ਰੇਲ ਮੰਤਰਾਲਾ
ਕੋਵਿਡ ਚੁਣੌਤੀਆਂ ਦੇ ਬਾਵਜੂਦ, 28 ਫਰਵਰੀ 2021 ਨੂੰ, ਭਾਰਤੀ ਰੇਲਵੇ ਨੇ ਪਿਛਲੇ ਸਾਲ ਦੀ ਇਸੇ ਮਿਆਦ ਦੇ ਮਾਲ ਭਾੜੇ ਦੀ ਲੋਡਿੰਗ ਨੂੰ ਪਛਾੜ ਦਿੱਤਾ
28 ਫਰਵਰੀ 2021 ਤੱਕ, ਇਸ ਸਾਲ ਲਈ ਭਾਰਤੀ ਰੇਲਵੇ ਦੀ ਸਮੁੱਚੀ ਫ੍ਰੇਟ ਲੋਡਿੰਗ 1102.17 ਮਿਲੀਅਨ ਟਨ ਸੀ ਜੋ ਪਿਛਲੇ ਸਾਲ ਦੇ ਇਸੇ ਸਮੇਂ ਦੀ (1102.1 ਮਿਲੀਅਨ ਟਨ) ਸਮੁੱਚੀ ਫ੍ਰੇਟ ਲੋਡਿੰਗ ਨਾਲੋਂ ਵਧੇਰੇ ਹੈ
ਮਹੀਨਾ ਦਰ ਮਹੀਨਾ ਅਧਾਰ ‘ਤੇ, ਜਿਵੇਂ ਕਿ 28 ਫਰਵਰੀ ਨੂੰ, ਫਰਵਰੀ 2021 ਦੇ ਮਹੀਨੇ ਵਿੱਚ ਲੋਡਿੰਗ 112.25 ਮਿਲੀਅਨ ਟਨ ਸੀ, ਜੋ ਪਿਛਲੇ ਸਾਲ 28 ਫਰਵਰੀ ਨਾਲੋਂ ਤਕਰੀਬਨ 10% ਵੱਧ ਹੈ
28 ਫਰਵਰੀ ਤੱਕ ਦਾ ਮਾਲੀਆ ਮਹੀਨਾ ਦਰ ਮਹੀਨਾ ਦੇ ਅਧਾਰ ‘ਤੇ ਤਕਰੀਬਨ 8% ਅਤੇ ਸੰਚਿਤ ਅਧਾਰ ‘ਤੇ 1% ਵੱਧ ਰਿਹਾ
ਭਾਰਤੀ ਰੇਲਵੇ ਦੁਆਰਾ ਫਰਵਰੀ 2021 ਦੇ ਮਹੀਨੇ ਵਿੱਚ ਲੋਡਿੰਗ, ਕਮਾਈ ਅਤੇ ਗਤੀ ਦੇ ਮਾਮਲੇ ਵਿੱਚ ਫ੍ਰੇਟ ਅੰਕੜਿਆਂ ਦੀ ਉੱਚੀ ਦਰ ਕਾਇਮ ਰੱਖੀ ਗਈ
ਕੋਵਿਡ ਦੀਆਂ ਚੁਣੌਤੀਆਂ ਦੇ ਬਾਵਜੂਦ 28 ਫਰਵਰੀ 2021 ਨੂੰ, ਭਾਰਤੀ ਰੇਲਵੇ ਨੇ ਪਿਛਲੇ ਸਾਲ ਇਸੇ ਸਮੇਂ ਦੇ ਮਾਲਭਾੜੇ ਦੀ ਲੋਡਿੰਗ ਨੂੰ ਪਛਾੜ ਦਿੱਤਾ।
2021 ਫਰਵਰੀ ਦੇ ਮਹੀਨੇ ਵਿੱਚ, ਭਾਰਤੀ ਰੇਲਵੇ ਦੁਆਰਾ ਲੋਡਿੰਗ, ਕਮਾਈ ਅਤੇ ਗਤੀ ਦੇ ਮਾਮਲੇ ਵਿੱਚ ਉੱਚ ਅੰਕੜੇ ਕਾਇਮ ਰੱਖਣਾ ਜਾਰੀ ਰੱਖਿਆ ਗਿਆ। ਕੱਲ੍ਹ ਦੀ ਲੋਡਿੰਗ 5 ਮਿਲੀਅਨ ਟਨ ਨੂੰ ਪਾਰ ਕਰ ਗਈ।
