ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਸ੍ਰੀ ਰਤਨ ਲਾਲ ਕਟਾਰੀਆ ਨੇ ਡੀਏਆਈਸੀ ਦੇ ਨਵੇਂ ਸ਼ਾਮਲ ਹੋਏ ਪੋਸਟ ਡੌਕਟਰਲ ਫ਼ੈਲੋਜ਼ ਨੂੰ ਦੇਸ਼ ਦੀ ਪ੍ਰਗਤੀ ਵਿੱਚ ਯੋਗਦਾਨ ਪਾਉਣ ਦੀ ਤਾਕੀਦ

Posted On: 25 FEB 2021 3:08PM by PIB Chandigarh

ਭਾਰਤ ਸਰਕਾਰ ਦੇ ‘ਸਮਾਜਕ ਨਿਆਂ ਤੇ ਸਸ਼ੱਕਤੀਕਰਣ’ ਮੰਤਰਾਲੇ ਦੀ ਵਿੱਤੀ ਸਹਾਇਤਾ ਨਾਲ ‘ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ’ (DAIC) ਨੇ ਡਾ. ਅੰਬੇਡਕਰ ਡੌਕਟਰਲ ਫ਼ੈਲੋਸ਼ਿਪਸ ਅਤੇ ਡਾ. ਅੰਬੇਡਕਰ ਪੋਸਟ–ਡੌਕਟਰਲ ਫ਼ੈਲੋਸ਼ਿਪ (ਰਾਸ਼ਟਰੀ ਅਤੇ ਅੰਤਰਰਾਸ਼ਟਰੀ) ਦੀ ਸ਼ੁਰੂਆਤ ਕੀਤੀ ਹੈ। DAIC ਨੇ ਫ਼ਰਵਰੀ 2021 ਬੈਚ ਵਿੱਚ 30 ਪੋਸਟ ਡੌਕਟਰਲ ਵਿਦਵਾਨਾਂ ਦੀ ਚੋਣ ਕੀਤੀ ਸੀ; ਜਿਨ੍ਹਾਂ ਵਿੱਚੋਂ 28 ਫ਼ੈਲੋਜ਼ ਦੀ ਫ਼ੈਲੋਸ਼ਿਪ ਰਾਸ਼ਟਰੀ ਹੈ ਅਤੇ 2 ਫ਼ੈਲੋਜ਼ ਦੀ ਅੰਤਰਰਾਸ਼ਟਰੀ ਹੈ। 

ਅੱਜ ਨਵੀਂ ਦਿੱਲੀ ’ਚ DAIC ਦੇ ਪੋਸਟ ਡੌਕਟਰਲ ਫ਼ੈਲੋਜ਼ ਦੇ ਓਰੀਐਂਟੇਸ਼ਨ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਸਮਾਜਕ ਨਿਆਂ ਤੇ ਸਸ਼ੱਕਤੀਕਰਣ ਬਾਰੇ ਰਾਜ ਮੰਤਰੀ ਸ੍ਰੀ ਰਤਨ ਲਾਲ ਕਟਾਰੀਆ ਨੇ ‘ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ’ (DAIC) ਦੇ ਨਵੇਂ ਸ਼ਾਮਲ ਕੀਤੇ ਪੋਸਟ ਡੌਕਟਰਲ ਫ਼ੈਲੋਜ਼ ਨੂੰ ਤਾਕੀਦ ਕੀਤੀ ਕਿ ਉਹ ਸਰਕਾਰ ਨਾਲ ਉਸ ਦੀ ਦੂਰ–ਦ੍ਰਿਸ਼ਟੀ ‘ਸਬਕਾ ਸਾਥ ਸਬਕਾ ਵਿਕਾਸ’ ਵਿੱਚ ਸ਼ਾਮਲ ਹੋ ਕੇ ਸੱਚੇ ਸੁਹਿਰਦ ਮੌਕੇ ਦਾ ਉਪਯੋਗ ਕਰਦਿਆਂ ਦੇਸ਼ ਦੀ ਪ੍ਰਗਤੀ ਵਿੱਚ ਯੋਗਦਾਨ ਪਾਉਣ।

ਸ੍ਰੀ ਕਟਾਰੀਆ ਨੇ ਕਿਹਾ,‘ਇਨ੍ਹਾਂ ਦੋ ਸਾਲਾਂ ਦੌਰਾਨ ਤੁਹਾਨੂੰ ਦੇਸ਼ ਦੇ ਚਲੰਤ ਸਮਾਜਕ ਤੇ ਆਰਥਿਕ ਮਸਲਿਆਂ ਨੂੰ ਸਮਝਣਾ ਚਾਹੀਦਾ ਹੈ, ਉਨ੍ਹਾਂ ਦੀ ਖੋਜ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਨਾਲ ਪ੍ਰਭਾਵਸ਼ਾਲੀ ਤਰੀਕੇ ਲੜਨ ਲਈ ਦੇਸ਼ ਨੂੰ ਤਰੀਕੇ ਸੁਝਾਉਣੇ ਚਾਹੀਦੇ ਹਨ।’

