ਸਿੱਖਿਆ ਮੰਤਰਾਲਾ

ਕੇਂਦਰੀ ਸਿੱਖਿਆ ਮੰਤਰੀ ਨੇ ਭਾਤਰੀ ਗਿਆਨ ਰਵਾਇਤੀ ਕੋਰਸ ਪ੍ਰੋਗਰਾਮਾਂ ਦੀ ਪੜ੍ਹਾਈ ਸਮੱਗਰੀ ਜਾਰੀ ਕੀਤੀ

Posted On: 02 MAR 2021 6:54PM by PIB Chandigarh

ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ "ਨਿਸ਼ੰਕ" ਨੇ ਅੱਜ ਨੋਇਡਾ ਵਿੱਚ ਨੈਸ਼ਨਲ ਇੰਸਟੀਚਿਊਟ ਆਫ ਓਪਨ ਸਕੂਲਿੰਗ (ਐੱਨ ਆਈ ਓ ਐੱਸ) ਦੇ ਭਾਰਤੀ ਗਿਆਨ ਪਰੰਪਰਾ ਦੀ ਪੜਾਈ ਸਮੱਗਰੀ ਜਾਰੀ ਕੀਤੀ । ਇਸ ਸਮਾਗਮ ਵਿੱਚ ਸਿੱਖਿਆ ਮੰਤਰਾਲੇ, ਐੱਨ ਆਈ ਓ ਐੱਸ ਦੇ ਸੀਨੀਅਰ ਅਧਿਕਾਰੀ , ਵਿਭਾਗਾਂ ਦੇ ਮੁਖੀ ਅਤੇ ਵੱਖ ਵੱਖ ਸਿੱਖਿਆ ਸੰਸਥਾਵਾਂ ਦੇ ਮੁਖੀਆਂ ਨੇ ਹਿੱਸਾ ਲਿਆ ।
ਇਸ ਮੌਕੇ ਬੋਲਦਿਆਂ ਸ਼੍ਰੀ ਪੋਖਰਿਯਾਲ ਨੇ ਕਿਹਾ ਕਿ ਐੱਨ ਆਈ ਓ ਐੱਸ ਭਾਰਤ ਤੇ ਵਿਦੇਸ਼ ਵਿੱਚ ਭਾਰਤੀ ਰਵਾਇਤੀ ਗਿਆਨ ਨੂੰ ਫੈਲਾਉਣ ਦੇ ਪਹਿਲਾਂ ਹੀ ਯਤਨ ਕਰ ਰਿਹਾ ਹੈ । ਉਹਨਾਂ ਦੱਸਿਆ ਕਿ ਵੈਦਿਕ ਪੜ੍ਹਾਈ , ਸੰਸਕ੍ਰਿਤ ਗਰਾਮਰ , ਭਾਰਤੀ ਦਰਸ਼ਨ , ਸੰਸਕ੍ਰਿਤ ਸਾਹਿਤ ਅਤੇ ਸੰਸਕ੍ਰਿਤ ਭਾਸ਼ਾ ਦੇ ਕੋਰਸ ਐੱਨ ਆਈ ਓ ਐੱਸ ਵੱਲੋਂ "ਭਾਰਤੀ ਰਵਾਇਤੀ ਗਿਆਨ ਦੇ ਅਧਾਰ ਤੇ ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਪੱਧਰ ਦੇ ਵਿਦਿਆਰਥੀਆਂ ਲਈ ਤਿਆਰ ਕੀਤੇ ਗਏ ਹਨ ਅਤੇ ਇਹ ਪੜ੍ਹਾਈ ਸਮਗਰੀ ਸੰਸਕ੍ਰਿਤ ਅਤੇ ਹਿੰਦੀ ਭਾਸ਼ਾ ਵਿੱਚ ਸਿੱਖਿਆਰਥੀਆਂ ਲਈ ਉਪਲਬੱਧ ਹੈ । ਉਹਨਾਂ ਨੇ ਕਿਹਾ ਕਿ ਇਹਨਾਂ ਦਾ ਅੰਗ੍ਰੇਜ਼ੀ ਮਾਧਿਅਮ ਵਿੱਚ ਵੀ ਪੁਲੱਥਾ ਕੀਤਾ ਜਾ ਰਿਹਾ ਹੈ ਅਤੇ ਭਾਰਤੀ ਸੱਭਿਆਚਾਰ ਅਤੇ ਰਵਾਇਤੀ ਗਿਆਨ ਨੂੰ ਉਤਸ਼ਾਹਿਤ ਕਰਨ ਲਈ ਮੁੱਖ ਵਿਦੇਸ਼ੀ ਭਾਸ਼ਾਵਾਂ ਵਿੱਚ ਵੀ ਇਹਨਾਂ ਵਿਸਿ਼ਆਂ ਨੂੰ ਤਿਆਰ ਕਰਨ ਲਈ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ ।
ਮੰਤਰੀ ਨੇ ਨਵੀਂ ਸਿੱਖਿਆ ਨੀਤੀ 2020 ਨੂੰ ਉਜਾਗਰ ਕਰਦਿਆਂ ਸਿੱਖਣ ਵਾਲੇ ਦੇ ਅੰਦਰ ਭਾਰਤੀਯਤਾ ਲਈ ਗੌਰਵ ਪੈਦਾ ਕਰਨ ਦੇ ਨਾਲ ਨਾਲ ਸਾਡੇ ਪੁਰਾਤਨ ਗਿਆਨ , ਹੁਨਰ ਅਤੇ ਕਦਰਾਂ ਕੀਮਤਾਂ ਨੂੰ ਵੀ ਸਥਾਪਿਤ ਕਰਨ ਤੇ ਜ਼ੋਰ ਦਿੱਤਾ । ਸ਼੍ਰੀ ਪੋਖਰਿਯਾਲ ਨੇ ਕਿਹਾ ਕਿ ਐੱਨ ਆਈ ਓ ਐੱਸ ਵੱਲੋਂ ਤਿਆਰ ਕੀਤੀ ਗਈ ਇਹ ਕੋਰਸ ਸਮੱਗਰੀ ਨਵੀਂ ਸਿੱਖਿਆ ਨੀਤੀ ਦੀ ਭਾਵਨਾ ਦੇ ਮੂਲ ਨੂੰ ਦਰਸਾਉਂਦੀ ਹੈ । ਉਹਨਾਂ ਕਿਹਾ ਕਿ ਐੱਨ ਆਈ ਓ ਐੱਸ ਵੱਲੋਂ ਕੀਤੇ ਗਏ ਯਤਨਾਂ ਨਾਲ ਪਹਿਲਾਂ ਹੀ ਭਾਰਤੀ ਸੱਭਿਆਚਾਰ , ਵਿਰਾਸਤ , ਦਰਸ਼ਨ ਅਤੇ ਪੁਰਾਤਨ ਗਿਆਨ ਨੂੰ ਆਧੁਨਿਕ ਹਵਾਲਿਆਂ ਨਾਲ ਪੇਸ਼ ਕੀਤਾ ਗਿਆ ਹੈ , ਜੋ ਇੱਕ ਮੀਲ ਪੱਥਰ ਸਾਬਤ ਹੋਵੇਗਾ ।
