ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਕੇਂਦਰੀ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਬੀ ਆਈ ਐੱਸ (ਬਿਊਰੋ ਆਫ਼ ਇੰਡੀਅਨ ਸਟੈਂਡਰਡਸ) ਨੂੰ ਈਜ਼ ਆਫ਼ ਡੂਇੰਗ ਬਿਜ਼ਨਸ ਉਤਸ਼ਾਹਿਤ ਕਰਨ ਲਈ , “ਐੱਮ ਐੱਸ ਐੱਮ ਈ, ਸਟਾਰਟਪਸ ਅਤੇ ਮਹਿਲਾ ਉੱਦਮੀਆਂ” ਲਈ ਟੈਸਟਿੰਗ ਫ਼ੀਸ ਘਟਾਉਣ ਦੇ ਨਿਰਦੇਸ਼ ਦਿੱਤੇ ਹਨ


“ਸਪੀਡ , ਹੁਨਰ , ਪੈਮਾਨਾ ਅਤੇ ਮਾਣਕੀਕਰਨ” ਤਰੱਕੀ ਦਾ ਨਵਾਂ ਕੌਮੀ ਮੰਤਰ ਹੋਣਾ ਚਾਹੀਦਾ ਹੈ : ਸ਼੍ਰੀ ਪੀਯੂਸ਼ ਗੋਇਲ

ਵਧੀਆ ਤੇ ਮਿਆਰੀ ਉਤਪਾਦਾਂ ਦਾ ਉਤਪਾਦਨ ਅਤੇ ਇਸ ਤੋਂ ਘੱਟ ਕੁਝ ਵੀ ਨਾ ਸਵੀਕਾਰਨਾ ਸਮੇਂ ਦੀ ਲੋੜ ਹੈ : ਪੀਯੂਸ਼ ਗੋਇਲ

ਬੀ ਆਈ ਐੱਸ ਨੂੰ ਦੇਸ਼ ਦੀਆਂ ਉਦਯੋਗਿਕ ਜ਼ੋਨ ਮਾਪਣ ਅਤੇ ਇਸ ਅਨੁਸਾਰ ਵਿਸ਼ਵ ਪੱਧਰ ਦੇ ਬੁਨਿਆਦੀ ਢਾਂਚੇ ਵਾਲੀਆਂ ਟੈਸਟ ਲੈਬਾਰਟਰੀਆਂ ਕਾਇਮ ਕਰਨ ਦੇ ਨਿਰਦੇਸ਼ ਦਿੱਤੇ ਹਨ

ਬੀ ਆਈ ਐੱਸ ਨੂੰ ਜੀ ਏ ਪੀ ਸਮੀਖਿਆ ਕਰਨ ਅਤੇ ਟੈਸਟਿੰਗ ਲੈਬਸ ਦਾ ਆਧੂਨਿਕੀਕਰਨ ਕਰਨ ਲਈ ਵੀ ਨਿਰਦੇਸ਼ ਦਿੱਤੇ ਹਨ

ਬੀ ਆਈ ਐੱਸ ਨੂੰ ਦੇਸ਼ ਭਰ ਵਿੱਚ ਆਪਣੀਆਂ ਟੈਸਟਿੰਗ ਲੈਬਸ ਇਸ ਢੰਗ ਨਾਲ ਸਥਾਪਿਤ ਕਰਨ ਦੀ ਲੋੜ ਹੈ ਤਾਂ ਜੋ ਉੱਦਮੀਆਂ ਨੂੰ ਟੈਸਟਿੰਗ ਅਤੇ ਮਾਣਕੀਕਰਨ ਦੇ ਪ੍ਰਮਾਣੀਕਰਨ ਲਈ ਜਿ਼ਆਦਾ ਦੂਰ ਦਾ ਸਫ਼ਰ ਨਾ ਕਰਨਾ ਪਵੇ

