ਪੁਲਾੜ ਵਿਭਾਗ
ਕੇਂਦਰੀ ਮੰਤਰੀ ਡਾਕਟਰ ਜਿਤੇਂਦਰ ਸਿੰਘ ਨੇ ਆਪਣੇ ਬ੍ਰਾਜ਼ੀਲ ਹਮਅਹੁਦਾ ਮਾਰਕੋਸ ਪੌਂਟੀਸ ਨਾਲ ਇਸਰੋ ਵੱਲੋਂ ਐਮਾਜ਼ੋਨੀਆ — 1 ਸੈਨੇਲਾਈਟ ਦੀ ਸਫ਼ਲਤਾ ਪੂਰਵਕ ਲਾਂਚ ਤੋਂ ਬਾਅਦ ਪੁਲਾੜ ਖੇਤਰ ਵਿੱਚ ਸਾਂਝ ਬਾਰੇ ਵਿਚਾਰ ਵਟਾਂਦਰਾ ਕੀਤਾ
ਭਾਰਤ ਦੀ ਵਰਲਡ ਕੋਮਟੀ ਆਫ਼ ਨੇਸ਼ਨਸ ਵਿੱਚ ਚੜ੍ਹਾਈ ਪੁਲਾੜ ਤਕਨਾਲੋਜੀ ਰਾਹੀਂ ਹੋਵੇਗੀ : ਡਾਕਟਰ ਜਿਤੇਂਦਰ ਸਿੰਘ
Posted On:
01 MAR 2021 5:00PM by PIB Chandigarh
ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਉੱਤਰ ਪੂਰਬੀ ਖੇਤਰ ਦੇ ਵਿਕਾਸ (ਡੀ ਓ ਐੱਨ ਈ ਆਰ) ਐੱਮ ਓ ਐੱਸ ਪੀ ਐੱਮ ਓ , ਪ੍ਰਸੋਨਲ , ਜਨਤਕ ਸਿ਼ਕਾਇਤਾਂ , ਪੈਨਸ਼ਨ , ਪ੍ਰਮਾਣੂ ਊਰਜਾ ਅਤੇ ਪੁਲਾੜ , ਡਾਕਟਰ ਜਿਤੇਂਦਰ ਸਿੰਘ ਨੇ ਕਿਹਾ ਹੈ ਕਿ ਭਾਰਤ ਦੀ ਵਰਲਡ ਕੋਮਟੀ ਆਫ਼ ਨੇਸ਼ਨਸ ਵਿੱਚ ਚੜ੍ਹਾਈ ਪੁਲਾੜ ਤਕਨਾਲੋਜੀ ਰਾਹੀਂ ਹੋਵੇਗੀ ।
ਇੱਕ ਵਰਚੁਅਲ ਮਾਧਿਅਮ ਰਾਹੀਂ ਸੰਵਾਦ ਵਿੱਚ ਬ੍ਰਾਜ਼ੀਲ ਦੇ ਵਿਗਿਆਨ , ਤਕਨਾਲੋਜੀ ਅਤੇ ਇਨੋਵੇਸ਼ਨ ਬਾਰੇ ਵਿਜ਼ਟਿੰਗ ਮੰਤਰੀ ਮਾਰਕੋਸ ਪੌਂਟੀਸ ਅਤੇ ਬ੍ਰਾਜ਼ੀਲ ਪੁਲਾੜ ਏਜੰਸੀ ਦੇ ਮੁਖੀਆਂ ਨਾਲ ਕੱਲ੍ਹ ਇਸਰੋ ਵੱਲੋਂ ਐਮਜ਼ੋਨੀਆ —1 ਬ੍ਰਾਜ਼ੀਲ ਸੈਟੇਲਾਈਟ ਨੂੰ ਸਫ਼ਲਤਾਪੂਰਵਕ ਲਾਂਚ ਕਰਨ ਤੋਂ ਬਾਅਦ ਡਾਕਟਰ ਜਿਤੇਂਦਰ ਸਿੰਘ ਨੇ ਕਿਹਾ ਕਿ ਦੋਨਾਂ ਦੇਸ਼ਾਂ ਵਿਚਾਲੇ ਸਾਂਝ ਇੱਕ ਮਜ਼ਬੂਤ ਸਬੰਧਾਂ ਦੀ ਸ਼ੁਰੂਆਤ ਦੀ ਨਿਸ਼ਾਨਦੇਹੀ ਹੈ ਅਤੇ ਹੋਰ ਬਾਕੀ ਮੁਲਕਾਂ ਲਈ ਇੱਕ ਰੋਲ ਮਾਡਲ ਹੈ । ਉਨ੍ਹਾਂ ਕਿਹਾ ਕਿ ਇਹ ਲਾਂਚ ਇਸਰੋ ਦੇ ਕਮਰਸ਼ੀਅਲ ਆਰਮ ਨਿਊ ਸਪੇਸ ਇੰਡੀਆ ਲਿਮਟਡ (ਐੱਨ ਐੱਸ ਆਈ ਐੱਲ) ਦੇ ਪਹਿਲੇ ਸਮਰਪਿਤ ਮਿਸ਼ਨ ਦੀ ਨਿਸ਼ਾਨੀ ਵੀ ਹੈ ।
ਡਾਕਟਰ ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਪੇਸ ਤਕਨਾਲੋਜੀ ਸਮੇਤ ਸਾਰੇ ਵਿਗਿਆਨਕ ਪਹਿਲੂਆਂ ਨੂੰ ਪਿਛਲੇ ਪੰਜ — ਛੇ ਸਾਲ ਵਿੱਚ ਇੱਕ ਵਿਸ਼ੇਸ਼ ਹੁਲਾਰਾ ਮੁਹੱਈਆ ਕੀਤਾ ਹੈ ਅਤੇ ਉਨਾਂ ਕਿਹਾ ਕਿ ਵੱਖ ਵੱਖ ਖੇਤਰਾਂ ਵਿੱਚ ਪੁਲਾੜ ਤਕਨਾਲੋਜੀ ਨੂੰ ਲਾਗੂ ਕਰਨ ਦੇ ਵਿਸਥਾਰ ਨੇ ਆਮ ਆਦਮੀ ਲਈ ਈਜ਼ ਆਫ਼ ਲਿਵਿੰਗ ਲਿਆਂਦੀ ਹੈ । ਉਨ੍ਹਾਂ ਕਿਹਾ ਕਿ ਭਾਵੇਂ ਰੇਲਵੇ ਹੈ , ਸਮਾਰਟ ਸ਼ਹਿਰ ਹਨ , ਖੇਤੀਬਾੜੀ ਹੈ , ਆਪਦਾ ਪ੍ਰਬੰਧਨ ਹੈ , ਸ਼ਾਹਮਾਰਗ ਹਨ ਜਾਂ ਰੱਖਿਆ , ਹਰੇਕ ਵਿੱਚ ਪੁਲਾੜ ਤਕਨਾਲੋਜੀ ਨੇ ਵੱਡਾ ਯੋਗਦਾਨ ਪਾਇਆ ਹੈ ।
ਪ੍ਰਧਾਨ ਮੰਤਰੀ ਵੱਲੋਂ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਨਿੱਜੀ ਖੇਤਰ ਦੇ ਖਿਡਾਰੀਆਂ ਲਈ ਭਾਰਤ ਦੀ ਪੁਲਾੜ ਤਕਨਾਲੋਜੀ ਨੂੰ ਅਨਲਾਕ ਕਰਨ ਦੇ ਕ੍ਰਾਂਤੀਕਾਰੀ ਫ਼ੈਸਲੇ ਦੇ ਸਬੰਧ ਵਿੱਚ ਬੋਲਦਿਆਂ ਡਾਕਟਰ ਜਿਤੇਂਦਰ ਸਿੰਘ ਨੇ ਕਿਹਾ ਕਿ ਇਹ “ਈਜ਼ ਆਫ਼ ਲਿਵਿੰਗ” , “ਈਜ਼ ਆਫ਼ ਐਨਵਾਇਰਮੈਂਟ” , “ਈਜ਼ ਆਫ਼ ਹਿਊਮੈਨਿਟੀ” ਲਿਆਵੇਗਾ । ਮੰਤਰੀ ਨੇ ਕਿਹਾ , ਕਿ ਭਾਵੇਂ ਭਾਰਤ ਨੇ ਕਈ ਹੋਰ ਮੁਲਕਾਂ ਤੋਂ ਬਾਅਦ ਆਪਣੀ ਪੁਲਾੜ ਯਾਤਰਾ ਸ਼ੁਰੂ ਕੀਤੀ ਹੈ , ਪਰ ਅੱਜ ਅਸੀਂ ਮੰਗਲਯਾਨ ਅਤੇ ਚੰਦਰਯਾਨ ਤੋਂ ਲਿਆਂਦੀ ਜਾਣਕਾਰੀ ਵਿਸ਼ਵ ਦੀਆਂ ਪ੍ਰਮੁੱਖ ਸੰਸਥਾਵਾਂ ਜਿਵੇਂ ਯੂ ਐੱਸ ਏ ਦੀ ਨਾਸਾ , ਨੂੰ ਦੇਣ ਦੇ ਕਾਬਿਲ ਹੋ ਗਏ ਹਾਂ । ਆਪਣੇ ਸੰਬੋਧਨ ਵਿੱਚ ਬ੍ਰਾਜ਼ੀਲ ਦੇ ਵਿਗਿਆਨ ਤਕਨਾਲੋਜੀ ਤੇ ਇਨੋਵੇਸ਼ਨ ਮੰਤਰੀ ਮਾਰਕੋਸ ਪੌਂਟੀਸ ਨੇ ਕਿਹਾ ਕਿ ਭਾਰਤ ਤੇ ਬ੍ਰਾਜ਼ੀਲ ਦਾ ਪੁਲਾੜ ਤਕਨਾਲੋਜੀ ਵਿੱਚ ਸਾਂਝਾ ਉੱਦਮ ਕੰਪਨੀਆਂ ਲਈ ਨਵੇਂ ਮੌਕੇ ਪੈਦਾ ਕਰੇਗਾ ਅਤੇ ਨਵੇਂ ਰੋਜ਼ਗਾਰ ਪੈਦਾ ਕਰਨ ਵਿੱਚ ਮਦਦ ਕਰੇਗਾ । ਉਨ੍ਹਾਂ ਕਿਹਾ ਕਿ ਐਮਜ਼ੋਨੀਆ —1 ਇੱਕ ਆਪਟੀਕਲ ਅਰਥ ਅਬਜ਼ਰਵੇਸ਼ਨ ਸੈਟੇਲਾਈਟ ਹੈ ਅਤੇ ਇਹ ਬ੍ਰਾਜ਼ੀਲ ਵਿੱਚ ਵਿਸ਼ੇਸ਼ ਤੌਰ ਤੇ ਐਮਜ਼ੋਨੀਆ ਖੇਤਰ ਵਿੱਚ ਅਤੇ ਦੇਸ਼ ਵਿੱਚ ਵੰਨ ਸੁਵੰਨੀ ਖੇਤੀਬਾੜੀ ਦੀ ਨਿਗਰਾਨੀ , ਜੰਗਲਾਂ ਦੀ ਕਟਾਈ ਦੀ ਪ੍ਰਣਾਲੀ ਵਿੱਚ ਰੀਅਲ ਟਾਈਮ ਜਾਂਚ ਦੇ ਸੁਧਾਰ , ਜੰਗਲਾਤ ਦੀ ਕਟਾਈ ਦੀ ਨਿਗਰਾਨੀ ਅਤੇ ਰਿਮੋਟ ਸੈਂਸਿੰਗ ਇਮੇਜਿਜ ਮੁਹੱਈਆ ਕਰਨ ਦੇ ਇਰਾਦੇ ਨਾਲ ਛੱਡਿਆ ਗਿਆ ਹੈ । ਮੰਤਰੀ ਨੇ ਕਿਹਾ ਕਿ ਇਹ ਨਵਾਂ ਸੈਟੇਲਾਈਟ ਬਹੁਪੱਮੀ ਕਾਰੋਬਾਰੀ , ਵਪਾਰ ਅਤੇ ਸਰਕਾਰੀ ਮੌਕਿਆਂ ਲਈ ਦਰਵਾਜ਼ੇ ਖੋਲ੍ਹੇਗਾ । ਬ੍ਰਾਜ਼ੀਲ ਨੇ ਆਪਣੇ ਲਾਂਚ ਵਹੀਕਲ ਪ੍ਰੋਗਰਾਮ ਦੀਆਂ ਪ੍ਰਣਾਲੀਆਂ ਅਤੇ ਸਮੱਗਰੀ ਦੀ ਖ਼ਰੀਦ ਵਿੱਚ ਭਾਰਤ ਨੂੰ ਸਹਾਇਤਾ ਕਰਨ ਲਈ ਬੇਨਤੀ ਕੀਤੀ ਹੈ ।
ਸਮਝੌਤੇ ਅਤੇ ਜਾਇੰਟ ਵਰਕਿੰਗ ਗਰੁੱਪ (ਜੇ ਡਬਲਿਊ ਜੀ) : 2000 ਦੇ ਸ਼ੁਰੂ ਤੋਂ ਹੁਣ ਤੱਕ ਭਾਰਤ ਅਤੇ ਬ੍ਰਾਜ਼ੀਲ ਨੇ ਬਾਹਰੀ ਪੁਲਾੜ ਦੀ ਸ਼ਾਂਤੀ ਲਈ ਵਰਤੋਂ ਅਤੇ ਪਤਾ ਲਾਉਣ ਲਈ ਸਹਿਯੋਗ ਕਰਨ ਸਬੰਧੀ ਸਮਝੌਤੇ ਕੀਤੇ ਹਨ । ਇਹ ਦੋਨੋਂ ਸਰਕਾਰ ਅਤੇ ਸਪੇਸ ਏਜੰਸੀ ਦੇ ਪੱਧਰ ਤੇ ਕੀਤੇ ਗਏ । ਸਰਕਾਰ ਪੱਧਰ ਤੇ 2004 ਵਿੱਚ ਅਤੇ ਪੁਲਾੜ ਏਜੰਸੀ ਪੱਧਰ ਤੇ (ਇਸਰੋ ਅਤੇ ਬ੍ਰਾਜ਼ੀਲ ਪੁਲਾੜ ਏਜੰਸੀ ਏ ਈ ਬੀ ਨਾਲ 2002 ਵਿੱਚ) ਏਜੰਸੀ ਪੱਧਰ ਤੇ ਹੋਏ ਸਮਝੌਤੇ ਦੀਆਂ ਵਿਵਸਥਾਵਾਂ ਅਨੁਸਾਰ 2007 ਵਿੱਚ ਜੇ ਡਬਲਿਊ ਜੀ ਗਠਿਤ ਕੀਤਾ ਗਿਆ ਸੀ । ਜੇ ਡਬਲਿਊ ਜੀ (ਨਵੇਂ ਮੈਂਬਰਾਂ ਨਾਲ ਦੁਬਾਰਾ ਗਠਿਤ) ਦੀ ਮੀਟਿੰਗ ਜਨਵਰੀ 2020 ਵਿੱਚ ਹੋਈ ਸੀ । ਇਸ ਵਿੱਚ ਭਵਿੱਖ ਦੇ ਪੁਲਾੜ ਵਿਗਿਆਨ ਮਿਸ਼ਨਾਂ ਵਿੱਚ ਸਹਿਯੋਗ ਸੰਭਾਵਨਾਵਾਂ , ਇਸਰੋ ਦੇ ਪੀ ਐੱਸ ਚਾਰ ਆਰਬਿਟਲ ਪਲੇਟਫਾਰਮ ਦੀ ਵਰਤੋਂ , ਪੁਲਾੜ ਮੌਸਮੀ ਅਧਿਐਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਸੀ ।
ਐੱਸ ਐੱਨ ਸੀ
(Release ID: 1701763)
Visitor Counter : 182