ਐੱਨ ਆਈ ਓ ਐੱਸ ਕਿੱਤਾ ਮੁਖੀ ਸਿੱਖਿਆ ਅਤੇ ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਪੱਧਰ ਤੱਕ ਓਪਨ ਅਤੇ ਡਿਸਟੈਂਸ ਐਜੂਕੇਸ਼ਨ ਰਾਹੀਂ ਸਕੂਲ ਸਿੱਖਿਆ ਦਿੰਦਾ ਹੈ । ਐੱਨ ਆਈ ਓ ਐੱਸ ਦਾ ਪਾਠਕ੍ਰਮ ਕੌਮੀ ਅਤੇ ਸੂਬਾ ਪੱਧਰ ਦੇ ਸਕੂਲ ਸਿੱਖਿਆ ਬੋਰਡਾਂ ਪੜ੍ਹਾਈ ਦੇ ਕੋਰਸਾਂ ਦੇ ਬਰਾਬਰ ਹੈ । ਐੱਨ ਆਈ ਓ ਐੱਸ ਨੇ ਭਾਰਤੀ ਰਵਾਇਤੀ ਗਿਆਨ ਦੇ 15 ਕੋਰਸ ਤਿਆਰ ਕੀਤੇ ਹਨ , ਜਿਵੇਂ ਵੇਦ , ਯੋਗ , ਵਿਗਿਆਨ , ਕਿੱਤਾ ਮੁਖੀ ਹੁਨਰ ਅਤੇ ਸੰਸਕ੍ਰਿਤ ਭਾਸ਼ਾ ਵਿਸਿ਼ਆਂ ਵਿੱਚ ਸੰਸਕ੍ਰਿਤ , ਹਿੰਦੀ ਅਤੇ ਅੰਗ੍ਰੇਜ਼ੀ ਮਾਧਿਅਮ ਵਿੱਚ ਓਪਨ ਬੇਸਿਕ ਐਜੂਕੇਸ਼ਨ ਪ੍ਰੋਗਰਾਮ ਦੇ ਤਿੰਨਾਂ ਪੱਧਰਾਂ ਲਈ ਇਹ ਕੋਰਸਿਜ਼ ਤੀਜੀ , ਪੰਜਵੀਂ ਅਤੇ ਅਠਵੀਂ ਜਮਾਤਾਂ ਦੇ ਬਰਾਬਰ ਹਨ । ਇਹ ਸਮਾਜ ਦੇ ਵੱਡੇ ਵਰਗ ਲਈ ਲਾਹੇਵੰਦ ਹੋਣਗੇ ।
ਇਹਨਾਂ ਕੋਰਸਾਂ ਤਹਿਤ ਵੇਦ ਦੇ ਜਿਹੜੇ ਵਿਸ਼ੇ ਆਉਂਦੇ ਹਨ , ਉਹਨਾਂ ਵਿੱਚ ਰਮਾਇਣ ਐਪਿੱਕ ਬਿਰਤਾਂਤ , ਭਗਤ ਗੀਤਾਂ ਦੀਆਂ ਸਿੱਖਿਆਵਾਂ , ਪਾਨਣੀ ਦੇ ਮਹੇਸ਼ਵਰ ਸੂਤਰ , ਸਮਰਸਾ ਸ਼ਲੋਕ ਸੰਗ੍ਰਹਿ ਦਾ ਇਕਾਕਤਿਆ ਸਤੋਤਰ , ਕਈ ਵੈਦਿਕ ਭਜਨ , ਵਿਸ਼ਨੂੰਸ਼ਾਸਤਰਨਾਮਾ ਸਤੋਤਰ , ਸਿ਼ਕਸ਼ਾਵਲੀ , ਬ੍ਰਹਮਾਵਲੀ , ਬਿਰਗੂਆਵਲੀ , ਲਾਲਿਸ਼ਤਨਾਮਾ ਸਤੋਤਰ , ਯੋਗ ਵਿਸ਼ੇ ਵਿੱਚ ਪਤੰਜਲੀ ਕ੍ਰਿਤਸੂਤਰ ਦੇ ਕੁਝ ਸੈਕਸ਼ਨ , ਯੋਗ ਸੂਤਰ ਅਭਿਆਸ , ਸੂਰਿਆ ਨਮਸਕਾਰ , ਆਸਣ , ਗਤੀਵਿਧੀਆਂ , ਪ੍ਰਾਣਾਯਾਮ , ਨਿਯਮ , ਹੱਠ ਯੋਗ , ਵਿਸ਼ਰਾਮ ਅਭਿਆਸ ,  ਗੁੱਸਾ ਪ੍ਰਬੰਧਨ ਅਭਿਆਸ , ਧਿਆਨ ਅਤੇ ਯਾਦਾਸ਼ਤ ਵਧਾਉਣ ਲਈ ਅਭਿਆਸ ਸ਼ਾਮਲ ਹਨ ।