Posted On:
01 MAR 2021 4:46PM by PIB Chandigarh
28 ਫਰਵਰੀ 2021 ਨੂੰ, ਇਸ ਸਾਲ ਲਈ ਭਾਰਤੀ ਰੇਲਵੇ ਦੀ ਸਮੁੱਚੀ ਫ੍ਰੇਟ ਲੋਡਿੰਗ 1102.17 ਮਿਲੀਅਨ ਟਨ ਸੀ ਜੋ ਪਿਛਲੇ ਸਾਲ ਦੇ ਇਸੇ ਸਮੇਂ (1102.1 ਮਿਲੀਅਨ ਟਨ) ਦੇ ਮੁਕਾਬਲੇ ਵੱਧ ਹੈ।
ਮਹੀਨਾ ਦਰ ਮਹੀਨਾ ਦੇ ਹਿਸਾਬ ਨਾਲ, 28 ਫਰਵਰੀ, 2021 ਤੱਕ, ਭਾਰਤੀ ਰੇਲਵੇ ਦੀ ਲੋਡਿੰਗ 112.25 ਮਿਲੀਅਨ ਟਨ ਸੀ, ਜੋ ਪਿਛਲੇ ਸਾਲ 28 ਫਰਵਰੀ ਨੂੰ (102.21 ਮਿਲੀਅਨ ਟਨ) ਲੋਡਿੰਗ ਦੇ ਮੁਕਾਬਲੇ ਤਕਰੀਬਨ 10% ਵੱਧ ਹੈ।
ਹਰ ਦਿਨ ਦੇ ਆਧਾਰ ‘ਤੇ, 28 ਫਰਵਰੀ, 2021 ਨੂੰ, ਭਾਰਤੀ ਰੇਲਵੇ ਦੀ ਫ੍ਰੇਟ ਲੋਡਿੰਗ 5.23 ਮਿਲੀਅਨ ਟਨ ਸੀ, ਜੋ ਕਿ ਪਿਛਲੇ ਸਾਲ ਦੇ ਇਸੇ ਸਮੇਂ (3.83 ਮਿਲੀਅਨ ਟਨ) ਦੀ ਲੋਡਿੰਗ ਨਾਲੋਂ 36% ਵੱਧ ਹੈ।
ਫਰਵਰੀ 2021 ਦੇ ਮਹੀਨੇ ਵਿੱਚ ਫਰੇਟ ਟ੍ਰੇਨਾਂ ਦੀ ਔਸਤ ਗਤੀ 46.09 ਕਿਲੋਮੀਟਰ ਪ੍ਰਤੀ ਘੰਟਾ ਸੀ ਜੋ ਪਿਛਲੇ ਸਾਲ ਦੇ ਇਸੇ ਮਹੀਨੇ (23.01 ਕਿਲੋਮੀਟਰ ਪ੍ਰਤੀ ਘੰਟਾ) ਨਾਲੋਂ ਦੁੱਗਣੀ ਹੈ। 28 ਫਰਵਰੀ ਨੂੰ, ਫਰੇਟ ਟ੍ਰੇਨਾਂ ਦੀ ਔਸਤ ਗਤੀ 47.51 ਕਿਲੋਮੀਟਰ ਪ੍ਰਤੀ ਘੰਟਾ ਸੀ ਜੋ ਕਿ ਪਿਛਲੇ ਸਾਲ 23.17 ਕਿਲੋਮੀਟਰ ਪ੍ਰਤੀ ਘੰਟਾ ਦੇ ਮੁਕਾਬਲੇ ਦੁਗਣੀ ਤੋਂ ਵੀ ਜ਼ਿਆਦਾ ਹੈ।
