ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੈਬਨਿਟ ਸਕੱਤਰ ਨੇ ਤੇਲੰਗਾਨਾ, ਮਹਾਰਾਸ਼ਟਰ , ਛੱਤੀਸਗੜ , ਮੱਧ ਪ੍ਰਦੇਸ਼ , ਗੁਜਰਾਤ , ਪੰਜਾਬ , ਜੰਮੂ ਤੇ ਕਸ਼ਮੀਰ ਅਤੇ ਬੰਗਾਲ ’ਚ ਕੋਵਿਡ ਮਾਮਲਿਆਂ ’ਚ ਤੇਜ ਨਾਲ ਵਾਧੇ ਦੀ ਕੀਤੀ ਸਮੀਖਿਆ


ਰਾਜਾਂ ਨੂੰ ਆਪਣੀ ਨਿਗਰਾਨੀ ਨਾ ਘਟਾਉਣ , ਕੋਵਿਡ ਉਪਯੁਕਤ ਸੁਭਾਅ ਲਾਗੂ ਕਰਨ ਅਤੇ ਉਲੰਘਣਾ ਨਾਲ ਦਿ੍ੜਤਾਪੂਰਵਕ ਨਿੱਬੜਣ ਦੀ ਸਲਾਹ

ਰਾਜ ਸੰਭਾਵਿਤ ਬੇਹੱਦ ਤੇਜ ਵਿਸਥਾਰ (ਸੁਪਰ ਸਪ੍ਰੇਡਿੰਗ) ਘਟਨਾਵਾਂ ਦੇ ਸਬੰਧ ’ਚ ਪ੍ਰਭਾਵੀ ਨਿਗਰਾਨੀ ਅਤੇ ਟ੍ਰੈਕਿੰਗ ਕਾਰਜ ਨੀਤੀਆਂ ਦਾ ਪਾਲਣ ਕਰਨਗੇ

ਪ੍ਰਭਾਵੀ ਜਾਂਚ , ਵਿਆਪਕ ਟ੍ਰੈਕਿੰਗ , ਪੋਜ਼ੀਟਿਵ ਮਾਮਲਿਆਂ ਦੇ ਤੁਰੰਤ ਆਇਸੋਲੇਸ਼ਨ ਅਤੇ ਨੇੜਲੇ ਸੰਪਰਕਾਂ ਦੇ ਜਲਦੀ ਕੁਵਾਰੰਟੀਨ ਦੀ ਲੋੜ ’ਤੇ ਜੋਰ ਦਿੱਤਾ

Posted On: 27 FEB 2021 3:44PM by PIB Chandigarh

ਕੈਬਨਿਟ ਸਕੱਤਰ ਸ਼੍ਰੀ ਰਾਜੀਵ ਗੌਬਾ ਨੇ ਮਹਾਰਾਸ਼ਟਰ , ਪੰਜਾਬ , ਗੁਜਰਾਤ , ਮੱਧ ਪ੍ਰਦੇਸ਼ , ਛੱਤੀਸਗੜ , ਪੱਛਮੀ ਬੰਗਾਲ , ਤੇਲੰਗਾਨਾ ਅਤੇ ਜੰਮੂ ਤੇ ਕਸ਼ਮੀਰ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨਾਲ ਇੱਕ ਉੱਚ ਪੱਧਰ ਸਮੀਖਿਆ ਬੈਠਕ ਦੀ ਪ੍ਰਧਾਨਗੀ ਕੀਤੀ । ਇਹ ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ ਪਿਛਲੇ ਇਕ ਹਫ਼ਤੇ ਤੋਂ ਉੱਚ ਸਰਗਰਮ ਮਾਮਲਿਆਂ ਜਾਂ ਨਵੇਂ ਮਾਮਲਿਆਂ ’ਚ ਵੱਧਦੀ ਪ੍ਰਵਿਰਤੀ ਦੀ ਰਿਪੋਰਟ ਕਰਦੇ ਰਹੇ ਹਨ । ਵੀਡੀਓ ਕਾਨਫ਼ਰੰਸ ਦੇ ਮਾਧਿਅਮ ਨਾਲ ਆਯੋਜਿਤ ਕੋਵਿਡ ਪ੍ਰਬੰਧਨ ਅਤੇ ਪ੍ਰਤੀਕਿਰਿਆ ਕਾਰਜਨੀਤੀ ਦੀ ਸਮੀਖਿਅਕ ਅਤੇ ਚਰਚਾ ਕਰਨ ਲਈ ਆਯੋਜਿਤ ਬੈਠਕ ’ਚ ਕੇਂਦਰੀ ਸਿਹਤ ਸਕੱਤਰ , ਆਈਸੀਐਮਆਰ ਦੇ ਡਾਇਰੈਕਟਰ ਜਨਰਲ , ਨੀਤੀ ਆਯੋਗ ਉੱਚ ਅਧਿਕਾਰ ਪ੍ਰਾਪਤ ਸਮੂਹ ਦੇ ਮੈਬਰਾਂ ਅਤੇ ਗ੍ਰਿਹ ਮੰਤਰਾਲਾ ਦੇ ਪ੍ਰਤੀਨਿਧੀਆਂ ਦੇ ਨਾਲ - ਨਾਲ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਅਤੇ ਸੀਨੀਅਰ ਸਿਹਤ ਪੇਸ਼ੇਵਰਾਂ ਨੇ ਭਾਗ ਲਿਆ । 

 

ਛੇ ਰਾਜਾਂ - ਮਹਾਰਾਸ਼ਟਰ , ਕੇਰਲ , ਪੰਜਾਬ , ਕਰਨਾਟਕ , ਤਮਿਲਨਾਡੂ ਅਤੇ ਗੁਜਰਾਤ ਨੇ ਬੀਤੇ 24 ਘੰਟਿਆਂ ’ਚ ਨਵੇਂ ਮਾਮਲਿਆਂ ’ਚ ਤੇਜ ਵਾਧਾ ਦਿਖਾਇਆ ਹੈ । ਮਹਾਰਾਸ਼ਟਰ 8,333 ਦੀ ਗਿਣਤੀ ਦੇ ਨਾਲ ਲਗਾਤਾਰ ਸਰਵਉਚ ਰੋਜ਼ਾਨਾ ਨਵੇਂ ਮਾਮਲੇ ਦਰਜ ਕਰਵਾ ਰਿਹਾ ਹੈ । 3, 671 ਦੀ ਗਿਣਤੀ ਨਾਲ ਇਸਦੇ ਬਾਅਦ ਕੇਰਲ ਦਾ ਸਥਾਨ ਹੈ ਜਦੋਂ ਕਿ ਪੰਜਾਬ ’ਚ ਬੀਤੇ 24 ਘੰਟਿਆਂ ’ਚ 622 ਨਵੇਂ ਮਾਮਲੇ ਸਾਹਮਣੇ ਆਏ । ਪਿਛਲੇ ਦੋ ਹਫਤਿਆਂ ’ਚ , ਮਹਾਰਾਸ਼ਟਰ ਨੇ 14 ਫਰਵਰੀ ਨੂੰ ਦਰਜ 34, 449 ਸਰਗਰਮ ਮਾਮਲਿਆਂ ਦੀ ਤੁਲਨਾ ’ਚ ਜਿਆਦਾ ਵਾਧਾ ਦਿਖਾਇਆ ਹੈ , ਜੋ ਵਰਤਮਾਨ ’ਚ 68, 810 ਹੈ ।  

