਿਆ ਜਿਵੇਂ ਕਿ 28 ਫਰਵਰੀ, 2021 ਨੂੰ ਭਾਰਤੀ ਰੇਲਵੇ ਨੇ 110 ਕਰੋੜ ਮੀਟ੍ਰਿਕ ਟਨ ਦੀ ਭਾੜਾ ਆਵਾਜਾਈ ਸੰਚਾਲਤ ਕੀਤੀ, ਜੋ ਸਹੀ ਰੂਪ ਵਿਚ ਉਸੇ ਹੀ ਮਾਤਰਾ ਦੀ ਸੀ ਜੋ ਪਿਛਲੇ ਸਾਲ 28 ਫਰਵਰੀ, 2020 ਨੂੰ ਭੇਜੀ ਗਈ ਸੀ। "ਕੋਵਿਡ ਮਹਾਮਾਰੀ ਦੇ ਬਾਵਜੂਦ ਅਸੀਂ ਭਾੜੇ ਦੇ ਉਸੇ ਹੀ ਪੱਧਰ ਤੇ ਪਹੁੰਚ ਗਏ ਹਾਂ। ਦਸੰਬਰ, 2023 ਤੱਕ ਸਮੁੱਚਾ ਰੇਲ ਨੈੱਟਵਰਕ ਪੂਰੀ ਤਰ੍ਹਾਂ ਨਾਲ ਬਿਜਲੀਕ੍ਰਿਤ ਹੋ ਜਾਵੇਗਾ ਅਤੇ 2030 ਤੱਕ ਸਮੁੱਚਾ ਰੇਲ ਨੈੱਟਵਰਕ ਨਵਿਆਉਣਯੋਗ ਊਰਜਾ ਤੇ ਚੱਲੇਗਾ।"

 

ਮੰਤਰੀ ਨੇ ਕਿਹਾ ਕਿ ਅਸੀਂ ਆਂਧਰ ਪ੍ਰਦੇਸ਼ ਦੀ ਸਰਕਾਰ ਨਾਲ ਸੜਕਾਂ, ਰੇਲ ਅਤੇ ਬੰਦਰਗਾਹਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਨੇੜਿਉਂ ਕੰਮ ਕਰ ਰਹੇ ਹਾਂ ਅਤੇ ਸਮਰਪਤ ਭਾੜਾ ਗਲਿਆਰੇ ਨੂੰ ਉਤਸ਼ਾਹਤ ਕੀਤਾ ਹੈ ਤਾਕਿ ਰਾਜ ਵਿਚ ਆਰਥਿਕ ਗਤੀਵਿਧੀਆਂ ਨੂੰ ਉਤਸ਼ਾਹਤ ਕੀਤਾ ਜਾਵੇ ਅਤੇ ਨਿਰਮਾਣ ਗਤੀਵਿਧੀ ਅਤੇ ਸਨਅਤੀ ਪਾਰਕਾਂ ਨੂੰ ਪ੍ਰਫੁਲਿਤ ਕੀਤਾ ਜਾ ਸਕੇ। ਸ਼੍ਰੀ ਗੋਇਲ ਨੇ ਕਿਹਾ ਕਿ ਅਸੀਂ ਹੁਣ ਰੋਲ ਔਨ-ਰੋਲ ਔਫ ਸੇਵਾਵਾਂ ਅਤੇ ਡਬਲ ਸਟੈਕ ਕੰਟੇਨਰ ਟ੍ਰੇਨਾਂ ਆਂਧਰ ਪ੍ਰਦੇਸ਼ ਤੋਂ ਸ਼ੁਰੂ ਕਰ ਰਹੇ ਹਾਂ,  ਜੋ ਸਮਾਨ ਨੂੰ ਤੇਜ਼ੀ ਨਾਲ ਭੇਜਣ ਵਿਚ ਉਦਯੋਗਾਂ ਦੀ ਮਦਦ ਕਰਨਗੀਆਂ ਅਤੇ ਜ਼ਹਿਰੀਲੀਆਂ ਗੈਸਾਂ ਵਿਚ ਕਮੀ ਲਿਆਉਣਗੀਆਂ।

 -------------------------------- 

ਵਾਈਬੀ



(Release ID: 1702349) Visitor Counter : 188


Read this release in: English , Urdu , Marathi , Hindi