ਮੰਤਰੀ ਨੇ ਬੀ ਆਈ ਐੱਸ ਨੂੰ ਆਪਣੇ ਪ੍ਰਮਾਣੀਕਰਨ ਪ੍ਰਕਿਰਿਆ ਅਤੇ ਜਾਂਚ ਵਿੱਚ ਉੱਚ ਪੱਧਰੀ ਪਾਰਦਰਸ਼ਤਾ ਲਿਆਉਣ ਲਈ ਇੱਕ ਗ੍ਰਾਹਕ ਚਾਰਟਰ ਤਿਆਰ ਕਰਨ ਲਈ ਨਿਰਦੇਸ਼ ਦਿੱਤੇ ਹਨ


ਸ਼੍ਰੀ ਪੀਯੂਸ਼ ਗੋਇਲ ਨੇ ਬਿਊਰੋ ਆਫ਼ ਇੰਡੀਅਨ ਸਟੈਂਡਰਡ ਦੀ ਤੀਜੀ ਪ੍ਰਸ਼ਾਸਨਿਕ ਕੌਂਸਿਲ ਮੀਟਿੰਗ ਦੀ ਪ੍ਰਧਾਨਗੀ ਕੀਤੀ

Posted On: 01 MAR 2021 3:29PM by PIB Chandigarh

ਕੇਂਦਰੀ ਖਪਤਕਾਰ ਮਾਮਲੇ , ਅਨਾਜ ਅਤੇ ਜਨਤਕ ਵੰਡ , ਰੇਲਵੇ ਅਤੇ ਵਣਜ ਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਬਿਊਰੋ ਆਫ਼ ਇੰਡੀਅਨ ਸਟੈਂਡਰਡ ਦੀ ਤੀਜੀ ਪ੍ਰਸ਼ਾਸਨਿਕ ਕੌਂਸਿਲ ਦੀ ਅੱਜ ਵਰਚੁਅਲੀ ਪ੍ਰਧਾਨਗੀ ਕੀਤੀ । ਇਸ ਮੀਟਿੰਗ ਵਿੱਚ ਖਪਤਕਾਰ ਮਾਮਲੇ , ਅਨਾਜ ਤੇ ਜਨਤਕ ਵੰਡ ਮੰਤਰਾਲੇ ਦੇ ਰਾਜ ਮੰਤਰੀ ਸ਼੍ਰੀ ਰਾਓਸਾਹੇਬ ਪਾਟਿਲ ਦਾਨਵੇ, ਸ਼੍ਰੀ ਮਹੇਸ਼ ਪੋਡਰ , ਸੰਸਦ ਮੈਂਬਰ ਰਾਜ ਸਭਾ , ਸਕੱਤਰ ਪਖਤਕਾਰ ਮਾਮਲੇ ਵਿਭਾਗ , ਡੀ ਜੀ ਬੀ ਆਈ ਐੱਸ , ਸ਼੍ਰੀ ਪੀ ਕੇ ਤਿਵਾੜੀ , ਚੇਅਰਮੈਨ ਕਿਊ ਸੀ ਆਈ ਸ਼੍ਰੀ ਆਦਿਲ ਜੈਂਨੁਲ ਬਾਈ ਅਤੇ ਮੰਤਰਾਲੇ ਤੇ ਬਿਊਰੋ ਆਫ਼ ਇੰਡੀਅਨ ਸਟੈਂਡਰਡ ਦੇ ਸੀਨੀਅਰ ਅਧਿਕਾਰੀ ਵੀ ਸ਼ਾਮਿਲ ਹੋਏ ।

ਸ਼੍ਰੀ ਗੋਇਲ ਨੇ ਬੀ ਐੱਸ ਆਈ ਅਧਿਕਾਰੀਆਂ , ਵੱਖ ਵੱਖ ਮੰਤਰਾਲਿਆਂ / ਰੈਗੁਲੇਟਰਾਂ ਨਾਲ ਭਾਰਤੀ ਮਾਣਕੀਕਰਨ ਬਣਾਉਣ ਦੀ ਪ੍ਰਕਿਰਿਆ ਅਤੇ ਉਸ ਨੂੰ ਲਾਗੂ ਕਰਨ ਬਾਰੇ ਸਮੀਖਿਆ ਕੀਤੀ । ਮਾਣਕੀਕਰਨ ਕਿਵੇਂ ਕੀਤੇ ਜਾਂਦੇ ਹਨ , ਇਸ ਬਾਰੇ ਵਿਸਥਾਰਤ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਉਨ੍ਹਾਂ ਨੂੰ ਸ਼ਕਤੀਸ਼ਾਲੀ ਤੇ ਬਿਹਤਰ ਢੰਗ ਨਾਲ ਲਾਗੂ ਕਰਨ ਲਈ ਕੀ ਕੀਤਾ ਜਾ ਸਕਦਾ ਹੈ , ਬਾਰੇ ਵੀ ਚਰਚਾ ਕੀਤੀ ਗਈ । ਇਸ ਗੱਲ ਤੇ ਜ਼ੋਰ ਦਿੱਤਾ ਗਿਆ ਕਿ “ਵਨ ਨੇਸ਼ਨ ਵਨ ਸਟੈਂਡਰਡ” ਹੋਣਾ ਚਾਹੀਦਾ ਹੈ ਅਤੇ ਭਾਰਤੀ ਅਤੇ ਭਾਰਤੀ ਮਾਣਕੀਕਰਨ ਵਿਸ਼ਵ ਪੱਧਰ ਦੇ ਬੈਂਚ ਮਾਰਕ ਅਨੁਸਾਰ ਸਥਾਪਿਤ ਹੋਣੇ ਚਾਹੀਦੇ ਹਨ ।

ਪ੍ਰਸ਼ਾਸਨਿਕ ਕੌਂਸਿਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਮਾਣਕੀਕਰਨ ਲਈ ਦੇਸ਼ ਦੀ ਪਹੁੰਚ ਵਿੱਚ ਪਰਿਵਰਤਨ ਕਰਨ ਦੀ ਲੋੜ ਹੈ । ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਤੇਜ਼ ਆਰਥਿਕ ਵਿਕਾਸ ਲਈ ਤਿੰਨ ਮੰਤਰ ਦਿੱਤੇ ਹਨ , ਉਦਾਹਰਨ ਦੇ ਤੌਰ ਤੇ ਸਪੀਡ , ਸਕਿੱਲ ਅਤੇ ਸਕੇਲ । ਹੁਣ ਇਸ ਵਿੱਚ ਚੌਥਾ ਮੰਤਰ “ਸਟੈਂਡਰਡ” ਜੋੜਨ ਦਾ ਸਮਾਂ ਹੈ ।

ਮੰਤਰੀ ਨੇ ਕਿਹਾ ਕਿ ਐੱਮ ਐੱਸ ਐੱਮ ਈਜ਼ , ਸਟਾਰਟਅਪਸ ਅਤੇ ਮਹਿਲਾ ਉੱਦਮੀਆਂ ਲਈ ਸ਼ੁਰੂਆਤੀ ਸਾਲਾਂ ਵਿੱਚ ਸਟੈਂਡਰਡ ਟੈਸਟਿੰਗ ਫ਼ੀਸ ਵੀ ਘਟਾਉਣੀ ਚਾਹੀਦੀ ਹੈ । ਇਹ ਉਨ੍ਹਾਂ ਨੂੰ ਆਪਣੇ ਉਤਪਾਦਾਂ ਦੇ ਪ੍ਰਮਾਣਿਕਤਾ ਲਈ ਉਤਸ਼ਾਹਿਤ ਕਰੇਗਾ ਅਤੇ ਈਜ਼ ਆਫ਼ ਡੂਇੰਗ ਬਿਜ਼ਨਸ ਨੂੰ ਵੀ ਹੁਲਾਰਾ ਦੇਵੇਗਾ ।

ਮੰਤਰੀ ਨੇ ਬੀ ਆਈ ਐੱਸ ਨੂੰ ਟੈਸਟਿੰਗ ਲੈਬਸ ਦੇ ਆਧੁਨੀਕੀਕਰਨ ਅਤੇ ਵੱਡੀ ਪੱਧਰ ਤੇ ਵਿਸਥਾਰ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਉੱਦਮੀਆਂ ਨੂੰ ਮਾਣਕੀਕਰਨ ਦੀ ਪ੍ਰਮਾਣਿਕਤਾ ਅਤੇ ਟੈਸਟਿੰਗ ਲਈ ਬਹੁਤ ਦੂਰ ਨਾ ਜਾਣਾ ਪਵੇ । ਉਨ੍ਹਾਂ ਕਿਹਾ ਕਿ ਸਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਕੋਈ ਵੀ ਟੈਸਟਿੰਗ ਲੈਬਸ ਦੀ ਕਮੀ ਕਾਰਨ ਮਿਆਰੀਕਰਨ ਲਈ ਦੂਰ ਦਾ ਸਫ਼ਰ ਨਾ ਕਰਨਾ ਪਵੇ ।

ਸ਼੍ਰੀ ਗੋਇਲ ਨੇ ਬੀ ਆਈ ਐੱਸ ਨੂੰ ਆਪਣੇ ਪ੍ਰਮਾਣੀਕਰਨ ਪ੍ਰਕਿਰਿਆ ਅਤੇ ਜਾਂਚ ਵਿੱਚ ਉੱਚ ਪੱਧਰੀ ਪਾਰਦਰਸ਼ਤਾ ਲਿਆਉਣ ਲਈ ਇੱਕ ਗ੍ਰਾਹਕ ਚਾਰਟਰ ਤਿਆਰ ਕਰਨ ਲਈ ਨਿਰਦੇਸ਼ ਦਿੱਤੇ ਹਨ ।

ਉਨ੍ਹਾਂ ਕਿਹਾ ਕਿ ਭਾਰਤ ਵਿੱਚ ਬਣੇ ਉਤਪਾਦ ਅੰਤਰਰਾਸ਼ਟਰੀ ਮਾਣਕੀਕਰਨ ਦੇ ਹੋਣੇ ਚਾਹੀਦੇ ਹਨ , ਭਾਵੇਂ ਇਹ ਉਤਪਾਦ ਸਥਾਨਕ ਬਜ਼ਾਰ ਲਈ ਬਣਾਏ ਹਨੇ ਜਾਂ ਅੰਤਰਰਾਸ਼ਟਰੀ ਬਜ਼ਾਰ ਲਈ । ਕਿਸੇ ਵੀ ਵਿਅਕਤੀ ਜਾਂ ਸੰਸਥਾ ਨੂੰ ਲਾਭ ਪਹੁੰਚਾਉਣ ਲਈ ਇਸ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ , ਭਾਵੇਂ ਉਹ ਸੰਸਥਾ ਨਿੱਜੀ ਹੋਵੇ ਜਾਂ ਸਰਕਾਰੀ ।

