ਰਸਾਇਣ ਤੇ ਖਾਦ ਮੰਤਰਾਲਾ
ਜਨਔਸ਼ਧੀ ਦਿਵਸ ਹਫਤੇ ਦਾ ਅੱਜ ਤੀਜਾ ਦਿਨ ਮਨਾਇਆ ਗਿਆ
"ਟੀਚ ਦੈਮ ਯੰਗ" ਵਿਸ਼ੇ ਤੇ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ
Posted On:
03 MAR 2021 6:05PM by PIB Chandigarh
ਜਨ ਔਸ਼ਧੀ ਹਫਤੇ ਦਾ ਅੱਜ ਤੀਜਾ ਦਿਨ ਮਨਾਇਆ ਗਿਆ, ਬੀਪੀਪੀਆਈ, ਜਨ ਔਸ਼ਧੀ ਮਿੱਤਰ ਅਤੇ ਜਨ ਔਸ਼ਧੀ ਕੇਂਦਰਾਂ ਦੇ ਮਾਲਿਕਾਂ ਦੀ ਬਣੀ ਟੀਮ ਨੇ ਦੇਸ਼ ਭਰ ਵਿਚ "ਟੀਚ ਦੈਮ ਯੰਗ" ਦੇ ਵਿਸ਼ੇ ਤੇ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤੇ। ਇਸ ਪ੍ਰੋਗਰਾਮ ਅਧੀਨ ਬੀਪੀਪੀਆਈ ਅਧਿਕਾਰੀਆਂ ਨੇ ਸਕੂਲਾਂ, ਕਾਲਜਾਂ, ਸੰਸਥਾਵਾਂ ਦਾ ਦੌਰਾ ਕੀਤਾ, ਭਾਗੀਦਾਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਪਰਿਯੋਜਨਾ ਵਲੋਂ ਪੇਸ਼ ਕੀਤੇ ਗਏ ਉੱਦਮੀ ਮੌਕਿਆਂ ਅਤੇ ਜਨ ਔਸ਼ਧੀ ਬਾਰੇ ਜਾਗਰੂਕ ਕੀਤਾ।
ਇਸ ਗਤੀਵਿਧੀ ਦੇ ਇਕ ਹਿੱਸੇ ਵਜੋਂ ਸਿਹਤ ਅਤੇ ਸਵੱਛਤਾ ਸਿੱਖਿਆ ਪ੍ਰੋਗਰਾਮ ਵਿਦਿਆਰਥੀਆਂ ਨੂੰ ਜਨ ਔਸ਼ਧੀ ਕੇਂਦਰਾਂ ਤੇ ਬਹੁਤ ਹੀ ਘੱਟ ਕੀਮਤਾਂ ਤੇ ਉਪਲਬਧ ਉੱਚ ਮਿਆਰੀ ਉਤਪਾਦਾਂ ਬਾਰੇ ਜਾਗਰੂਕ ਕੀਤਾ ਗਿਆ। ਮਹਿਲਾ ਵਿਦਿਆਰਥੀਆਂ ਨੂੰ ਭਾਰਤ ਸਰਕਾਰ ਵਲੋਂ ਨਵੀਆਂ ਕੀਮਤਾਂ ਅਰਥਾਤ 1 ਰੁਪਏ ਪ੍ਰਤੀ ਪੈਡ ਦੇ ਹਿਸਾਬ ਨਾਲ ਸੁਵਿਧਾ ਸੈਨਿਟਰੀ ਨੈਪਕਿਨਜ਼ ਦੀ ਮੁੜ ਤੋਂ ਲਾਚਿੰਗ (27.08.2019 ਨੂੰ) ਬਾਰੇ ਦੱਸਿਆ ਗਿਆ। ਸਰਕਾਰ ਦਾ ਇਹ ਮਹੱਤਵਪੂਰਨ ਕਦਮ ਭਾਰਤ ਵਿਚ ਔਰਤਾਂ ਦੀ ਸਿਹਤ ਅਤੇ ਸਵੱਛਤਾ ਨੂੰ ਯਕੀਨੀ ਬਣਾਏਗਾ ਜੋ ਹੁਣ ਤੱਕ ਮਹਾਵਾਰੀ ਚੱਕਰ ਦੌਰਾਨ ਗੈਰ-ਸਵੱਛਤਾ ਵਾਲੀਆਂ ਸਹੂਲਤਾਂ ਦੀ ਵਰਤੋਂ ਕਰ ਰਹੀਆਂ ਸਨ ਕਿਉਂਕਿ ਉਹ ਸੈਨਿਟਰੀ ਨੈਪਕਿਨਜ਼ ਖਰੀਦਣ ਦੇ ਯੋਗ ਨਹੀਂ ਸਨ। ਜਨ ਔਸ਼ਧੀ ਸੁਵਿਧਾ ਦੇਸ਼ ਭਰ ਵਿਚ 7,400 ਤੋਂ ਵੱਧ ਪੀਐਮਬੀਜੇਪੀ ਕੇਂਦਰਾਂ ਤੇ ਵਿੱਕਰੀ ਲਈ ਉਪਲਬਧ ਕਰਵਾਈ ਗਈ ਹੈ। 28 ਪਰਵਰੀ, 2021 ਤੱਕ ਇਨ੍ਹਾਂ ਕੇਂਦਰਾਂ ਰਾਹੀਂ 11.18 ਕਰੋੜ ਰੁਪਏ ਤੋਂ ਵੱਧ ਦੇ ਪੈਡਾਂ ਦੀ ਵਿੱਕਰੀ ਕੀਤੀ ਗਈ ਸੀ।
ਤੀਜਾ ਜਨ ਔਸ਼ਧੀ ਦਿਵਸ 7 ਮਾਰਚ, 2021 ਨੂੰ "ਸੇਵਾ ਭੀ" - "ਰੁਜ਼ਗਾਰ ਭੀ" ਦੇ ਥੀਮ ਨਾਲ ਮਨਾਇਆ ਜਾ ਰਿਹਾ ਹੈ। ਜਨ ਔਸ਼ਧੀ ਸਮਾਗਮ ਸਿਹਤ ਨਿਰੀਖਣ ਕੈਂਪਾਂ, ਜਨ ਔਸ਼ਧੀ ਪਰਿਚਰਚਾ, ਟੀਚ ਦੈਮ ਯੰਗ, ਸੁਵਿਧਾ ਸੇ ਸਨਮਾਨ ਆਦਿ ਵਰਗੀਆਂ ਵੱਖ-ਵੱਖ ਗਤੀਵਿਧੀਆਂ ਦੇ ਸੰਚਾਲਨ ਨਾਲ 1 ਮਾਰਚ ਤੋਂ ਦੇਸ਼ ਭਰ ਵਿਚ ਸ਼ੁਰੂ ਕੀਤਾ ਗਿਆ ਸੀ।
--------------------------------------
ਐਮਸੀ /ਕੇਪੀ /ਏਕੇ
(Release ID: 1702348)