ਪ੍ਰਧਾਨ ਮੰਤਰੀ ਦਫਤਰ

ਪੁਦੂਚੇਰੀ ਵਿੱਚ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣ ਅਤੇ ਉਦਘਾਟਨ ਕਰਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 25 FEB 2021 12:47PM by PIB Chandigarh

ਪੁਦੂਚੇਰੀ ਦੇ ਉਪ ਰਾਜਪਾਲ,

 

ਵਿਸ਼ੇਸ਼ ਮਹਿਮਾਨ,

 

ਮੇਰੇ ਪਿਆਰੇ ਮਿੱਤਰੋ,

 

ਪੁਦੂਚੇਰੀ ਦੀ ਧਾਰਮਿਕਤਾ ਮੈਨੂੰ ਇੱਕ ਵਾਰ ਫਿਰ ਇਸ ਪਵਿੱਤਰ ਧਰਤੀ ’ਤੇ ਵਾਪਸ ਲੈ ਆਈ ਹੈ। ਠੀਕ ਤਿੰਨ ਸਾਲ ਪਹਿਲਾਂ, ਮੈਂ ਇੱਥੇ ਪੁਦੂਚੇਰੀ ਵਿੱਚ ਸੀ। ਇਹ ਧਰਤੀ ਸੰਤਾਂ, ਵਿਦਵਾਨਾਂ ਅਤੇ ਕਵੀਆਂ ਦਾ ਘਰ ਰਹੀ ਹੈ।  ਇਹ ਭਾਰਤ ਮਾਤਾ ਦੇ ਕ੍ਰਾਂਤੀਕਾਰੀਆਂ ਦਾ ਘਰ ਵੀ ਬਣੀ ਸੀ। ਮਹਾਕਵੀ ਸੁਬਰਮਣੀਆ ਭਾਰਤੀ ਇੱਥੇ ਠਹਿਰੇ ਸੀ। ਸ਼੍ਰੀ ਅਰੌਬਿੰਦੋ ਨੇ ਇਨ੍ਹਾਂ ਕਿਨਾਰਿਆਂ ’ਤੇ ਪੈਰ ਰੱਖੇ। ਪੁਦੂਚੇਰੀ ਦੀ ਭਾਰਤ ਦੇ ਪੱਛਮੀ ਅਤੇ ਪੂਰਬੀ ਤਟ 'ਤੇ ਮੌਜੂਦਗੀ ਹੈ। ਇਹ ਧਰਤੀ ਵਿਵਿਧਤਾ ਦਾ ਪ੍ਰਤੀਕ ਹੈ। ਲੋਕ ਪੰਜ ਵੱਖੋ-ਵੱਖਰੀਆਂ ਭਾਸ਼ਾਵਾਂ ਬੋਲਦੇ ਹਨ, ਵੱਖੋ-ਵੱਖਰੇ ਧਰਮਾਂ ਨੂੰ ਮੰਨਦੇ ਹਨ, ਪਰ ਇੱਕ ਹੋ ਕੇ ਰਹਿੰਦੇ ਹਨ।

 

ਮਿੱਤਰੋ,

 