ਨਵੇਂ ਮਾਮਲਿਆਂ ਦੀ ਵੱਧਦੀ ਗਿਣਤੀ ਰਿਪੋਰਟ ਕਰਨ ਵਾਲੇ , ਪੋਜ਼ੀਟਿਵਿਟੀ ’ਚ ਵੱਧਦੇ ਰੁਝੇਵੇਂ ਅਤੇ ਸਬੰਧਿਤ ਜਾਂਚ  ਰੁਝਾਨਾਂ ਵਾਲੇ ਜਿਲਿਆਂ ’ਤੇ ਫੋਕਸ ਦੇ ਨਾਲ ਇਨਾਂ ਰਾਜਾਂ ’ਚ ਕੋਵਿਡ - 19 ਦੀ ਵਰਤਮਾਨ ਹਾਲਤ ’ਤੇ ਇੱਕ ਫੈਲਾਅ ਪ੍ਰਸਤੁਤੀ ਦਿੱਤੀ ਗਈ । ਇਸਦੇ ਬਾਅਦ ਸਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਇੱਕ ਵਿਆਪਕ ਸਮੀਖਿਆ ਕੀਤੀ ਗਈ । ਮੁੱਖ ਸਕੱਤਰਾਂ ਨੇ ਰਾਜਾਂ ’ਚ ਵਰਤਮਾਨ ਹਾਲਤ ਅਤੇ ਕੋਵਿਡ ਮਾਮਲਿਆਂ ’ਚ ਹਾਲ ’ਚ ਆਈ ਤੇਜੀ ਨਾਲ ਨਿੱਬੜਨ  ’ਚ ਉਨ੍ਹਾਂ ਦੀ ਤਿਆਰੀਆਂ ਦੇ ਬਾਰੇ ਜਾਣਕਾਰੀ ਦਿੱਤੀ । ਉਨ੍ਹਾਂ ਨੇ ਭਾਰੀ ਜੁਰਮਾਨਾ ਅਤੇ ਚਲਾਨ ਕੱਟਣ ਦੁਆਰਾ ਕੋਵਿਡ  ਉਪਯੁਕਤ ਸੁਭਾਅ ਲਾਗੂ ਕਰ , ਜਿਲਾ ਕਲੈਕਟਰਾਂ ਦੇ ਨਾਲ ਕਰੀਬੀ ਤੌਰ ’ਤੇ ਨਿਗਰਾਨੀ ਅਤੇ ਕੰਟੇਨਮੈਂਟ ਗਤੀਵਿਧੀਆਂ ਦੀ ਸਮੀਖਿਆ ਕਰਨ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਅਤੇ ਗ੍ਰਿਹ ਮੰਤਰਾਲਾ ਵਲੋਂ ਉਪਲੱਬਧ ਕਰਵਾਏ ਗਏ ਦਿਸ਼ਾ - ਨਿਰਦੇਸ਼ਾਂ ਅਨੁਸਾਰ ਚੁੱਕੇ ਜਾ ਰਹੇ ਹੋਰ ਕਦਮਾਂ ਬਾਰੇ ਜਾਣਕਾਰੀ ਦਿੱਤੀ ।  

ਕੈਬਨਿਟ ਸਕੱਤਰ ਨੇ ਦੁਹਰਾਇਆ ਕਿ ਰਾਜਾਂ ਨੂੰ ਰੋਗ ਦੇ ਕਹਿਰ ਨੂੰ ਫੈਲਣ ਤੋਂ ਰੋਕਣ ਲਈ ਲਗਾਤਾਰ ਸਖ਼ਤ ਚੇਤੰਨਤਾ ਬਣਾਏ ਰੱਖਣ ਅਤੇ ਪਿਛਲੇ ਸਾਲ ਕੀਤੇ ਗਏ ਸਮੂਹਿਕ ਕਿਰਤ ਦੇ ਫ਼ਾਇਦੇ ਨੂੰ ਵਿਅਰਥ ਨਾ ਗਵਾਉਣ ਦੀ ਲੋੜ ਹੈ । ਰਾਜਾਂ ਨੂੰ ਆਪਣੀ ਨਿਗਰਾਨੀ ਨਾ ਘਟਾਉਣ , ਕੋਵਿਡ ਉਪਯੁਕਤ ਸੁਭਾਅ ਲਾਗੂ ਕਰਨ ਅਤੇ ਉਲਘਣਾਂ ਨਾਲ ਦਰਿੜਤਾਪੂਰਵਕ ਨਿਬੜਣ ਦੀ ਸਲਾਹ ਦਿੱਤੀ ਗਈ । ਜੋਰਦਾਰ ਤਰੀਕੇ ਨਾਲ ਰੇਖਾਂਕਿਤ ਕੀਤਾ ਗਿਆ ਕਿ ਉਨ੍ਹਾਂ ਨੂੰ ਸੰਭਾਵਿਕ ਬੇਹੱਦ ਤੇਜ ਵਿਸਥਾਰ ( ਸੁਪਰ ਸਪ੍ਰੇਡਿੰਗ ) ਘਟਨਾਵਾਂ ਦੇ ਸਬੰਧ ’ਚ ਪ੍ਰਭਾਵੀ ਨਿਗਰਾਨੀ ਕਾਰਜ ਨੀਤੀਆਂ ਦੀ ਪਾਲਣਾ ਕਰਨ ਦੀ ਲੋੜ ਹੈ । ਪ੍ਰਭਾਵੀ ਜਾਂਚ , ਵਿਆਪਕ ਟ੍ਰੈਕਿੰਗ , ਪੋਜ਼ੀਟਿਵ ਮਾਮਲਿਆਂ ਦੀ ਤੁਰੰਤ ਆਇਸੋਲੇਸ਼ਨ ਅਤੇ ਨੇੜਲੇ ਸੰਪਰਕਾਂ ਦੇ ਜਲਦੀ ਕਵਾਰੰਟੀਨ ਦੀ ਲੋੜ ’ਤੇ ਵੀ ਮਜਬੂਤੀ ਨਾਲ ਜੋਰ ਦਿੱਤਾ ਗਿਆ ।   

