ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਗਲੋਬਲ ਬਾਇਓ–ਇੰਡੀਆ 2021: ਨਵਾਚਾਰ ਫ਼ੋਕਸ, ਨੀਤੀਗਤ ਪਹਿਲਕਦਮੀਆਂ, ਸਟਾਰਟਅੱਪ ਦਾ ਪ੍ਰਦਰਸ਼ਨ
ਬਾਇਓਟੈਕਨੋਲੋਜੀ ਲਈ ਪ੍ਰੋਜੈਕਟ ਵਿਕਾਸ ਸੈੱਲ ਐਲਾਨਿਆ
‘ਏਬਲ’ ਦੁਆਰਾ ‘ਭਾਰਤੀ ਜੈਵਿਕ ਅਰਥ–ਵਿਵਸਥਾ ਰਿਪੋਰਟ’ ਅਤੇ ਆਈਐੱਫ਼ਸੀ ਦੁਆਰਾ ‘ਭਾਰਤੀ ਰਾਜਾਂ ਲਈ ਬਾਇਓਟੈੱਕ ਨਿਵੇਸ਼ ਦੀ ਸੰਭਾਵਨਾ ਰਿਪੋਰਟ’ ਜਾਰੀ
“ਵਪਾਰਕ ਪੱਖੋਂ ਵਿਵਹਾਰਕ ਬਣਨ ਵਾਸਤੇ ਜ਼ਮੀਨੀ ਪੱਧਰ ’ਤੇ ਸਟਾਰਟ–ਅੱਪਸ ਦੇ ਵਿਚਾਰ ਲਾਗੂ ਕਰਨ ਲਈ ਉਨ੍ਹਾਂ ਨੂੰ ਸਮਰਥਨ ਦੇਣਾ ਚਾਹੀਦਾ ਹੈ ”:ਸ੍ਰੀ ਪੀਯੂਸ਼ ਗੋਇਲ
ਇਹ ਵੇਖ ਕੇ ਖ਼ੁਸ਼ੀ ਹੋਈ ਕਿ ਸਾਰੀਆਂ ਚੁਣੌਤੀਆਂ ਦੇ ਬਾਵਜੂਦ ਇਕੱਲੇ ਪਿਛਲੇ ਸਾਲ 850+ ਸਟਾਰਟਅੱਪਸ ਵਾਲੇ ਬਾਇਓਟੈੱਕ ਖੇਤਰ ’ਚ ਅਸੀਂ ਵਿਕਾਸ ਵੇਖਿਆ ਹੈ: ਡਾ. ਰੇਨੂੰ ਸਵਰੂਪ, ਸਕੱਤਰ, ਬਾਇਓਟੈਕਨੋਲੋਜੀ ਵਿਭਾਗ
“ਸਾਡੇ ਲਈ ਡਾਇਓਗਨੌਸਟਿਕਸ ਦੀ ਕਹਾਣੀ ਮੁੱਖ ਤੌਰ ਤੇ ਸਫ਼ਲ ਰਹੀ ਹੈ’’: ਡਾ. ਰੇਨੂੰ ਸਵਰੂਪ
Posted On:
03 MAR 2021 11:33AM by PIB Chandigarh
ਇਹ ਤੱਥ ਸਰਬ–ਗਿਆਤ ਹੈ ਕਿ ਬਾਇਓਟੈੱਕ ਇਨੋਵੇਸ਼ਨ ਈਕੋਸਿਸਟਮ ਦੀ ਸੰਭਾਵਨਾ ਅਤੇ ਉਸ ਦੇ ਤੇਜ਼–ਰਫ਼ਤਾਰ ਵਿਕਾਸ ਨੇ ਵਿਸ਼ਵ–ਪੱਧਰੀ ਜੈਵਿਕ–ਅਰਥਵਿਵਸਥਾ ਦੇ ਵਿਕਾਸ ਵਿੱਚ ਪ੍ਰਮੁੱਖ ਤੌਰ ’ਤੇ ਯੋਗਦਾਨ ਪਾਇਆ ਹੈ। ਸਮੁੱਚੇ ਵਿਸ਼ਵ ’ਚ ਸਟਾਰਟ–ਅੱਪਸ, ਉੱਦਮੀਆਂ, ਅਕਾਦਮਿਕ ਖੇਤਰ ਅਤੇ ਉਦਯੋਗਾਂ ਦੇ ਵਿਕਾਸ ਨੂੰ ਹੱਲਾਸ਼ੇਰੀ ਦੇਣ ’ਤੇ ਮੁੱਖ ਜ਼ੋਰ ਦਿੱਤਾ ਜਾਂਦਾ ਰਿਹਾ ਹੈ; ਇਨ੍ਹਾਂ ਕਰ ਕੇ ਹੀ ਭਾਰਤੀ ਬਾਇਓਟੈਕਨੋਲੋਜੀ ਈਕੋਸਿਸਟਮ ਦਾ ਵਿਕਾਸ ਹੋਰ ਤੇਜ਼ ਨਾਲ ਹੋ ਰਿਹਾ ਹੈ। ‘ਗਲੋਬਲ ਬਾਇਓ–ਇੰਡੀਆ’, ਜਿਸ ਦਾ ਆਯੋਜਨ DBT-BIRAC ਵੱਲੋਂ 1 ਤੋਂ 3 ਮਾਰਚ 2021 ਦੌਰਾਨ ਕੀਤਾ ਗਿਆ ਹੈ ਅਤੇ ਇਸ ਵਿੱਚ 50 ਦੇਸ਼ਾਂ ਦੇ 6,000 ਤੋਂ ਵੱਧ ਡੈਲੀਗੇਟਸ ਨੇ ਭਾਗ ਲਿਆ; ਇਸ ਦੌਰਾਨ ਕੱਲ੍ਹ ‘ਸਟਾਰਟਅੱਪ ਕਨਕਲੇਵ–ਇਨੋਵੇਸ਼ਨ ਡ੍ਰਿਵਨ ਬਾਇਓ–ਇਕੌਨੋਮੀ’ ਬਾਰੇ ਸੈਸ਼ਨ ਰੱਖਿਆ ਗਿਆ ਸੀ।
ਮੁੱਖ ਮਹਿਮਾਨ ਅਤੇ ਭਾਰਤ ਸਰਕਾਰ ਦੇ ਕੇਂਦਰੀ ਰੇਲ, ਵਣਜ ਤੇ ਉਦਯੋਗ ਮੰਤਰੀ ਅਤੇ ਖਪਤਕਾਰ ਮਾਮਲਿਆਂ, ਖ਼ੁਰਾਕ ਤੇ ਜਨਤਕ ਵੰਡ ਮਾਮਲਿਆਂ ਬਾਰੇ ਮੰਤਰੀ ਸ੍ਰੀ ਪੀਯੂਸ਼ ਗੋਇਲ ਨੇ 5 ਸਟਾਰਟ–ਅੱਪਸ – ‘ਬਲੈਕਫ਼੍ਰੌਗ ਟੈਕਨੋਲੋਜੀਸ ਪ੍ਰਾਈਵੇਟ ਲਿਮਿਟੇਡ’, ‘ਬਾਇਓਨਿਕ ਹੋਪ ਪ੍ਰਾਈਵੇਟ ਲਿਮਿਟੇਡ,’ ‘ਜਾਨਿਤ੍ਰੀ ਇਨੋਵੇਸ਼ਨਜ਼ ਪ੍ਰਾਈਵੇਟ ਲਿਮਿਟੇਡ’, ‘ਹੈਪੀ ਰਿਲਾਇਬੇਲ ਸਰਜਰੀਜ਼ ਪ੍ਰਾਈਵੇਟ ਲਿਮਿਟੇਡ,’ ‘ਵਿਵਿਰਾ ਪ੍ਰੋਸੈੱਸ ਟੈਕਨੋਲੋਜੀਸ ਪ੍ਰਾਈਵੇਟ ਲਿਮਿਟੇਡ’ ਦੇ ਉਤਪਾਦ ਲਾਂਚ ਕੀਤੇ। ਮੰਤਰੀ ਨੇ ‘ਕਲਾਮ ਇੰਸਟੀਚਿਊਟ ਆੱਵ੍ ਹੈਲਥ ਟੈਕਨੋਲੋਜੀ’ (KIHT) ਦੁਆਰਾ ਡਿਜ਼ਾਈਨ ਕੀਤੀ ‘ਟੈੱਕ–ਓਲਾ’ ਨੂੰ ਵੀ ਲਾਂਚ ਕੀਤਾ। ‘ਟੈੱਕ–ਓਲਾ’ ਇੱਕ ਇਕਹਿਰੀ ਖਿੜਕੀ ਵਾਲੀ ਈ–ਮਾਰਕਿਟ–ਪਲੇਸ ਐਪ ਹੈ, ਜੋ ਇਨੋਵੇਟਰਜ਼ ਦੀ ਮਦਦ ਲਈ ਸਰਕਾਰੀ ਤੇ ਨਿਜੀ ਖੇਤਰ ਦੀਆਂ ਸਾਰੀਆਂ ਲੈਬੋਰੇਟਰੀਜ਼, ਫ਼ੈਬ੍ਰੀਕੇਸ਼ਨ ਤੇ ਪ੍ਰੋਟੋਟਾਈਪਿੰਗ ਸੈਂਟਰਜ਼ ਨੂੰ ਇੱਕਜੁਟ ਕਰੇਗੀ, ਤਾਂ ਜੋ ਉਹ ਇਨੋਵੇਟਰਜ਼ ਟੈਸਟਿੰਗ, ਮਸ਼ੀਨਿੰਗ, ਪ੍ਰੋਟੋਟਾਈਪਿੰਗ, ਫ਼ੈਬ੍ਰੀਕੇਸ਼ਨ, 3–ਡੀ ਪ੍ਰਿੰਟਿੰਗ, ਵੈਲੀਡੇਸ਼ਨ, ਸਮੱਗਰੀ ਦਾ ਲੱਛਣ–ਵਰਨਣ, ਇਲੈਕਟ੍ਰੀਕਲ, ਇਲੈਕਟ੍ਰੌਨਿਕਸ ਤੇ ਲੇਜ਼ਰ ਸੇਵਾਵਾਂ ਅਤੇ ਬੈਚ ਪ੍ਰੋਡਕਸ਼ਨ ਜਿਹੀਆਂ ਸੇਵਾਵਾਂ ਤੱਕ ਪਹੁੰਚ ਕਰ ਸਕਣ। ਮੰਤਰੀ ਨੇ 5 ਚੋਣਵੀਂਆਂ ਸਟਾਰਟ–ਅੱਪਸ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਭਾਰਤ ਦੀ ‘ਆਤਮਨਿਰਭਰ ਭਾਰਤ’ ਮੁਹਿੰਮ ਦੀ ਸਮਕਾਲੀ ਸੋਚ ਨੂੰ ਪ੍ਰਤੀਬਿੰਬਤ ਕਰਦਾ ਹੈ। ਸ੍ਰੀ ਪੀਯੂਸ਼ ਗੋਇਲ ਨੇ ਇਸ ਤੱਥ ਉੱਤੇ ਵੀ ਜ਼ੋਰ ਦਿੱਤਾ ਕਿ ਡਿਜੀਟਲ ਤੇ ਸੂਚਨਾ ਅਰਥਵਿਵਸਥਾ ਨਾਲ ਜੈਵਿਕ–ਅਰਥਵਿਵਸਥਾ ਦਾ ਸੁਮੇਲ ਬਾਇਓਟੈਕਨੋਲੋਜੀ ਵੱਲ ਲਿਜਾਂਦਾ ਹੈ। ਇਹ ਨਵਾਚਾਰ, ਈਜਾਦ ਤੇ ਖੋਜ ਦਾ ਬਿਜਲੀ–ਘਰ ਬਣਨ ਲਈ ਦੇਸ਼ ਦੀਆਂ ਸਮਰੱਥਾਵਾਂ ਨੂੰ ਪ੍ਰਦਰਸ਼ਿਤ ਕਰਨ ਵਿੱਚ ਭਾਰਤ ਦੇ ਭਵਿੱਖ ’ਚ ਆਰਥਿਕ ਵਿਕਾਸ ਦਾ ਇੱਕ ਨਿਰਧਾਰਕ ਛਿਣ ਹੈ। ਉਨ੍ਹਾਂ ਇਹ ਵੀ ਕਿਹਾ,‘ਸਾਨੂੰ ਇਹ ਯਕੀਨੀ ਬਣਾਉਣ ਦੀ ਜ਼ਰੂਰਤ ਹੈ ਕਿ ਸਟਾਰਟਅੱਪਸ ਨੂੰ ਨਾਕਾਮੀਆਂ ਤੋਂ ਨਹੀਂ ਡਰਨਾ ਚਾਹੀਦਾ। ਸਾਨੂੰ ਵਪਾਰਕ ਤੌਰ ’ਤੇ ਵਿਵਹਾਰਕ ਬਣਨ ਲਈ ਜ਼ਮੀਨੀ ਪੱਧਰ ’ਤੇ ਸਟਾਰਟ–ਅੱਪਸ ਦੇ ਵਿਚਾਰ ਲਾਗੂ ਕਰਨ ਲਈ ਆਪਣਾ ਸਮਰਥਨ ਦੇਣਾ ਚਾਹੀਦਾ ਹੈ।’
ਮੰਤਰੀ ਨੇ ਰਸਮੀ ਤੌਰ ਉੱਤੇ ਬਾਇਓਟੈਕਨੋਲੋਜੀ ਲਈ ਪ੍ਰੋਜੈਕਟ ਵਿਕਾਸ ਸੈੱਲ ਕਾਇਮ ਕਰਨ ਦਾ ਐਲਾਨ ਕੀਤਾ ਅਤੇ ‘ਏਬਲ’ ਦੁਆਰਾ ‘ਭਾਰਤੀ ਜੈਵਿਕ–ਅਰਥਵਿਵਸਥਾ ਰਿਪੋਰਟ’ ਅਤੇ ‘ਆਈਐੱਫ਼ਸੀ’ ਦੁਆਰਾ ‘ਭਾਰਤੀ ਰਾਜਾਂ ਲਈ ਬਾਇਓਟੈੱਕ ਨਿਕੇਸ਼ ਦੀ ਸੰਭਾਵਨਾ ਬਾਰੇ ਰਿਪੋਰਟ’ ਜਾਰੀ ਕੀਤੀ। ਉਨ੍ਹਾਂ ਇਹ ਵੀ ਕਿਹਾ,‘ਭਾਰਤੀ ਬਾਇਓਟੈਕਨੋਲੋਜੀ ਉਦਯੋਗ ਭਾਰਤ ਅਤੇ ਸਮੁੱਚੇ ਵਿਸ਼ਵ ਨੂੰ ਅਹਿਮ ਆਰਥਿਕ ਵਾਧਾ ਤੇ ਵਿਕਾਸ ਮੁਹੱਈਆ ਕਰਵਾਉਣ ਲਈ ਆਪਣੀ ਸਮਰੱਥਾ ਕਾਰਣ ਇੱਕ ਨਵੇਂ ਜੁੱਗ ਵਿੱਚ ਦਾਖ਼ਲ ਹੋਣ ਦੇ ਕੰਢੇ ’ਤੇ ਹੈ।’
ਭਾਰਤੀ ਜੈਵਿਕ–ਅਰਥਵਿਵਸਥਾ ਦੀ ਸੰਗਠਤ ਰਿਪੋਰਟ (ਭਾਰਤੀ ਜੈਵਿਕ ਅਰਥਵਿਵਸਥਾ ਰਿਪੋਰਟ (IBER) ਤਾਜ਼ਾ ਅੰਕੜਿਆਂ ’ਤੇ ਆਧਾਰਤ ਹੈ, ਜੋ ਜੈਵਿਕ–ਅਰਥਵਿਵਸਥਾ ਵਿੱਚ ਬਾਇਓਟੈੱਕ ਖੇਤਰ ਦੇ ਯੋਗਦਾਨ ਦੀ ਨੁਮਾਇੰਦਗੀ ਕਰਦਾ ਹੈ। ਇਸ ਨੂੰ ਜਾਰੀ ਕੀਤੇ ਜਾਣ ਤੋਂ ਬਾਅਦ 2024–25 ਤੱਕ ਦੀਆਂ ਨਿਯਮਤ ਅਪਡੇਟਸ ਦਿੱਤੀਆਂ ਗਈਆਂ, ਤਾਂ ਜੋ ਪ੍ਰਗਤੀ ਉੱਤੇ ਨਜ਼ਰ ਰੱਖੀ ਜਾ ਸਕੇ ਅਤੇ ਇਹ ਵੇਖਣ ਲਈ ਭਾਰਤੀ ਬਾਇਓਟੈਕਨੋਲੋਜੀ ਉਦਯੋਗ ਲਈ ਖ਼ਾਕੇ ਉੱਤੇ ਝਾਤ ਪਾਈ ਜਾ ਸਕੇ ਕਿ ਕੀ ਨੀਤੀਗਤ ਪਹਿਲਕਦਮੀਆਂ ਰਾਹੀਂ ਰਫ਼ਤਾਰ ਨੂੰ ਤੇਜ਼ ਕਰਨ ਦੀ ਕੋਈ ਗੁੰਜਾਇਸ਼ ਹੈ, ਕਿੱਥੇ–ਕਿੱਥੇ ਅੰਤਰ ਤੇ ਭੰਬਲਭੂਸੇ ਵਾਲੇ ਖੇਤਰ ਹਨ ਜੋ 2025 ਤੱਕ ਭਾਰਤੀ ਬਾਇਓਟੈੱਕ ਖੇਤਰ ਦੀ 150 ਅਰਬ ਡਾਲਰ ਦੀ ਜੈਵਿਕ–ਅਰਥਵਿਵਸਥਾ ਦੀ ਯਾਤਰਾ ਉੱਤੇ ਜਾਂ ਤਾਂ ਕੋਈ ਦਬਾਅ ਪਾਉਂਦੇ ਹੋਣ ਤੇ ਜਾਂ ਕਿਸੇ ਤਰੀਕੇ ਢਾਹ ਲਾਉਂਦੇ ਹੋਣ।
ਡਾ. ਰੇਨੂੰ ਸਵਰੂਪ, ਸਕੱਤਰ, ਬਾਇਓਟੈਕਨੋਲੋਜੀ ਵਿਭਾਗ ਨੇ ਕਿਹਾ ਕਿ 2020 ਚੁਣੌਤੀਆਂ ਨਾਲ ਭਰਪੂਰ ਸਾਲ ਸੀ ਪਰ ਇਹ ਮੌਕਿਆਂ ਦਾ ਸਾਲ ਵੀ ਸੀ, ਉਨ੍ਹਾਂ ਕਿਹਾ ਕਿ ਇਹ ਵੇਖ ਕੇ ਕਿੰਨੀ ਖ਼ੁਸ਼ੀ ਹੋਈ ਹੈ ਕਿ ਇੰਨੀਆਂ ਸਾਰੀਆਂ ਚੁਣੌਤੀਆਂ ਦੇ ਬਾਵਜੂਦ, ਅਸੀਂ ਇਕੱਲੇ ਪਿਛਲੇ ਸਾਲ ਹੀ 850+ ਸਟਾਰਟਅੱਪਸ ਵਾਲੇ ਬਾਇਓਟੈੱਕ ਖੇਤਰ ਵਿੱਚ ਵਾਧਾ ਵੇਖਿਆ ਹੈ। ‘ਡਾਇਓਗਨੌਸਟਿਕਸ ਦੀ ਕਹਾਣੀ ਸਾਡੇ ਲਈ ਮੁੱਖ ਤੌਰ ’ਤੇ ਸਫ਼ਲ ਰਹੀ ਹੈ।’ ਡਾ. ਸਵਰੂਪ ਨੇ ਇਹ ਵੀ ਸੂਚਿਤ ਕੀਤਾ ਕਿ ਸਟਾਰਟਅੱਪਸ ਦੇ ਆਉਣ ਕਾਰਣ ਹੀ ਹੀ ਅੱਜ ਅਸੀਂ ਆਪਣੀਆਂ PP’s ਅਤੇ N95’s ਨੂੰ ਬਰਾਮਦ ਕਰਨ ਲਈ ਤਿਆਰ ਹਾਂ।
******
ਐੱਨਬੀ/ਕੇਜੀਐੱਸ/(ਡੀਬੀਟੀ ਰਿਲੀਜ਼)
(Release ID: 1702343)
Visitor Counter : 255