ਘੱਟ ਗਿਣਤੀ ਮਾਮਲੇ ਮੰਤਰਾਲਾ
“ਹੁਨਰ ਹਾਟ” “ਵੋਕਲ ਫਾਰ ਲੋਕਲ” ਨੂੰ ਇੱਕ “ਜਨਤਕ ਮੁਹਿੰਮ” ਬਣਾਉਣ ਲਈ ਅਸਾਧਾਰਣ ਅਤੇ ਸੰਪੂਰਨ ਭੂਮਿਕਾ ਨਿਭਾਅ ਰਿਹਾ ਹੈ : ਮੁਖ਼ਤਾਰ ਅੱਬਾਸ ਨਕਵੀ
ਮੁਖ਼ਤਾਰ ਅੱਬਾਸ ਨਕਵੀ ਨੇ ਕਿਹਾ ਹੈ ਕਿ “ਹੁਨਰ ਹਾਟ” “ਹੁਸਿ਼ਆਰੀ ਦਾ ਕੁੰਭ” ਬਣਦਾ ਆ ਰਿਹਾ ਹੈ
20 ਫਰਵਰੀ ਤੋਂ ਸ਼ੁਰੂ ਹੋਏ “ਹੁਨਰ ਹਾਟ” ਵਿੱਚ 12 ਲੱਖ ਤੋਂ ਵਧੇਰੇ ਲੋਕ ਆਏ ਅਤੇ ਆਉਂਦੇ 2 ਦਿਨਾਂ ਵਿੱਚ ਆਉਣ ਵਾਲਿਆਂ ਦੀ ਗਿਣਤੀ 16 ਲੱਖ ਤੋਂ ਵਧੇਰੇ ਹੋਣ ਦੀ ਸੰਭਾਵਨਾ ਹੈ : ਮੁਖ਼ਤਾਰ ਅੱਬਾਸ ਨਕਵੀ
ਅਗਲਾ “ਹੁਨਰ ਹਾਟ” ਭੋਪਾਲ ਵਿੱਚ (12 ਤੋਂ 21 ਮਾਰਚ 2021) ਆਯੋਜਿਤ ਕੀਤਾ ਜਾਵੇਗਾ
ਨਵੀਂ ਦਿੱਲੀ ਵਿੱਚ ਲਗਾਏ ਗਏ “ਹੁਨਰ ਹਾਟ” ਵਿੱਚ 31 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 600 ਤੋਂ ਵਧੇਰੇ ਕਾਰੀਗਰਾਂ ਅਤੇ ਦਸਤਕਾਰ ਹਿੱਸਾ ਲੈ ਰਹੇ ਹਨ
“ਹੁਨਰ ਹਾਟ” ਨੇ ਰੋਜ਼ਗਾਰ ਮੁਹੱਈਆ ਕੀਤਾ ਹੈ ਅਤੇ ਪਿਛਲੇ 5 ਸਾਲਾਂ ਵਿੱਚ 5 ਲੱਖ ਤੋਂ ਵਧੇਰੇ ਭਾਰਤੀ ਕਾਰੀਗਰਾਂ , ਦਸਤਕਾਰਾਂ ਅਤੇ ਕਲਨਰੀ ਮਾਹਰਾਂ ਅਤੇ ਹੋਰ ਸਬੰਧਤ ਲੋਕਾਂ ਲਈ ਰੋਜ਼ਗਾਰ ਮੌਕੇ ਮੁਹੱਈਆ ਕੀਤੇ ਹਨ : ਮੁਖ਼ਤਾਰ ਅੱਬਾਸ ਨਕਵੀ
ਘੱਟ ਗਿਣਤੀ ਮਾਮਲਿਆਂ ਬਾਰੇ ਕੇਂਦਰੀ ਮੰਤਰਾਲਾ 75 “ਹੁਨਰ ਹਾਟ” ਦੁਆਰਾ 7 ਲੱਖ 50000 ਕਾਰੀਗਰਾਂ ਅਤੇ ਦਸਤਕਾਰਾਂ ਨੂੰ ਰੋਜ਼ਗਾਰ ਅਤੇ ਰੋਜ਼ਗਾਰ ਮੌਕੇ ਮੁਹੱਈਆ ਕਰੇਗਾ । ਇਹ “ਹੁਨਰ ਹਾਟ” ਦੇਸ਼ ਦੀ ਆਜ਼ਾਦੀ ਦੇ 75 ਵਰ੍ਹੇ ਮੁਕੰਮਲ ਹੋਣ ਤੱਕ ਆਯੋਜਿਤ ਕੀਤੇ ਜਾਣਗੇ : ਮੁਖ਼ਤਾਰ ਅੱਬਾਸ ਨਕਵੀ