2021 ਫਰਵਰੀ ਦੇ ਮਹੀਨੇ ਵਿੱਚ, ਭਾਰਤੀ ਰੇਲਵੇ ਨੇ ਫਰੇਟ ਲੋਡਿੰਗ ਤੋਂ 11096.89 ਕਰੋੜ ਰੁਪਏ ਦੀ ਕਮਾਈ ਕੀਤੀ ਜੋ ਪਿਛਲੇ ਸਾਲ ਦੀ ਇਸੇ ਮਿਆਦ (10305.02 ਕਰੋੜ ਰੁਪਏ) ਦੀ ਤੁਲਨਾ ਵਿੱਚ 7.7% ਵੱਧ ਹੈ। 28 ਫਰਵਰੀ 2021 ਨੂੰ ਭਾਰਤੀ ਰੇਲਵੇ ਨੇ ਫ੍ਰੇਟ ਲੋਡਿੰਗ ਤੋਂ 509.44 ਕਰੋੜ ਰੁਪਏ ਦੀ ਕਮਾਈ ਕੀਤੀ ਜੋ ਪਿਛਲੇ ਸਾਲ ਉਸੇ ਦਿਨ (378.56 ਕਰੋੜ ਰੁਪਏ) ਦੀ ਕਮਾਈ ਦੇ ਮੁਕਾਬਲੇ 34% ਵਧੇਰੇ ਹੈ।
ਇਹ ਵਰਣਨ ਯੋਗ ਹੈ ਕਿ ਫ੍ਰੇਟ ਦੀ ਢੋਆ-ਢੁੱਆਈ ਨੂੰ ਬਹੁਤ ਹੀ ਆਕਰਸ਼ਕ ਬਣਾਉਣ ਲਈ ਭਾਰਤੀ ਰੇਲਵੇ ਦੁਆਰਾ ਬਹੁਤ ਸਾਰੀਆਂ ਰਿਆਇਤਾਂ / ਛੋਟਾਂ ਵੀ ਦਿੱਤੀਆਂ ਜਾ ਰਹੀਆਂ ਹਨ। ਜ਼ੋਨਾਂ ਅਤੇ ਡਿਵੀਜ਼ਨਾਂ ਵਿੱਚ ਵਪਾਰਕ ਵਿਕਾਸ ਇਕਾਈਆਂ ਦਾ ਜ਼ਬਰਦਸਤ ਉਭਾਰ, ਉਦਯੋਗਾਂ ਅਤੇ ਲੌਜਿਸਟਿਕਸ ਸਰਵਿਸ ਪ੍ਰੋਵਾਈਡਰਾਂ ਨਾਲ ਨਿਰੰਤਰ ਗੱਲਬਾਤ, ਤੇਜ਼ ਗਤੀ ਆਦਿ ਰੇਲਵੇ ਦੇ ਫ੍ਰੇਟ ਦੇ ਕਾਰੋਬਾਰ ਦੇ ਮਜ਼ਬੂਤ ਵਿਕਾਸ ਵਿੱਚ ਵਾਧਾ ਕਰ ਰਹੀਆਂ ਹਨ।
ਇਹ ਨੋਟ ਕੀਤਾ ਜਾ ਸਕਦਾ ਹੈ ਕਿ ਕੋਵਿਡ 19 ਦੀ ਵਰਤੋਂ ਭਾਰਤੀ ਰੇਲਵੇ ਦੁਆਰਾ ਸਰਵਪੱਖੀ ਦਕਸ਼ਤਾ ਅਤੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਦੇ ਅਵਸਰ ਵਜੋਂ ਕੀਤੀ ਗਈ ਹੈ।
**********
ਡੀਜੇਐੱਨ / ਐੱਮਕੇਵੀ
(Release ID: 1701818)
Visitor Counter : 192