ਅੱਜ, ਅਸੀਂ ਵੱਖ-ਵੱਖ ਵਿਕਾਸ ਕਾਰਜਾਂ ਦੀ ਸ਼ੁਰੂਆਤ ਦਾ ਜਸ਼ਨ ਮਨਾਉਂਦੇ ਹਾਂ ਜੋ ਕਿ ਪੁਦੂਚੇਰੀ ਦੇ ਲੋਕਾਂ ਦੀ ਜ਼ਿੰਦਗੀ ਵਿੱਚ ਸੁਧਾਰ ਲਿਆਉਣਗੇ। ਇਹ ਕੰਮ ਵਿਭਿੰਨ ਖੇਤਰਾਂ ਨੂੰ ਕਵਰ ਕਰਦੇ ਹਨ। ਦੁਬਾਰਾ ਬਣਾਈ ਗਈ ਮੈਰੀ ਬਿਲਡਿੰਗ ਦਾ ਉਦਘਾਟਨ ਕਰਨਾ ਮੈਨੂੰ ਬਹੁਤ ਆਨੰਦ ਦਿੰਦਾ ਹੈ। ਇਮਾਰਤ ਨੂੰ ਪੁਰਾਣੇ ਰੂਪ ਵਿੱਚ ਵਿਰਾਸਤ ਨੂੰ ਬਰਕਰਾਰ ਰੱਖ ਕੇ ਮੁੜ ਬਣਾਇਆ ਗਿਆ ਹੈ। ਇਹ ਬੀਚ ਪ੍ਰੋਮੇਨੇਡ ਦੀ ਸੁੰਦਰਤਾ ਨੂੰ ਵਧਾਏਗਾ ਅਤੇ ਵਧੇਰੇ ਸੈਲਾਨੀਆਂ ਨੂੰ ਆਕਰਸ਼ਿਤ ਕਰੇਗਾ।

 

ਮਿੱਤਰੋ,

 

ਸਾਡੀਆਂ ਵਿਕਾਸ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਭਾਰਤ ਨੂੰ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਦੀ ਜ਼ਰੂਰਤ ਹੈ। ਤੁਹਾਨੂੰ ਖੁਸ਼ੀ ਹੋਵੇਗੀ ਕਿ ਐੱਨਐੱਚ 45-ਏ ਨੂੰ ਚਾਰ ਮਾਰਗੀ ਕਰਨ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ। ਇਹ ਇੱਕ 56 ਕਿਲੋਮੀਟਰ ਸਤਨਾਥਪੁਰਮ-ਨਾਗਾਪੱਟੀਨਮ ਖੰਡ ਹੈ ਜੋ ਕਰਾਈਕਲ ਜ਼ਿਲ੍ਹੇ ਨੂੰ ਕਵਰ ਕਰਦਾ ਹੈ।  ਯਕੀਨਨ, ਸੰਪਰਕ ਵਿੱਚ ਸੁਧਾਰ ਹੋਵੇਗਾ। ਆਰਥਿਕ ਗਤੀਵਿਧੀ ਤੇਜ਼ ਹਵੇਗੀ। ਇਸ ਦੇ ਨਾਲ ਹੀ ਇਹ ਪਵਿੱਤਰ ਸਨੀਸਵਰਣ ਮੰਦਰ ਤੱਕ ਪਹੁੰਚ ਸੌਖੀ ਹੋਵੇਗੀ। ਇਹ ਬੇਸਿਲਿਕਾ ਆਵ੍ ਅਵਰ ਲੇਡੀ ਆਵ੍ ਗੁੱਡ ਹੈਲਥ ਅਤੇ ਨਾਗੋਰ ਦਰਗਾਹ ਜਿਹੀਆਂ ਥਾਵਾਂ ਨੂੰ ਅਸਾਨ ਅੰਤਰ-ਰਾਜੀ ਸੰਪਰਕ ਵੀ ਪ੍ਰਦਾਨ ਕਰੇਗੀ।

 

ਮਿੱਤਰੋ,

 

ਭਾਰਤ ਸਰਕਾਰ ਨੇ ਗ੍ਰਾਮੀਣ ਅਤੇ ਤੱਟੀ ਸੰਪਰਕ ਨੂੰ ਬਿਹਤਰ ਬਣਾਉਣ ਲਈ ਬਹੁਤ ਸਾਰੇ ਉਪਰਾਲੇ ਕੀਤੇ ਹਨ। ਇਸ ਨਾਲ ਖੇਤੀਬਾੜੀ ਖੇਤਰ ਨੂੰ ਲਾਭ ਮਿਲੇਗਾ। ਪੂਰੇ ਭਾਰਤ ਵਿੱਚ ਸਾਡੇ ਕਿਸਾਨ ਇਨੋਵੇਸ਼ਨ ਕਰ ਰਹੇ ਹਨ। ਇਹ ਸਾਡਾ ਫਰਜ਼ ਬਣਦਾ ਹੈ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਉਨ੍ਹਾਂ ਦੇ ਉਤਪਾਦਾਂ ਨੂੰ ਚੰਗੀ ਮੰਡੀ ਮਿਲੇ। ਚੰਗੀਆਂ ਸੜਕਾਂ ਬਿਲਕੁਲ ਉਹੀ ਕਰਦੀਆਂ ਹਨ। ਸੜਕ ਦੇ ਚਾਰ ਮਾਰਗੀ ਕਰਨ ਨਾਲ ਇਸ ਖੇਤਰ ਵਿੱਚ ਉਦਯੋਗ ਵੀ ਆ ਜਾਣਗੇ ਅਤੇ ਸਥਾਨਕ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ।

