ਖਾਣ ਮੰਤਰਾਲਾ

ਭੋਪਾਲ ਵਿੱਚ 02 ਮਾਰਚ 2021 ਨੂੰ ਐੱਨ ਐੱਮ ਈ ਟੀ ਵੱਲੋਂ "ਖਾਣਾਂ ਦੀ ਭਾਲ ਵਧਾਉਣ" ਬਾਰੇ ਇੱਕ ਵਰਕਸ਼ਾਪ ਆਯੋਜਿਤ ਕੀਤੀ ਗਈ

Posted On: 03 MAR 2021 2:40PM by PIB Chandigarh

ਖਾਣ ਮੰਤਰਾਲੇ ਨੇ ਜਿਓਲੋਜੀਕਲ ਸਰਵੇ ਆਫ ਇੰਡੀਆ (ਜੀ ਐੱਸ ਆਈ) ਅਤੇ ਮਿਨਰਲ ਐਕਸਪਲੋਰੇਸ਼ਨ ਕਾਰਪੋਰੇਸ਼ਨ (ਐੱਮ ਈ ਸੀ ਐੱਲ) ਨਾਲ ਸਾਂਝੇ ਤੌਰ ਤੇ ਨੈਸ਼ਨਲ ਮਿਨਰਲ ਐਕਸਪਲੋਰੇਸ਼ਨ ਟਰਸਟ (ਐੱਨ ਐੱਮ ਈ ਟੀ) ਦੀ ਪਹਿਲਕਦਮੀਂ ਤੇ ਖਣਿਜਾਂ ਦੀ ਭਾਲ ਬਾਰੇ ਭੋਪਾਲ ਵਿੱਚ ਇੱਕ ਵਰਕਸ਼ਾਪ ਆਯੋਜਿਤ ਕੀਤੀ । ਇਸਦਾ ਮਕਸਦ ਸੂਬਾ ਵਿਭਾਗਾਂ ਦੇ ਮਾਈਨਿੰਗ ਅਤੇ ਜਿਓਲੋਜੀ ਅਤੇ ਛੱਤੀਸਗੜ੍ਹ , ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਸੂਬਿਆਂ ਦੀਆਂ ਸੂਬਾਈ ਖਣਿਜ ਵਿਕਾਸ ਕਾਰਪੋਰੇਸ਼ਨਾਂ ਨੂੰ ਫਾਇਦਾ ਪਹੁੰਚਾਉਣਾ ਹੈ । "ਐੱਨ ਐੱਮ ਈ ਟੀ ਰਾਹੀਂ ਖਣਿਜ ਭਾਲ ਵਧਾਉਣ" ਦੇ ਵਿਸ਼ੇ ਤੇ ਐੱਨ ਐੱਮ ਈ ਟੀ ਦੀ ਇਹ ਤੀਜੀ ਵਰਕਸ਼ਾਪ ਹੈ । ਇਸ ਤੋਂ ਪਹਿਲਾਂ ਜੈਪੁਰ ਵਿੱਚ (ਗੁਜਰਾਤ ਅਤੇ ਰਾਜਸਥਾਨ ਨੂੰ ਕਵਰ ਕਰਨ ਲਈ) ਅਤੇ ਲਖਨਊ ਵਿੱਚ (ਹਿਮਾਚਲ ਪ੍ਰਦੇਸ਼ , ਜੰਮੂ ਅਤੇ ਕਸ਼ਮੀਰ , ਲੱਦਾਖ਼ , ਉਤਰਾਖੰਡ ਅਤੇ ਉੱਤਰ ਪ੍ਰਦੇਸ਼) ਨੂੰ ਕਵਰ ਕਰਨ ਲਈ ਵਰਕਸ਼ਾਪਾਂ ਆਯੋਜਿਤ ਕੀਤੀਆਂ ਗਈਆਂ । ਮੱਧ ਪ੍ਰਦੇਸ਼ ਸਰਕਾਰ ਦੇ ਖਣਿਜ ਸਰੋਤ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਸ਼੍ਰੀ ਸੁਖਵੀਰ ਸਿੰਘ ਨੇ ਵਰਕਸ਼ਾਪ ਦਾ ਉਦਘਾਟਨ ਕੀਤਾ । ਡਾਕਟਰ ਰਣਜੀਤ ਰਾਠ , ਡੀ ਜੀ , ਜਿਓਲੋਜੀਕਲ ਸਰਵੇ ਆਫ ਇੰਡੀਆ ਅਤੇ ਸੀ ਐੱਮ ਡੀ , ਮਿਨਰਲ ਐਕਸਪਲੋਰੇਸ਼ਨ ਕਾਰਪੋਰੇਸ਼ਨ ਲਿਮਟਿਡ ਅਤੇ ਸ਼੍ਰੀ ਅਮਿਤ ਸਰਨ , ਡਾਇਰੈਕਟਰ ਭਾਰਤ ਸਰਕਾਰ ਖਾਣ ਮੰਤਰਾਲਾ ਨੇ ਖਾਣ ਮੰਤਰਾਲਾ , ਜਿਓਲੋਜੀਕਲ ਸਰਵੇ ਆਫ ਇੰਡੀਆ , ਐੱਮ ਈ ਸੀ ਐੱਲ ਦੇ ਹੋਰ ਅਧਿਕਾਰੀਆਂ ਨਾਲ ਇਸ ਵਰਕਸ਼ਾਪ ਵਿੱਚ ਸਿ਼ਰਕਤ ਕੀਤੀ । ਵਰਕਸ਼ਾਪ ਵਿੱਚ ਮੱਧ ਪ੍ਰਦੇਸ਼ , ਛੱਤੀਸਗੜ੍ਹ ਅਤੇ ਮਹਾਰਾਸ਼ਟਰ ਸੂਬਿਆਂ ਦੇ ਖਾਣ ਅਤੇ ਜਿਓਲੋਜੀ ਵਿਭਾਗ ਦੇ ਅਧਿਕਾਰੀ ਵੀ ਸ਼ਾਮਲ ਹੋਏ । ਇਸ ਵਰਕਸ਼ਾਪ ਨੇ ਜਾਣਕਾਰੀ ਸਾਂਝਾ ਕਰਨ ਲਈ ਪਲੇਟਫਾਰਮ ਮੁਹੱਈਆ ਕੀਤਾ । ਇਸ ਨੇ ਐੱਨ ਐੱਮ ਈ ਟੀ ਦੀ ਫੰਡਿੰਗ ਦੁਆਰਾ ਦੇਸ਼ ਭਰ ਵਿੱਚ ਮਾਈਨਿੰਗ ਅਤੇ ਜਿਓਲੋਜੀ ਅਤੇ ਮਾਈਨਿੰਗ ਕਾਰਪੋਰੇਸ਼ਨਜ਼ ਦੇ ਸੂਬਾ ਡਾਇਰੈਕਟਰੇਟਾਂ ਵੱਲੋਂ ਖਣਿਜ ਭਾਲ ਵਧਾਉਣ ਦੀ ਭੂਮਿਕਾ ਨੂੰ ਉਜਾਗਰ ਕੀਤਾ । ਸੂਬਿਆਂ ਨੂੰ ਭਾਲ ਗਤੀਵਿਧੀਆਂ ਦੀ ਇਸ ਤਰ੍ਹਾਂ ਯੋਜਨਾ ਬਣਾਉਣ ਲਈ ਬੇਨਤੀ ਕੀਤੀ ਗਈ ਕਿ ਖਣਿਜ ਖੇਤਰ ਵਿੱਚ ਕਾਫ਼ੀ ਪ੍ਰਭਾਵ ਮਹਿਸੂਸ ਕੀਤਾ ਜਾਵੇ । ਸੂਬਿਆਂ ਨੂੰ ਨੋਟੀਫਾਈਡ ਐਕਸਪਲੋਰੇਸ਼ਨ ਏਜੰਸੀਜ਼ ਦੀਆਂ ਸੇਵਾਵਾਂ ਵਰਤ ਕੇ ਅਣਟੈਪਡ ਖਣਿਜ ਸਰੋਤਾਂ ਦੀ ਖੋਜ ਲਈ ਬੇਨਤੀ ਵੀ ਕੀਤੀ ਗਈ । ਖਾਣ ਮੰਤਰਾਲਾ ਸੂਬਾ ਸਰਕਾਰਾਂ ਨੂੰ ਹਰ ਸੰਭਵ ਸਹਾਇਤਾ ਦੇਵੇਗਾ । ਐੱਨ ਐੱਮ ਈ ਟੀ ਨੇ ਉਜਾਗਰ ਕੀਤਾ ਕਿ ਭਾਰਤ ਵਿੱਚ ਖਣਿਜ ਸਰੋਤਾਂ ਦਾ ਅਮੀਰ ਖਜ਼ਾਨਾ ਹੈ । ਫਿਰ ਵੀ ਇਹ ਵੱਡੀ ਮਾਤਰਾ ਵਿੱਚ ਖਣਿਜ ਸਰੋਤਾਂ ਨੂੰ ਵਿਦੇਸ਼ਾਂ ਤੋਂ ਮੰਗਵਾ ਰਿਹਾ ਹੈ । ਦੇਸ਼ ਦੀਆਂ ਖਣਿਜ ਲੋੜਾਂ ਨਿਰਮਾਣ ਖੇਤਰ ਦਾ ਹਿੱਸਾ ਵਧਣ ਨਾਲ ਹੋਰ ਵਧਣ ਦੀ ਸੰਭਾਵਨਾ ਹੈ । ਇਸ ਵਾਧੇ ਨਾਲ ਨਜਿੱਠਣ ਲਈ ਅਤੇ ਦਰਾਮਦ ਖਰਚੇ ਨੂੰ ਹੇਠਾਂ ਰੱਖਣ ਲਈ ਖੋਜ ਗਤੀਵਿਧੀਆਂ ਨੂੰ ਵਧਾਉਣ ਦੀ ਲੋੜ ਹੈ , ਜਿਸ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੈ । ਵਰਕਸ਼ਾਪ ਵਿੱਚ ਐੱਨ ਐੱਮ ਈ ਟੀ ਫੰਡਿੰਗ ਦੁਆਰਾ ਐੱਨ ਐੱਮ ਈ ਟੀ ਵੱਲੋਂ ਖਣਿਜ ਖੋਜ ਲਈ ਪ੍ਰਾਜੈਕਟ ਬਣਾਉਣ , ਪ੍ਰਵਾਨਗੀ ਅਤੇ ਲਾਗੂ ਕਰਨ ਦੇ ਢੰਗ ਤਰੀਕਿਆਂ ਬਾਰੇ ਵਿਸਥਾਰਪੂਰਵਕ ਪੇਸ਼ਕਾਰੀਆਂ ਦਿੱਤੀਆਂ ਗਈਆਂ । ਜੀ ਐੱਸ ਆਈ ਨੇ ਮੱਧ ਪ੍ਰਦੇਸ਼ , ਛੱਤੀਸਗੜ੍ਹ ਅਤੇ ਮਹਾਰਾਸ਼ਟਰ ਵਿੱਚ ਖਣਿਜ ਭਾਲ ਲਈ ਸੰਭਾਵਿਤ ਖੇਤਰਾਂ ਬਾਰੇ ਪੇਸ਼ਕਾਰੀ ਪੇਸ਼ ਕੀਤੀ । ਵਰਕਸ਼ਾਪ ਵਿੱਚ ਇਹ ਵੀ ਦੱਸਿਆ ਗਿਆ ਕਿ ਨੈਸ਼ਨਲ ਮਿਨਰਲ ਐਕਸਪਲੋਰੇਸ਼ਨ ਟਰਸਟ (ਐੱਨ ਐੱਮ ਈ ਟੀ) ਨੇ ਸੂਬਾ ਸਰਕਾਰਾਂ ਨੂੰ ਖੋਜ ਸਰੋਤਾਂ ਨੂੰ ਪੈਦਾ ਕਰਨ ਲਈ ਸੂਬਾ ਸਰਕਾਰਾਂ ਲਈ ਵੱਡੇ ਮੌਕੇ ਮੁਹੱਈਆ ਕੀਤੇ ਹਨ । ਇਹ ਮੌਕੇ ਨੋਟੀਫਾਈਡ ਐਕਸਪਲੋਰੇਸ਼ਨ ਏਜੰਸੀਜ਼ ਦੁਆਰਾ ਖੋਜ ਗਤੀਵਿਧੀਆਂ ਅਤੇ ਇਸ ਮਕਸਦ ਲਈ ਐੱਨ ਐੱਮ ਈ ਟੀ ਦੇ ਉਪਲਬੱਧ ਫੰਡ ਦੀ ਵਰਤੋਂ ਨਾਲ ਦਿੱਤੇ ਗਏ ਹਨ । ਸੂਬਾ ਡੀ ਜੀ ਐੱਮਸ ਅਤੇ ਸੂਬਾ ਪੀ ਐੱਸ ਯੂਜ਼ ਨੂੰ ਖੋਜ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਅਤੇ ਐੱਨ ਐੱਮ ਈ ਟੀ ਫੰਡਿੰਗ ਲਈ ਖੋਜ ਪ੍ਰਸਤਾਵ ਦਾਇਰ ਕਰਨ ਦੀ ਬੇਨਤੀ ਕੀਤੀ ਗਈ । ਇਹ ਵਰਕਸ਼ਾਪ ਖਣਿਜ ਖੋਜ ਨੂੰ ਵਧਾਉਣ ਲਈ ਇੱਕ ਸਾਂਝੇ ਪਲੇਟਫਾਰਮ ਲਈ ਇੱਕ ਵਿਚਾਰ ਦੇ ਤੌਰ ਤੇ ਉਭਰੀ, ਜੋ ਖਾਣ ਖੇਤਰ ਦੀ ਤਰੱਕੀ ਲਈ ਮੌਲਿਕ ਹੈ ।
ਸੂਬਾ ਡੀ ਐੱਮ ਜੀਜ਼ ਅਤੇ ਸੂਬਿਆਂ ਦੀਆਂ ਸੂਬਾਈ ਖਾਣ ਵਿਕਾਸ ਕਾਰਪੋਰੇਸ਼ਨਾਂ ਦੇ ਅਧਿਕਾਰੀਆਂ ਅਤੇ ਐੱਮ ਓ ਆਈ ਐੱਲ ਨੇ ਵੀ ਆਪੋ ਆਪਣੀਆਂ ਸੰਸਥਾਵਾਂ ਵੱਲੋਂ ਖਣਿਜ ਖੋਜਾਂ ਗਤੀਵਿਧੀਆਂ ਬਾਰੇ ਦੱਸਿਆ ।
C:\Users\dell\Desktop\InauguraladdressbySh.SukhvirSingh,PrincipalSecretary,MadhyaPradsehBHXR.jpg

C:\Users\dell\Desktop\ReleaseofDRMbyDG,GSIalongwithotherdignitoriesZI9X.jpg



ਐੱਮ ਸੀ / ਕੇ ਪੀ / ਏ ਕੇ



(Release ID: 1702286) Visitor Counter : 174


Read this release in: English , Urdu , Hindi