ਕਿੱਤਾ ਮੁਖੀ ਹੁਨਰ ਕੋਰਸਾਂ ਵਿੱਚ ਪੁਰਾਤਨ ਭਾਰਤੀ ਸਭਿਆਚਾਰ ਦੇ ਵੱਖ ਵੱਖ ਹੁਨਰ ਤਰੀਕੇ ਪੇਸ਼ ਕੀਤੇ ਗਏ ਹਨ , ਜਿਵੇਂ ਪੌਦਿਆਂ ਨੂੰ ਪਾਣੀ ਲਾਉਣਾ , ਗਊਆਂ ਪਾਲਣੀਆਂ , ਗਊਆਂ ਦੇ ਸ਼ੈੱਡਾਂ ਨੂੰ ਸਾਫ਼ ਕਰਨਾ ਅਤੇ ਸਫਾਈ ਬਗੀਚੇ ਦੀ ਸਾਂਭ ਸੰਭਾਲ , ਸਿਉਣਾ ਅਤੇ ਵਾਢੀ ਕਰਨਾ , ਸਬਜ਼ੀ ਸੇਵਾ , ਜੈਵਿਕ ਖੇਤੀ , ਨਵਗ੍ਰਹਿ ਜੰਗਲਾਤ ਅਤੇ ਆਮ ਜਿ਼ੰਦਗੀ ਨਾਲ ਸੰਬੰਧਿਤ ਵੱਖ ਵੱਖ ਹੁਨਰਾਂ ਨਾਲ ਸੰਬੰਧਤ ਵਿਸ਼ੇ ਜਿਵੇਂ ਬੈੱਡ ਬਣਾਉਣਾ ਖੇਤੀ ਲਈ ਬਾਇਓਮੈਟ੍ਰਿਕ ਦਾ ਨਿਰਮਾਣ ਕਰਨਾ , ਆਮ ਜਿ਼ੰਦਗੀ ਵਿੱਚ ਆਯੁਰਵੇਦ ਦੀ ਵਰਤੋਂ , ਖਾਣਾ ਪਕਾਉਣਾ ਅਤੇ ਪੇਸ਼ ਕਰਨ ਦੇ ਤਰੀਕੇ ਸ਼ਾਮਲ ਹਨ ।
ਵਿਗਿਆਨ ਦੇ ਵਿਸ਼ੇ ਵਿੱਚ ਆਧੁਨਿਕ ਵਿਗਿਆਨ ਦੀਆਂ ਨਵੀਂਆਂ ਧਾਰਨਾਵਾਂ ਦੇ ਨਾਲ ਨਾਲ ਪਾਣੀ , ਹਵਾ ਅਤੇ ਬਨਸਪਤੀ ਤੇ ਵੇਦਾਂ ਵਿੱਚ ਭੂਮੀ ਦੀ ਸਾਂਭ ਸੰਭਾਲ , ਸ਼੍ਰਿਸ਼ਟੀ ਦੀ ਸ਼ੁਰੂਆਤ , ਪੰਚਮਭੂਤ , ਧਰਤੀ ਅਤੇ ਕੁਦਰਤੀ ਸਰੋਤਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ ।

 

ਐੱਮ ਸੀ / ਕੇ ਪੀ / ਏ ਕੇ



(Release ID: 1702048) Visitor Counter : 146