 

ਮਿੱਤਰੋ,

 

ਖੁਸ਼ਹਾਲੀ ਚੰਗੀ ਸਿਹਤ ਨਾਲ ਨੇੜਿਓਂ ਜੁੜੀ ਹੋਈ ਹੈ। ਪਿਛਲੇ ਸੱਤ ਵਰ੍ਹਿਆਂ ਵਿੱਚ, ਭਾਰਤ ਨੇ ਫਿੱਟਨੈਸ ਅਤੇ ਤੰਦਰੁਸਤੀ ਵਿੱਚ ਸੁਧਾਰ ਲਈ ਬਹੁਤ ਸਾਰੇ ਉਪਰਾਲੇ ਕੀਤੇ ਹਨ। ਇਸ ਪ੍ਰਸੰਗ ਵਿੱਚ, ਮੈਂ ਇੱਥੇ ਸਪੋਰਟਸ ਕੰਪਲੈਕਸ ਵਿਖੇ 400 ਮੀਟਰ ਸਿੰਥੈਟਿਕ ਐਥਲੈਟਿਕ ਟਰੈਕ ਦਾ ਨੀਂਹ ਪੱਥਰ ਰੱਖ ਕੇ ਖੁਸ਼ ਹਾਂ। ਇਹ ਖੇਲੋ ਇੰਡੀਆ ਸਕੀਮ ਦਾ ਇੱਕ ਹਿੱਸਾ ਹੈ। ਇਹ ਭਾਰਤ ਦੇ ਨੌਜਵਾਨਾਂ ਵਿੱਚ ਖੇਡ ਪ੍ਰਤਿਭਾ ਨੂੰ ਉਤਸ਼ਾਹਿਤ ਕਰੇਗਾ। ਖੇਡਾਂ ਸਾਨੂੰ ਟੀਮ ਵਰਕ, ਨੈਤਿਕਤਾ ਅਤੇ ਸਭ ਤੋਂ ਮਹੱਤਵਪੂਰਨ ਸਪੋਰਟਮੈਨ ਸਪਿਰਟ ਸਿਖਾਉਂਦੀਆਂ ਹਨ। ਪੁਦੂਚੇਰੀ ਵਿੱਚ ਚੰਗੀਆਂ ਖੇਡ ਸੁਵਿਧਾਵਾਂ ਆਉਣ ਨਾਲ ਇਸ ਰਾਜ ਦੇ ਨੌਜਵਾਨ ਰਾਸ਼ਟਰੀ ਅਤੇ ਵਿਸ਼ਵਵਿਆਪੀ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰ ਸਕਦੇ ਹਨ। ਲਾਅਸਪੇਟ ਵਿਖੇ 100 ਬਿਸਤਰਿਆਂ ਵਾਲੇ ਕੁੜੀਆਂ ਦੇ ਹੋਸਟਲ ਦਾ ਉਦਘਾਟਨ ਅੱਜ ਖੇਡ ਪ੍ਰਤਿਭਾ ਵਿੱਚ ਸਹਾਇਤਾ ਲਈ ਇੱਕ ਹੋਰ ਉਪਰਾਲਾ ਹੈ। ਇਸ ਹੋਸਟਲ ਵਿੱਚ ਹਾਕੀ, ਵਾਲੀਬਾਲ, ਵੇਟਲਿਫਟਿੰਗ, ਕਬੱਡੀ ਅਤੇ ਹੈਂਡਬਾਲ ਖਿਡਾਰੀ ਹੋਣਗੇ।  ਹੋਸਟਲ ਦੇ ਵਿਦਿਆਰਥੀ ਐੱਸ ਏਆਈ ਕੋਚਾਂ ਅਧੀਨ ਸਿਖਲਾਈ ਲੈਣਗੇ। 