ਉਨ੍ਹਾਂ ਕਿਹਾ ਕਿ ਇਹ ਬੀ ਆਈ ਐੱਸ ਲਈ ਚੁਣੌਤੀ ਹੈ ਕਿ ਬੀ ਆਈ ਐੱਸ ਮਾਣਕੀਕਰਨ ਸਥਾਪਨ ਪ੍ਰਕਿਰਿਆ ਨੂੰ ਤੇਜ਼ ਕਰੇ , ਵਿਸ਼ੇਸ਼ ਕਰਕੇ ਕੌਮੀ ਤਰਜੀਹ ਵਾਲੇ ਪ੍ਰੋਗਰਾਮਾਂ ਲਈ । ਬੀ ਆਈ ਐੱਸ ਨੂੰ ਇਸ ਲਈ ਇਹ ਨਿਸ਼ਚਿਤ ਕਰਨਾ ਹੋਵੇਗਾ ਕਿ ਉਸ ਦੀਆਂ ਤਕਨੀਕੀ ਕਮੇਟੀਆਂ ਉਨ੍ਹਾਂ ਉਤਪਾਦਾਂ ਲਈ ਸਭ ਤੋਂ ਘੱਟ ਸੰਭਵ ਸਮੇਂ ਵਿੱਚ ਲੋੜੀਂਦੇ ਨਵੇਂ ਮਾਣਕੀਕਰਨ ਵਿਕਸਿਤ ਕਰਨ , ਜਿਨ੍ਹਾਂ ਉਤਪਾਦਾਂ ਲਈ ਕੋਈ ਮਾਣਕੀਕਰਨ ਨਹੀਂ ਹਨ , ਜਾਂ ਸਮੀਖਿਆ ਕਰਨ ਵਾਲੇ ਹਨ , ਜਾਂ ਮੌਜੂਦਾ ਮਾਣਕੀਕਰਨਾਂ ਨੂੰ ਰਵਾਈਜ਼ ਕਰਨ ਦੀ ਲੋੜ ਹੈ, ਜੋ ਕੁਝ ਵੀ ਲੋੜੀਂਦਾ ਹੈ , ਕੀਤਾ ਜਾਣਾ ਚਾਹੀਦਾ ਹੈ ।

ਬਿਊਰੋ ਆਫ਼ ਇੰਡੀਅਨ ਸਟੈਂਡਰਡ ਪਹਿਲਾਂ ਹੀ ਅੰਤਰਰਾਸ਼ਟਰੀ ਮਾਣਕੀਕਰਨਾਂ ਦੇ ਬਰਾਬਰ ਕਈ ਭਾਰਤੀ ਮਾਣਕੀਕਰਨ ਤਿਆਰ ਕਰ ਚੁੱਕਾ ਹੈ । ਇਹ ਮਾਣਕੀਕਰਨ ਇਲੈਕਟ੍ਰਿਕ ਵਾਹਨਾਂ , ਫਿਊਲ ਬਲੈਂਡਸ , ਸਮਾਰਟ ਸਿਟੀ ਡਿਜੀਟਲ ਇਨਫਰਾਸਟ੍ਰਕਚਰ , ਇੰਟਰਨੈੱਟ ਆਫ਼ ਥਿੰਗਸ (ਆਈ ਓ ਟੀ) , ਸਮਾਰਟ ਮੈਨੁਫੈਕਚਰਿੰਗ , ਟੈਕਨੀਕਲ ਟੈਕਸਟਾਈਲਜ਼ , ਏਰੀਅਲ ਰੋਪਵੇਜ਼ ਆਦਿ ਵਿੱਚ ਤਿਆਰ ਕੀਤੇ ਗਏ ਹਨ ।

ਬੀ ਆਈ ਐੱਸ ਦੇਸ਼ ਭਰ ਵਿੱਚ 37000 ਤੋਂ ਵੱਧ ਉਤਪਾਦਾਂ ਲਈ ਪ੍ਰਮਾਣਿਤ ਲਾਈਸੈਂਸ ਸੰਚਾਲਨ ਕਰ ਰਿਹਾ ਹੈ । 1 ਅਪ੍ਰੈਲ 2020 ਤੋਂ ਬਾਅਦ ਦਾ ਪ੍ਰੋਡਕਟ ਸਰਟੀਫਿਕੇਸ਼ਨ ਸਕੀਮ ਤਹਿਤ 55 ਨਵੇਂ ਉਤਪਾਦਾਂ ਨੂੰ ਪਹਿਲੀ ਵਾਰ ਪ੍ਰਮਾਣਿਕਤਾ ਦੇ ਘੇਰੇ ਵਿੱਚ ਲਿਆਂਦਾ ਗਿਆ ਹੈ । ਇੱਕ ਕੰਜਿ਼ਊਮਰ ਅੰਗੇਜ਼ਮੈਂਟ ਪੋਰਟਲ ਵੀ ਲਾਂਚ ਕੀਤਾ ਗਿਆ ਹੈ , ਜੋ ਖਪਤਕਾਰ ਸੰਸਥਾਵਾਂ ਅਤੇ ਗਰੁੱਪਾਂ ਨੂੰ ਵੱਖ—ਵੱਖ ਖਪਤਕਾਰ ਸਬੰਧਤ ਪ੍ਰੋਗਰਾਮ ਅਤੇ ਬੀ ਆਈ ਐੱਸ ਦੀ ਗਤੀਵਿਧੀਆਂ ਬਾਰੇ ਸੰਵਾਦ ਕਰਨ ਲਈ ਸਹੂਲਤ ਦਿੰਦਾ ਹੈ । ਐਂਡਰਾਇਡ ਮੋਬਾਈਲ ਐਪ — ਬੀ ਆਈ ਐੱਸ ਕੇਅਰ ਦਾ ਵੀ ਅੱਪਗ੍ਰੇਡਡ ਵਰਜ਼ਨ ਉਪਲਬਧ ਹੈ , ਜੋ ਭਾਈਵਾਲਾਂ ਨੂੰ ਆਈ ਐੱਸ ਆਈ ਮਾਰਕ ਦੀ ਪ੍ਰਮਾਣਿਕਤਾ ਦੀ ਪਰਖ ਦੀ ਸਹੂਲਤ ਦਿੰਦਾ ਹੈ । ਇਸ ਦੇ ਨਾਲ ਹੀ ਭਾਈਵਾਲ ਕੰਪਲਸਰੀ ਰਜਿਸਟ੍ਰੇਸ਼ਨ ਸਕੀਮ (ਸੀ ਆਰ ਐੱਸ) ਤਹਿਤ ਮਾਰਕਡ ਇਲੈਕਟ੍ਰਾਨਿਕ ਵਸਤਾਂ ਦੀ ਪ੍ਰਮਾਣਿਕਤਾ ਦੀ ਪਰਖ ਵੀ ਕਰ ਸਕਦੇ ਹਨ । ਇਹ ਯੂਜ਼ਰਸ ਨੂੰ ਆਪਣੀਆਂ ਸਿ਼ਕਾਇਤਾਂ ਦਰਜ ਕਰਨ ਦੀ ਸਹੂਲਤ ਦਿੰਦਾ ਹੈ ।

ਖਪਤਕਾਰ ਮਾਮਲੇ , ਅਨਾਜ ਤੇ ਜਨਤਕ ਵੰਡ ਦੇ ਕੇਂਦਰੀ ਰਾਜ ਮੰਤਰੀ ਸ਼੍ਰੀ ਰਾਓਸਾਹੇਬ ਪਾਟਿਲ ਦਾਨਵੇ ਨੇ ਵੀ ਪ੍ਰਸ਼ਾਸਨਿਕ ਕੌਂਸਿਲ ਮੀਟਿੰਗ ਨੂੰ ਸੰਬੋਧਨ ਕੀਤਾ । ਖਪਤਕਾਰ ਮਾਮਲੇ ਵਿਭਾਗ ਦੀ ਸਕੱਤਰ ਸ਼੍ਰੀਮਤੀ ਲੀਨਾ ਨੰਦਨ ਨੇ ਵੀ ਪ੍ਰਸ਼ਾਸਨਿਕ ਮੀਟਿੰਗ ਕੌਂਸਿਲ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ ।

ਡੀ ਜੇ ਐੱਨ / ਐੱਮ ਐੱਸ



(Release ID: 1701758) Visitor Counter : 233