Posted On:
27 FEB 2021 3:26PM by PIB Chandigarh
ਕੇਂਦਰੀ ਘੱਟ ਗਿਣਤੀ ਮਾਮਲੇ ਮੰਤਰੀ ਸ਼੍ਰੀ ਮੁਖ਼ਤਾਰ ਅੱਬਾਸ ਨਕਵੀ ਨੇ ਕਿਹਾ ਹੈ ਕਿ “ਹੁਨਰ ਹਾਟ” “ਵੋਕਲ ਫਾਰ ਲੋਕਲ” ਨੂੰ ਇੱਕ “ਜਨਤਕ ਮੁਹਿੰਮ” ਬਣਾਉਣ ਲਈ ਅਸਾਧਾਰਣ ਅਤੇ ਸੰਪੂਰਨ ਭੂਮਿਕਾ ਨਿਭਾਅ ਰਿਹਾ ਹੈ ।
ਨਵੀਂ ਦਿੱਲੀ ਦੇ ਜਵਾਹਰ ਲਾਲ ਸਟੇਡੀਅਮ ਵਿੱਚ ਲਗਾਏ ਗਏ “ਹੁਨਰ ਹਾਟ” ਵਾਲੀ ਜਗ੍ਹਾ ਤੇ ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੀ ਨਕਵੀ ਨੇ ਕਿਹਾ ਕਿ “ਹੁਨਰ ਹਾਟ” “ਹੁਸਿ਼ਆਰੀ ਦਾ ਕੁੰਭ” ਬਣਦਾ ਆ ਰਿਹਾ ਹੈ
ਸ਼੍ਰੀ ਨਕਵੀ ਨੇ ਕਿਹਾ ਕਿ 20 ਫਰਵਰੀ ਨੂੰ ਸ਼ੁਰੂ ਹੋਏ “ਹੁਨਰ ਹਾਟ” ਵਿੱਚ 12 ਲੱਖ ਤੋਂ ਵੱਧ ਲੋਕ ਆਏ ਹਨ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਵੋਕਲ ਫਾਰ ਲੋਕਲ ਮੁਹਿੰਮ ਲਈ “ਗੌਰਵ ਉਤਸ਼ਾਹਕ” ਬਣ ਗਿਆ ਹੈ , ਕਿਉਂਕਿ “ਹੁਨਰ ਹਾਟ” ਵਿੱਚ ਆਏ ਲੋਕਾਂ ਨੇ ਸਵਦੇਸ਼ੀ ਕਾਰੀਗਰਾਂ ਤੇ ਦਸਤਕਾਰਾਂ ਦੀਆਂ ਹੱਥ ਨਾਲ ਬਣੀਆਂ ਵਸਤਾਂ , ਜਿਨ੍ਹਾਂ ਦੀ ਲਾਗਤ ਕਰੋੜਾਂ ਰੁਪਏ ਹੈ , ਖ਼ਰੀਦੀਆਂ ਹਨ । ਆਉਂਦੇ ਦੋ ਦਿਨਾਂ ਵਿੱਚ ਲੋਕਾਂ ਦੀ ਗਿਣਤੀ 16 ਲੱਖ ਤੋਂ ਵੱਧ ਹੋਣ ਦੀ ਸੰਭਾਵਨਾ ਹੈ । ਇਹ “ਹੁਨਰ ਹਾਟ” 1 ਮਾਰਚ 2021 ਨੂੰ ਸਮਾਪਤ ਹੋ ਜਾਵੇਗਾ ।