 

ਮਿੱਤਰੋ,

 

ਇੱਕ ਖੇਤਰ ਜੋ ਆਉਣ ਵਾਲੇ ਵਰ੍ਹਿਆਂ ਵਿੱਚ ਮੁੱਖ ਭੂਮਿਕਾ ਨਿਭਾਏਗਾ ਉਹ ਹੈ, ਸਿਹਤ-ਸੰਭਾਲ਼। ਉਹ ਦੇਸ਼ ਜੋ ਸਿਹਤ ਸੰਭਾਲ਼ ਵਿੱਚ ਨਿਵੇਸ਼ ਕਰਦੇ ਹਨ ਚਮਕਣਗੇ। ਸਾਰਿਆਂ ਨੂੰ ਮਿਆਰੀ ਸਿਹਤ ਸੰਭਾਲ਼ ਪ੍ਰਦਾਨ ਕਰਨ ਦੇ ਸਾਡੇ ਉਦੇਸ਼ ਦੇ ਅਨੁਸਾਰ, ਮੈਂ ਜਿਪਮਰ ਵਿੱਚ ਬਲੱਡ ਸੈਂਟਰ ਦਾ ਉਦਘਾਟਨ ਕਰ ਰਿਹਾ ਹਾਂ। ਇਸ ਪ੍ਰੋਜੈਕਟ ’ਤੇ ਲਗਭਗ 28 ਕਰੋੜ ਰੁਪਏ ਖਰਚ ਆਉਣਗੇ। ਇਹ ਨਵੀਂ ਸੁਵਿਧਾ ਖੂਨ, ਖੂਨ ਦੇ ਉਤਪਾਦਾਂ ਅਤੇ ਸਟੈਮ ਸੈੱਲਾਂ ਦੀ ਬੈਂਕਿੰਗ ਦੇ ਲੰਬੇ ਸਮੇਂ ਦੇ ਭੰਡਾਰਨ ਲਈ ਉੱਨਤ ਸੁਵਿਧਾਵਾਂ ਦੀ ਵਿਵਸਥਾ ਕਰੇਗੀ। ਇਹ ਸੁਵਿਧਾ ਇੱਕ ਖੋਜ, ਪ੍ਰਯੋਗਸ਼ਾਲਾ ਅਤੇ ਟ੍ਰਾਂਸਫਿਊਜ਼ਨ ਦੇ ਸਾਰੇ ਪਹਿਲੂਆਂ ਵਿੱਚ ਕਰਮਚਾਰੀਆਂ ਦੀ ਸਿਖਲਾਈ ਲਈ ਇੱਕ ਸਿਖਲਾਈ ਕੇਂਦਰ ਵਜੋਂ ਕੰਮ ਕਰੇਗੀ। ਜਿਵੇਂ ਕਿ ਤੁਸੀਂ ਜਾਣਦੇ ਹੋ, ਸਿਹਤ ਸੰਭਾਲ਼ ਬਜਟ ਨੂੰ ਇਸ ਸਾਲ ਦੇ ਬਜਟ ਵਿੱਚ ਇੱਕ ਵੱਡਾ ਹੁਲਾਰਾ ਮਿਲਿਆ ਹੈ।

 

ਮਿੱਤਰੋ,

 

ਮਹਾਨ ਤਿਰੂਵਾਲੁਵਰ ਨੇ ਕਿਹਾ ਹੈ: - 

கேடில் விழுச்செல்வம் கல்வி ஒருவற்கு

மாடல்ல மற்றை யவை

 

ਇਸ ਦਾ ਅਰਥ ਹੈ: ਸਿਖਲਾਈ ਅਤੇ ਸਿੱਖਿਆ ਹੀ ਸੱਚੀ ਦੌਲਤ ਹੈ ਜਦੋਂ ਕਿ ਹੋਰ ਸਾਰੀਆਂ ਚੀਜ਼ਾਂ ਸਥਿਰ ਨਹੀਂ ਹਨ। ਕੁਆਲਿਟੀ ਹੈਲਥਕੇਅਰ ਨੂੰ ਉਤਸ਼ਾਹਿਤ ਕਰਨ ਲਈ, ਸਾਨੂੰ ਗੁਣਵਤਾ ਵਾਲੇ ਸਿਹਤ ਪੇਸ਼ੇਵਰਾਂ ਦੀ ਜ਼ਰੂਰਤ ਹੈ। ਕਰਾਈਕਲ ਨਿਊ ਕੈਂਪਸ ਵਿਖੇ ਮੈਡੀਕਲ ਕਾਲਜ ਬਿਲਡਿੰਗ ਦਾ ਫੇਜ਼ -1 ਪ੍ਰੋਜੈਕਟ ਇਸ ਦਿਸ਼ਾ ਵਿੱਚ ਇੱਕ ਕਦਮ ਹੈ। ਇਸ ਨਵੇਂ ਵਾਤਾਵਰਣ ਅਨੁਕੂਲ ਕੰਪਲੈਕਸ ਵਿੱਚ ਐੱਮਬੀਬੀਐੱਸ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਲੋੜੀਂਦੀਆਂ ਸਾਰੀਆਂ ਆਧੁਨਿਕ ਅਧਿਆਪਨ ਸੁਵਿਧਾਵਾਂ ਹੋਣਗੀਆਂ।

 

ਮਿੱਤਰੋ,

 

ਤਟ ਪੁਦੂਚੇਰੀ ਦੀ ਆਤਮਾ ਹੈ। ਮੱਛੀ ਪਾਲਣ, ਪੋਰਟ, ਸ਼ਿਪਿੰਗ ਅਤੇ ਸਮੁੰਦਰੀ ਅਰਥਵਿਵਸਥਾ ਵਿੱਚ ਬਹੁਤ ਸੰਭਾਵਨਾ ਹੈ।  ਮੈਨੂੰ ਸਾਗਰਮਾਲਾ ਯੋਜਨਾ ਦੇ ਤਹਿਤ ਪੁਦੂਚੇਰੀ ਪੋਰਟ ਵਿਕਾਸ ਦੀ ਨੀਂਹ ਰੱਖਣ ਦਾ ਮਾਣ ਹੈ। ਇੱਕ ਵਾਰ ਪੂਰਾ ਹੋ ਜਾਣ ’ਤੇ, ਇਹ ਇਸ ਪੋਰਟ ਦੀ ਵਰਤੋਂ ਕਰਨ ਵਾਲੇ ਸਾਡੇ ਮਛੇਰਿਆਂ ਨੂੰ ਮੱਛੀ ਫੜਨ ਦੇ ਕਾਰਜਾਂ ਲਈ ਸਮੁੰਦਰ ਵਿੱਚ ਜਾਣ ਵਿੱਚ ਸਹਾਇਤਾ ਕਰੇਗਾ। ਇਹ ਚੇਨਈ ਨਾਲ ਸਮੁੰਦਰੀ ਸੰਪਰਕ ਦੀ ਬਹੁਤ ਜ਼ਰੂਰਤ ਪ੍ਰਦਾਨ ਕਰੇਗਾ। ਇਹ ਪੁਦੂਚੇਰੀ ਦੇ ਉਦਯੋਗਾਂ ਲਈ ਕਾਰਗੋ ਦੀ ਆਵਾਜਾਈ ਦੀ ਸੁਵਿਧਾ ਦੇਵੇਗਾ ਅਤੇ ਚੇਨਈ ਬੰਦਰਗਾਹ ’ਤੇ ਲੋਡ ਨੂੰ ਸੌਖਾ ਕਰੇਗਾ। ਇਹ ਸਮੁੰਦਰੀ ਕੰਢੇ ਵਾਲੇ ਸ਼ਹਿਰਾਂ ਵਿੱਚ ਯਾਤਰੀਆਂ ਦੀ ਆਵਾਜਾਈ ਦੀਆਂ ਸੰਭਾਵਨਾਵਾਂ ਖੋਲ੍ਹ ਦੇਵੇਗਾ।