 

ਰਾਜਾਂ ਨੂੰ ਹੇਠਾਂ ਲਿਖੇ ਕਦਮ ਚੁੱਕਣ ਦੀ ਸਲਾਹ ਦਿੱਤੀ ਗਈ : 

 

1 .   ਜਾਂਚ ’ਚ ਘਾਟ ਦੀ ਰਿਪੋਰਟ ਕਰਨ ਵਾਲੇ ਜਿਲਿਆਂ ’ਚ ਸਮੁੱਚੀ ਜਾਂਚ ’ਚ ਸੁਧਾਰ

 

2 .   ਉੱਚ ਐਂਟੀਜਨ ਜਾਂਚ ਵਾਲੇ ਰਾਜਾਂ ਅਤੇ ਜਿਲਿਆਂ ’ਚ ਆਰ. ਟੀ - ਪੀਸੀਆਰ ਦੀ ਜਾਂਚ ਵਧਾਉਣ 

 

3 .   ਘੱਟ ਜਾਂਚ / ਉੱਚ ਪੋਜ਼ੀਟਿਵਿਟੀ ਅਤੇ ਵਧੇ ਹੋਏ ਮਾਮਲਿਆਂ ਦੀ ਰਿਪੋਰਟ ਕਰਨ ਵਾਲੇ ਚੁਣੇ ਹੋਏ ਜਿਲਿਆਂ ’ਚ ਨਿਗਰਾਨੀ ਅਤੇ ਸਖ਼ਤ ਕੰਟੇਨਮੇਂਟ ’ਤੇ ਮੁੜ ਵਿਚਾਰ ਕਰਨ 

 

4 .   ਆਰੰਭਿਕ ਹਾਟਸਪਾਟ ਪਛਾਣ ਅਤੇ ਕਾਬੂ ਲਈ ਮਿਊਟੇਂਟ ਸਟਰੇਨ ਅਤੇ ਮਾਮਲਿਆਂ ਦੀ ਕਲਸਟਰਿੰਗ ਦੀ ਨਿਗਰਾਨੀ

 

5 .   ਜਿਆਦਾ ਮੌਤਾਂ ਰਿਪੋਰਟ ਕਰਨ ਵਾਲੇ ਜਿਲਿਆਂ ’ਚ ਕਲੀਨਿਕਲ ਪ੍ਰਬੰਧਨ ’ਤੇ ਨਿਗਰਾਨੀ

 

6 .   ਜਿਆਦਾ ਮਾਮਲੇ ਰਿਪੋਰਟ ਕਰਨ ਵਾਲੇ ਜਿਲਿਆਂ ’ਚ ਟੀਕਾਕਰਨ ਨੂੰ ਪਹਿਲ ਦਿਓ

 

7 .   ਕੋਵਿਡ - ਉਪਯੁਕਤ ਸੁਭਾਅ ਨੂੰ ਬੜਾਵਾ ਦਿਓ, ਵਿਸ਼ੇਸ਼ ਤੌਰ ’ਤੇ ਟੀਕਾਕਰਨ ਮੁਹਿੰਮ ਦੇ ਅਗਲੇ ਪੜਾਅ ’ਚ ਪ੍ਰਵੇਸ਼ ਕਰਨ ਤੇ ਢਿੱਲ ਨਾ ਆਉਣ ਦੇਣ ਲਈ ਪ੍ਰਭਾਵੀ ਨਾਗਰਿਕ ਸੰਵਾਦ ਸੁਨਿਸਚਿਤ ਕਰਨ ਅਤੇ ਸਖ਼ਤ ਸੋਸ਼ਲ ਡਿਸਟੈਂਸਿੰਗ ਉਪਰਾਲਿਆਂ ਨੂੰ ਲਾਗੂ ਕਰਨ । 

 

ਐਮਵੀ /ਐਸਜੇ 


(Release ID: 1701434) Visitor Counter : 254