ਖੇਤੀਬਾੜੀ ਮੰਤਰਾਲਾ
ਰਾਸ਼ਟਰੀ ਬਾਂਸ ਮਿਸ਼ਨ ਨੇ ਭਾਰਤ ਵਿੱਚ ਬਾਂਸ ਲਈ ਚੁਣੌਤੀਆਂ ਤੇ ਮੌਕਿਆਂ ਬਾਰੇ ਇੱਕ ਕੌਮੀ ਕਾਨਫਰੰਸ 25—26 ਫਰਵਰੀ 2021 ਨੂੰ ਆਯੋਜਿਤ ਕੀਤੀ
10000 ਐੱਫ ਪੀ ਓਜ਼ ਵਾਲੀ ਨਵੀਂ ਸਕੀਮ ਤਹਿਤ 40 ਬਾਂਸ ਐੱਫ ਪੀ ਓਜ਼ ਨੂੰ ਮਨਜ਼ੂਰੀ
ਦਸਤਕਾਰੀ ਖੇਤਰ ਹੁਨਰ ਕੌਂਸਿਲ ਨਾਲ ਸਮਝੌਤੇ ਤੇ ਦਸਤਖ਼ਤ
ਏ ਆਈ ਸੀ ਟੀ ਈ ਤਕਨੀਕੀ ਕਾਲਜਾਂ ਵਿੱਚ ਬਾਂਸ ਇੰਜੀਨੀਅਰਿੰਗ ਅਤੇ ਡਿਜ਼ਾਈਨ ਲਈ ਪਾਠਕ੍ਰਮ ਤਿਆਰ ਕਰੇਗਾ
Posted On:
27 FEB 2021 1:33PM by PIB Chandigarh
ਖੇਤੀਬਾੜੀ , ਸਹਿਕਾਰਤਾ ਅਤੇ ਕਿਸਾਨ ਭਲਾਈ ਵਿਭਾਗ ਨੇ ਕੌਮੀ ਬਾਂਸ ਮਿਸ਼ਨ ਦੁਆਰਾ 'ਦੇਸ਼ ਵਿੱਚ ਬਾਂਸ ਲਈ ਚੁਣੌਤੀਆਂ ਤੇ ਮੌਕਿਆਂ ਬਾਰੇ ਕੌਮੀ ਸਲਾਹ ਮਸ਼ਵਰਾ' ਵਿਸ਼ੇ ਤੇ ਵਰਚੁਅਲ ਮਾਧਿਅਮ ਰਾਹੀਂ ਦੋ ਦਿਨਾ ਕਾਨਫਰੰਸ 25—26 ਫਰਵਰੀ 2021 ਨੂੰ ਆਯੋਜਿਤ ਕੀਤੀ । ਨੀਤੀ ਆਯੋਗ ਤੇ ਇਨਵੈਸਟ ਇੰਡੀਆ ਵੀ ਇਸ ਕਾਨਫਰੰਸ ਨੂੰ ਕਰਵਾਉਣ ਲਈ ਕੌਮੀ ਬਾਂਸ ਮਿਸ਼ਨ ਦੇ ਨਾਲ ਆਏ । ਇਸ ਦਿਮਾਗੀ ਕਸਰਤ ਵਾਲੇ ਸੈਸ਼ਨ ਦਾ ਮਕਸਦ ਇਸ ਖੇਤਰ ਦੀ ਸਮੁੱਚੀ ਵੈਲਿਊ ਚੇਨ ਲਈ ਬਾਂਸ ਵਾਤਾਵਰਨ ਪ੍ਰਣਾਲੀ ਦੁਆਰਾ ਇਸ ਖੇਤਰ ਦੀ ਸਮੁੱਚੇ ਵਾਧੇ ਨੂੰ ਉਤਸ਼ਾਹਿਤ ਕਰਨਾ ਹੈ । ਵੱਖ ਵੱਖ ਖੇਤਰਾਂ ਦੇ ਮਾਹਰਾਂ ਅਤੇ ਭਾਗੀਦਾਰ ਰਾਸ਼ਟਰੀ ਬੈਂਬੂ ਮਿਸ਼ਨ ਦੇ ਯਤਨਾਂ ਨੂੰ ਹੋਰ ਤੇਜ਼ ਕਰਕੇ ਇਸ ਖੇਤਰ ਸਾਹਮਣੇ ਮੁੱਦਿਆਂ ਦੇ ਉਪਾਅ ਬਿੰਦੂ ਦੱਸਣਗੇ ।
ਐੱਮ ਐੱਸ ਐੱਮ ਈ ਦੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ , ਡਾਕਟਰ ਰਾਜੀਵ ਕੁਮਾਰ , ਵਾਈਸ ਚੇਅਰਮੈਨ ਨੀਤੀ ਆਯੋਗ , ਸ਼੍ਰੀ ਕੈਲਾਸ਼ ਚੌਧਰੀ ਖੇਤੀਬਾੜੀ ਤੇ ਕਿਸਾਨ ਭਲਾਈ ਰਾਜ ਮੰਤਰੀ , ਸ਼੍ਰੀ ਸੰਜੇ ਅਗਰਵਾਲ , ਸਕੱਤਰ ਖੇਤੀਬਾੜੀ , ਸਹਿਕਾਰਤਾ ਤੇ ਕਿਸਾਨ ਭਲਾਈ ਵਿਭਾਗ ਅਤੇ ਉੱਤਰੀ ਪੂਰਬੀ ਵਿਕਾਸ ਮੰਤਰਾਲੇ ਦੇ ਵਿਸ਼ੇਸ਼ ਸਕੱਤਰ ਸ਼੍ਰੀ ਇੰਦੀਵਰ ਪਾਂਡੇ ਦੀ ਮੌਜੂਦਗੀ ਵਿੱਚ 25 ਫਰਵਰੀ ਨੂੰ ਇਸ ਕਾਨਫਰੰਸ ਦਾ ਉਦਘਾਟਨ ਕੀਤਾ ਸੀ ।
ਇਸ ਕਾਨਫਰੰਸ ਨੂੰ ਬਾਂਸ ਫਾਰਮਿੰਗ , ਖੋਜ , ਨਵੀਨਤਮ , ਉੱਦਮੀਆਂ ਅਤੇ ਉਦਯੋਗ ਅਤੇ ਖੋਜ ਸੰਸਥਾਵਾਂ , ਸੂਬਾ ਅਧਿਕਾਰੀਆਂ , ਕਿਸਾਨਾਂ ਅਤੇ ਉੱਦਮੀਆਂ ਵੱਲੋਂ ਵੱਖ ਵੱਖ ਹਿੱਸਿਆਂ ਬਾਰੇ ਉੱਘੇ ਪੇਸ਼ਾਵਰਾਂ ਵੱਲੋਂ ਹਿੱਸਾ ਲੈਣ ਦਾ ਫਾਇਦਾ ਹੋਇਆ ਹੈ । ਇਸ ਕਾਨਫਰੰਸ ਵਿੱਚ ਬਾਂਸ ਉਦਯੋਗ ਦੀ ਬਿਜਾਈ ਸਮੱਗਰੀ ਤੋਂ ਲੈ ਕੇ ਸਭ ਤੋਂ ਉੱਚੇ ਇੰਜੀਨੀਅਰ ਉਤਪਾਦ ਅਤੇ ਬਜ਼ਾਰੀਕਰਨ ਦੀ ਪੂਰੀ ਤਰੱਕੀ ਨਾਲ ਸਬੰਧਤ ਵਿਸਿ਼ਆਂ ਤੇ ਵਿਚਾਰ ਵਟਾਂਦਰਾ ਹੋਇਆ । ਜਿਹੜੇ ਵਿਸਿ਼ਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ , ਉਹ ਸਨ — ਆਤਮਨਿਰਭਰ ਭਾਰਤ ਲਈ ਬਾਂਸ , ਬਰਾਮਦ ਅਤੇ ਵਿਸ਼ਵ ਬਰੈਂਡਿੰਗ ਦਾ ਉਤਸ਼ਾਹੀਕਰਨ , ਸਫ਼ਲ ਕਹਾਣੀਆਂ , ਫੀਡ ਸਟਾਕ ਅਤੇ ਪਲਾਂਟੇਸ਼ਨ ਦੀ ਉਪਲਬਧਤਾ , ਨਵੇਂ ਢੰਗ ਤਰੀਕੇ , ਖੋਜ ਅਤੇ ਵਿਕਾਸ , ਹੁਨਰ ਵਿਕਾਸ , ਅੰਤਰਰਾਸ਼ਟਰੀ ਉਧਾਰ ਅਤੇ ਅੰਤਰਰਾਸ਼ਟਰੀ ਸਹਿਕਾਰਤਾ ਲਈ ਪਹੁੰਚ ਆਦਿ । ਵਿਚਾਰ ਵਟਾਂਦਰੇ ਵਿੱਚ ਜਿਹੜੇ ਕੁਝ ਮਹੱਤਪੂਰਨ ਵਿਚਾਰ / ਚੁਣੌਤੀਆਂ ਉੱਭਰੀਆਂ , ਉਹ ਹੇਠ ਲਿਖੀਆਂ ਸਨ ।
ਕਿਸਾਨਾਂ ਵੱਲੋਂ ਖੇਤੀ ਜੰਗਲਾਤ ਮਾਡਲਾਂ ਨੂੰ ਅਪਣਾਉਣਾ , ਵਿਸ਼ੇਸ਼ ਕਰਕੇ ਬਾਂਸ ਪੌਦਿਆਂ ਦੇ ਸ਼ੁਰੂਆਤੀ ਤਿੰਨ ਚਾਰ ਸਾਲਾਂ ਵਿੱਚ , ਅਦਰਕ , ਦਾਲਾਂ , ਨਿੰਬੂ , ਘਾਹ ਆਦਿ ਨਾਲ ਇੰਟਰ ਕ੍ਰੌਪਿੰਗ ਨੂੰ ਇੱਕ ਵਿਵਹਾਰਕ ਚੋਣ ਵਜੋਂ ਸੁਝਾਅ ਦਿੱਤੇ ਗਏ ਸਨ । ਚੰਗੇ ਭਰੋਸੇਯੋਗ ਪੌਦਾ ਸਮੱਗਰੀ ਦੀ ਵਰਤੋਂ ਅਤੇ ਝਾੜ ਵਧਾਉਣ ਲਈ ਖੇਤੀ ਅਭਿਆਸਾਂ ਵਿੱਚ ਸੁਧਾਰ ਨੂੰ ਇਸ ਖੇਤਰ ਲਈ ਬਹੁਤ ਮਹੱਤਵਪੂਰਨ ਦੱਸਿਆ ਗਿਆ ਹੈ । ਉਦਯੋਗ ਨੂੰ ਫੀਡ ਸਟਾਕ ਮੁਹੱਈਆ ਕਰਨ ਲਈ ਸ਼ਾਮਲਾਟ ਜ਼ਮੀਨਾਂ ਤੇ ਪੌਦੇ ਉਗਾਉਣ ਨੂੰ ਵੱਡੀ ਪੱਧਰ ਤੇ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ । ਬਾਂਸ ਦੀ ਮੁਕੰਮਲ ਵਰਤੋਂ ਲਈ ਏਕੀਕ੍ਰਿਤ ਪ੍ਰਾਈਮਰੀ ਪ੍ਰੋਸੈਸਿੰਗ ਯੂਨਿਟ ਉਦਾਹਰਨ ਦੇ ਤੌਰ ਤੇ ਜ਼ੀਰੋ ਵੇਸਟ ਨੀਤੀ ਦੇਸ਼ ਵਿੱਚ ਬਾਂਸ ਦੀ ਵੱਧ ਤੋਂ ਵੱਧ ਵਰਤੋਂ ਨੂੰ ਅੱਗੇ ਲਿਜਾਏਗੀ । ਉੱਚੀ ਆਵਾਜਾਈ ਕੀਮਤ ਦੇ ਮੁੱਦੇ ਤੇ ਕਾਬੂ ਪਾਉਣ ਲਈ ਵਿਸ਼ੇਸ਼ ਕਰਕੇ ਉੱਤਰ ਪੂਰਬੀ ਖੇਤਰ ਵਿੱਚੋਂ ਵਾਟਰ ਵੇਜ਼ ਅਤੇ ਟਰਾਂਸਪੋਰਟ ਸਬਸਿਡੀ ਆਪਸ਼ਨਸ ਦਾ ਪਤਾ ਲਾਉਣ ਦੀ ਲੋੜ ਹੈ । ਸੰਭਾਵੀ ਉੱਦਮੀਆਂ ਵੱਲੋਂ ਬਾਂਸਾਂ ਲਈ ਖੇਤਰਾਂ ਵਿੱਚ ਉਪਲਬਧ ਪ੍ਰੋਤਸਾਹਨਾਂ ਨੂੰ ਵਰਤਣ ਲਈ ਜੋੜਨ ਦੀ ਲੋੜ ਹੈ । ਬਾਂਸ ਖੇਤਰ ਵਿੱਚ ਉੱਦਮਾਂ ਅਤੇ ਸਟਾਰਟਅਪਸ ਨੂੰ ਉਤਸ਼ਾਹਿਤ ਕਰਨ ਲਈ ਕਦਮ ਚੁੱਕਣ ਦੀ ਲੋੜ ਹੈ । ਜੀ ਈ ਐੱਮ ਪੋਰਟਲ ਬਾਂਸ ਉਤਪਾਦਾਂ ਦੀ ਰਜਿਸਟ੍ਰੇਸ਼ਨ ਲਈ ਇੱਕ ਸਮਰਪਿਤ ਵਿੰਡੋ ਬਣਾਏਗਾ ਤਾਂ ਜੋ ਸਰਕਾਰੀ ਖ਼ਰੀਦ ਲਈ ਇਲੈਕਟ੍ਰਾਨਿਕ ਮਾਰਕਿਟ ਸਪੇਸ ਵਿੱਚ ਬਾਂਸ ਉਤਪਾਦ ਵੀ ਦਿਸਣ । ਬਾਂਸ ਨਾਲ ਸਬੰਧਤ ਖੇਤਰਾਂ ਜਿਵੇਂ ਨਿਰਮਾਣ , ਬਾਇਓ ਸੀ ਐੱਨ ਜੀ , ਈਥਨੌਲ ਵਿੱਚ ਵੱਡੀ ਪੱਧਰ ਦਾ ਉਤਪਾਦਨ ਕਰਨ ਦੀ ਲੋੜ ਹੈ , ਜੋ ਇਸ ਖੇਤਰ ਨੂੰ ਅਸਲ ਹੁਲਾਰਾ ਦੇਵੇਗੀ ਅਤੇ ਕਿਸਾਨਾਂ ਦੀ ਆਮਦਨ ਵਧਾਏਗੀ । ਅਗਰਬੱਤੀ ਅਤੇ ਇੰਜੀਨੀਅਰਡ ਲੱਕੜ ਲਈ ਦਰਾਮਦ ਵਿਕਲਪ ਵੀ ਇੱਕ ਮਹੱਤਵਪੂਰਨ ਮਕਸਦ ਹੋਣਾ ਚਾਹੀਦਾ ਹੈ । ਖੋਜ ਤੇ ਵਿਕਾਸ ਅਤੇ ਤਕਨਾਲੋਜੀ ਅਪਗ੍ਰੇਡੇਸ਼ਨ ਨੂੰ ਵਿਗਿਆਨਕ ਅਤੇ ਤਕਨਾਲੋਜੀ ਸੰਸਥਾਵਾਂ ਨਾਲ ਜੋੜਨ ਬਾਰੇ ਵੀ ਜ਼ੋਰ ਦਿੱਤਾ ਗਿਆ । ਸਰਕਾਰ ਨੇ ਕਈ ਨਵੀਆਂ ਸਕੀਮਾਂ ਸ਼ੁਰੂ ਕੀਤੀਆਂ ਹਨ ਜਿਵੇਂ ਖੇਤੀਬਾੜੀ ਬੁਨਿਆਦੀ ਢਾਂਚਾ ਫੰਡ ਅਤੇ 10000 ਐੱਫ ਪੀ ਓਜ਼ ਦਾ ਗਠਨ । ਇਨ੍ਹਾਂ ਸਕੀਮਾਂ ਨੂੰ ਬਾਂਸ ਖੇਤਰ ਲਈ ਛੋਟੇ ਅਤੇ ਹਾਸ਼ੀਏ ਤੇ ਕਿਸਾਨਾਂ ਦੇ ਅਰਥਚਾਰੇ ਨੂੰ ਵਧਾਉਣ ਅਤੇ ਉਧਾਰ ਸੁਧਾਰਨ ਨਾਲ ਜੋੜਿਆ ਜਾਵੇਗਾ । ਰਾਸ਼ਟਰੀ ਬੈਂਬੂ ਮਿਸ਼ਨ ਖੇਤੀਬਾੜੀ , ਦਸਤਕਾਰੀ , ਨਿਰਮਾਣ , ਫਰਨੀਚਰ , ਬਿਊਟੀ ਵੈੱਲਨੈੱਸ ਵਿੱਚ ਹੁਨਰ ਸਿਖਲਾਈ ਵਿਕਾਸ ਲਈ ਕੰਮ ਕਰ ਰਿਹਾ ਹੈ । ਇਸ ਸਿਖਲਾਈ ਨੂੰ ਹੁਨਰ ਵਿਕਾਸ ਅਤੇ ਉੱਦਮ ਮੰਤਰਾਲੇ ਦੇ ਯੋਗਤਾ ਪੈਕਸ ਰਾਹੀਂ ਲਾਗੂ ਕੀਤਾ ਜਾਵੇਗਾ । ਉਧਾਰ ਦੀ ਲੋੜ ਮੁੱਖ ਚੁਣੌਤੀਆਂ ਵਿੱਚੋਂ ਇੱਕ ਇਸ ਖੇਤਰ ਨੂੰ ਦਰਪੇਸ਼ ਮੁੱਖ ਚੁਣੌਤੀਆਂ ਵਿੱਚੋਂ ਇੱਕ ਉਧਾਰ ਦੀ ਲੋੜ ਸਮਝਿਆ ਗਿਆ ਹੈ । ਉਚਿਤ ਕ੍ਰੈਡਿਟ ਉਤਪਾਦਾਂ , ਕ੍ਰੈਡਿਟ ਗਰੰਟੀ ਅਤੇ ਵਿਆਜ ਅਧੀਨਗੀ ਨੂੰ ਸਮੇਂ ਦੀ ਜ਼ਰੂਰਤ ਵਜੋਂ ਵਿਚਾਰ ਵਟਾਂਦਰੇ ਵਿੱਚ ਹਰੀ ਝੰਡੀ ਦਿੱਤੀ ਗਈ । ਅੰਤਰਰਾਸ਼ਟਰੀ ਵਧੀਆ ਅਭਿਆਸ ਅਤੇ ਭਾਈਵਾਲੀਆਂ ਨੂੰ ਹੋਰ ਮੁਲਕਾਂ , ਜਿਵੇਂ ਜਪਾਨ ਅਤੇ ਵਿਅਤਨਾਮ ਨਾਲ ਉਤਸ਼ਾਹਿਤ ਕੀਤਾ ਜਾ ਸਕਦਾ ਹੈ ।
ਇਸ ਕਾਨਫਰੰਸ ਦਾ ਵੈਲੀਡਿਕਟਰੀ ਸੈਸ਼ਨ 26 ਫਰਵਰੀ 2021 ਨੂੰ ਦੁਪਹਿਰ ਤੋਂ ਬਾਅਦ ਸਮਾਪਤ ਹੋਇਆ । ਵਧੀਕ ਸਕੱਤਰ ਨੇ ਕਾਨਫਰੰਸ ਦੇ ਵਿਚਾਰ ਵਟਾਂਦਰੇ ਨੂੰ ਸੰਖੇਪ ਵਿੱਚ ਦੱਸਿਆ ਅਤੇ ਖੇਤਰ ਲਈ ਅੱਗੇ ਵਧਣ ਦੇ ਰਸਤੇ ਦੀ ਰੂਪ ਰੇਖਾ ਬਾਰੇ ਜਾਣਕਾਰੀ ਦਿੱਤੀ । ਭਾਰਤੀ ਬਾਂਸ ਖੇਤਰ ਲਈ ਪੈਨਲ ਵਿਚਾਰ ਵਟਾਂਦਰੇ ਵਿੱਚ ਜੰਗਲਾਤ ਅਤੇ ਐੱਸ ਐੱਸ ਦੇ ਡਾਇਰੈਕਟਰ ਜਨਰਲ ਡਾਕਟਰ ਸੰਜੇ ਕੁਮਾਰ ਅਤੇ ਮਹਾਰਾਸ਼ਟਰ ਤੋਂ ਬਾਂਸ ਕਾਰਕੁੰਨ ਸ਼੍ਰੀ ਪਾਸ਼ਾ ਪਟੇਲ ਨੇ ਹਿੱਸਾ ਲਿਆ । ਸ਼੍ਰੀਮਤੀ ਛਵੀ ਝਾਅ ਸੰਯੁਕਤ ਸਕੱਤਰ ਨੇ ਸਾਰੇ ਪਤਵੰਤੇ ਸੱਜਣਾਂ , ਪੈਨਲ ਵਿੱਚ ਹਿੱਸਾ ਲੈਣ ਵਾਲਿਆਂ ਅਤੇ ਹੋਰ ਹਾਜ਼ਰੀਨ ਦਾ ਧੰਨਵਾਦ ਕੀਤਾ ।
ਏ ਪੀ ਐੱਸ
(Release ID: 1701389)
Visitor Counter : 222