ਰੱਖਿਆ ਮੰਤਰਾਲਾ
ਐਮਡੀਐਲ ਨੇ ਵਿੱਤੀ ਸਾਲ 2020-21 ਲਈ 92.56 ਕਰੋੜ ਰੁਪਏ ਦਾ ਅੰਤਰਿਮ ਡਿਵੀਡੈਂਡ ਅਦਾ ਕੀਤਾ
Posted On:
03 MAR 2021 5:25PM by PIB Chandigarh
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 3 ਮਾਰਚ, 2021 ਨੂੰ ਮੈਜ਼ਾਗੌਨ ਡੌਕ ਸ਼ਿਪਬਿਲਡਰ ਲਿਮਟਿਡ (ਐਮਡੀਐਲ), ਨਵੀਂ ਦਿੱਲੀ ਵਿਚ ਡਿਫੈਂਸ ਪਬਲਿਕ ਸੈਕਟਰ ਅੰਡਰਟੇਕਿੰਗ (ਪੀਐਸਯੂ) ਦਾ ਇਕ ਅਦਾਰਾ ਹੈ, ਤੋਂ ਵਿੱਤੀ ਸਾਲ (ਐਫਵਾਈ) 2020-21 ਲਈ 92.56 ਕਰੋੜ ਰੁਪਏ ਦੇ ਇਕ ਅੰਤਰਿਮ ਡਿਵੀਡੈਂਡ ਦਾ ਚੈੱਕ ਪ੍ਰਾਪਤ ਕੀਤਾ। ਐਮਡੀਐਲ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ (ਸੀਐਮਡੀ), ਵਾਇਸ ਐਡਮਿਰਲ ਨਾਰਾਇਣ ਪ੍ਰਸਾਦ (ਰਿਟਾਇਰਡ) ਨੇ ਰਕਸ਼ਾ ਮੰਤਰੀ ਨੂੰ ਰੱਖਿਆ ਉਤਪਾਦਨ ਵਿਭਾਗ ਦੇ ਸਕੱਤਰ ਸ਼੍ਰੀ ਰਾਜ ਕੁਮਾਰ ਦੀ ਮੌਜੂਦਗੀ ਵਿਚ ਇਹ ਚੈੱਕ ਸੌਂਪਿਆ।
ਇਸ ਨਾਲ ਐਮਡੀਐਲ ਨੇ 2019-20 ਦੇ ਵਿੱਤੀ ਸਾਲ ਲਈ 46.17 ਕਰੋੜ ਰੁਪਏ ਦੇ ਫਾਈਨਲ ਡਿਵੀਡੈਂਡ ਸਮੇਤ 2020-21 ਦੇ ਵਿੱਤੀ ਸਾਲ ਦੌਰਾਨ ਭਾਰਤ ਸਰਕਾਰ ਨੂੰ 138.73 ਕਰੋੜ ਰੁਪਏ ਦਾ ਕੁੱਲ ਡਿਵੀਡੈਂਡ ਅਦਾ ਕੀਤਾ ਹੈ। ਕੰਪਨੀ ਨੇ 2020-21 ਦੇ ਸਾਲ ਲਈ 54.10 ਪ੍ਰਤੀਸ਼ਤ ਦੀ ਦਰ ਦੇ ਹਿਸਾਬ ਨਾਲ 109.11 ਕਰੋੜ ਰੁਪਏ ਦੇ ਅੰਤਰਿਮ ਡਿਵੀਡੈਂਡ ਦਾ ਐਲਾਨ ਕੀਤਾ ਸੀ ਜਿਸ ਵਿਚ ਸਰਕਾਰ ਦਾ ਹਿੱਸਾ 84.83 ਪ੍ਰਤੀਸ਼ਤ ਹੈ।
ਸੀਐਮਡੀ ਨੇ ਸ਼੍ਰੀ ਰਾਜਨਾਥ ਸਿੰਘ ਨੂੰ ਤੀਜ਼ੀ ਸਕੋਰਪੀਨ ਸਬਮੈਰਿਨ ਕਰਾਂਜ ਦੀ ਡਲਿਵਰੀ ਬਾਰੇ ਵੀ ਜਾਣਕਾਰੀ ਦਿੱਤੀ ਜਿਸ ਦੀ ਕਮਿਸ਼ਨਿੰਗ 10 ਮਾਰਚ, 2021 ਲਈ ਨਿਰਧਾਰਤ ਹੈ ਅਤੇ ਪ੍ਰੋਜੈਕਟ ਪੀ-15ਬੀ ਦੇ ਪਹਿਲੇ ਜਹਾਜ਼ ਵਿਸ਼ਾਖਾਪਟਨਮ ਦੇ ਸਮੁੰਦਰੀ ਪ੍ਰੀਖਣ ਸ਼ੁਰੂ ਹੋਣਗੇ ਜੋ ਬਾਅਦ ਵਿਚ ਇਸ ਸਾਲ ਡਲਿਵਰੀ ਲਈ ਨਿਰਧਾਰਤ ਹੈ।
------------------------------------
ਏਬੀਬੀ /ਨੈਂਪੀ /ਕੇਏ/ ਸੈਵੀ
(Release ID: 1702346)
Visitor Counter : 171