ਸ਼੍ਰੀ ਨਕਵੀ ਨੇ ਦੱਸਿਆ ਕਿ 10 ਦਿਨਾ “ਹੁਨਰ ਹਾਟ” ਦਾ ਉਦਘਾਟਨ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਕੀਤਾ ਸੀ । ਕਈ ਮੰਤਰੀ , ਸੰਸਦ ਮੈਂਬਰ , ਸੀਨੀਅਰ ਸਰਕਾਰੀ ਅਧਿਕਾਰੀ ਅਤੇ ਵੱਖ ਵੱਖ ਡਿਪਲੋਮੈਟਸ ਤੇ ਉੱਘੇ ਸਨਅਤਕਾਰਾਂ ਨੇ ਕਾਰੀਗਰਾਂ ਅਤੇ ਦਸਤਕਾਰਾਂ ਨੂੰ ਇੱਥੇ ਆ ਕੇ ਉਤਸ਼ਾਹਿਤ ਕੀਤਾ ਹੈ ।
ਨਵੀਂ ਦਿੱਲੀ ਵਿੱਚ ਲੱਗੇ ਹੁਨਰ ਹਾਟ ਵਿੱਚ 31 ਤੋਂ ਵੱਧ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 600 ਤੋਂ ਵੱਧ ਕਾਰੀਗਰ ਤੇ ਦਸਤਕਾਰ ਹਿੱਸਾ ਲੈ ਰਹੇ ਹਨ । ਕਾਰੀਗਰ ਤੇ ਦਸਤਕਾਰ ਆਂਧਰਾ ਪ੍ਰਦੇਸ਼ , ਅਸਾਮ , ਬਿਹਾਰ , ਚੰਡੀਗੜ੍ਹ , ਛੱਤੀਸਗੜ੍ਹ , ਦਿੱਲੀ , ਗੋਆ , ਗੁਜਰਾਤ , ਹਰਿਆਣਾ , ਹਿਮਾਚਲ ਪ੍ਰਦੇਸ਼ , ਜੰਮੂ ਕਸ਼ਮੀਰ , ਝਾਰਖੰਡ , ਕਰਨਾਟਕ , ਕੇਰਲ , ਲੱਦਾਖ਼ , ਮੱਧ ਪ੍ਰਦੇਸ਼ , ਮਨੀਪੁਰ , ਨਾਗਾਲੈਂਡ , ੳੜੀਸ਼ਾ , ਪੁਡੂਚੇਰੀ , ਪੰਜਾਬ , ਰਾਜਸਥਾਨ , ਸਿੱਕਮ , ਤਾਮਿਲਨਾਡੂ , ਤੇਲੰਗਾਨਾ , ਉੱਤਰ ਪ੍ਰਦੇਸ਼ , ਉੱਤਰਾਖੰਡ , ਪੱਛਮ ਬੰਗਾਲ ਆਦਿ ਤੋਂ ਆਏ ਹਨ , ਜਿਨ੍ਹਾਂ ਨੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਲਗਾਏ ਗਏ “ਹੁਨਰ ਹਾਟ” ਵਿੱਚ ਆਪਣੀਆਂ ਵਿਲੱਖਣ , ਲੁਭਾਵਣੀਆਂ , ਸਵਦੇਸ਼ੀ , ਹੱਥ ਨਾਲ ਬਣੀਆਂ ਉਤਪਾਦਾਂ ਦੀ ਪ੍ਰਦਰਸ਼ਨੀ ਕੀਤੀ ਹੈ, ਤੇ ਵੇਚੀਆਂ ਹਨ ।
ਸ਼੍ਰੀ ਨਕਵੀ ਨੇ ਕਿਹਾ ਕਿ ਲੁਭਾਵਣੀਆਂ , ਸਵਦੇਸ਼ੀ , ਹੱਥ ਬਣੀਆਂ ਵਸਤਾਂ ਜਿਵੇਂ ਐਪਲੀਕ ਵਰਕ , ਸੁੱਕੇ ਫੁੱਲ , ਜੂਟ ਕੇਨ , ਪਿੱਤਲ ਦੇ ਉਤਪਾਦ , ਲੱਕੜ ਤੇ ਮਿੱਟੀ ਦੇ ਖਿਡੌਣੇ , ਅਜਰਖ ਬਲਾਕ ਪ੍ਰਿੰਟ , ਬਲੂ ਆਰਟ ਪੌਟਰੀ , ਪਸ਼ਮੀਨਾ ਸ਼ਾਲ , ਖਾਦੀ ਉਤਪਾਦ , ਬਨਾਰਸੀ ਰੇਸ਼ਮ , ਲੱਕੜ ਦਾ ਫਰਨੀਚਰ , ਚਿਕਨਕਾਰੀ , ਕਢਾਈ , ਚੰਦੇਰੀ ਰੇਸ਼ਮ , ਲਾਖ਼ ਦੀਆਂ ਚੂੜੀਆਂ , ਰਾਜਸਥਾਨੀ ਗਹਿਣਾ ਗੱਟਾ , ਫੁਲਕਾਰੀ , ਆਇਲ ਪੇਂਟਿੰਗ , ਚਮੜਾ ਉਤਪਾਦ , ਖੁਰਜਾ ਪੌਟਰੀ , ਤਾਮਿਲਨਾਡੂ ਤੇ ਕਰਨਾਟਕਾ ਦੀਆਂ ਸੰਦਲ ਵੁੱਡ ਦੀਆਂ ਕਲਾਕ੍ਰਿਤੀਆਂ , ਪੱਛਮ ਬੰਗਾਲ ਦੇ ਜੂਟ ਉਤਪਾਦ , ਸ਼ੀਸ਼ੇ , ਮੈਟਸ ਅਤੇ ਕਾਰਪੇਟਸ ਦੀਆਂ ਦੁਰਲੱਭ ਵਸਤਾਂ ਹੁਨਰ ਹਾਟ ਵਿੱਚ ਪ੍ਰਦਰਸ਼ਨ ਅਤੇ ਵਿੱਕਰੀ ਲਈ ਉਪਲਬਧ ਹਨ । ਸ਼੍ਰੀ ਨਕਵੀ ਨੇ ਕਿਹਾ ਕਿ ਦਰਸ਼ਕਾਂ ਨੇ ਦੇਸ਼ ਦੇ ਹਰੇਕ ਖੇਤਰ ਦੇ ਰਵਾਇਤੀ ਖਾਣਿਆਂ ਦਾ ਵੀ “ਬਾਵਰਚੀਖਾਨਾ” ਸੈਕਸ਼ਨ ਵਿੱਚ ਆਨੰਦ ਮਾਣਿਆ । ਇਸ ਤੋਂ ਇਲਾਵਾ ਦੇਸ਼ ਦੇ ਮੰਨੇ ਪ੍ਰਮੰਨੇ ਕਲਾਕਾਰਾਂ ਵੱਲੋਂ ਰੋਜ਼ਾਨਾ ਵੱਖ ਵੱਖ ਸੱਭਿਆਚਾਰਕ ਅਤੇ ਸੰਗੀਤਕ ਪ੍ਰੋਗਰਾਮ ਪੇਸ਼ ਕੀਤੇ ਗਏ । ਕਲਾਕਾਰਾਂ ਵਿੱਚ 21 ਫਰਵਰੀ ਨੂੰ ਸ਼੍ਰੀ ਵਿਨੋਦ ਰਾਠੌਰ , 24 ਫਰਵਰੀ ਨੂੰ ਨਿਜ਼ਾਮੀ ਬ੍ਰਦਰਸ , 26 ਫਰਵਰੀ ਨੂੰ ਸ਼੍ਰੀ ਸੁਦੇਸ਼ ਭੌਂਸਲੇ ਅਤੇ 27 ਫਰਵਰੀ ਨੂੰ ਕੈਲਾਸ਼ ਖੇਰ ਅਤੇ ਹੋਰਨਾਂ ਨੇ ਸੰਗੀਤਕ ਪ੍ਰੋਗਰਾਮ ਪੇਸ਼ ਕੀਤੇ ।