 

ਮਿੱਤਰੋ,

 

ਪੁਦੂਚੇਰੀ ਨੇ ਵੱਖ-ਵੱਖ ਭਲਾਈ ਸਕੀਮਾਂ ਦੇ ਤਹਿਤ ਲਾਭਾਰਥੀਆਂ ਨੂੰ ਸਿੱਧੇ ਲਾਭ ਦੇਣ ਨੂੰ ਉਤਸ਼ਾਹਿਤ ਕਰਨ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਹੈ। ਇਹ ਲੋਕਾਂ ਨੂੰ ਆਪਣੀ ਚੋਣ ਕਰਨ ਵਿੱਚ ਸ਼ਕਤੀ ਪ੍ਰਦਾਨ ਕਰਦਾ ਹੈ। ਪੁਦੂਚੇਰੀ ਨੂੰ ਸਰਕਾਰੀ ਅਤੇ ਨਿਜੀ ਖੇਤਰ ਦੋਵਾਂ ਵਿੱਚ ਮੌਜੂਦ ਵੱਖ-ਵੱਖ ਵਿੱਦਿਅਕ ਸੰਸਥਾਵਾਂ ਕਾਰਨ ਸਮ੍ਰਿੱਧ ਮਾਨਵ ਸੰਸਾਧਨ ਪ੍ਰਾਪਤ ਹੋਏ ਹਨ। ਇਸ ਵਿੱਚ ਬਹੁਤ ਸਾਰੇ ਉਦਯੋਗਿਕ ਅਤੇ ਟੂਰਿਜ਼ਮ ਵਿਕਾਸ ਦੀ ਸੰਭਾਵਨਾ ਹੈ ਜੋ ਬਹੁਤ ਸਾਰਾ ਰੋਜ਼ਗਾਰ ਅਤੇ ਮੌਕੇ ਪ੍ਰਦਾਨ ਕਰੇਗੀ। ਪੁਦੂਚੇਰੀ ਦੇ ਲੋਕ ਪ੍ਰਤਿਭਾਵਾਨ ਹਨ। ਇਹ ਧਰਤੀ ਸੁੰਦਰ ਹੈ। ਮੈਂ ਇੱਥੇ ਪੁਦੂਚੇਰੀ ਦੇ ਵਿਕਾਸ ਲਈ ਆਪਣੀ ਸਰਕਾਰ ਦੁਆਰਾ ਨਿਜੀ ਤੌਰ ’ਤੇ ਹਰ ਸੰਭਵ ਸਹਾਇਤਾ ਦਾ ਭਰੋਸਾ ਦਿਵਾਉਂਦਾ ਹਾਂ। ਅੱਜ ਸ਼ੁਰੂ ਕੀਤੇ ਗਏ ਵਿਕਾਸ ਕਾਰਜਾਂ ਲਈ ਪੁਦੂਚੇਰੀ ਦੇ ਲੋਕਾਂ ਨੂੰ ਇੱਕ ਵਾਰ ਫਿਰ ਵਧਾਈ। 

 

ਤੁਹਾਡਾ ਧੰਨਵਾਦ। ਤੁਹਾਡਾ ਬਹੁਤ-ਬਹੁਤ ਧੰਨਵਾਦ।

 

ਵਣਕਮ। 

 

***

ਡੀਐੱਸ/ ਐੱਸਐੱਚ



(Release ID: 1700933) Visitor Counter : 147