ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਏਮਜ਼, ਜੰਮੂ ਦੇ ਨਵੇਂ ਨਿਯੁਕਤ ਡਾਇਰੈਕਟਰ ਡਾ. ਸ਼ਕਤੀ ਗੁਪਤਾ ਨੇ ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਇਸ ਦੇ ਵਿਕਾਸ ਲਈ ਰੋਡ-ਮੈਪ ’ਤੇ ਵਿਚਾਰ-ਵਟਾਂਦਰਾ ਕੀਤਾ


ਏਮਜ਼, ਜੰਮੂ ਇਸ ਸਾਲ ਐੱਮਬੀਬੀਐੱਸ ਦਾ ਆਪਣਾ ਪਹਿਲਾ ਵਿੱਦਿਅਕ ਸੈਸ਼ਨ 50 ਵਿਦਿਆਰਥੀਆਂ ਨਾਲ ਸ਼ੁਰੂ ਕਰੇਗਾ

Posted On: 26 FEB 2021 1:26PM by PIB Chandigarh

ਆਲ ਇੰਡੀਆ ਇੰਸਟੀਟਿਊ ਆਵ੍ ਮੈਡੀਕਲ ਸਾਇੰਸਜ਼ (ਏਮਜ਼) ਜੰਮੂ ਦੇ ਨਵੇਂ ਨਿਯੁਕਤ ਡਾਇਰੈਕਟਰ ਡਾ. ਸ਼ਕਤੀ ਗੁਪਤਾ ਨੇ ਅੱਜ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਉੱਤਰ ਪੂਰਬੀ ਖੇਤਰ ਦੇ ਵਿਕਾਸ (ਡੋਨਰ), ਐੱਮਓਐੱਸ ਪੀਐੱਮਓ, ਪ੍ਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾ ਡਾ਼ ਜਿਤੇਂਦਰ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਏਮਜ਼, ਜੰਮੂ ਲਈ ਰੋਡਮੈਪ 'ਤੇ ਵਿਚਾਰ ਵਟਾਂਦਰਾ ਕੀਤਾ, ਜੋ ਇਸ ਸਾਲ ਐੱਮਬੀਬੀਐੱਸ ਦਾ ਆਪਣਾ ਪਹਿਲਾ ਵਿਦਿਅਕ ਸੈਸ਼ਨ 50 ਵਿਦਿਆਰਥੀਆਂ ਨਾਲ ਸ਼ੁਰੂ ਕਰਨ ਜਾ ਰਿਹਾ ਹੈਡਾ. ਸ਼ਕਤੀ ਗੁਪਤਾ ਨੇ ਸਰਕਾਰ ਨੂੰ ਉਨ੍ਹਾਂ ਨੂੰ ਅਹਿਮ ਜ਼ਿੰਮੇਵਾਰੀ ਸੌਂਪਣ ਲਈ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਉਹ ਉਮੀਦਾਂਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰਨਗੇ ਡਾ. ਜਿਤੇਂਦਰ ਸਿੰਘ ਨੇ ਉਮੀਦ ਪ੍ਰਗਟਾਈ ਕਿ ਡਾ. ਸ਼ਕਤੀ ਗੁਪਤਾ ਸਹੀ ਤਰੀਕੇ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣ ਵਿੱਚ ਸਫਲ ਹੋਣਗੇ

ਡਾ. ਜਿਤੇਂਦਰ ਸਿੰਘ ਨੇ ਡਾ. ਸ਼ਕਤੀ ਗੁਪਤਾ ਨੂੰ ਇਹ ਵੀ ਸੁਝਾਅ ਦਿੱਤਾ ਕਿ ਏਮਜ਼, ਜੰਮੂ ਉਸੇ ਤਰਜ਼ 'ਤੇ ਤਨਖਾਹ ਪੈਟਰਨ ਪੇਸ਼ ਕਰ ਰਿਹਾ ਹੈ ਜਿਸ ਤਰ੍ਹਾਂ ਏਮਜ਼, ਨਵੀਂ ਦਿੱਲੀ ਹੈ, ਇਸ ਲਈ ਉਨ੍ਹਾਂ ਨੂੰ ਫੈਕਲਟੀ ਜਿਵੇਂ ਪੈਰਾ ਮੈਡੀਕਲ ਸਟਾਫ ਦੇ ਤੌਰਤੇ, ਖਾਸ ਕਰਕੇ ਨਰਸਿੰਗ ਸਟਾਫ ਲਈ ਵੀ ਦੇਸ਼ ਭਰ ਵਿੱਚੋਂ ਉੱਤਮ ਯੋਗਤਾਵਾਂ ਨੂੰ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਡਾ. ਜਿਤੇਂਦਰ ਸਿੰਘ ਨੇ ਯਾਦ ਕੀਤਾ ਕਿ ਏਮਜ਼, ਜੰਮੂ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਨਿੱਜੀ ਦਖਲ ਨਾਲ ਮਨਜ਼ੂਰੀ ਦਿੱਤੀ ਗਈ ਸੀ ਅਤੇ ਅਸੀਂ ਸਾਰਿਆਂ ਨੇ ਇਸ ਲਈ ਪ੍ਰਧਾਨ ਮੰਤਰੀ ਨੂੰ ਕਿਹਾ ਸੀ ਕਿ ਉਹ ਜੰਮੂ ਵਿੱਚ ਇੱਕ ਆਧੁਨਿਕ ਸਿਹਤ-ਸੰਭਾਲ ਅਤੇ ਡਾਕਟਰੀ ਸਿੱਖਿਆ ਢਾਂਚਾ ਤਿਆਰ ਕਰਨ।

<><><><><>

ਐੱਸਐੱਨਸੀ



(Release ID: 1701133) Visitor Counter : 78


Read this release in: Urdu , English , Hindi , Telugu