ਸ਼੍ਰੀ ਨਕਵੀ ਨੇ ਕਿਹਾ ਕਿ “ਹੁਨਰ ਹਾਟ” ਨੇ ਅਜੇ ਤੱਕ 5 ਲੱਖ 3 ਹਜ਼ਾਰ ਕਾਰੀਗਰਾਂ , ਦਸਤਕਾਰਾਂ ਅਤੇ ਆਰਟਿਸਟਾਂ ਨੂੰ ਰੋਜ਼ਗਾਰ ਅਤੇ ਰੋਜ਼ਗਾਰ ਦੇ ਮੌਕੇ ਮੁਹੱਈਆ ਕੀਤੇ ਹਨ । ਘੱਟ ਗਿਣਤੀ ਮਾਮਲਿਆਂ ਬਾਰੇ ਕੇਂਦਰੀ ਮੰਤਰਾਲਾ 75 “ਹੁਨਰ ਹਾਟ” ਦੁਆਰਾ 7 ਲੱਖ 50000 ਕਾਰੀਗਰਾਂ ਅਤੇ ਦਸਤਕਾਰਾਂ ਨੂੰ ਰੋਜ਼ਗਾਰ ਅਤੇ ਰੋਜ਼ਗਾਰ ਮੌਕੇ ਮੁਹੱਈਆ ਕਰੇਗਾ । ਇਹ “ਹੁਨਰ ਹਾਟ” ਦੇਸ਼ ਦੀ ਆਜ਼ਾਦੀ ਦੇ 75 ਵਰ੍ਹੇ ਮੁਕੰਮਲ ਹੋਣ ਤੱਕ ਆਯੋਜਿਤ ਕੀਤੇ ਜਾਣਗੇ ।
ਸ਼੍ਰੀ ਨਕਵੀ ਨੇ ਕਿਹਾ ਕਿ “ਹੁਨਰ ਹਾਟ” ਵੈਬਸਾਈਟ, ਆਨਲਾਈਨ ਪਲੇਟਫਾਰਮ ਅਤੇ ਵਰਚੁਅਲ ਮਾਧਿਅਮ ਰਾਹੀਂ ਉਪਲਬਧ ਹੈ ਅਤੇ ਇਹ ਜੀ ਈ ਐੱਮ ਪੋਰਟਲ ਤੇ ਵੀ ਉਪਲਬਧ ਹੈ , ਜਿੱਥੋਂ ਦੇਸ਼ ਅਤੇ ਵਿਦੇਸ਼ ਦੇ ਲੋਕ ਸਵਦੇਸ਼ੀ ਕਾਰੀਗਰਾਂ ਤੇ ਦਸਤਕਾਰਾਂ ਦੀਆਂ ਵਸਤਾਂ ਨੂੰ ਡਿਜੀਟਲ ਆਨਲਾਈਨ ਖ਼ਰੀਦ ਸਕਦੇ ਹਨ ।
ਅਗਲੇ “ਹੁਨਰ ਹਾਟ” ਭੋਪਾਲ ਵਿੱਚ 12 ਤੋਂ 21 ਮਾਰਚ 2021 , ਗੋਆ ਵਿੱਚ 25 ਮਾਰਚ ਤੋਂ 4 ਅਪ੍ਰੈਲ , ਕੋਟਾ ਵਿੱਚ 9 ਅਪ੍ਰੈਲ ਤੋਂ 18 ਅਪ੍ਰੈਲ ਅਤੇ ਸੂਰਤ ਵਿੱਚ 23 ਅਪ੍ਰੈਲ ਤੋਂ 2 ਮਈ ਤੱਕ ਆਯੋਜਿਤ ਕੀਤੇ ਜਾਣਗੇ । ਇਸ ਤੋਂ ਇਲਾਵਾ ਹੈਦਰਾਬਾਦ , ਮੁੰਬਈ , ਜੈਪੁਰ , ਪਟਨਾ , ਪ੍ਰਯਾਗਰਾਜ , ਰਾਂਚੀ , ਗੁਹਾਟੀ , ਭੁਵਨੇਸ਼ਵਰ , ਜੰਮੂ ਤੇ ਕਸ਼ਮੀਰ ਵਿੱਚ ਵੀ ਇਸ ਸਾਲ “ਹੁਨਰ ਹਾਟ” ਆਯੋਜਿਤ ਕੀਤੇ ਜਾਣਗੇ ।
ਐੱਨ ਏ ਓ / ਕੇ ਜੀ ਐੱਸ
(Release ID: 1701396)
Visitor Counter : 205