ਸ੍ਰੀ ਕਟਾਰੀਆ ਨੇ ਅੱਗੇ ਕਿਹਾ ਕਿ ਸਰਕਾਰ ਨੇ ਪਿਛਲੇ ਪੰਜ ਸਾਲਾਂ ਦੌਰਾਨ ਖੋਜ ਬਾਰੇ ਵਿਸ਼ੇਸ਼ ਕੋਸ਼ਿਸ਼ਾਂ ਕੀਤੀਆਂ ਹਨ, ਜਿਨ੍ਹਾਂ ਕਾਰਣ ਦੇਸ਼ ਦੀਆਂ ਕੁਝ ਵੱਕਾਰੀ ਯੂਨੀਵਰਸਿਟੀਜ਼ ਨੇ ਦੁਨੀਆ ਵਿੱਚ ਆਪਣਾ ਗਿਆਨ ਸਥਾਪਤ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਇਹ ਭਰੋਸਾ ਵੀ ਪ੍ਰਗਟਾਇਆ ਕਿ ਪ੍ਰਧਾਨ ਮੰਤਰੀ ਦੀ ਦੂਰ–ਦ੍ਰਿਸ਼ਟੀ ਅਧੀਨ DAIC ਵੀ ਛੇਤੀ ਹੀ ਵੱਕਾਰੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਸਥਾਨਾਂ ਦੀ ਲੀਗ ਵਿੱਚ ਸ਼ਾਮਲ ਹੋ ਜਾਵੇਗਾ।

ਸਮਾਜਕ ਅਤੇ ਆਰਥਿਕ ਮੁੱਦਿਆਂ ਬਾਰੇ ਖੋਜ ਲਈ ਇੱਕ ਅਹਿਮ ਸਥਾਨ ਵਜੋਂ ਸੇਵਾ ਹਿਤ ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ (DAIC) ਦਾ ਉਦਘਾਟਨ ਪ੍ਰਧਾਨ ਮੰਤਰੀ ਵੱਲੋਂ 7 ਦਸੰਬਰ, 2017 ਨੂੰ ਕੀਤਾ ਗਿਆ ਸੀ। ਕੇਂਦਰ ਨੇ ਇਸ ਬਾਰੇ ਇਹ ਵਿਚਾਰਿਆ ਹੈ ਕਿ ਇਹ ਇੱਕ ਸਰਕਾਰੀ ਥਿੰਕ–ਟੈਂਕ ਵਜੋਂ ਕੰਮ ਕਰੇ ਤੇ ਨੀਤੀਆਂ ਬਾਰੇ ਜਾਣਕਾਰੀ ਤਿਆਰ ਕਰੇ ਅਤੇ ਪ੍ਰੋਜੈਕਟ, ਖੋਜ ਤੇ ਫ਼ੀਲਡ ਵਰਕ ਕਰੇ। ਇਸ ਦੂਰ–ਦ੍ਰਿਸ਼ਟੀ ਦੀ ਪੂਰਤੀ ਦੇ ਉਦੇਸ਼ ਲਈ ਸਮਾਜਕ ਨਿਆਂ ਤੇ ਸਸ਼ੱਕਤੀਕਰਣ ਮੰਤਰਾਲਾ ਇਹ ਕੇਂਦਰ ਵਿਕਸਤ ਕਰਨ ਲਈ ਅਣਥੱਕ ਤਰੀਕੇ ਕੰਮ ਕਰਦਾ ਰਿਹਾ ਹੈ ਅਤੇ ਖੋਜ ਤੇ ਮੂਲ ਵਿਚਾਰ ਦੀਆਂ ਨੈਤਿਕਤਾਵਾਂ ਦੀ ਉਸਾਰੀ ਕਰਦਾ ਰਿਹਾ ਹੈ। ਇਸ ਉਦੇਸ਼ ਨਾਲ ਇਸ ਸੈਂਟਰ ’ਚ ਇੱਕ ਭਰਪੂਰ ਡਿਜੀਟਲ ਖ਼ਜ਼ਾਨੇ ਵਾਲੀ ਵਿਆਪਕ ਲਾਇਬ੍ਰੇਰੀ ਕਾਇਮ ਕੀਤੀ ਗਈ ਹੈ।

****

ਐੱਨਬੀ/ਐੱਸਕੇ


(Release ID: 1700936) Visitor Counter : 117


Read this release in: English , Urdu , Marathi , Hindi